ਵਰਵਰਾ ਰਾਓ ਨੂੰ ਪੁਣੇ ਪੁਲਿਸ ਨੇ ਲਿਆ ਹਿਰਾਸਤ 'ਚ


ਵਰਵਰਾ ਰਾਓ

Image copyright
Sukhcharanpreet/bbc

ਫੋਟੋ ਕੈਪਸ਼ਨ

ਬਰਨਾਲਾ ਦੇ ਮਹਾਂਸ਼ਕਤੀ ਕਲਾ ਮੰਦਿਰ ਵਿੱਚ ਕਰਵਾਈ ਇੱਕ ਕਨਵੈਨਸ਼ਨ ਵਿੱਚ ਬੋਲਦੇ ਹੋਏ ਵਰਵਰਾ ਰਾਓ ਅਤੇ ਮੰਚ ‘ਤੇ ਬੈਠੀ ਹੈ ਲੇਖਿਕਾ ਅਰੁੰਧਤੀ ਰਾਏ ਅਤੇ ਹੋਰ ਬੁੱਧੀਜੀਵੀ (ਪੁਰਾਣੀ ਤਸਵੀਰ)

29 ਅਗਸਤ ਤੋਂ ਘਰ ਵਿੱਚ ਨਜ਼ਰਬੰਦ ਮਨੁੱਖੀ ਅਧਿਕਾਰ ਕਾਰਕੁਨ ਵਰਵਰਾ ਰਾਓ ਨੂੰ ਪੁਣੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਵਰਵਰਾ ਰਾਓ ਦੇ ਪਰਿਵਾਰ ਨੇ ਬੀਬੀਸੀ ਪੱਤਰਕਾਰ ਦੀਪਤੀ ਬਾਥਿਨੀ ਨਾਲ ਗੱਲ ਕਰਦਿਆ ਦੱਸਿਆ ਕਿ ਪੁਣੇ ਪੁਲਿਸ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਵਰਵਰਾ ਰਾਓ ਨੂੰ ਰਾਤ 11 ਵਜੇ ਪੁਣੇ ਲਿਆਂਦਾ ਜਾਵੇਗਾ।

ਉਨ੍ਹਾਂ ਨੂੰ ਮੈਜਿਸਟ੍ਰੈਟ ਸਾਹਮਣੇ ਪੇਸ਼ ਕੀਤਾ ਜਾਵੇਗਾ।

ਪੁਣੇ ਪੁਲਿਸ ਵੱਲੋਂ 28 ਅਗਸਤ ਨੂੰ ਹੈਦਰਾਬਾਦ ਦੇ ਹਾਈ ਕੋਰਟ ਵਿੱਚ ਦਿੱਤੇ ਗਏ ਟ੍ਰਾਨਜ਼ਿਟ ਵਾਰੰਟ ਨੂੰ ਵਕੀਲ ਨੇ ਚੁਣੌਤੀ ਦਿੱਤੀ ਸੀ।

ਉਨ੍ਹਾਂ ਦੇ ਵਕੀਲ ਨੇ ਇਹ ਕਹਿੰਦਿਆਂ ਵਾਰੰਟ ਨੂੰ ਚੁਣੌਤੀ ਦਿੱਤੀ ਸੀ ਕਿ ਵਾਰੰਟ ਮਰਾਠੀ ਵਿੱਚ ਸੀ ਅਤੇ ਇਸ ਲਈ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।

ਅਦਾਲਤ ਨੇ ਵਰਵਰਾ ਰਾਓ ਦੀ ਗ੍ਰਿਫ਼ਤਾਰੀ ਨੂੰ ਮੁੱਖ ਰੱਖਦਿਆਂ ਚੁਣੌਤੀ ਨੂੰ ਰੱਦ ਕਰ ਦਿੱਤਾ।

ਉਨ੍ਹਾਂ ਦੇ ਭਤੀਜੇ ਵੇਣੂਗੋਪਾਲ ਨੇ ਕਿਹਾ, ” ਅਦਾਲਤ ਪਟੀਸ਼ਨ ਦੇ ਤੱਥਾਂ ‘ਚ ਨਹੀਂ ਗਈ ਅਤੇ ਕਿਹਾ ਕਿ ਟ੍ਰਾਨਜ਼ਿਟ ਵਾਰੰਟ ਖ਼ਤਮ ਹੋ ਗਿਆ ਹੈ। ਜੇਕਰ ਟ੍ਰਾਂਨਜ਼ਿਟ ਵਾਰੰਟ ਖ਼ਤਮ ਹੋ ਗਿਆ ਹੈ ਤਾਂ ਗ੍ਰਿਫ਼ਤਾਰੀ ਕਿਉਂ।”

ਇਹ ਵੀ ਪੜ੍ਹੋ-

Image copyright
Getty Images

ਫੋਟੋ ਕੈਪਸ਼ਨ

ਐਮਰਜੈਂਸੀ ਦੌਰਾਨ ਵਰਵਰਾ ਰਾਓ ਨੂੰ ਸਾਜਿਸ਼ ਰਚਣ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਗਿਆ ਪਰ ਬਾਅਦ ਵਿੱਚ ਉਹ ਬਰੀ ਹੋ ਗਏ।

“ਪੁਣੇ ਪੁਲਿਸ ਦੀ ਟੀਮ ਇੱਕ ਘੰਟਾ ਪਹਿਲਾਂ ਆਈ ਸੀ। ਉਨ੍ਹਾਂ ਕੋਲ ਕੋਈ ਤਾਜ਼ਾ ਵਾਰੰਟ ਜਾਂ ਹਾਈ ਕੋਰਟ ਦੇ ਆਦੇਸ਼ ਨਹੀਂ ਸਨ। ਉਨ੍ਹਾਂ ਨੇ ਕਿਹਾ ਦਸਤਾਵੇਜ਼ਾਂ ਦੀ ਲੋੜ ਨਹੀਂ ਹੈ। ਇਹ ਪੁਲਿਸ ਦੀਆਂ ਕਈ ਗ਼ੈਰ-ਕਾਨੂੰਨੀ ਕਾਰਵਾਈਆਂ ਵਿਚੋਂ ਇੱਕ ਹੈ।”

ਹੁਣ ਤੱਕ ਕੀ ਹੋਇਆ

ਅਗਸਤ ਵਿੱਚ ਪੁਲਿਸ ਨੇ ਭਾਰਤ ਦੇ ਕਈ ਇਲਾਕਿਆਂ ਵਿੱਚ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਦੇ ਘਰਾਂ ਉੱਤੇ ਛਾਪੇ ਮਾਰੇ ਸੀ। ਵਰਵਰਾ ਰਾਓ ਸਮੇਤ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਤਾ ਗਿਆ ਸੀ।

ਵਾਰਵਰਾ ਰਾਓ ਦਾ ਜਨਮ ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ ਦੇ ਚਿਨਾ ਪੇਂਡਯਾਲਾ ਪਿੰਡ ਵਿੱਚ ਹੋਇਆ।

ਐਮਰਜੈਂਸੀ ਦੌਰਾਨ ਉਨ੍ਹਾਂ ਨੂੰ ਸਾਜਿਸ਼ ਰਚਣ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਉਹ ਬਰੀ ਹੋ ਗਏ।

ਰਾਮ ਨਗਰ ਸਾਜਿਸ਼ ਤੇ ਸਿਕੰਦਰਾਬਾਦ ਸਾਜਿਸ਼ ਕੇਸ ਸਣੇ 20 ਮਾਮਲਿਆਂ ਵਿੱਚ ਵਰਵਰਾ ਰਾਓ ਨਾਲ ਪੁੱਛਗਿੱਛ ਹੋ ਚੁੱਕੀ ਹੈ।

ਹਿੰਸਾ ਦੇ ਖ਼ਾਤਮੇ ਲਈ ਮਾਓਵਾਦੀਆਂ, ਚੰਦਰਬਾਬੂ ਨਾਇਡੂ ਅਤੇ ਵਾਈਐਸ ਰਾਜਾ ਸੇਖਰ ਰੈੱਡੀ ਦੀ ਸਰਕਾਰ ਨਾਲ ਗੱਲਬਾਤ ਲਈ ਵਰਵਰਾ ਰਾਓ ਵਿਚੋਲੇ ਦੀ ਭੂਮਿਕਾ ਨਿਭਾ ਚੁੱਕੇ ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਮਾਲਦੀਵ ਦੇ ਸੈਨਾ ਮੁਖੀ ਨੇ ਕਿਹਾ, ਭਾਰਤ ਦੇ ਖ਼ਿਲਾਫ਼ ਨਹੀਂ ਉਨ੍ਹਾਂ ਦਾ ਦੇਸ – BBC EXCLUSIVE


ਮਾਲਦੀਵ

Image copyright
Getty Images

ਫੋਟੋ ਕੈਪਸ਼ਨ

ਮਾਲਦੀਵ ਦੇ ਸੈਨਾ ਮੁਖੀ ਅਹਿਮਦ ਸ਼ਿਆਮ ਨੇ ਭਾਰਤ ਦੀ ਪ੍ਰਸ਼ੰਸਾ ਕੀਤੀ

ਹਿੰਦ ਮਹਾਸਾਗਰ ਵਿੱਚ ਭਾਰਤ ਦੇ ਗੁਆਂਢੀ ਦੇਸ ਮਾਲਦੀਵ ‘ਚ ਸ਼ਨੀਵਾਰ ਨੂੰ ਸਿਆਸੀ ਤੌਰ ‘ਤੇ ਵੱਡਾ ਫੇਰਬਦਲ ਹੋਇਆ।

ਸਤੰਬਰ ‘ਚ ਆਏ ਚੋਣ ਨਤੀਜਿਆਂ ਤੋਂ ਬਾਅਦ ਵਿਰੋਧੀ ਧਿਰ ਦੇ ਸੰਯੁਕਤ ਉਮੀਦਵਾਰ ਇਬਰਾਹਿਮ ਮੁਹੰਮਦ ਸੋਲੀਹ ਨੇ ਤਤਕਾਲੀ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੂੰ ਚੋਣਾਂ ‘ਚ ਹਰਾ ਦਿੱਤਾ ਸੀ।

ਸੋਲੀਹ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਮਾਲਦੀਵ ਦੀ ਰਾਜਧਾਨੀ ਮਾਲੇ ਵਿੱਚ ਹੋਏ ਸਮਾਗਮ ‘ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਿਲ ਹੋਏ। ਇਹ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਮਾਲਦੀਵ ਦੌਰਾ ਹੈ।

ਮਾਲਦੀਵ ‘ਚ ਚੀਨ ਦਾ ਦਖ਼ਲ ਕਾਫੀ ਵਧ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਮਾਲਦੀਵ ਦਾ ਸਭ ਤੋਂ ਕਰੀਬੀ ਦੇਸ ਹੁੰਦਾ ਸੀ।

ਕੀ ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ ਕਾਰਨ ਦੋਵਾਂ ਦੇਸਾਂ ਵਿਚਾਲੇ ਵਧਦੀਆਂ ਦੂਰੀਆਂ ਘਟ ਹੋਣਗੀਆ?

ਇਨ੍ਹਾਂ ਸਾਰੇ ਮੁੱਦਿਆਂ ‘ਤੇ ਬੀਬੀਸੀ ਪੱਤਰਕਾਰ ਜੁਗਲ ਪੁਰੋਹਿਤ ਨੇ ਮਾਲਦੀਵ ਦੇ ਸੈਨਾ ਮੁਖੀ ਮੇਜਰ ਜਨਰਲ ਅਹਿਮਦ ਸ਼ਿਆਮ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ-

ਹਿੰਦ ਮਹਾਸਾਗਰ ਖੇਤਰ ਵਿੱਚ ਵਧਦੇ ਅਸਰ ਨੂੰ ਕਿਵੇਂ ਦੇਖਦੇ ਹੋ?

ਚੀਨ ਬੇਹੱਦ ਮਜ਼ਬੂਤ, ਉਦਯੌਗਿੀਕਰਨ ਦੇ ਝੁਕਾਅ ਵਾਲਾ ਵੱਡਾ ਦੇਸ ਹੈ ਅਤੇ ਉਹ ਵਪਾਰ ਨੂੰ ਵਧਾਉਣ ਲਈ, ਵਿਕਾਸ ਅਤੇ ਰੱਖਿਆਤਮਕ ਖੇਤਰਾਂ ਦੇ ਰਸਤੇ ਭਾਲ ਰਹੇ ਹਨ।

ਮਾਲਦੀਵ ਹਿੰਦ ਮਹਾਸਾਗਰ ਦੇ ਮੱਧ ‘ਚ ਸਥਿਤ ਹੈ, ਜਿੱਥੇ ਸਾਡੇ ਸਮੁੰਦਰੀ ਮਾਰਗ ਤੋਂ ਹਜ਼ਾਰਾਂ ਜਹਾਜ਼ ਲੰਘਦੇ ਹਨ। ਇੱਥੇ ਸੁਤੰਤਰਤਾ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਵਪਾਰ ਜਾਂ ਮਨੁੱਖੀ ਉਦੇਸ਼ ਲਈ ਕੀਤੇ ਜਾ ਰਹੇ ਕੰਮਾਂ ਵਿੱਚ ਰੁਕਾਵਟ ਨਹੀਂ ਹੋਣੀ ਚਾਹੀਦੀ।

Image copyright
Getty Images

ਕੀ ਤੁਸੀਂ ਇਹ ਕਹਿ ਰਹੇ ਹੋ ਕਿ ਚੀਨ ਸਥਾਨਕ ਮਾਮਲਿਆਂ ਦਾ ਖ਼ਿਆਲ ਰੱਖੇ ਜਾਂ ਤੁਸੀਂ ਇਹ ਕਹਿ ਰਹੇ ਹੋ ਕਿ ਕੋਈ ਇਸ ਵਿੱਚ ਰੁਕਾਵਟ ਪੈਦਾ ਨਾ ਕਰੇ?

ਸਾਨੂੰ ਹਮੇਸ਼ਾ ਆਪਣੇ ਪਾਣੀ ਅਤੇ ਖੇਤਰ ‘ਤੇ ਜੰਗਲੀ ਨੇਮ ਲਾਗੂ ਨਹੀਂ ਕਰਨੇ ਚਾਹੀਦੇ। ਸਾਨੂੰ ਦੂਜਿਆਂ ਦੀ ਸੰਵੇਦਨਸ਼ੀਲਤਾ ਨੂੰ ਲੈ ਕੇ ਵੀ ਸਮਝਦਾਰ ਹੋਣਾ ਚਾਹੀਦਾ ਹੈ।

ਚੀਨ, ਭਾਰਤ, ਯੂਰਪੀ ਰਾਸ਼ਟਰਾਂ ਅਤੇ ਅਮਰੀਕਾ ਵਰਗੇ ਦੇਸਾਂ ਲਈ ਇਹ ਮਹੱਤਵਪੂਰਨ ਹੈ ਕਿ ਉਨ੍ਹਾਂ ਨੇ ਦੂਜੇ ਦੇਸਾਂ ਵਿੱਚ ਬਹੁਤ ਯੋਗਦਾਨ ਦਿੱਤਾ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਵੀ ਲਾਭ ਹੋਵੇਗਾ।

ਅਗਸਤ ਮਹੀਨੇ ‘ਚ ਭਾਰਤ ‘ਚ ਮਾਲਦੀਵ ਨੂੰ ਲੈ ਕੇ ਕੁਝ ਚਿੰਤਾਵਾਂ ਦੇਖੀਆਂ ਗਈਆਂ ਸਨ। ਅਜਿਹੀਆਂ ਚਰਚਾਵਾਂ ਸਨ ਕਿ ਮਾਲਦੀਵ ਵਿੱਚ ਐਮਰਜੈਂਸੀ ਲਾਗੂ ਕਰਨ ਵੇਲੇ ਟਕਰਾਅ ਹੋ ਸਕਦਾ ਸੀ। ਕੀ ਤੁਹਾਨੂੰ ਲਗਦਾ ਹੈ ਕਿ ਮਾਲਦੀਵ ‘ਤੇ ਹਿੰਦ ਮਹਾਸਾਗਰ ‘ਚ ਵੱਡੇ ਰਾਸ਼ਟਰਾਂ ਵਿਚਾਲੇ ਟਕਰਾਅ ਹੋ ਸਕਦਾ ਹੈ?

ਮੈਨੂੰ ਅਜਿਹਾ ਨਹੀਂ ਲਗਦਾ। ਮਾਲਦੀਵ ਵਿੱਚ ਜੋ ਹੋਇਆ ਉਹ ਸਥਾਨਕ ਸੀ। ਚੀਜ਼ਾਂ ਜਿਵੇਂ ਦਿਖਾਈਆਂ ਜਾਂਦੀਆਂ ਹਨ ਉਵੇਂ ਨਹੀਂ ਹੁਦੀਆਂ।

ਲੋਕ ਆਪਣੇ ਲਾਭ ਲਈ ਬੋਲਦੇ ਹਨ ਪਰ ਮੈਂ ਦੇਖਿਆ ਹੈ ਕਿ ਭਾਰਤ ਅਤੇ ਮਾਲਦੀਵ ਦੇ ਬਹੁਤ ਸਾਰੇ ਚੰਗੇ ਰਿਸ਼ਤੇ ਹਨ।

ਇਹ ਵੀ ਪੜ੍ਹੋ:

ਮੈਂ ਸੋਚਦਾ ਹਾਂ ਕਿ ਕੋਈ ਵੀ ਦੇਸ ਸੈਨਿਕ ਨਜ਼ਰੀਏ ਨਾਲ ਜੇਕਰ ਮਾਲਦੀਵ ਦੀ ਮਦਦ ਕਰ ਸਕਦਾ ਹੈ ਤਾਂ ਉਹ ਭਾਰਤ ਹੈ ਅਤੇ ਭਾਰਤ ਹਮੇਸ਼ਾ ਨਾਲ ਰਿਹਾ ਹੈ।

ਬੇਸ਼ੱਕ ਉਹ ਆਰਥਿਕ ਜਾਂ ਸਿੱਖਿਅਕ ਨਜ਼ਰੀਏ ਤੋਂ ਹੋਵੇ ਹਰ ਤਰ੍ਹਾਂ ਭਾਰਤ ਨੇ ਸਾਡੀ ਮਦਦ ਕੀਤੀ ਹੈ ਅਤੇ ਵੱਡੀ ਭੂਮਿਕਾ ਅਦਾ ਕੀਤੀ ਹੈ।

ਚੀਨ ਦੇ ਨਜ਼ਰੀਏ ਤੋਂ ਦੇਖੀਏ ਤਾਂ ਮੈਨੂੰ ਲਗਦਾ ਹੈ ਕਿ ਉਨ੍ਹਾਂ ਦਾ ਧਿਆਨ ਸਿਰਫ਼ ਵਪਾਰ ਵਿਕਸਿਤ ਕਰਨ, ਆਰਥਿਕ ਮਾਮਲਿਆਂ ਅਤੇ ਬੁਨਿਆਦੀ ਯੋਜਨਾ ‘ਤੇ ਵਧੇਰੇ ਹੈ।

Image copyright
Getty Images

ਵਿਕਾਸ ਲਈ ਚੀਨ ਜਾਂ ਭਾਰਤ ਨੂੰ ਬਰਾਬਰ ਇਕੱਠਿਆ ਆਉਣਾ ਚਾਹੀਦਾ ਹੈ ਪਰ ਜਦੋਂ ਅਸੀਂ ਸੈਨਿਕ ਭਾਈਵਾਲੀ ਚੁਣਾਗੇ ਤਾਂ ਉਸ ਲਈ ਸਾਨੂੰ ਸਾਵਧਾਨ ਰਹਿਣਾ ਪਵੇਗਾ।

ਤਾਂ ਕੀ ਚੀਨ ਦੀ ਭੂਮਿਕਾ ਵਧੇਰੇ ਸੈਨਿਕ ਨਹੀਂ ਹੈ?

ਨਹੀਂ ਇਹ ਸੱਚ ਨਹੀਂ ਹੈ। ਮੈਂ ਹਮੇਸ਼ਾ ਮੀਡੀਆ ‘ਚ ਖ਼ਬਰਾਂ ਦੇਖਦਾ ਹਾਂ ਕਿ ਮਾਲਦੀਵ ਨੇ ਚੀਨ ਨੂੰ ਦੀਪ ਵੇਚ ਦਿੱਤਾ। ਇਹ ਬਿਲਕੁਲ ਸੱਚ ਨਹੀਂ ਹੈ।

ਮਾਲਦੀਵ ਦਾ ਨਾਗਰਿਕ ਹੋਣ ਦੇ ਨਾਤੇ ਵਿਦੇਸ਼ੀ ਤਾਕਤਾਂ ਨੂੰ ਅਸੀਂ ਆਪਣੀ ਜ਼ਮੀਨ ਨਹੀਂ ਦੇਵਾਂਗੇ। ਚੀਨ ਵੱਲੋਂ ਮਾਲਦੀਵ ਖਰੀਦਣ ਦੀਆਂ ਖਬਰਾਂ ਅੰਦਾਜ਼ੇ ‘ਤੇ ਆਧਾਰਿਤ ਹਨ। ਇਹ ਸੱਚ ਨਹੀਂ ਹੈ।

ਮਾਲਦੀਵ ‘ਚ ਸਾਡੀ ਇੱਕ ਦੀਪ ਇੱਕ ਹੋਟਲ ਨੀਤੀ ਹੈ ਕਿਉਂਕਿ ਸਾਡੇ ਕਈ ਦੀਪ ਫੁੱਟਬਾਲ ਮੈਦਾਨ ਤੋਂ ਵੀ ਛੋਟੇ ਹਨ। ਸੈਰ ਸਪਾਟਾ ਮੰਤਰਾਲੇ ਦੀ ਇੱਕ ਪ੍ਰਕਿਰਿਆ ਹੈ ਜਿਸ ਦੇ ਤਹਿਤ ਲੋਕ ਇਨ੍ਹਾਂ ਨੂੰ ਕੁਝ ਸਮੇਂ ਲਈ ਲੈ ਸਕਦੇ ਹਨ ਅਤੇ ਸੈਰ ਸਪਾਟਾ ਮੰਤਰਾਲੇ ਦੀ ਇਹ ਨੀਤੀ ਭਾਰਤ, ਚੀਨ ਜਾਂ ਯੂਰਪ ਕਿਸੇ ਲਈ ਵੱਖਰੀ ਨਹੀਂ ਹੈ।

ਇਹ ਇੱਕ ਤਰ੍ਹਾਂ ਪਟਾ ਹੈ। ਇਸ ਦਾ ਸੈਨਾ ਤੋਂ ਕੋਈ ਲੈਣਾ-ਦੇਣਾ ਨਹੀਂ ਹੈ।

Image copyright
Getty Images

ਫੋਟੋ ਕੈਪਸ਼ਨ

ਸਾਬਕਾ ਰਾਸ਼ਟਰਪਤੀ ਯਮੀਨ ਨੂੰ ਸ਼ੀ ਜਿਨਪਿੰਗ ਦੇ ਕਰੀਬੀ ਸਮਝਿਆ ਜਾਂਦਾ ਸੀ

ਕੀ ਇਹ ਸੱਚ ਹੈ ਕਿ ਮਾਲਦੀਵ ਨੇ ਭਾਰਤ ਨੂੰ ਕਿਹਾ ਸੀ ਕਿ ਉਹ ਤੁਹਾਡੇ ਦੇਸ ਵਿੱਚ ਤੈਨਾਤ ਆਪਣੇ ਲੋਕਾਂ ਅਤੇ ਸਮਾਨ ਨੂੰ ਵਾਪਸ ਲੈ ਜਾਵੇ?

ਅਸੀਂ ਇੱਕ ਬਿਹਤਰ ਬਦਲ ਵੱਲ ਜਾਣਾ ਚਾਹੁੰਦੇ ਸੀ। ਕੁਦਰਤੀ ਤੌਰ ‘ਤੇ ਹਰ ਕੋਈ ਇਹੀ ਚਾਹੇਗਾ।

ਹੁਣ ਸਾਡੇ ਇਥੇ ਛੋਟੀਆਂ-ਛੋਟੀਆਂ ਹਵਾਈ ਪੱਟੀਆਂ ਬਣ ਗਈਆਂ ਹਨ ਤਾਂ ਇਹ ਵਧੀਆ ਹੈ ਕਿ ਹੈਲੀਕਾਪਟਰਾਂ ਦੀ ਥਾਂ ‘ਤੇ ਹਵਾਈ ਜਹਾਜ਼ਾਂ ਦਾ ਇਸਤੇਮਾਲ ਹੋਵੇ। ਇਹੀ ਇੱਕ ਮੁੱਦਾ ਸੀ।

ਤਾਂ ਕੀ ਤੁਸੀਂ ਭਾਰਤੀ ਸਾਜੋ-ਸਮਾਨ ਜਾਂ ਭਾਰਤੀਆਂ ਦੀ ਮੌਜੂਦਗੀ ਦੇ ਖ਼ਿਲਾਫ਼ ਨਹੀਂ ਹੋ?

ਬਿਲਕੁਲ ਨਹੀਂ, ਇਸ ਦੇ ਨਾਲ ਹੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਖ਼ੁਦ ਕਰਨਾ ਚਾਹੁੰਦਾ ਹਾਂ। ਸ਼ੁਰੂਆਤ ਵਿੱਚ ਅਸੀਂ ਮਦਦ ਮੰਗ ਸਕਦੇ ਹਾਂ ਪਰ ਸਾਨੂੰ ਛੇਤੀ ਤੋਂ ਛੇਤੀ ਆਪਣੇ ਪੈਰਾਂ ‘ਤੇ ਖੜੇ ਹੋਣਾ ਹੋਵੇਗਾ ਨਾ ਕਿ ਵਾਰ-ਵਾਰ ਕਿਸੇ ਨੂੰ ਪੁੱਛਣਾ ਹੋਵੇਗਾ।

ਇਹ ਵੀ ਪੜ੍ਹੋ-

ਕੀ ਪ੍ਰਕਿਰਿਆ ਪੂਰੀ ਹੋ ਗਈ ਹੈ? ਜਾਂ ਅੰਤਿਮ ਤਰੀਕ ਤੈਅ ਹੈ?

ਇਹ ਚੱਲ ਰਹੀ ਹੈ। ਪਿਛਲੇ ਸਾਲ ਜਦੋਂ ਸਾਨੂੰ ਡਾਰਨੀਅਰ ਜਹਾਜ਼ ਦੀ ਪੇਸ਼ਕਸ਼ ਦਿੱਤੀ ਗਈ ਸੀ ਤਾਂ ਅਸੀਂ ਆਪਣੇ ਪਾਇਲਟ ਨੂੰ ਟ੍ਰੈਨਿੰਗ ਲਈ ਭੇਜਿਆ ਸੀ ਅਤੇ ਜਦੋਂ ਇਹ ਜਹਾਜ਼ ਆ ਜਾਵੇਗਾ ਸਾਡਾ ਪਾਇਲਟ ਤਿਆਰ ਰਹੇਗਾ।

ਸਾਨੂੰ ਇਸ ਪੂਰੀ ਪ੍ਰਕਿਰਿਆ ਨੂੰ ਛੇਤੀ ਤੋਂ ਛੇਤੀ ਅਪਨਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਬਹੁਤ ਜ਼ਰੂਰੀ ਹੈ ਅਤੇ ਇਸੇ ਨੂੰ ਦੋਸਤਾਂ ਰਾਹੀਂ ਆਤਮ ਨਿਰਭਰ ਬਣਾਉਣਾ ਕਹਿੰਦੇ ਹਨ।

ਮੈਨੂੰ ਇਸ ਵਿੱਚ ਵਿਸ਼ਵਾਸ਼ ਨਹੀਂ ਕਿ ਸਾਡੀਆਂ ਜ਼ਿੰਮੇਵਾਰੀਆਂ ਲਈ ਅਸੀਂ ਕਿਸੇ ਨੂੰ ਵਾਰ-ਵਾਰ ਪੁੱਛਦੇ ਰਹੀਏ।

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਅਜੇ ਚੌਟਾਲਾ ਵੱਲੋਂ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ


ਅਭੈ ਅਤੇ ਅਜੇ ਚੌਟਾਲਾ

Image copyright
Getty Images

ਚੌਟਾਲਾ ਭਰਾਵਾਂ ਦੇ ਵਿਚਕਾਰ ਝਗੜੇ ਤੋਂ ਬਾਅਦ ਅਜੇ ਚੌਟਾਲਾ ਨੇ ਇੰਡੀਅਨ ਨੈਸ਼ਨਲ ਲੋਕ ਦਲ ਤੋਂ ਵੱਖ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ।

ਇਹ ਐਲਾਨ ਉਨ੍ਹਾਂ ਨੇ ਅੱਜ ਹਰਿਆਣਾ ਦੇ ਜ਼ਿਲ੍ਹਾ ਜੀਂਦ ਵਿੱਚ ਕੀਤਾ।

ਆਪਣੇ ਦੋ ਬੇਟਿਆਂ ਦੁਸ਼ਯੰਤ ਅਤੇ ਦਿਗਵਿਜੇ ਨੂੰ ਪਾਰਟੀ ਤੋਂ ਬਾਹਰ ਕੱਢਣ ਕਾਰਨ ਅਭੇ ਨੂੰ ‘ਦੁਰਯੋਧਨ’ ਕਹਿੰਦਿਆਂ, ਅਜੇ ਨੇ ਕਿਹਾ ਕਿ ਨਵੀਂ ਪਾਰਟੀ ਦੇ ਨਾਂ ਦੀ ਘੋਸ਼ਣਾ 9 ਦਸੰਬਰ ਨੂੰ ਕੀਤੀ ਜਾਵੇਗੀ।

ਜੀਂਦ ਵਿੱਚ ਲੋਕਾਂ ਨੂੰ ਸੰਬੋਧਿਤ ਕਰਦਿਆਂ ਅਜੇ ਨੇ ਕਿਹਾ, “ਇਨੈਲੋ ਬਿੱਲੂ (ਅਭੇ ਚੌਟਾਲਾ) ਨੂੰ ਮੁਬਾਰਕ ਹੋਵੇ। ਉਹ ਮੇਰਾ ਅਜ਼ੀਜ ਹੈ।”

ਇਹ ਵੀ ਪੜ੍ਹੋ-

ਅਜੇ ਟੀਚਰ ਭਰਤੀ ਘੋਟਾਲਾ ਮਾਮਲੇ ਵਿੱਚ ਤਿਹਾੜ ਜੇਲ੍ਹ ‘ਚ 10 ਸਾਲ ਦੀ ਸਜ਼ਾ ਭੁਗਤ ਰਹੇ ਹਨ।

ਇਨੈਲੋ ਦੇ ਕੌਮੀ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਨੇ ਕੁਝ ਦਿਨ ਪਹਿਲਾਂ ਅਭੇ ਤੇ ਉਨ੍ਹਾਂ ਦੇ ਬੇਟਿਆਂ ਨੂੰ ਪਾਰਟੀ ਦੇ ਹਿੱਤ ਦੇ ਖ਼ਿਲਾਫ਼ ਕੰਮ ਕਰਨ ਕਾਰਨ ਪਾਰਟੀ ‘ਚੋਂ ਕੱਢ ਦਿੱਤਾ ਸੀ।

Image copyright
Inld

ਫੋਟੋ ਕੈਪਸ਼ਨ

ਅਭੇ ਨੂੰ ‘ਦੁਰਯੋਧਨ’ ਕਹਿੰਦਿਆਂ, ਅਜੇ ਨੇ ਕਿਹਾ ਕਿ ਨਵੀਂ ਪਾਰਟੀ ਦੇ ਨਾਂ ਦੀ ਘੋਸ਼ਣਾ 9 ਦਸੰਬਰ ਨੂੰ ਕੀਤੀ ਜਾਵੇਗੀ।

ਇਸ ਤੋਂ ਬਾਅਦ ਅਜੇ ਨੇ ਜੀਂਦ ਵਿੱਚ ਅੱਜ ਮੀਟਿੰਗ ਬੁਲਾਈ, ਪਰ ਇਸ ਵਿੱਚ ਪਾਰਟੀ ਦੇ 18 ‘ਚੋਂ 3 ਹੀ ਵਿਧਾਇਕ ਆਏ। ਬਾਕੀ ਸਾਰੇ ਅਭੇ ਚੌਟਾਲਾ ਵੱਲੋਂ ਚੰਡੀਗੜ੍ਹ ਵਿੱਚ ਬੁਲਾਈ ਗਈ ਮੀਟਿੰਗ ‘ਚ ਮੌਜੂਦ ਸਨ।

ਅਭੇ ਨੇ ਚੰਡੀਗੜ੍ਹ ਵਿੱਚ ਕਿਹਾ ਕਿ 3 ਤੋਂ ਇਲਾਵਾ, ਪਾਰਟੀ ਦੇ ਸਾਰੇ ਵਿਧਾਇਕ ਉਨ੍ਹਾਂ ਨਾਲ ਹਨ।

ਅਭੇ ਨੇ ਕਿਹਾ, “ਪਾਰਟੀ ਇਸ ਸਮੇਂ ਮਜ਼ਬੂਤ ਹੈ, ਪਰ ਅਭੇ ਦੇ ਜਾਣ ਨਾਲ ਫਰਕ ਜ਼ਰੂਰ ਪਵੇਗਾ।”

ਆਉਣ ਵਾਲੀਆਂ ਚੋਣਾਂ ‘ਤੇ ਕੀ ਹੋਵੇਗਾ ਅਸਰ?

ਕੁਰਕਸ਼ੇਤਰ ਯੂਨੀਵਰਸਿਟੀ ਦੇ ਹਰਿਆਣਾ ਸਟਡੀਜ਼ ਕੇਂਦਰ ਦੇ ਸਾਬਕਾ ਡਾਇਰੈਕਟਰ ਡਾ. ਐਸ ਐਸ ਚਾਹਰ ਨੇ ਕਿਹਾ ਕਿ ਹਰਿਆਣਾ ਵਿੱਚ ਲੋਕ ਨਵੀਂ ਰਾਜਨੀਤਿਕ ਪਾਰਟੀ ‘ਤੇ ਭਰੋਸਾ ਨਹੀਂ ਕਰਦੇ।

ਇਹ ਵੀ ਪੜ੍ਹੋ-

Image copyright
Sat singh/bbc

ਫੋਟੋ ਕੈਪਸ਼ਨ

ਚੌਟਾਲਾ ਭਰਾਵਾਂ ਦੇ ਵਿਚਕਾਰ ਝਗੜੇ ਤੋਂ ਬਾਅਦ ਅਜੇ ਚੌਟਾਲਾ ਨੇ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ

ਉਨ੍ਹਾਂ ਕਿਹਾ, “ਸਾਬਕਾ ਮੁੱਖ ਮੰਤਰੀ ਬੰਸੀ ਲਾਲ ਵੱਲੋਂ ਬਣਾਈ ਹਰਿਆਣਾ ਵਿਕਾਸ ਪਾਰਟੀ ਜਾਂ ਭਜਨ ਲਾਲ ਦੇ ਬੇਟਿਆਂ ਵੱਲੋਂ ਬਣਾਈ ਗਈ ਹਰਿਆਣਾ ਜਨਹਿਤ ਕਾਂਗਰਸ ਨੂੰ ਹੀ ਦੇਖ ਲਵੋ। ਦੋਵਾਂ ਨੂੰ ਵੋਟਰਾਂ ਵੱਲੋਂ ਕੋਈ ਖ਼ਾਸ ਹੁੰਗਾਰਾ ਨਹੀਂ ਮਿਲਿਆ।”

ਡਾ. ਚਾਹਰ ਨੇ ਕਿਹਾ ਕਿ ਇਹ ਅਜੇ ਚੌਟਾਲਾ ਅਤੇ ਉਨ੍ਹਾਂ ਦੇ ਬੇਟਿਆਂ ਲਈ ਸਖ਼ਤ ਚੁਣੌਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਇਨੈਲੋ ਦੇ ਵਫ਼ਾਦਾਰ ਵਰਕਰ ਕਾਂਗਰਸ ਵੱਲ ਰੁਖ ਕਰ ਲੈਣ।

ਉਨ੍ਹਾਂ ਨੇ ਅੱਗੇ ਕਿਹਾ, “ਇਨੈਲੋ ਜਾਟ ਪ੍ਰਧਾਨ ਪਾਰਟੀ ਹੈ। ਚੌਟਾਲਾ ਭਰਾਵਾਂ ਦੀ ਲੜਾਈ ਵਿੱਚ ਹੋ ਸਕਦਾ ਹੈ ਵੋਟਰ ਜਾਟ ਨੇਤਾਵਾਂ ਭੁਪਿੰਦਰ ਸਿੰਘ ਹੁੱਡਾ ਜਾਂ ਰਣਦੀਪ ਸਿੰਘ ਸੁਰਜੇਵਾਲਾ ਵੱਲ ਰੁਖ਼ ਕਰ ਲੈਣ।”

Image copyright
Sat singh/bbc

ਫੋਟੋ ਕੈਪਸ਼ਨ

ਇਸ ਸਮੇਂ ਹਰਿਆਣਾ ਵਿਧਾਨ ਸਭਾ ਵਿੱਚ ਭਾਜਪਾ ਕੋਲ 47 ਸੀਟਾਂ ਹਨ, ਇਨੈਲੋ ਕੋਲ 19 ਅਤੇ ਕਾਂਗਰਸ ਕੋਲ 17 ਹਨ।

ਸਿਆਸੀ ਮਾਹਰ ਸਤੀਸ਼ ਤਿਆਗੀ ਦਾ ਕਹਿਣਾ ਹੈ ਕਿ ਜਾਟ ਵੋਟਰਾਂ ਵਿੱਚ ਹਫੜਾ ਦਫੜੀ ਕਾਰਨ ਭਾਜਪਾ ਨੂੰ ਫਾਇਦਾ ਹੋ ਸਕਦਾ ਹੈ।

ਤਿਆਗੀ ਨੇ ਕਿਹਾ, “ਜਾਟ ਕਿਸੇ ਇੱਕ ਨੇਤਾ ਦੇ ਨਾਲ ਨਹੀਂ ਹੁੰਦੇ, ਸਗੋਂ ਸਭ ਤੋਂ ਤਾਕਤਵਰ ਨੇਤਾ ਦਾ ਸਾਥ ਦਿੰਦੇ ਹਨ। ਇਨੈਲੋ ਦੇ ਕਮਜ਼ੋਰ ਹੋਣ ਨਾਲ ਭਾਜਪਾ ਲਈ ਗ਼ੈਰ-ਜਾਟ ਵੋਟ ਆਪਣੇ ਵੱਲ ਕਰਨਾ ਸੌਖਾ ਹੋ ਜਾਵੇਗਾ।”

ਇਸ ਸਮੇਂ ਹਰਿਆਣਾ ਵਿਧਾਨ ਸਭਾ ਵਿੱਚ ਭਾਜਪਾ ਕੋਲ 47 ਸੀਟਾਂ ਹਨ, ਇਨੈਲੋ ਕੋਲ 19 ਅਤੇ ਕਾਂਗਰਸ ਕੋਲ 17 ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਜਮਾਲ ਖਾਸ਼ੋਜੀ ਦੀ ਮੌਤ ਦੇ ਜ਼ਿੰਮੇਵਾਰ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਸਲਮਾਨ: ਸੀਆਈਏ


ਪੱਤਰਕਾਰ ਖਾਸ਼ੋਗੀ

Image copyright
AFP

ਫੋਟੋ ਕੈਪਸ਼ਨ

ਸਾਊਦੀ ਅਰਬ ਪੱਤਰਕਾਰ ਜਮਾਲ ਖਾਸ਼ੋਗੀ ਇਸਤੰਬੁਲ ਸਥਿਤ ਸਫਾਰਤਖਾਨੇ ਵਿੱਚ 2 ਅਕਤੂਬਰ ਤੋਂ ਲਾਪਤਾ ਹਨ

ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਸੈਂਟ੍ਰਲ ਇੰਟੈਲੀਜੈਂਸ ਏਜੰਸੀ (ਸੀਆਈਏ) ਦਾ ਮੰਨਣਾ ਹੈ ਕਿ ਪੱਤਰਕਾਰ ਜਮਾਲ ਖਾਸ਼ੋਜੀ ਦੀ ਮੌਤ ਦੇ ਆਦੇਸ਼ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਦਿੱਤੇ ਸਨ।

ਏਜੰਸੀ ਦੇ ਕਰੀਬੀ ਸੂਤਰਾਂ ਮੁਤਾਬਕ ਉਨ੍ਹਾਂ ਨੇ ਸਬੂਤਾਂ ਦਾ ਵਿਸਥਾਰ ‘ਚ ਮੁਲੰਕਣ ਕੀਤਾ ਹੈ।

ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਜਿਹੇ ਕਾਰੇ ਨੂੰ ਅੰਜਾਮ ਦੇਣ ਲਈ ਪ੍ਰਿੰਸ ਦੇ ਮਨਜ਼ੂਰੀ ਦੀ ਲੋੜ ਹੁੰਦੀ ਹੈ।

ਹਾਲਾਂਕਿ ਸਾਊਦੀ ਅਰਬ ਨੇ ਇਸ ਦਾਅਵੇ ਨੂੰ ਨਕਾਰਿਆ ਹੈ ਅਤੇ ਕਿਹਾ ਹੈ ਕ੍ਰਾਊਨ ਪ੍ਰਿੰਸ ਨੂੰ ਇਸ ਕਤਲ ਬਾਰੇ ਕੋਈ ਜਾਣਕਾਰੀ ਨਹੀਂ ਸੀ।

2 ਅਕਤੂਬਰ ਨੂੰ ਖਾਸ਼ੋਜੀ ਦਾ ਤੁਰਕੀ ਦੀ ਰਾਜਧਾਨੀ ਇਸਤੰਬੁਲ ਵਿਚਲੇ ਸਾਊਦੀ ਅਰਬ ਦੇ ਸਫ਼ਾਰਤਖ਼ਾਨੇ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ-

ਸਾਊਦੀ ਅਰਬ ਦੇ ਬਦਲਦੇ ਬਿਆਨ

ਖ਼ਾਸ਼ੋਜੀ ਸਫ਼ਾਰਤਖ਼ਾਨੇ ਵਿੱਚ ਆਪਣੇ ਵਿਆਹ ਦੇ ਕਾਗਜ਼ਾਤ ਲੈਣ ਗਏ ਸਨ, ਪਰ ਬਾਹਰ ਨਹੀਂ ਆਏ।

Image copyright
AFP

ਸ਼ੁਰੂਆਤ ਵਿੱਚ ਤੁਰਕੀ ਨੇ ਦਾਅਵਾ ਕੀਤਾ ਕਿ ਉਸ ਕੋਲ ਮੌਜੂਦ ਆਵਾਜੀ-ਰਿਕਾਰਡਿੰਗ ਮੁਤਾਬਕ ਉਨ੍ਹਾਂ ਨੂੰ ਤਸੀਹੇ ਦੇ ਕੇ ਕਤਲ ਕੀਤਾ ਗਿਆ।

ਫੇਰ ਤੁਰਕੀ ਨੇ ਦਾਅਵਾ ਕੀਤਾ ਕਿ ਖਾਸ਼ੋਜੀ ਦੇ ਸਫ਼ਾਰਤਖ਼ਾਨੇ ਵਿੱਚ ਵੜਦਿਆਂ ਹੀ ਗਲਾ ਦੱਬ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਫੇਰ ਪਹਿਲੋਂ ਬਣਾਈ ਯੋਜਨਾ ਮੁਤਾਬਕ ਲਾਸ਼ ਨੂੰ ਖ਼ੁਰਦ-ਬੁਰਦ ਕਰ ਦਿੱਤਾ ਗਿਆ।

ਹਾਲੇ ਲਾਸ਼ ਨਹੀਂ ਮਿਲੀ ਤੇ ਤੁਰਕੀ ਦਾ ਕਹਿਣਾ ਹੈ ਕਿ ਉਸਨੂੰ ਤੇਜ਼ਾਬ ਵਿੱਚ ਪਾਕੇ ਗਾਲ਼ ਦਿੱਤਾ ਗਿਆ।

ਇਸ ਪੂਰੇ ਮਾਮਲੇ ਵਿੱਚ ਸਾਊਦੀ ਵਾਰ-ਵਾਰ ਆਪਣੇ ਬਿਆਨ ਬਦਲਦਾ ਰਿਹਾ ਹੈ।

ਇਹ ਵੀ ਪੜ੍ਹੋ-

ਖ਼ਾਸ਼ੋਜੀ ਕੌਣ ਸਨ?

ਜਮਾਲ ਖਾਸ਼ੋਜੀ ਨੇ ਸਾਊਦੀ ਮੀਡੀਆ ਅਦਾਰਿਆਂ ਲਈ ਵੱਡੀਆਂ ਖ਼ਬਰਾਂ ਰਿਪੋਰਟ ਕੀਤੀਆਂ ਹਨ। ਉਹ ਪਹਿਲਾਂ ਤਾਂ ਸਊਦੀ ਸਰਕਾਰ ਦੇ ਵੀ ਸਲਾਹਕਾਰ ਸਨ ਪਰ ਫਿਰ ਉਹ ਰਿਸ਼ਤਾ ਖੱਟਾ ਹੋ ਗਿਆ।

 • ਉਹ ਇਸ ਤੋਂ ਬਾਅਦ ਗੁਪਤਵਾਸ ‘ਚ ਅਮਰੀਕਾ ਜਾ ਕੇ ਰਹਿਣ ਲੱਗੇ ਅਤੇ ਵਾਸ਼ਿੰਗਟਨ ਪੋਸਟ ਅਖ਼ਬਾਰ ਲਈ ਇੱਕ ਮਹੀਨੇਵਾਰ ਲੇਖ ਲਿਖਣ ਲੱਗੇ।
 • ਮਦੀਨਾ ‘ਚ 1958 ਵਿੱਚ ਪੈਦਾ ਹੋਏ ਜਮਾਲ ਖਾਸ਼ੋਜੀ ਨੇ ਅਮਰੀਕਾ ਦੀ ਇੰਡੀਆਨਾ ਸਟੇਟ ਯੂਨੀਵਰਸਿਟੀ ਤੋਂ ਬਿਜ਼ਨਸ ਐਡਮਿਨੀਸਟ੍ਰੇਸ਼ਨ ਦੀ ਪੜ੍ਹਾਈ ਕੀਤੀ।
 • ਉਸ ਤੋਂ ਬਾਅਦ ਉਹ ਮੁੜ ਸਾਊਦੀ ਅਰਬ ਆ ਗਏ ਅਤੇ 1980ਵਿਆਂ ਵਿੱਚ ਖੇਤਰੀ ਅਖ਼ਬਾਰਾਂ ਲਈ ਅਫ਼ਗਾਨਿਸਤਾਨ ਉੱਪਰ ਸੋਵੀਅਤ ਹਮਲਿਆਂ ਦੀ ਰਿਪੋਰਟਿੰਗ ਕਰਕੇ ਆਪਣੇ ਪੱਤਰਕਾਰੀ ਜੀਵਨ ਦੀ ਸ਼ੁਰੂਆਤ ਕੀਤੀ।
 • ਉੱਥੇ ਉਨ੍ਹਾਂ ਓਸਾਮਾ ਬਿਨ ਲਾਦੇਨ ਦੇ ਉਭਾਰ ਨੂੰ ਨੇੜਿਓਂ ਦੇਖਿਆ ਅਤੇ 1980-1990 ਦੇ ਦਹਾਕਿਆਂ ਦੌਰਾਨ ਅਲਕਾਇਦਾ ਦੇ ਆਗੂ ਓਸਾਮਾ ਬਿਨ ਲਾਦੇਨ ਦਾ ਇੰਟਰਵਿਊ ਲਿਆ।
 • ਓਸਾਮਾ ਬਿਨ ਲਾਦੇਨ ਦੀ ਇੰਟਰਵਿਊ ਤੋਂ ਬਾਅਦ ਉਨ੍ਹਾਂ ਆਪਣੇ ਖੇਤਰ ਦੀਆਂ ਕਈ ਮੁੱਖ ਘਟਨਾਵਾਂ ਦੀ ਰਿਪੋਰਟਿੰਗ ਕੀਤੀ ਜਿਨ੍ਹਾਂ ਵਿੱਚ ਕੁਵੈਤ ਦੀ ਖਾੜੀ ਜੰਗ ਵੀ ਸ਼ਾਮਿਲ ਸੀ।
 • 1990ਵਿਆਂ ਵਿੱਚ ਖ਼ਾਗੋਸ਼ੀ ਸਾਊਦੀ ਅਰਬ ਪਰਤ ਆਏ ਅਤੇ 1999 ਵਿੱਚ ਇੱਕ ਅੰਗਰੇਜ਼ੀ ਅਖ਼ਬਾਰ ਅਰਬ ਨਿਊਜ਼ ਦੇ ਡਿਪਟੀ ਐਡੀਟਰ ਬਣੇ।
 • 2003 ਵਿੱਚ ਜਮਾਲ ਅਲ ਵਤਨ ਅਖ਼ਬਾਰ ਦੇ ਸੰਪਾਦਕ ਬਣੇ ਪਰ ਆਪਣੇ ਕਾਰਜਕਾਲ ਦੇ ਦੋ ਮਹੀਨਿਆਂ ਵਿੱਚ ਹੀ ਸਾਊਦੀ ਸਰਕਾਰ ਖ਼ਿਲਾਫ਼ ਆਲੋਚਨਾਤਮਕ ਖ਼ਬਰਾਂ ਛਾਪਣ ਕਾਰਨ ਬਰਖ਼ਾਸਤ ਕਰ ਦਿੱਤੇ ਗਏ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਸੋਸ਼ਲ ਮੀਡੀਆ 'ਤੇ ‘ਮਜ਼ਾਕ’ ਕਾਰਨ ਜੇਲ੍ਹ ਜਾਣਾ ਪਿਆ


ਅਭੀਜੀਤ ਮਿਤਰਾ

Image copyright
facebook

ਫੋਟੋ ਕੈਪਸ਼ਨ

23 ਅਕਤੂਬਰ ਤੋਂ ਜੇਲ੍ਹ ਵਿੱਚ ਬੰਦ ਹਨ ਅਭੀਜੀਤ ਮਿਤਰਾ

41 ਸਾਲ ਦਾ ਇੱਕ ਸ਼ਖ਼ਸ ਕਰੀਬ ਇੱਕ ਮਹੀਨੇ ਤੋਂ ਜੇਲ੍ਹ ‘ਚ ਹੈ। ਇਸ ਦਾ ਕਾਰਨ ਹੈ ਉਸ ਸ਼ਖ਼ਸ ਵੱਲੋਂ ਕੀਤੇ ਗਏ ਪੰਜ ਵਿਅੰਗਾਤਮਕ ਟਵੀਟ।

ਸਤੰਬਰ ‘ਚ ਅਭੀਜੀਤ ਅਈਅਰ-ਮਿਤਰਾ ਨੇ 13ਵੀਂ ਸਦੀ ਵਿੱਚ ਬਣੇ ਓਡੀਸ਼ਾ ਸਥਿਤ ਕੋਣਾਰਕ ਮੰਦਿਰ ‘ਤੇ ਟਵੀਟ ਕੀਤਾ, ਜਿਸ ਨੂੰ ‘ਇਤਰਾਜ਼ਯੋਗ’ ਦੱਸਿਆ ਗਿਆ।

ਅਭੀਜੀਤ ਗਿੱਲੀ ਸਥਿਤ ਰੱਖਿਆ ਮਾਹਿਰ ਹਨ ਜਿਨ੍ਹਾਂ ਦੇ ਟਵਿੱਟਰ ‘ਤੇ ਕਰੀਬ 20 ਹਜ਼ਾਰ ਫੌਲੋਅਰਜ਼ ਹਨ।

ਉਨ੍ਹਾਂ ਦੇ ਟਵੀਟਸ ਵਿੱਚ ਮੰਦਿਰ ‘ਤੇ ਬਣੀ ਨਗਨ ਚਿੱਤਰਕਾਰੀ ‘ਤੇ ਟਿੱਪਣੀਆਂ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਚਿੱਤਰਕਾਰੀ ਨੂੰ ‘ਅਸ਼ਲੀਲ’ ਦੱਸਿਆ ਸੀ।

ਹਾਲਾਂਕਿ ਥੋੜ੍ਹੀ ਹੀ ਦੇਰ ਵਿੱਚ ਅਭੀਜੀਤ ਦੀ ਸਫਾਈ ਵੀ ਆ ਗਈ। ਉਨ੍ਹਾਂ ਨੇ ਕਿਹਾ ਕਿ ਉਹ ਇੱਕ ਮਜ਼ਾਕ ਸੀ ਅਤੇ ਫਿਰ ਅਭੀਜੀਤ ਨੇ ਉਸ ਚਿੱਤਰਕਾਰੀ ਨੂੰ ਸ਼ਾਨਦਾਰ ਦੱਸਿਆ।

ਇਸ ਤੋਂ ਪਹਿਲਾਂ ਅਭੀਜੀਤ ਨੇ ਟਵੀਟਸ ਰਾਹੀਂ ਓਡੀਸ਼ਾ ਦੇ ਲੋਕਾਂ ‘ਤੇ ਵੀ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਦੋ ਸਥਾਨਕ ਲੋਕਾਂ ਨੇ ਉਨ੍ਹਾਂ ਦੇ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਕੀਤੀ।

ਇਹ ਵੀ ਪੜ੍ਹੋ-

ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਕਿ ਅਭੀਜੀਤ ਦੇ ਟਵੀਟਸ ਨਾਲ ਇਤਿਹਾਸਕ ਮੰਦਿਰਾਂ ਲਈ ਮਸ਼ਹੂਰ ਓਡੀਸ਼ਾ ਦੇ ਚਾਰ ਕਰੋੜ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

Image copyright
Getty Images

ਫੋਟੋ ਕੈਪਸ਼ਨ

ਅਭੀਜੀਤ ਨੇ ਕੋਣਾਰਕ ਮੰਦਿਰ ਉੱਤੇ ਇੱਕ ਵੀਡੀਏ ਪੋਸਟ ਕੀਤਾ ਸੀ

ਹਾਲਾਂਕਿ ਅਭੀਜੀਤ ਦੇ ਟਵੀਟਸ ‘ਤੇ ਲੋਕਾਂ ਵੱਲੋਂ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੋਏ। ਉਨ੍ਹਾਂ ਦੇ ‘ਇਤਰਾਜ਼ਯੋਗ’ ਕਹੇ ਜਾ ਰਹੇ ਟਵੀਟਸ ਵਿਚੋਂ ਇੱਕ ਨੂੰ ਕੇਵਲ 7 ਲਾਈਕਜ਼ ਅਤੇ ਇੱਕ ਰਿਟਵੀਟ ਮਿਲਿਆ ਹੈ।

ਕਈ ਮੁਕਦਮੇ ਹੋਏ ਦਰਜ

ਬੇਸ਼ੱਕ ਅਭੀਜੀਤ ਦੇ ਟਵੀਵਸ ‘ਤੇ ਬਹੁਤਾ ਰੌਲਾ ਨਾ ਪਿਆ ਹੋਵੇ ਪਰ ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼ ਕਈ ਮਾਮਲੇ ਦਰਜ ਕਰ ਲਏ ਅਤੇ ਉਹ 23 ਅਕਤੂਬਰ ਤੋਂ ਜੇਲ੍ਹ ਵਿੱਚ ਹਨ।

 • ਉਨ੍ਹਾਂ ‘ਤੇ ਧਰਮ ਅਤੇ ਜਾਤੀ ਦੇ ਨਾਮ ‘ਤੇ ਦੋ ਵੱਖ-ਵੱਖ ਸਮੂਹਾਂ ਵਿਚਾਲੇ ਵੈਰ ਫੈਲਾਉਣ ਦਾ ਇਲਜ਼ਾਮ ਹੈ
 • ਧਾਰਮਿਕ ਭਾਵਨਾਵਾਂ ਨੂੰ ਠੇਸ ਅਤੇ ਫਿਰਕੂ ਹਿੰਸਾ ਭੜਕਾਉਣ ਲਈ ਮਾਹੌਲ ਤਿਆਰ ਕਰਨ ਦਾ ਇਲਜ਼ਾਮ ਹੈ
 • ਅਈਅਰ-ਮਿਤਰਾ ‘ਤੇ ਜਨਤਕ ਥਾਵਾਂ ‘ਤੇ ਅਸ਼ਲੀਲਤਾ ਫੈਲਾਉਣ ਦਾ ਇਲਜ਼ਾਲ ਹੈ
 • ਇਸ ਤੋਂ ਇਲਾਵਾ ਪ੍ਰਾਚੀਨ ਯਾਦਗਾਰ ਸੁਰੱਖਿਆ ਕਾਨੂੰਨ ਤਹਿਤ ਉਨ੍ਹਾਂ ‘ਤੇ ਕੋਣਾਰਕ ਮੰਦਿਰ ਦਾ ਗ਼ਲਤ ਇਸਤੇਮਾਲ ਕਰਨ ਦੇ ਇਲਜ਼ਾਮ ਵੀ ਲਗਾਏ ਗਏ ਹਨ।
 • ਇਸ ਦੇ ਨਾਲ ਹੀ ਉਨ੍ਹਾਂ ਨੂੰ ਸੂਚਨਾ ਅਤੇ ਤਕਨੀਕੀ ਕਾਨੂੰਨ ਤਹਿਤ ਇਤਰਾਜ਼ਯੋਗ ਸੰਦੇਸ਼ ਭੇਜਣ ਦਾ ਦੋਸ਼ੀ ਵੀ ਠਹਿਰਾਇਆ ਗਿਆ ਹੈ।
 • ਅਭੀਜੀਤ ‘ਤੇ ਅੰਗਰੇਜ਼ਾਂ ਦੇ ਜ਼ਮਾਨੇ ਦਾ ਵਿਵਾਦਿਤ ਮਾਣਹਾਨੀ ਕਾਨੂੰਨ ਦਾ ਵੀ ਇਸਤੇਮਾਲ ਕੀਤਾ ਗਿਆ ਹੈ।

Image copyright
Getty Images

ਇਨ੍ਹਾਂ ਸਾਰੇ ਇਲਜ਼ਾਮਾਂ ਵਿੱਚ ਘੱਟੋ-ਘੱਟ ਦੋ ਗ਼ੈਰ-ਜ਼ਮਾਨਤੀ ਹਨ ਅਤੇ ਜੇਕਰ ਅਈਅਰ ਮਿਤਰਾ ਦੋਸ਼ੀ ਕਰਾਰ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ਪੰਜ ਸਾਲ ਦੀ ਜੇਲ੍ਹ ਹੋ ਸਕਦੀ ਹੈ।

ਅਈਅਰ ਦੀ ਮੁਆਫ਼ੀ

ਅਈਅਰ ਮਿਤਰਾ ਨੇ ਵੈਸੇ ਆਪਣੇ ਟਵੀਟ ਵਿੱਚ ਪਹਿਲਾਂ ਹੀ ਮੁਆਫ਼ੀ ਮੰਗ ਲਈ ਹੈ।

ਉਨ੍ਹਾਂ ਨੇ ਓਡੀਸ਼ਾ ਵਿੱਚ ਅਦਾਲਤ ਦੇ ਸਾਹਮਣੇ ਕਿਹਾ ਹੈ, “ਮੈਂ ਆਪਣੀ ਬੇਵਕੂਫ਼ੀ ਲਈ ਮੁਆਫ਼ੀ ਮੰਗਦਾ ਹਾਂ।”

ਹਾਲਾਂਕਿ ਇਸ ਮੁਆਫ਼ੀਨਾਮੇ ਤੋਂ ਬਾਅਦ ਵੀ ਜ਼ਮਾਨਤ ਨਹੀਂ ਮਿਲੀ। ਹੇਠਲੀ ਅਦਾਲਤ ਪੈਰਵੀਕਾਰ ਦੀ ਇਸ ਦਲੀਲ ਤੋਂ ਸਹਿਮਤ ਦਿੱਖੀ ਕਿ ਜ਼ਮਾਨਤ ‘ਤੇ ਅਭੀਜੀਤ ਗਵਾਹਾਂ ਨੂੰ ਪਰੇਸ਼ਾਨ ਕਰ ਸਕਦੇ ਹਨ ਜਾਂ ਸਬੂਤਾਂ ਨਾਲ ਛੇੜਛਾੜ ਕਰ ਸਕਦੇ ਹਨ।

ਹੇਠਲੀ ਅਦਾਲਤ ਨੇ ਅਭੀਜੀਤ ਦੀ ਜ਼ਮਾਨਤ ਅਰਜ਼ੀ ਦੋ ਵਾਰ ਨਾਮਨਜ਼ੂਰ ਕਰ ਦਿੱਤੀ ਅਤੇ ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ ਵੀ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

Image copyright
Getty Images

ਫੋਟੋ ਕੈਪਸ਼ਨ

ਅਈਅਰ-ਮਿਤਰਾ ਨੇ ਆਪਣੇ ਟਵੀਟ ਵਿੱਚ ਮੁਆਫ਼ੀ ਮੰਗਦਿਆਂ ਚਿੱਤਰਕਾਰੀ ਨੂੰ ਸ਼ਾਨਦਾਰ ਦੱਸਿਆ

ਇਸ ਮਾਮਲੇ ਵਿੱਚ ਅਭੀਜੀਤ ਲਈ ਹਾਲਾਤ ਉਦੋਂ ਹੋਰ ਜ਼ਿਆਦਾ ਖ਼ਰਾਬ ਹੋ ਗਏ ਜਦੋਂ ਓਡੀਸ਼ਾ ‘ਚ ਵਕੀਲਾਂ ਦੀ 78 ਦਿਨ ਲੰਬੀ ਹੜਤਾਲ ਹੋ ਗਈ।

ਮਾਮਲੇ ਦਾ ਸਿਆਸੀਕਰਨ

ਹੌਲੀ-ਹੌਲੀ ਇਸ ਪੂਰੇ ਮਾਮਲੇ ‘ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਦਰਅਸਲ ਅਭੀਜੀਤ ਨੇ ਜਦੋਂ ਕੋਣਾਰਕ ਮੰਦਿਰ ਦਾ ਵੀਡੀਓ ਬਣਾਇਆ ਸੀ ਤਾਂ ਉਹ ਇੱਕ ਸਾਬਕਾ ਸੰਸਦ ਮੈਂਬਰ ਬੈਜਨਾਥ ‘ਜੈ’ ਪਾਂਡਾ ਦੇ ਘਰ ਮਹਿਮਾਨ ਸਨ।

ਪਾਂਡਾ ਨੂੰ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਪਾਰਟੀ ਤੋਂ ਬਾਹਰ ਕੱਢਿਆ ਗਿਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਹੁਣ ਨਵੀਨ ਪਟਨਾਇਕ ਇਸ ਮਾਮਲਾ ਰਾਹੀਂ ਪਾਂਡਾ ਦੀ ਪਰੇਸ਼ਾਨੀ ਵਧਾ ਸਕਦੇ ਹਨ।

ਇਹ ਵੀ ਪੜ੍ਹੋ:

ਪਹਿਲਾਂ ਵੀ ਕਰ ਚੁੱਕੇ ਹਨ ਭੜਕਾਊ ਟਵੀਟ

ਅਭੀਜੀਤ ਇੰਸਟੀਟਿਊਟ ਆਫ ਪੀਸ ਐਂਡ ਕਨਫਲਿਕਟ ਸਟੱਡੀਜ਼ ‘ਚ ਕੰਮ ਕਰਦੇ ਹਨ। ਉਹ ਸੋਸ਼ਲ ਮੀਡੀਆ ‘ਤੇ ਠੀਕ-ਠਾਕ ਸਰਗਰਮ ਰਹਿੰਦੇ ਹਨ।

ਉਨ੍ਹਾਂ ਨੂੰ ਨੇੜੇਓਂ ਜਾਨਣ ਵਾਲੇ ਇੱਕ ਖੋਜਕਾਰੀ ਨੇ ਦੱਸਿਆ ਕਿ ਉਹ ਅਕਸਰ ਭੜਕਾਊ ਗੱਲਾਂ ਕਰਦੇ ਰਹਿੰਦੇ ਹਨ ਅਤੇ ਇਸ ਨੂੰ ਕਦੇ ਲੁਕਾਉਂਦੇ ਵੀ ਨਹੀਂ ਹਨ, ਹਲਾਂਕਿ ਉਨ੍ਹਾਂ ਦੀਆਂ ਗੱਲਾਂ ਕਈ ਵਾਰ ਸਹੀ ਤੇ ਕਈ ਵਾਰ ਗ਼ਲਤ ਵੀ ਹੁੰਦੀਆਂ ਹਨ।

Image copyright
Getty Images

ਫੋਟੋ ਕੈਪਸ਼ਨ

ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਟਵੀਟਸ ਨਾਲ ਓਡੀਸ਼ਾ ਦੇ ਚਾਰ ਕਰੋੜ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ

ਬੇਸ਼ੱਕ ਅਭੀਜੀਤ ਇਸ ਵੇਲੇ ਆਪਣੇ ਟਵੀਟ ਕਾਰਨ ਜੇਲ੍ਹ ‘ਚ ਹਨ ਪਰ ਇਸੇ ਸਾਲ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਟਵੀਟ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਅਮਰੀਕੀ ਇਤਿਹਾਸਕਾਰ ਆਡਰੀ ਟਰੁਸ਼ਕੀ ‘ਤੇ ਅਪਰਾਧਿਕ ਮਾਮਲਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਹਿੰਦੂ ਦੇਵੀ-ਦੇਵਤਾਵਾਂ ਦਾ ਅਪਮਾਨ ਕੀਤਾ ਹੈ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਉੱਥੇ ਹੀ ਅਭੀਜੀਤ ਮਨੁਖੀ ਅਧਿਕਾਰ ਵਰਕਰ ਅਤੇ ਵੱਖਵਾਦੀਆਂ ਨੂੰ ਜੇਲ੍ਹ ਵਿੱਚ ਪਾਉਣ ਸਬੰਧੀ ਟਵੀਟ ਵੀ ਕਰਦੇ ਰਹੇ ਹਨ।

ਖ਼ੈਰ ਅਈਅਰ ਮਿਤਰਾ ਦੀ ਗ੍ਰਿਫ਼ਤਾਰੀ ‘ਤੇ ਕਈ ਲੋਕਾਂ ਦਾ ਮਤ ਹੈ ਕਿ ਟਵਿੱਟਰ ‘ਤੇ ਮਜ਼ਾਕੀਆ ਅੰਦਾਜ਼ ਵਿੱਚ ਕੁਝ ਲਿਖਣ ‘ਤੇ ਜੇਕਰ ਜੇਲ੍ਹ ਭੇਜਿਆ ਜਾਵੇ ਤਾਂ ਇਹ ਬੋਲਣ ਦੀ ਆਜ਼ਾਦੀ ‘ਤੇ ਪਹਿਰਾ ਹੈ।

ਐਮਨੈਸਟੀ ਇੰਡੀਆ ਨੇ ਟਵੀਟ ਕੀਤਾ ਹੈ ਕਿ ਸਰਕਾਰ ਨੂੰ ਅਭੀਜੀਤ ਨੂੰ ਜ਼ਮਾਨਤ ਦੇ ਦੇਣੀ ਚਾਹੀਦੀ ਹੈ।

ਉੱਥੇ ਹੀ ਪੱਤਰਕਾਰ ਕੰਚਨ ਗੁਪਤਾ ਨੇ ਟਵੀਟ ਕੀਤਾ ਹੈ ਕਿ ਅਭੀਜੀਤ ਦੀ ਗ੍ਰਿਫ਼ਤਾਰੀ ਸਾਬਿਤ ਕਰਦੀ ਹੈ ਕਿ ਭਾਰਤ ਵਿੱਤ ਆਜ਼ਾਦੀ ਖ਼ਤਰੇ ਵਿੱਚ ਹੈ।

ਅਭੀਜੀਤ ਦੀ ਉਨ੍ਹਾਂ ਦੇ ਮਜ਼ਾਕੀਆ ਟਵੀਟ ਕਰਕੇ ਹੋਈ ਗ੍ਰਿਫ਼ਤਾਰੀ ਸੰਕੇਤ ਹੈ ਕਿ ਭਾਰਤ ‘ਚ ਬੋਲਣ ਦੀ ਆਜ਼ਾਦੀ ‘ਤੇ ਖ਼ਤਰਾ ਵਧਣ ਲੱਗਾ ਹੈ।

ਇਸ ਤੋਂ ਪਹਿਲਾਂ ਵੀ ਕੁਝ ਪੱਤਰਕਾਰਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ। ਆਜ਼ਾਦ ਮੀਡੀਆ ‘ਤੇ ਹਮਲੇ ਹੋਏ ਹਨ, ਕਈ ਮੌਕਿਆਂ ‘ਤੇ ਇੰਟਰਨੈੱਟ ਬੰਦ ਕਰ ਦਿੱਤੇ ਜਾਂਦੇ ਹਨ।

ਇਹ ਸਾਲ 1950 ਦੇ ਸੋਵੀਅਤ ਯੂਨੀਅਨ ਵਰਗੇ ਹਾਲਾਤ ਦਰਸਾਉਂਦੇ ਹਨ ਜਦੋਂ ਉੱਥੇ ਇੱਕ ਅਧਿਆਪਕ ਨੂੰ ਚੁਟਕਲਾ ਸੁਣਾਉਣ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਮਿਸ਼ਲਿਨ ਸਟਾਰ ਹਾਸਿਲ ਕਰਨ ਵਾਲੀ ਪੰਜਾਬਣ ਗਰਿਮਾ ਜੋ ਕਿਚਨ ਦੇ ਰਸਤੇ ਦੁਨੀਆ 'ਤੇ ਛਾ ਗਈਗਰਿਮਾ ਅਰੋੜਾ

Image copyright
COURTESY OF GAA, BANGKOK

ਫੋਟੋ ਕੈਪਸ਼ਨ

ਗਰਿਮਾ ਦਾ ਕਿਹਣਾ ਹੈ ਕਿ ਉਨ੍ਹਾਂ ਨੇ ਪਿਤਾ ਨੂੰ ਬਚਪਨ ਵਿੱਚ ਭਾਂਤ-ਸੁਭਾਂਤੇ ਖਾਣੇ ਬਣਾਉਂਦੇ ਦੇਖਿਆ।

ਕਹਿੰਦੇ ਹਨ ਕਿ ਭਾਰਤ ਦੀਆਂ ਵਧੇਰੇ ਔਰਤਾਂ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਰਸੋਈ ਵਿੱਚ ਹੀ ਗੁਜ਼ਾਰ ਦਿੰਦੀਆਂ ਹਨ।

ਪਰ ਉਸੇ ਰਸੋਈ ਵਿੱਚ ਖੜ੍ਹੇ ਹੋ ਕੇ ਉਹ ਪੂਰੀ ਦੁਨੀਆਂ ਵਿੱਚ ਵੀ ਛਾ ਸਕਦੀਆਂ ਹਨ ਅਤੇ ਅਜਿਹਾ ਹੀ ਸਾਬਿਤ ਕੀਤਾ ਹੈ ਗਰਿਮਾ ਅਰੋੜਾ ਨੇ।

ਮੁਬੰਈ ਦੀ ਜੰਮ-ਪਲ ਗਰਿਮਾ ਪੇਸ਼ੇ ਤੋਂ ਇੱਕ ਸ਼ੈਫ਼ ਹੈ, ਜੋ ਥਾਈਲੈਂਡ ਦੇ ਬੈਕਾਂਕ ਵਿੱਚ ‘ਗਾਅ’ ਨਾਮ ਦਾ ਇੱਕ ਰੈਸਟੋਰੈਂਟ ਚਲਾਉਂਦੀ ਹੈ।

32 ਸਾਲ ਦੀ ਗਰਿਮਾ ਆਪਣੇ ਰੈਸਟੋਰੈਂਟ ਲਈ ਮਿਸ਼ਲਿਨ ਸਟਾਰ ਹਾਸਿਲ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਹੈ।

ਫੂਡ ਇੰਡਸਟਰੀ ਵਿੱਚ ਕਿਸੇ ਰੈਸਟੋਰੈਂਟ ਨੂੰ ਮਿਸ਼ਲਿਨ ਸਟਾਰ ਮਿਲਣਾ ਬੇਹੱਦ ਸਨਮਾਨ ਵਾਲੀ ਗੱਲ ਮੰਨੀ ਜਾਂਦੀ ਹੈ। ਜਿਸ ਰੈਸਟੋਰੈਂਟ ਦੇ ਕੋਲ ਮਿਸ਼ਲਿਨ ਸਟਾਰ ਹੁੰਦੇ ਹਨ ਉਸ ਨੂੰ ਉੱਚ ਦਰਜੇ ਦਾ ਰੈਸਟੋਰੈਂਟ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ-

Image copyright
GAA, BANGKOK

ਫੋਟੋ ਕੈਪਸ਼ਨ

ਗਾਅ ਵਿੱਚ ਸੂਰ ਦੀ ਪੱਸਲੀ ਦੀ ਇੱਕ ਡਿੱਸ਼।

ਪਰ ਇੱਥੋਂ ਤੱਕ ਪਹੁੰਚਣ ਦੀ ਕਹਾਣੀ ਬੇਹੱਦ ਦਿਲਚਸਪ ਹੈ।

ਬਟਰ ਚਿਕਨ ਅਤੇ ਪਰਾਂਠਿਆਂ ਦੇ ਸ਼ੌਕੀਨ ਪੰਜਾਬੀ ਪਰਿਵਾਰ ਤੋਂ ਆਉਣ ਵਾਲੀ ਗਰਿਮਾ ਅਰੋੜਾ ਨੂੰ ਬਚਪਨ ਤੋਂ ਹੀ ਖਾਣੇ ਨਾਲ ਪਿਆਰ ਸੀ।

ਘਰ ਵਿੱਚ ਉਹ ਆਪਣੇ ਪਿਤਾ ਨੂੰ ਵੱਖ-ਵੱਖ ਪਕਵਾਨ ਬਣਾਉਂਦਿਆਂ ਦੇਖਦੀ ਅਤੇ ਉੱਥੋਂ ਹੀ ਉਨ੍ਹਾਂ ਦੀ ਦਿਲਚਸਪੀ ਇਸ ਖੇਤਰ ਵਿੱਚ ਜਾਗੀ।

Image copyright
GAA @FB

ਫੋਟੋ ਕੈਪਸ਼ਨ

ਗਰਿਮਾ ਖਾਣਾ ਬਣਆ ਕੇ ਬੇਹੱਦ ਸੰਤੁਸ਼ਟੀ ਮਿਲਦੀ ਹੈ

ਗਰਿਮਾ ਕਹਿੰਦੀ ਹੈ ਕਿ ਉਸ ਦੇ ਪਿਤਾ 90ਵਿਆਂ ਦੇ ਉਸ ਦਹਾਕੇ ਵਿੱਚ ਇਟਲੀ ਅਤੇ ਮਿਡਲ ਈਸਟ ਦੇ ਅਜਿਹੇ ਖ਼ਾਸ ਪਕਵਾਨ ਬਣਾਇਆ ਕਰਦੇ ਸਨ, ਜਿਨ੍ਹਾਂ ਬਾਰੇ ਭਾਰਤ ਵਿੱਚ ਸ਼ਾਇਦ ਹੀ ਕਿਸੇ ਨੇ ਸੁਣਿਆ ਹੋਵੇ।

ਗਰਿਮਾ ਨੇ ਮੁੰਬਈ ਦੇ ਜੈ ਹਿੰਦ ਕਾਲਜ ਤੋਂ ਆਪਣੀ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਸਮੇਂ ਲਈ ਮੁੰਬਈ ‘ਚ ਪੱਤਰਕਾਰ ਵਜੋਂ ਵੀ ਕੰਮ ਕੀਤਾ ਹੈ ਪਰ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਉਹ ਆਪਣੇ ਜਨੂਨ ਨੂੰ ਹੀ ਫੌਲੋ ਕਰਨਾ ਚਾਹੁੰਦੀ ਹੈ।

ਸੁਪਨੇ ਦਾ ਪਿੱਛਾ ਕਰਦਿਆਂ ਪੈਰਿਸ ਪਹੁੰਚੀ

21 ਸਾਲ ਦੀ ਗਰਿਮਾ ਆਪਣੇ ਸੁਪਨੇ ਦਾ ਪਿੱਛਾ ਕਰਦਿਆਂ ਪੈਰਿਸ ਲਈ ਰਵਾਨਾ ਹੋ ਗਈ ਅਤੇ ਉੱਥੇ ਮੰਨੇ-ਪ੍ਰਮੰਨੇ ਕਾਰਡਨ-ਬਲੂ ਕਲਿਨਰੀ ਸਕੂਲ ‘ਚ ਸ਼ੈਫ਼ ਦੀ ਪੜ੍ਹਾਈ ਕੀਤੀ।

Image copyright
GAA, BANGKOK

ਫੋਟੋ ਕੈਪਸ਼ਨ

ਗਾਅ ਵਿੱਚ ਪਰੋਸਿਆ ਗਿਆ ਮਿੱਠਾ ਪਾਨ।

ਇਸ ਤੋਂ ਬਾਅਦ ਉਨ੍ਹਾਂ ਨੇ ਦੁਬਈ, ਡੈਨਮਾਰਕ ਅਤੇ ਕੋਪੈਨਹੈਗਨ ਦੇ ਵੱਡੇ ਰੈਸਟੋਰੈਂਟ ‘ਚ ਕੰਮ ਕੀਤਾ। ਗਰਿਮਾ ਮਸ਼ਹੂਰ ਸ਼ੈਫ਼ ਗਗਨ ਆਨੰਦ ਦੇ ਨਾਲ ਵੀ ਕੰਮ ਕਰ ਚੁੱਕੀ ਹੈ।

ਇੱਕ ਅਪ੍ਰੈਲ 2017 ਨੂੰ ਗਰਿਮਾ ਅਰੋੜਾ ਨੇ ਆਪਣਾ ਰੈਸਟੋਰੈਂਟ ‘ਗਾਅ’ ਖੋਲ੍ਹਿਆ।

ਉਹ ਕਹਿੰਦੀ ਹੈ, “ਮੇਰੇ ਰੈਸਟੋਰੈਂਟ ‘ਚ ਖਾਣਾ ਖਾ ਕੇ ਤੁਹਾਨੂੰ ਅਜਿਹਾ ਲੱਗੇਗਾ, ਮੰਨੋ ਜਿਵੇਂ ਤੁਸੀਂ ਕਿਸੇ ਦੇ ਘਰ ਖਾਣਾ ਖਾ ਰਹੇ ਹੋ। ਸਾਡਾ ਉਦੇਸ਼ ਆਪਣੇ ਮਹਿਮਾਨਾਂ ਨੂੰ ਬਿਹਤਰੀਨ ਤਜ਼ਰਬੇ ਅਤੇ ਖੁਸ਼ੀ ਦੇਣਾ ਹੈ।”

ਗਰਿਮਾ ਕਹਿੰਦੇ ਹਨ ਖਾਣਾ ਬਣਾਉਣਾ ਸਿਰਜਣਾਤਮਕ ਹੈ, ਉਨ੍ਹਾਂ ਇਸ ‘ਚ ਸੰਤੁਸ਼ਟੀ ਮਿਲਦੀ ਹੈ।

ਇਹ ਵੀ ਪੜ੍ਹੋ:

Image copyright
GAA, BANGKOK

ਫੋਟੋ ਕੈਪਸ਼ਨ

ਗਰਿਮਾ ਆਪਣਾ ਕੰਮ ਜਾਰੀ ਰੱਖਣਾ ਅਤੇ ਆਪਣੇ ਰੈਸਟੋਰੈਂਟ ਤੇ ਹੋਰ ਵਧੇਰੇ ਧਿਆਨ ਦੇਣਾ ਚਾਹੁੰਦੇ ਹਨ।

ਗਰਿਮਾ ਆਪਣੇ ਰੈਸਟੋਰੈਂਟ ਵਿੱਚ ਆਉਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੇ ਲਜ਼ੀਜ ਪਕਵਾਨ ਪੇਸ਼ ਕਰਦੀ ਹੈ। ਉਨ੍ਹਾਂ ਦੇ ਪਕਵਾਨਾਂ ਵਿੱਚ ਭਾਰਤ ਸਣੇ ਕਈ ਦੇਸਾਂ ਦਾ ਸੁਆਦ ਸ਼ਾਮਿਲ ਹੁੰਦਾ ਹੈ।

ਗਰਿਮਾ ਦੱਸਦੀ ਹੈ ਕਿ ਉਹ ਹਮੇਸ਼ਾ ਭਾਰਤ ਅਤੇ ਅੰਤਰਰਾਸ਼ਟਰੀ ਸੁਆਦ ਨੂੰ ਮਿਲਾ ਕੇ ਕੁਝ ਵੱਖਰਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ।

‘ਗਾਅ’ ਰੈਸਟੋਰੈਂਟ ਵਿੱਚ ਜੈਕਫਰੂਟ, ਕੱਦੂਸ ਕ੍ਰੈ-ਫਿਸ਼ ਅਤੇ ਅਮਰੂਦਾਂ ਵਰਗੀਆਂ ਚੀਜ਼ਾਂ ਨਾਲ ਪਕਵਾਨ ਤਿਆਰ ਕੀਤੇ ਜਾਂਦੇ ਹਨ।

ਮਿਸ਼ਲਿਨ ਗਾਈਡ ਅਤੇ ਉਸ ਦਾ ਮਹੱਤਵ

ਕਿਸੇ ਰੈਸਟੋਰੈਂਟ ਨੂੰ ਮਿਸ਼ਲਿਨ ਸਟਾਰ ਮਿਲਣਾ ਵੱਡੀ ਗੱਲ ਹੈ। ਇਹ ਸਟਾਰ ਕਿਸੇ ਰੈਸਟੋਰੈਂਟ ਦੀ ਉੱਚਤਾ ਦੀ ਪਛਾਣ ਹੈ ਅਤੇ ਇਸ ਦੇ ਮਿਲਦਿਆਂ ਹੀ ਰੈਸਟੋਰੈਂਟ ਦੀ ਕਮਾਈ ਵੀ ਰਾਤੋਂ-ਰਾਤ ਵੱਧ ਜਾਂਦੀ ਹੈ।

Image copyright
GUIDE.MICHELIN.COM

ਮਿਸ਼ਲਿਨ ਹਰ ਸਾਲ ਆਪਣੀ ਇੱਕ ਗਾਈਡ ਜਾਰੀ ਕਰਦਾ ਹੈ। 2019 ਦੀ ਗਾਈਡ ਵਿੱਚ ਗਰਿਮਾ ਦੇ ਰੈਸਟੋਰੈਂਟ ਨੂੰ ਸਟਾਰ ਮਿਲੇ ਹਨ।

ਮਿਸ਼ਲਿਨ ਗਾਈਡ ਦੇ ਨਾਮ ਨਾਲ ਜਾਣੀ ਜਾਣ ਵਾਲੀ ਲਾਲ ਰੰਗ ਦੀ ਛੋਟੀ ਜਿਹੀ ਕਿਤਾਬ ਦੀ ਕਹਾਣੀ ਵੀ ਆਪਣੇ ਆਪ ਵਿੱਚ ਬੇਹੱਦ ਦਿਲਚਸਪ ਹੈ।

ਇਹ ਕਹਾਣੀ 1889 ਵਿੱਚ ਫਰਾਂਸ ਕਲੈਰਮੋਂਟ-ਫੈਰੰਡ ‘ਚ ਸ਼ੁਰੂ ਹੋਈ। ਦੋ ਭਰਾਵਾਂ ਆਂਦਰੇ ਅਤੇ ਇਦੂਆਰ ਮਿਸ਼ਲਿਨ ਨੇ ਆਪਣੀ ਟਾਇਰ ਦੀ ਕੰਪਨੀ ਸ਼ੁਰੂ ਕੀਤੀ ਸੀ। ਉਸ ਵੇਲੇ ਫਰਾਂਸ ‘ਚ ਸਿਰਫ਼ 3000 ਕਾਰਾਂ ਹੁੰਦੀਆਂ ਸਨ।

ਆਪਣੇ ਕਾਰੋਬਾਰ ਨੂੰ ਵਧਾਉਣ ਲਈ ਹੀ ਉਨ੍ਹਾਂ ਨੇ ਇੱਕ ਗਾਈਡ ਬਣਾਈ, ਜਿਸ ਵਿੱਚ ਟਰੈਵਲ ਲਈ ਜਾਣਕਾਰੀ ਦਿੱਤੀ ਸੀ।

ਇਸ ਗਾਈਡ ‘ਚ ਮੈਪ ਸਨ, ਟਾਇਰ ਕਿਵੇਂ ਬਦਲੋ, ਪੈਟ੍ਰੋਲ ਕਿਥੋਂ ਭਰਵਾਓ ਆਦਿ ਜਾਣਕਾਰੀਆਂ ਸਨ। ਇਸ ਤੋਂ ਇਲਾਵਾ ਖਾਣ-ਪੀਣ ਅਤੇ ਰੁਕਣ ਦੇ ਠਿਕਾਣੇ ਵੀ ਦੱਸੇ ਗਏ ਸਨ।

ਦਰਅਸਲ ਮਿਸ਼ਲਿਨ ਭਰਾ ਚਾਹੁੰਦੇ ਸਨ ਕਿ ਲੋਕ ਇਸ ਗਾਈਡ ਨੂੰ ਪੜ੍ਹ ਕੇ ਘੁੰਮਣ-ਫਿਰਨ ਨਿਕਲਣ ਤਾਂ ਜੋ ਉਨ੍ਹਾਂ ਦੀਆਂ ਕਾਰਾਂ ਦੇ ਟਾਇਰ ਜ਼ਿਆਦਾ ਚੱਲਣ, ਛੇਤੀ ਘਿਸਣ ਅਤੇ ਉਨ੍ਹਾਂ ਦੇ ਟਾਇਰ ਵਧੇਰੇ ਵਿਕਣ।

Image copyright
GAA/FACEBOOK

ਹਰ ਸਾਲ ਛਪਣ ਵਾਲੀ ਇਹ ਗਾਈਡ 20 ਸਾਲ ਤੱਕ ਤਾਂ ਮੁਫ਼ਤ ਲੋਕਾਂ ਨੂੰ ਦਿੱਤੀ ਜਾਂਦੀ ਸੀ।

ਇੱਕ ਵਾਰ ਜਦੋਂ ਆਂਦਰੇ ਮਿਸ਼ਲਿਨ ਨੇ ਕਿਸੇ ਟਾਇਰ ਦੀ ਦੁਕਾਨ ਦੇ ਮੇਜ਼ ‘ਤੇ ਗਾਈਡ ਨੂੰ ਐਂਵੇ ਹੀ ਪਈ ਵੇਖਿਆ ਤਾਂ ਉਨ੍ਹਾਂ ਦੇ ਦਿਮਾਗ਼ ‘ਚ ਆਇਆ ਕਿ ਲੋਕਾਂ ਨੂੰ ਮੁਫ਼ਤ ਦੀ ਚੀਜ਼ ਦੀ ਕੋਈ ਕਦਰ ਨਹੀਂ ਹੈ।

ਇਸ ਤੋਂ ਬਾਅਦ ਉਨ੍ਹਾਂ ਨੇ 1920 ਵਿੱਚ ਨਵੀਂ ਮਿਸ਼ਲਿਨ ਗਾਈਡ ਜਾਰੀ ਕੀਤੀ ਅਤੇ ਉਸ ਨੂੰ ਪ੍ਰਤੀ ਕਿਤਾਬ ਸੱਤ ਫਰੈਂਕ ਦੀ ਵੇਚੀ।

ਇਸ ਵਾਰ ਪਹਿਲੀ ਵਾਰ ਗਾਈਡ ਪੈਰਿਸ ਦੇ ਹੋਟਲ ਅਤੇ ਰੈਸਟੋਰੈਂਟ ਦੀ ਸੂਚੀ ਪਾਈ ਗਈ ਸੀ, ਇਸ ਦੇ ਨਾਲ ਹੀ ਇਸ ਵਿੱਚ ਇਸ਼ਤਿਹਾਰਾਂ ਲਈ ਵੀ ਥਾਂ ਛੱਡੀ ਗਈ ਸੀ।

‘ਰੈਸਟੋਰੈਂਟ ਇੰਸਪੈਕਟਰ’

ਗਾਈਡ ਦੇ ਰੈਸਟੋਰੈਂਟ ਸੈਕਸ਼ਨ ਨੂੰ ਲੋਕਾਂ ਦੀ ਚੰਗੀ ਪ੍ਰਤੀਕਿਰਿਆ ਮਿਲੀ। ਇਸ ਤੋਂ ਬਾਅਦ ਮਿਸ਼ਲਿਨ ਭਰਾਵਾਂ ਨੇ ਕੁਝ ਲੋਕਾਂ ਦੀ ਟੀਮ ਬਣਾਈ।

Image copyright
GAA@FB

ਇਹ ਲੋਕ ਆਪਣੀ ਪਛਾਣ ਲੁਕਾ ਕੇ ਰੈਸਟੋਰੈਂਟ ਜਾਂਦੇ ਅਤੇ ਖਾਣੀ ਖਾ ਕੇ ਰੈਸਟੋਰੈਂਟ ਦੀ ਰੈਟਿੰਗ ਤੈਅ ਕਰਦੇ। ਇਨ੍ਹਾਂ ਖੁਫ਼ੀਆਂ ਗਾਹਕਾਂ ਨੂੰ ਉਸ ਵੇਲੇ ‘ਰੈਸਟੋਰੈਟ ਇੰਸਪੈਕਟਰ’ ਕਿਹਾ ਜਾਂਦਾ ਸੀ।

1926 ਵਿੱਚ ਇਹ ਗਾਈਡ ਬਿਹਤਰੀਨ ਖਾਣਾ ਦੇ ਵਾਲੇ ਰੈਸਟੋਰੈਂਟਨੂੰ ਸਟਾਰ ਰੇਟਿੰਗ ਦੇਣ ਲੱਗੀ। ਸ਼ੁਰੂਆਤ ਵਿੱਚ ਉਹ ਸਿਰਫ਼ ਇੱਕ ਸਟਾਰ ਦਿੰਦੇ ਸਨ। ਪੰਜਾਂ ਸਾਲਾਂ ਬਾਅਦ, ਜ਼ੀਰੋ, ਇੱਕ, ਦੋ, ਤਿੰਨ ਸਟਾਰ ਦਿੱਤੇ ਜਾਣ ਲੱਗੇ।

1936 ਵਿੱਚ ਸਟਾਰ ਦੇਣ ਲਈ ਨਵੇਂ ਮਾਪਦੰਡ ਤੈਅ ਕੀਤੇ ਗਏ।

ਬਾਕੀ ਬਚੀ 20ਵੀਂ ਦੀ ਵਿੱਚ ਕਾਂ ਮਿਸ਼ਲਿਨ ਗਾਈਡ ਬੈਸਟ ਸੇਲਰ ਰਹੀ ਹੈ। ਅੱਜ ਦੀ ਤਰੀਕ ਵਿੱਚ ਗਾਈਡ ਤਿੰਮ ਮਹਾਂਦੀਪਾਂ ‘ਚ 30 ਤੋਂ ਵੱਧ ਪ੍ਰਦੇਸ਼ਾਂ ਦੇ 3000 ਰੈਸਟੋਰੈਂਟਾਂ ਅਤੇ ਹੋਟਲਾਂ ਨੂੰ ਰੇਟਿੰਗ ਦਿੰਦੀ ਹੈ।

ਇਨ੍ਹਾਂ ਵਿੱਚ ਬੈਂਕਾਕ, ਵਾਸ਼ਿੰਗਟਨ ਡੀਸੀ, ਹੰਗਰੀ, ਸਵੀਡਨ, ਸਿੰਗਾਪੁਰ, ਨਾਰਵੇ ਸ਼ਾਮਿਲ ਹਨ, ਹਾਲਾਂਕਿ ਮਿਸ਼ਲਿਨ ਭਾਰਤ ਦੇ ਰੈਸਟੋਰੈਂਟਾਂ ਨੂੰ ਰੇਟਿੰਗ ਨਹੀਂ ਦਿੰਦੀ।

Image copyright
GAA @FB

ਫੋਟੋ ਕੈਪਸ਼ਨ

ਦੁਨੀਆਂ ਭਰ ਦੇ ਹੁਣ ਤੱਕ 30 ਮਿਲੀਅਨ ਤੋਂ ਵੱਧ ਮਿਸ਼ਲਿਨ ਗਾਈਡਾਂ ਵਿੱਕ ਚੁੱਕੀਆਂ ਹਨ।

ਦੁਨੀਆਂ ਭਰ ਦੇ ਹੁਣ ਤੱਕ 30 ਮਿਲੀਅਨ ਤੋਂ ਵੱਧ ਮਿਸ਼ਲਿਨ ਗਾਈਡਾਂ ਵਿੱਕ ਚੁੱਕੀਆਂ ਹਨ।

ਗਰਿਮਾ ਅਰੋੜਾ ਕਹਿੰਦੀ ਹੈ ਕਿ ਉਨ੍ਹਾਂ ਨੂੰ ਆਪਣੀ ਟੀਮ ਅਤੇ ਆਪਣੇ ਰੈਸਟੋਰੈਂਟ ‘ਤੇ ਮਾਣ ਹੈ। ਉਹ ‘ਗਾਅ’ ਨੂੰ ਇੱਥੋਂ ਹੋਰ ਅੱਗੇ ਲੈ ਜਾਣਾ ਚਾਹੁੰਦੀ ਹੈ।

ਇੱਕ ਸ਼ੈਫ ਵਜੋਂ ਉਨ੍ਹਾਂ ਦੀ ਹਮੇਸ਼ਾ ਇੱਕ ਹੀ ਖੁਆਇਸ਼ ਰਹਿੰਦੀ ਹੈ ਕਿ ਜੋ ਵੀ ਉਨ੍ਹਾਂ ਦੇ ਹੱਥ ਦਾ ਖਾਣਾ ਖਾਏ ਉਹ ਕਹਿੰਦਾ ਹੋਇਆ ਜਾਵੇ ਕਿ “ਅਜਿਹਾ ਖਾਣਾ ਤਾਂ ਮੈਂ ਪਹਿਲਾਂ ਕਦੇ ਖਾਦਾ ਹੀ ਨਹੀਂ।”

ਦੁਨੀਆਂ ਦੇ ਟੌਪ ਸ਼ੈਫ ਦੀ ਸੂਚੀ ‘ਤੇ ਝਾਤ ਮਾਰੀਏ ਤਾਂ ਤੁਹਾਨੂੰ ਉੱਥੇ ਵਧੇਰੇ ਪੁਰਸ਼ਾਂ ਦੇ ਨਾਮ ਹੀ ਦਿਖਣਗੇ। ਘਰ-ਘਰ ‘ਚ ਆਪਣੇ ਹੱਥਾਂ ਦਾ ਜਾਦੂ ਚਲਾਉਣ ਵਾਲੀਆਂ ਔਰਤਾਂ ਉਸ ਪੱਧਰ ‘ਤੇ ਘੱਟ ਹੀ ਨਜ਼ਰ ਆਉਂਦੀਆਂ ਹਨ ਪਰ ਗਰਿਮਾ ਅਰੋੜਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਔਰਤਾਂ ਚਾਹੁਣ ਤਾਂ ਕੁਝ ਵੀ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਕੀ ਸੂਬਾ ਸਰਕਾਰਾਂ ਸੀਬੀਆਈ ਨੂੰ ਰੋਕ ਸਕਦੀਆਂ ਹਨ


ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ

Image copyright
Getty Images

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਵੱਲੋਂ ਸੀਬੀਆ ਨੂੰ ਸੂਬੇ ਵਿੱਚ ਕੰਮ ਕਰਨ ਦੀ ਸਹਿਮਤੀ ਵਾਪਸ ਲੈਣ ਦੀ ਪਹਿਲ ਕਰਨ ਮਗਰੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਕੇਂਦਰੀ ਜਾਂਚ ਏਜੰਸੀਂ ਤੋਂ ਬੰਗਾਲ ਵਿੱਚ ਕੰਮ ਕਰਨ ਦੀ ਸਹਿਮਤੀ ਵਾਪਸ ਲੈ ਲਈ ਹੈ।

ਸੀਬੀਆਈ ਨੂੰ ਦਿੱਲੀ ਸਪੈਸ਼ਲ ਪੁਲਿਸ ਇਸਟੈਬਲਿਸ਼ਮੈਂਟ ਐਕਟ-1946 ਅਧੀਨ ਕਾਇਮ ਕੀਤੀ ਗਈ ਸੀ।

ਇਸ ਦਾ ਕਾਰਜ ਖੇਤਰ ਦਿੱਲੀ ਸਮੇਤ ਸਾਰੇ ਯੂਟੀ ਹਨ ਪਰ ਸੂਬਿਆਂ ਵਿੱਚ ਕੰਮ ਕਰਨ ਲਈ ਐਕਟ ਦੀ ਧਾਰਾ 6 ਤਿਹਤ ਸਬੰਧਿਤ ਸੂਬੇ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ।

ਕੀ ਹੁਣ ਸੀਬੀਆਈ ਸੂਬਿਆਂ ’ਚ ਕੰਮ ਨਹੀਂ ਕਰ ਸਕੇਗੀ?

ਸੀਨੀਅਰ ਵਕੀਲ ਗੌਤਮ ਅਵਸਥੀ ਮੁਤਾਬਕ ਅਮਨ ਕਾਨੂੰਨ ਸੂਬਿਆਂ ਕੋਲ ਹੈ ਪਰ ਸੀਬੀਆਈ ਆਪਣੇ ਦਿਸ਼ਾ ਨਿਰਦੇਸ਼ਾਂ ਤਹਿਤ ਕੇਂਦਰੀ ਵਿਭਾਗਾਂ ਅਤੇ ਮੰਤਰਾਲਿਆਂ ਨਾਲ ਜੁੜੇ ਕੇਸਾਂ ਵਿੱਚ ਦਖਲ ਦੇ ਸਕਦੀ ਹੈ।

ਜਿਵੇਂ ਭ੍ਰਿਸ਼ਟਾਚਾਰ ਦੇ 10 ਕਰੋੜ ਤੋਂ ਵੱਡੇ ਕੇਸ ਇਸੇ ਕੋਲ ਜਾਂਦੇ ਹਨ।

ਦੂਸਰੇ ਸੂਬਾ ਸਰਕਾਰਾਂ ਆਪ ਵੀ ਕੋਈ ਕੇਸ ਜਾਂਚ ਏਜੰਸੀ ਨੂੰ ਦੇ ਸਕਦੀਆਂ ਹਨ। ਇਸ ਤੋਂ ਇਲਾਵਾ ਸੂਬਿਆਂ ਦੇ ਹਾਈ ਕੋਰਟ ਅਤੇ ਦੇਸ ਦੀ ਸੁਪਰੀਮ ਕੋਰਟ ਵੀ ਕਈ ਮਾਮਲੇ ਇਸ ਨੂੰ ਸੌਂਪ ਦਿੰਦੇ ਹਨ।

Image copyright
PTI

ਐਡਵੋਕੇਟ ਅਵਸਥੀ ਨੇ ਦੱਸਿਆ ਕਿ ਸੂਬਿਆਂ ਦੇ ਸੀਬੀਆ ‘ਤੇ ਪਾਬੰਦੀ ਲਾਉਣ ਮਗਰੋਂ ਵੀ ਜਿਹੜੇ ਕੇਸ ਇਸ ਕੋਲ ਹਨ ਉਨ੍ਹਾਂ ਦੀ ਜਾਂਚ ਕਰਦੀ ਰਹੇਗੀ।

ਜੇ ਕੇਂਦਰ ਸਰਕਾਰ ਦੇ ਕਿਸੇ ਦਫ਼ਤਰ ਵਿੱਚ ਕਿਤੇ ਵੀ, ਕਿਸੇ ਵੀ ਸੂਬੇ ਵਿੱਚ ਜੁਰਮ ਹੋ ਰਿਹਾ ਹੋਵੇ ਤਾਂ ਕੇਂਦਰ ਸਰਕਾਰ ਸੀਬੀਆਈ ਨੂੰ ਸ਼ਿਕਾਇਤ ਦੇ ਸਕਦੀ ਹੈ ਅਤੇ ਸੀਬੀਆਈ ਨੂੰ ਜਾਂਚ ਕਰਨੀ ਪਵੇਗੀ। ਅਜਿਹੀ ਜਾਂਚ ਲਈ ਸੂਬਾ ਸਰਕਾਰ ਦੀ ਇਜਾਜ਼ਤ ਦੀ ਜ਼ਰੂਰਤ ਨਹੀਂ ਹੋਵੇਗੀ।

ਕੀ ਸੀਬੀਆਈ ਕੰਮ ਨਹੀਂ ਕਰ ਰਹੀ?

ਸੀਬੀਆਈ ਦੇ ਸਾਬਕਾ ਜੋਆਇੰਟ ਡਾਇਰੈਕਟਰ ਐਨ ਕੇ ਸਿੰਘ ਮੰਨਦੇ ਹਨ ਕਿ ਇਸ ਫੈਸਲੇ ਦਾ ਅਸਰ ਏਜੰਸੀ ਉੱਪਰ ਪਵੇਗਾ।

ਸੀਬੀਆਈ ਕੇਂਦਰ ਸਰਕਾਰ ਦੇ ਅਫਸਰਾਂ ‘ਤੇ ਤਾਂ ਕਾਰਵਾਈ ਕਰ ਸਕਦੀ ਹੈ। ਉਸ ‘ਤੇ ਕੋਈ ਰੋਕ ਨਹੀਂ। ਪਰ ਕਿਸੇ ਸੂਬੇ ਵਿੱਚ ਸਰਚ ਕਰਨਾ ਹੈ, ਛਾਪਾ ਮਾਰਨਾ ਹੈ, ਉਸ ਸਮੇਂ ਸੂਬੇ ਦੀ ਇਜਾਜ਼ਤ ਦੀ ਲੋੜ ਪਵੇਗੀ।

ਉਨ੍ਹਾਂ ਕਿਹਾ ਕਿ ਮੰਨ ਲਵੋ ਕਿਸੇ ਸੂਬੇ ਨੇ ਪਹਿਲਾਂ ਸਹਿਮਤੀ ਦਿੱਤੀ ਸੀ ਫੇਰ ਵਾਪਸ ਲੈ ਲਈ ਉਸ ਦਿਨ ਤੋਂ ਬਾਅਦ ਸੀਬੀਆਈ ਉੱਥੇ ਕੰਮ ਨਹੀਂ ਕਰ ਸਕੇਗੀ।

ਇਹ ਵੀ ਪੜ੍ਹੋ:

ਐਨ ਕੇ ਸਿੰਘ ਨੇ ਕਿਹਾ, “ਜਦੋਂ ਮੈਂ ਸੀਬੀਆਈ ਵਿੱਚ ਸੀ ਤਾਂ, ਨਾਗਾਲੈਂਡ ਦੇ ਮੁੱਖ ਮੰਤਰੀ ‘ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲੱਗਿਆ ਸੀ। ਉਸ ਸਮੇਂ ਨਾਗਾਲੈਂਡ ਨੇ ਸਹਿਮਤੀ ਵਾਪਸ ਲੈ ਲਈ ਸੀ, ਕਰਨਾਟਕ ਨੇ ਵਾਪਸ ਲੈ ਲਈ ਸੀ। ਵੈਸੇ ਵੀ ਹੁਣ ਸੀਬੀਆਈ ਇੰਨੀ ਕਮਜ਼ੋਰ ਹੋ ਗਈ ਹੈ ਕਿ ਆਮ ਲੋਕਾਂ ਨੂੰ ਵੀ ਪਤਾ ਹੈ ਕਿ ਇਹ ਕੰਮ ਨਹੀਂ ਕਰਦੀ।”

“ਸੁਪਰੀਮ ਕੋਰਟ ਨੇ ਹੁਕਮ ਕੀਤਾ ਹੈ ਕਿ ਸੀਬੀਆਈ ਦੇ ਕਾਰਜਕਾਰੀ ਨਿਰਦੇਸ਼ਕ ਕੋਈ ਫੈਸਲਾ ਨਹੀਂ ਲੈਣਗੇ। ਫੇਰ ਸੂਬੇ ਇਜਾਜ਼ਤ ਕਿਉਂ ਦੇਣਗੇ? ਸੀਬੀਆਈ ਵਿੱਚ ਕੌਣ ਫੈਸਲੇ ਲਵੇਗਾ?”

Image copyright
Getty Images

ਸੰਵਿਧਾਨਕ ਮਾਹਿਰ ਪੀਡੀਟੀ ਆਚਾਰਿਆ ਨੇ ਦੱਸਿਆ, ਕੇਂਦਰ ਅਤੇ ਸੂਬਿਆਂ ਦੇ ਸੰਬੰਧ ਸਪਸ਼ਟ ਹਨ। ਕੇਂਦਰ ਚਾਹੇ ਤਾਂ ਉਹ ਸੀਬੀਆਈ ਦੇ ਪੁਰਾਣੇ ਕਾਨੂੰਨ ਵਿੱਚ ਸੋਧ ਕਰ ਸਕਦਾ ਹੈ ਪਰ ਫਿਲਹਾਲ ਇਸ ਕਾਨੂੰਨ ਤਹਿਤ ਸੀਬੀਆਈ ਬਿਨਾਂ ਸਬੰਧਿਤ ਸੂਬੇ ਦੀ ਸਹਿਮਤੀ ਤੋਂ ਉੱਥੇ ਕੰਮ ਨਹੀਂ ਕਰ ਰਹੀ।

ਐਡਵੋਕੇਟ ਅਵਸਥੀ ਦਾ ਕਹਿਣਾ ਹੈ, ” ਇਹ ਮੁੱਦਾ ਉਹਨਾ ਅਮਨ ਕਾਨੂੰਨ ਦਾ ਨਹੀਂ ਹੈ ਜਿੰਨਾ ਕੇਂਦਰ-ਰਾਜ ਸਬੰਧਾਂ ਦਾ ਹੈ। ਕਿਸੇ ਜੁਰਮ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਸਜ਼ਾ ਮਿਲਣੀ ਚਾਹੀਦੀ ਹੈ। ਹੁਣ ਜਦੋਂ ਸੀਬੀਆਈ ਦੀ ਘਰੇਲੂ ਲੜਾਈ ਬਾਹਰ ਆ ਰਹੀ ਹੈ ਅਤੇ ਲੋਕਾਂ ਦਾ ਭਰੋਸਾ ਖੁੱਸ ਰਿਹਾ ਹੈ, ਉਦੋਂ ਸੂਬੇ ਇਸ ਨੂੰ ਸਿਆਸੀ ਹਥਿਆਰ ਵਾਂਗ ਵਰਤਣਗੇ। ਉਹ ਸਿਆਸੀ ਸਟੈਂਡ ਲੈਣਗੇ ਕਿ ਸਾਡਾ ਸੀਬੀਆ ਵਿੱਚ ਭਰੋਸਾ ਹੀ ਨਹੀਂ ਹੈ।”

ਸੀਬੀਆਈ ਵਿਵਾਦ ਨਾਲ ਜੁੜੀਆਂ ਇਹ ਕਹਾਣੀਆਂ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨਹੀਂ ਰਹੇ


ਕੁਲਦੀਪ ਚਾਂਦਪੁਰੀ

Image copyright
FB/ KULDEEP CAHNDPURI

ਫੋਟੋ ਕੈਪਸ਼ਨ

ਬਾਰਡਰ ਫਿਲਮ ਦੇ ਹੀਰੋ ਸਨੀ ਦਿਓਲ ਨਾਲ ਕੁਲਦੀਪ ਚਾਂਦਪੁਰੀ

ਭਾਰਤੀ ਫੌਜ ਦੇ ਸੇਵਾਮੁਕਤ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਦੇਹਾਂਤ ਹੋ ਗਿਆ ਹੈ।

ਬ੍ਰਿਗੇਡੀਅਰ ਚਾਂਦਪੁਰੀ 78 ਸਾਲਾਂ ਦੇ ਸਨ ਅਤੇ ਉਨ੍ਹਾਂ ਪਰਿਵਾਰਕ ਸੂਤਰਾਂ ਮੁਤਾਬਕ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਸ਼ਨੀਵਾਰ ਸਵੇਰੇ 9 ਵਜੇ ਕਰੀਬ ਆਖਰੀ ਸਾਹ ਲਏ।

ਭਾਰਤ ਪਾਕਿਸਤਾਨ ਵਿਚਾਲੇ 1971 ਵਿਚ ਹੋਈ ਲੌਂਗੋਵਾਲਾ ਮੋਰਚੇ ਦੀ ਲੜਾਈ ਦੇ ਭਾਰਤੀ ਹੀਰੋ ਸਨ। ਭਾਰਤੀ ਫੌਜ ਵਿਚ ਸ਼ਾਨਦਾਰ ਸੇਵਾਵਾਂ ਬਦਲੇ ਉਨ੍ਹਾਂ ਨੂੰ ਮਹਾਵੀਰ ਚੱਕਰ ਅਤੇ ਵਸ਼ਿਸਟ ਸੇਵਾ ਮੈਡਲ ਨਾਲ ਨਵਾਜ਼ਿਆ ਗਿਆ ਸੀ।

ਇਹ ਵੀ ਪੜ੍ਹੋ

ਬ੍ਰਿਗੇਡੀਅਰ ਚਾਂਦਪੁਰੀ ਦਾ ਜਨਮ 22 ਨਵੰਬਰ 1940 ਨੂੰ ਮੌਜੂਦਾ ਪਾਕਿਸਤਾਨ ਦੇ ਮਿੰਟਗੁਮਰੀ ਵਿਚ ਹੋਇਆ ਸੀ। 1974 ਵਿਚ ਹੋਈ ਭਾਰਤ-ਪਾਕ ਵੰਡ ਚੋਂ ਬਾਅਦ ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਨਵਾਂ ਸ਼ਹਿਰ ਜ਼ਿਲੇ ਦੇ ਕਸਬੇ ਬਲਾਚੌਰ ਦੇ ਪਿੰਡ ਚਾਂਦਪੁਰ ਵਿਚ ਆਕੇ ਵੱਸ ਗਿਆ।

ਕੁਲਦੀਪ ਚਾਂਦਪੁਰੀ ਨੇ ਆਪਣੀ ਪੜ੍ਹਾਈ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਕੀਤੀ ਅਤੇ ਉਹ 1962 ਵਿਚ ਭਾਰਤੀ ਫੌਜ ਦੀ ਪੰਜਾਬ ਰੈਂਜੀਮੈਂਟ ਵਿਚ ਬਤੌਰ ਲੈਂਫਟੀਨੈਂਟ ਭਰਤੀ ਹੋਏ।

ਉਨ੍ਹਾਂ ਨੇ ਭਾਰਤ ਲਈ 1965 ਅਤੇ 1971 ਦੀਆਂ ਜੰਗਾਂ ਵਿਚ ਆਪਣੀ ਬਹਾਦਰੀ ਦੇ ਜੌਹਰ ਦਿਖਾਏ।ਬ੍ਰਿਗੇਡੀਅਰ ਚਾਂਦਪੁਰੀ ਨੇ ਸਯੁੰਕਤ ਰਾਸ਼ਟਰਜ਼ ਦੀਆਂ ਐਮਰਜੈਂਸੀ ਸੇਵਾਵਾਂ ਵਿਚ ਵੀ ਸਾਲ ਸਰਵਿਸ ਕੀਤੀ ਸੀ।

ਬ੍ਰਿਗੇਡੀਅਰ ਚਾਂਦਪੁਰੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਲੌਂਗੋਵਾਲਾ ਮੋਰਚੇ ਉੱਤੇ ਦਿਖਾਈ ਬਹਾਦਰੀ ਉੱਤੇ ਬਾਲੀਵੁੱਡ ਫ਼ਿਲਮ ਬਾਰਡਰ ਬਣਾਈ ਗਈ ਸੀ। ਇਸ ਫਿਲਮ ਵਿਚ ਤਤਕਾਲੀ ਮੇਜਰ ਕੁਲਦੀਪ ਚਾਂਦਪੁਰੀ ਦੀ ਭੂਮਿਕਾ ਅਦਾਕਾਰ ਸਨੀ ਦਿਓਲ ਨੇ ਨਿਭਾਈ ਸੀ।

(ਬੀਬੀਸੀ ਪੰਜਾਬੀ ਨਾਲFACEBOOK, INSTAGRAM, TWITTERਅਤੇ YouTube‘ਤੇ ਜੁੜੋ।)Source link

ਟਿਊਸ਼ਨ ਨੂੰ ਪੇਸ਼ਾ ਬਣਾ ਕੇ ਕਿਵੇਂ ਕਮਾਏ ਜਾ ਸਕਦੇ ਨੇ ਲੱਖਾਂ


सुपर ट्यूटर

Image copyright
Anthony Fok

ਪ੍ਰਾਈਵੇਟ ਟਿਊਸ਼ਨ ਪੜ੍ਹਾਉਣ ਵਾਲੀ ਮੇਲੀਸਾ ਲੇਹਾਨ ਦੁਨੀਆਂ ਦੀਆਂ ਕਈ ਸ਼ਾਨਦਾਰ ਥਾਵਾਂ ‘ਤੇ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਕੁਝ ਸਾਲਾਂ ਤੱਕ ਬਰਮੂੜਾ ‘ਚ ਕੰਮ ਕੀਤਾ, ਫੇਰ ਕੈਨੇਡਾ ਗਈ।

ਉਹ ਕੁਝ ਦਿਨ ਦੱਖਣੀ ਫਰਾਂਸ, ਬਹਾਮਾਸ ਅਤੇ ਇਟਲੀ ਦੇ ਟਸਕਨੀ ਵਿੱਚ ਰਹੀ। ਫਿਲਹਾਲ ਉਹ ਲਗਜੰਬਰਗ ਦੇ ਪੇਂਡੂ ਇਲਾਕਿਆਂ ਵਿੱਚ ਕੰਮ ਕਰ ਰਹੀ ਹੈ, ਜਿੱਥੇ ਉਨ੍ਹਾਂ ਦੀ ਸਾਲਾਨਾ ਤਨਖ਼ਾਹ 6 ਅੰਕਾਂ ਵਿੱਚ ਹੈ।

36 ਸਾਲਾ ਦੀ ਆਕਸਫੋਰਡ ਤੋਂ ਗ੍ਰੈਜੂਏਟ ਲੇਹਾਨ ਕਾਬਿਲ ਅਧਿਆਪਕ ਹੈ।

ਉਹ ਬੱਚਿਆਂ ਨੂੰ ਘਰ ‘ਚ ਸਕੂਲ ਵਾਂਗ ਪੜ੍ਹਾਉਂਦੀ ਹੈ। ਉਹ ਪਿਛਲੇ 10 ਸਾਲਾਂ ਤੋਂ ਇਹੀ ਕੰਮ ਕਰ ਰਹੀ ਹੈ।

ਲੇਹਾਨ ਦੇ ਗਾਹਕ ਉਹ ਅਮੀਰ ਮਾਪੇ ਹਨ, ਜੋ ਵੱਖ-ਵੱਖ ਕਾਰਨਾਂ ਕਰਕੇ ਸਥਾਨਕ ਸਕੂਲਾਂ ਤੋਂ ਖੁਸ਼ ਨਹੀਂ ਹੰਦੇ ਹਨ ਅਤੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਵਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ-

ਉਹ ਆਪਣੇ ਕੰਮ ਨੂੰ ਪਸੰਦ ਕਰਦੀ ਹੈ ਅਤੇ ਉਨ੍ਹਾਂ ਨੂੰ ਰਹਿਣ ਲਈ ਘਰ ਅਤੇ ਯਾਤਰਾ ਖਰਚ ਵੀ ਮਿਲਦਾ ਹੈ।

ਪਰ ਉਹ ਸੋਹਣੀਆਂ ਥਾਵਾਂ ਅਤੇ ਨਿੱਜੀ ਬੇੜੀਆਂ ਵਿੱਚ ਪੜ੍ਹਾਉਣ ਨੂੰ ਤਵੱਜੋ ਨਹੀਂ ਦਿੰਦੀ।

ਲੇਹਾਨ ਉਸ ਰਿਸ਼ਤੇ ਬਾਰੇ ਗੱਲ ਕਰਦੀ ਹੈ ਜੋ ਉਹ ਆਪਣੇ ਵਿਦਿਆਰਥੀਆਂ ਦੇ ਨਾਲ ਬਣਾਉਂਦੀ ਹੈ।

Image copyright
Getty Images

ਫੋਟੋ ਕੈਪਸ਼ਨ

ਸੰਕੇਤਕ ਤਸਵੀਰ

ਉਹ ਸਾਰੇ ਵਿਸ਼ਿਆਂ ਨੂੰ ਇਕੱਠੇ ਕਰਕੇ ਵਿਦਿਆਰਥੀਆਂ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਪੜ੍ਹਾਉਣ ਦੀ ਆਜ਼ਾਦੀ ਬਾਰੇ ਵੀ ਗੱਲ ਕਰਦੇ ਹਨ।

ਉਹ ਕਹਿੰਦੀ ਹੈ, “ਕਿਸੇ ਵਿਦਿਆਰਥੀਆਂ ਨੇ ਕੀ ਸਿੱਖਣਾ ਹੈ ਅਤੇ ਉਸ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ, ਇਹ ਚੰਗੀ ਤਰ੍ਹਾਂ ਸਮਝ ਕੇ ਉਸ ਦੀ ਮਦਦ ਕਰਨਾ ਮੇਰਾ ਕੰਮ ਹੈ।”

ਪ੍ਰਾਈਵੇਟ ਟਿਊਸ਼ਨ ਦਾ ਪੇਸ਼ਾ

ਦੁਨੀਆਂ ਭਰ ‘ਚ ਪ੍ਰਾਈਵੇਟ ਟਿਊਸ਼ਨ ਉਦਯੋਗ ਤੇਜ਼ੀ ਨਾਲ ਵੱਧ ਰਿਹਾ ਹੈ। ਇੱਕ ਅੰਦਾਜ਼ੇ ਮੁਤਾਬਕ 2022 ਤੱਕ ਇਹ 227 ਅਰਬ ਡਾਲਰ ਤੱਕ ਪਹੁੰਚ ਜਾਵੇਗਾ।

ਏਸ਼ੀਆ ਦੀ ਤਰੱਕੀ ਅਤੇ ਆਨਲਾਈਨ ਟਿਊਸ਼ਨ ਨੇ ਇਸ ਨੂੰ ਅੱਗੇ ਵਧਾਇਆ ਹੈ। ਕੰਪਨੀਆਂ ਇੰਟਰਨੈੱਟ ਰਾਹੀਂ ਵਿਦਿਆਰਥੀਆਂ ਨੂੰ ਆਧਿਆਪਕਾਂ ਨਾਲ ਜੋੜ ਰਹੀਆਂ ਹਨ।

ਇਹ ਉਦਯੋਗ ਕਾਫੀ ਹੱਦ ਤੱਕ ਅਨਿਯਮਿਤ ਹਨ ਅਤੇ ਇਸ ਵਿੱਚ ਹਰੇਕ ਸਰਵਿਸ ਪ੍ਰੋਵਾਈਡਰ ਹੈ – ਫਰੀਲਾਂਸ, ਕ੍ਰੈਮ ਸਕੂਲ, ਵੱਡੀਆਂ ਕੰਪਨੀਆਂ, ਆਨਲਾਈਨ ਸੇਵਾਵਾਂ, ਬੀਸਪੋਕ ਏਜੰਸੀਆਂ ਆਦਿ।

ਸਭ ਤੋਂ ਉਪਰ ਉਹ ਚੋਣਵੇਂ ਲੋਕ ਹਨ, ਜੋ ‘ਸੁਪਰ ਟਿਊਟਰ’ ਅਖਵਾਉਂਦੇ ਹਨ ਅਤੇ ਬਹੁਤ ਜ਼ਿਆਦਾ ਪੈਸੇ ਕਮਾਉਂਦੇ ਹਨ। ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਇਸ ਦਾ ਅਰਥ ਵੱਖਰਾ ਹੈ।

Image copyright
Getty Images

ਫੋਟੋ ਕੈਪਸ਼ਨ

ਉਹ ਮਾਪੇ ਅਜਿਹੇ ਟਿਊਟਰਾਂ ਦੀਆਂ ਸੇਵਾਵਾਂ ਲੈਂਦੇ ਹਨ, ਜੋ ਆਪਣੇ ਬੱਚਿਆਂ ਨੂੰ ਅਮੀਰਕਾ ਜਾਂ ਬ੍ਰਿਟੇਨ ਦੇ ਮੋਹਰੀ ਸਕੂਲਾਂ ਅਤੇ ਯੂਨੀਵਰਸਿਟੀਆਂ ‘ਚ ਦਾਖ਼ਲਾ ਦਵਾਉਣਾ ਚਾਹੁੰਦੇ ਹਨ। ਸੰਕੇਤਕ ਤਸਵੀਰ

ਉਹ ਲੇਹਾਨ ਵਾਂਗ ਫੁਲ ਟਾਈਮ ਪ੍ਰਾਈਵੇਟ ਟਿਊਟਰ ਹਨ। ਕਈ ਮਾਮਲਿਆਂ ਵਿੱਚ ਵਿਦੇਸ਼ ‘ਚ ਕੰਮ ਕਰ ਰਹੇ ਅਮੀਰ ਮਾਪੇ ਉਨ੍ਹਾਂ ਦੀਆਂ ਸੇਵਾਵਾਂ ਲੈਂਦੇ ਹਨ, ਜੋ ਆਪਣੇ ਬੱਚਿਆਂ ਨੂੰ ਅਮਰੀਕਾ ਜਾਂ ਬ੍ਰਿਟੇਨ ਦੇ ਮੋਹਰੀ ਸਕੂਲਾਂ ਅਤੇ ਯੂਨੀਵਰਸਿਟੀਆਂ ‘ਚ ਦਾਖ਼ਲਾ ਦਵਾਉਣਾ ਚਾਹੁੰਦੇ ਹਨ।

ਪੂਰਬੀ ਏਸ਼ੀਆ ‘ਚ ‘ਸੁਪਰ ਟਿਊਟਰ’ ਉਨ੍ਹਾਂ ਮਾਹਿਰਾਂ ਨੂੰ ਕਿਹਾ ਜਾਂਦਾ ਹੈ,ਜੋ ਵਿਦਿਆਰਥੀਆਂ ਦੇ ਗਰੁੱਪਾਂ ਨੂੰ ਕੋਈ ਇੱਕ ਵਿਸ਼ਾ ਪੜਾਉਂਦੇ ਹਨ।

ਇੱਕ ਹਾਈ-ਪ੍ਰੋਫਾਈਲ ਮਿਸਾਲ ਹਾਂਗਕਾਂਗ ਦੇ ਲਾਮ ਯਤ-ਯਨ ਦੀ ਹੈ। ਚੀਨੀ ਭਾਸ਼ਾ ਪੜਾਉਣ ਵਾਲੇ ਇਸ ਟਿਊਟਰ ਨੇ 2015 ਵਿੱਚ ਵਿਰੋਧੀ ਟਿਊਟਰ ਗਰੁੱਪ ਤੋਂ ਮਿਲੇ 11 ਲੱਖ ਡਾਲਰ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।

ਅਮਰੀਕਾ ਵਿੱਚ 2017 ‘ਚ 37 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਲਈ SAT ਜਾਂ CAT ਟੈਸਟ ਦਿੱਤਾ ਸੀ। ਉੱਥੇ ਇਨ੍ਹਾਂ ਪ੍ਰੀਕਿਆਵਾਂ ਦੀ ਤਿਆਰੀ ਕਰਾਉਣ ਵਾਲੇ ਮਾਹਿਰ ਸੁਪਰ ਟਿਊਟਰ ਹਨ। ਉਨ੍ਹਾਂ ਨੂੰ ਹਰ ਘੰਟੇ ਹੈਰਾਨ ਕਰਨ ਵਾਲੀ ਫੀਸ ਮਿਲਦੀ ਹੈ।

ਮੋਟੀ ਫੀਸ ਤੋਂ ਇਲਾਵਾ ਉਹ ਕੀ-ਕੀ ਚੀਜ਼ਾਂ ਹਨ ਜੋ ਸੁਪਰ ਟਿਊਟਰ ਵਿੱਚ ਹੁੰਦੀਆਂ ਹਨ?ਉਹ ਕਿਸ ਚੀਜ਼ ਵਿੱਚ ਮਾਹਿਰ ਹੁੰਦੇ ਹਨ? ਉਹ ਇਹ ਕੰਮ ਕਿਉਂ ਕਰਦੇ ਹਨ ਅਤੇ ਉਹ ਜਿਸ ਮੁਕਾਮ ‘ਤੇ ਹਨ ਉਥੋਂ ਤੱਕ ਪਹੁੰਚਣ ਲਈ ਕਿੰਨਾ ਕੰਮ ਕਰਦੇ ਹਨ?

ਤਿਆਰੀ ਅਤੇ ਤਿਆਗ

ਲੇਹਾਨ ਸੁਪਰ ਟਿਊਟਰ ਅਖਵਾਉਣ ਵਿੱਚ ਵਧੇਰੇ ਦਿਲਚਸਪੀ ਨਹੀਂ ਰੱਖਦੀ। ਉਹ ਕਹਿੰਦੀ ਹੈ ਕਿ ਇਹ ਉਸ ਭੂਮਿਕਾ ਨੂੰ ਗਲੈਮਰਾਈਜ਼ ਕਰਦਾ ਹੈ, ਜਿਸ ਨੂੰ ਠੀਕ ਤਰ੍ਹਾਂ ਨਾਲ ਸਮਝਿਆ ਨਹੀਂ ਗਿਆ। “ਮੈਂ ਅਧਿਆਪਕ ਹਾਂ ਅਤੇ ਸਖ਼ਤ ਮਿਹਨਤ ਕਰਦੀ ਹਾਂ।”

Image copyright
Getty Images

ਫੋਟੋ ਕੈਪਸ਼ਨ

ਲੇਹਾਨ ਨੇ ਭਾਸ਼ਾ ਵਿੱਚ ਗ੍ਰੈਜੂਏਸ਼ਨ ਕੀਤੀ ਹੈ, ਇਨ੍ਹਾਂ ਨੂੰ ਗਣਿਤ ਨਾਲ ਪਿਆਰ ਹੈ। ਸੰਕੇਤਕ ਤਸਵੀਰ

ਸਕੈਂਡਰੀ ਸਕੂਲ ਦੇ ਵਧੇਰੇ ਅਧਿਆਪਕ ਇੱਕ ਜਾਂ ਦੋ ਵਿਸ਼ਿਆਂ ਦੇ ਮਾਹਿਰ ਹੁੰਦੇ ਹਨ ਪਰ ਲੇਹਾਨ ਬੱਚਿਆਂ ਨੂੰ ਦੇ GCSE (ਜਨਰਲ ਸਰਟੀਫਾਈਟ ਆਫ ਸਕੈਂਡਰੀ ਐਜੂਕੇਸ਼ਨ) ਦੇ ਸਾਰੇ ਵਿਸ਼ੇ ਪੜਾਉਂਦੀ ਹੈ। ਬ੍ਰਿਟੇਨ ਵਿੱਚ 16 ਸਾਲ ਦੇ ਬੱਚਿਆਂ ਨੂੰ ਇਹ ਪ੍ਰੀਖਿਆ ਦੇਣੀ ਹੁੰਦੀ ਹੈ।

ਲੇਹਾਨ ਨੇ ਭਾਸ਼ਾ ਵਿੱਚ ਗ੍ਰੈਜੂਏਸ਼ਨ ਕੀਤੀ ਹੈ, ਇਨ੍ਹਾਂ ਨੂੰ ਗਣਿਤ ਨਾਲ ਪਿਆਰ ਹੈ। ਸ਼ੁਰੂਆਤ ਵਿੱਚ ਵਿਗਿਆਨ ਦੇ ਵਿਸ਼ੇ ਵਿੱਚ ਮਾਹਿਰ ਹੋਣਾ ਵੱਡੀ ਚੁਣੌਤੀ ਸੀ।

ਪਹਿਲੀ ਨੌਕਰੀ ਵਿੱਚ ਉਨ੍ਹਾਂ ਨੇ ਦਿਨ-ਰਾਤ ਮਿਹਨਤ ਕੀਤੀ ਤਾਂ ਜੋ ਸਿਲੈਬਸ ਦੇ ਸਾਰੇ ਵਿਸ਼ੇ ਪੜਾ ਸਕੇ।

ਉਹ ਕਹਿੰਦੀ ਹੈ, “ਮੈਨੂੰ ਰਸਾਇਣ ਸ਼ਾਸਤਰ ਵਿੱਚ ਬਹੁਤ ਮਿਹਨਤ ਕਰਨੀ ਪਈ ਤੁਹਾਨੂੰ ਪਹਿਲਾ ਦੇ ਸਾਰੇ ਪ੍ਰਸ਼ਨਾਂ ਪ੍ਰੱਤਰਾਂ ਨੂੰ ਸਮਾਂ ਦੇਣਾ ਹੁੰਦਾ ਹੈ, ਨੰਬਰ ਦੇਣ ਦੇ ਤਰੀਕੇ ਸਮਝਣੇ ਹੁੰਦੇ ਹਨ, ਛੋਟੀ ਤੋਂ ਛੋਟੀ ਤਕਨੀਕ ਬਾਰੇ ਜਾਨਣਾ ਪੈਂਦਾ ਹੈ।”

ਯੋਜਨਾ ਬਣਾਉਣ ਅਤੇ ਤਿਆਰੀ ਕਰਨ ਵਿੱਚ ਸਮਾਂ ਲੱਗਦਾ ਹੈ, “ਤੁਸੀਂ ਅਜਿਹੀ ਯੋਜਨਾ ਬਣਾਉਂਦੇ ਹੋ ਜੋ ਤੁਹਾਡੇ ਵਿਦਿਆਰਥੀ ਲਈ ਕਾਰਗਰ ਹੋਵੇ। ਇੱਕ ਵਾਰ ਜਦੋਂ ਯੋਜਨਾ ਬਣ ਜਾਂਦੀ ਹੈ ਤਾਂ ਉਹ ਕਿਵੇਂ ਕੰਮ ਕਰ ਰਹੀ ਹੈ ਇਸ ਦੀ ਸਮੀਖਿਆ ਕਰਦੇ ਹਨ, ਉਸ ਵਿੱਚ ਹੱਲ ਕਰਦੇ ਹਨ ਅਤੇ ਵਿਦਿਆਰਥੀਆਂ ਨੂੰ ਇਸ ਨੂੰ ਦਿਲਚਸਪ ਬਣਾਉਂਦੇ ਹਨ।”

ਏਥੰਨੀ ਫਾਕ ਨੂੰ ਕੰਮ ਲਈ ਪਰਿਵਾਰ ਅਤੇ ਦੋਸਤਾਂ ਦਾ ਸਮਾਂ ਕੁਰਬਾਨ ਕਰਨਾ ਪੈਂਦਾ ਹੈ। ਉਹ ਸਿੰਗਾਪੁਰ ਵਿੱਚ ਟਿਊਟਰ ਹੈ, ਜਿੱਥੇ 70 ਫੀਸਦ ਮਾਪੇ ਆਪਣੇ ਬੱਚਿਆਂ ਨੂੰ ਵਾਧੂ ਕਲਾਸਾਂ ਲਈ ਭੇਜਦੇ ਹਨ।

Image copyright
Thinkstock

ਫੋਟੋ ਕੈਪਸ਼ਨ

ਫਾਕ 90-90 ਮਿੰਟ ਅਤੇ ਚਾਰ ਸੈਸ਼ਨਾਂ ਲਈ ਵਿਦਿਆਰਥੀਆਂ ਕੋਲੋਂ 420 ਸਿੰਗਾਪੁਰੀ ਡਾਲਰ ਲੈਂਦੇ ਹਨ। ਸੰਕੇਤਕ ਤਸਵੀਰ

35 ਸਾਲਾ ਦੇ ਫਾਕ ਅਰਥ ਸ਼ਾਸਤਰ ਵਿੱਚ ਏ-ਲੇਵਲ ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ ਗਰੁੱਪ ਵਿੱਛ ਕਲਾਸਾਂ ਲੈਂਦੇ ਹਨ। ਇਹ ਪ੍ਰੀਖਿਆ ਸਥਾਨਕ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਦੇ ਦਾਖ਼ਲੇ ਲਈ ਲਈਆਂ ਜਾਂਦੀਆਂ ਹਨ।

ਫਾਕ ਸ਼ਾਮ ਵੇਲੇ ‘ਚ ਅਤੇ ਵੀਐਂਡ ‘ਚ ਕੰਮ ਕਰਦੇ ਹਨ। ਉਹ ਸਿੰਗਾਪੁਰ ਦੇ ਛੋਟੇ ਪਰ ਵੱਧਦੇ ‘ਸੁਪਰ ਟਿਊਟਰ’ ਗਰੁੱਪ ਦਾ ਹਿੱਸਾ ਹੈ।

ਉਨ੍ਹਾਂ ਦਾ ਸਾਲਾਨਾ ਟਰਨਓਵਰ 10 ਲੱਖ ਸਿੰਗਾਪੁਰ ਡਾਲਰ ਤੋਂ ਵੱਧ ਦਾ ਹੈ।

ਫਾਕ 90-90 ਮਿੰਟ ਅਤੇ ਚਾਰ ਸੈਸ਼ਨਾਂ ਲਈ ਵਿਦਿਆਰਥੀਆਂ ਕੋਲੋਂ 420 ਸਿੰਗਾਪੁਰੀ ਡਾਲਰ ਲੈਂਦੇ ਹਨ।

ਫਾਕ ਮੁਤਾਬਕ ਉਹ ਫੀਸ ਦੂਜੇ ਟਿਊਟਰ ਦੇ ਬਰਾਬਰ ਜਾਂ ‘ਸ਼ਾਇਦ ਥੋੜ੍ਹੀ ਵੱਧ” ਹੈ।

ਉਨ੍ਹਾਂ ਦੀਆਂ ਕਲਾਸਾਂ ਭਰੀਆਂ ਰਹਿੰਦੀਆਂ ਹਨ। ਆਪਣੇ ਬੱਚਿਆਂ ਦੀਆਂ ਸੀਟਾਂ ਬੁੱਕ ਕਰਾਉਣ ਲਈ ਮਾਪੇ ਤਿੰਨ ਸਾਲ ਪਹਿਲਾਂ ਬੁਕਿੰਗ ਕਰਾ ਲੈਂਦੇ ਹਨ ਜਾਂ ਇੱਕੋ ਵੇਲੇ ਦੋ ਸਾਲਾਂ ਦੀ ਫੀਸ ਭਰਨ ਲਈ ਤਿਆਰ ਰਹਿੰਦੇ ਹਨ।

ਨਾਮ ਵੱਡੇ ਤੇ ਦਰਸ਼ਨ ਛੋਟੇ ਨਾ ਹੋਣ

ਹਾਂਗਕਾਂਗ ਅਤੇ ਦੱਖਣੀ ਕੋਰੀਆ ਦੇ ਵਿਸ਼ਾਲ ਟਿਊਸ਼ ਬਾਜ਼ਾਰ ‘ਚ “ਰੌਕਸਟਾਰ” ਟਿਊਟਰ ਵਿਦਿਆਰਥੀਆਂ ਦੀ ਗਿਣਤੀ ਨਾਲ ਤੈਅ ਹੁੰਦਾ ਹੈ। ਉਹ ਆਪਣੀ ਪਹੁੰਚ ਬਣਾਉਣ ਲਈ ਆਨਲਾਈਨ ਹੋ ਰਹੇ ਹਨ ਅਤੇ ਆਪਣੇ ਲੈਚਟਰ ਦੀ ਲਾਈਵ ਸਟ੍ਰੀਮਿੰਗ ਕਰਾਉਂਦੇ ਹਨ।

Image copyright
Getty Images

ਫੋਟੋ ਕੈਪਸ਼ਨ

ਕੈਲੀਫੋਰੀਨਆ ਵਿੱਚ ਮੈਥਿਊ ਲੈਰਿਵਾ SAT ਜਾਂ CAT ਪ੍ਰੀਖਿਆ ਲਈ ਘੰਟੇ ਵੰਨ-ਟੂ-ਵੰਨ ਕੋਚਿੰਗ ਦੇ ਡਾਲਰ ਲੈਂਦੇ ਹਨ। ਸੰਕੇਤਕ ਤਸਵੀਰ

ਫਾਕ ਅਜਿਹਾ ਕਰਕੇ ਆਪਣੀ ਪੜ੍ਹਾਈ ਦੀ ਗੁਣਵੱਤਾ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੇ। ਉਹ ਸਿਰਫ਼ ਪੈਸੇ ਲਈ ਇਸ ਖੇਤਰ ‘ਚ ਆਉਣ ਵਾਲਿਆਂ ਨੂੰ ਸਾਵਧਾਨ ਕਰਦੇ ਹਨ।

ਫਾਕ ਦੱਸਦੇ ਹਨ, “ਅਧਿਆਪਕ ਨੂੰ ਆਪਣੀ ਪੜ੍ਹਾਈ ਪ੍ਰਤੀ ਜਨੂਨੀ ਹੋਣਾ ਚਾਹੀਦਾ ਹੈ ਅਤਚੇ ਵਿਦਿਆਰਥੀਆਂ ਦੀ ਮਦਦ ਕਰਨ ਵਿੱਚ 100 ਫੀਸਦ ਕੋਸ਼ਿਸ਼ ਕਰਨੀ ਚਾਹੀਦਾ ਹੈ। ਅਜਿਹਾ ਨਾ ਹੋਵੇ ਕਿ ਵਾਅਦੇ ਤਾਂ ਵੱਡੇ-ਵੱਡੇ ਹੋਣ ਪਰ ਉਸ ‘ਤੇ ਖਰੇ ਨਾ ਉਤਰਨ। ਮਿਹਨਤ, ਮਿਹਨਤ ਅਤੇ ਸਿਰਫ਼ ਸਖ਼ਤ ਮਿਹਨਤ।”

ਕੈਲੀਫੋਰੀਨਆ ਵਿੱਚ ਮੈਥਿਊ ਲੈਰਿਵਾ SAT ਜਾਂ CAT ਪ੍ਰੀਖਿਆ ਲਈ ਘੰਟੇ ਵੰਨ-ਟੂ-ਵੰਨ ਕੋਚਿੰਗ ਦੇ ਡਾਲਰ ਲੈਂਦੇ ਹਨ। ਇਹ ਪ੍ਰੀਖਿਆਵਾਂ ਅਮਰੀਕੀ ਯੂਨੀਵਰਸਿਟੂੀਆਂ ਵਿੱਚ ਦਾਖ਼ਲੇ ਲਈ ਲਈਆਂ ਜਾਂਦੀਆਂ ਹਨ।

ਲੈਰਿਵਾ ਨੇ 2011 ਵਿੱਚ ਕੰਪਨੀ ਖੋਲੀ ਅਤੇ ਮਹਿਸੂਸ ਕੀਤਾ ਕਿ ਦੂਜੀਆਂ ਕੰਪਨੀਆਂ ਵਿੱਚ ਕਈਆਂ ਆਮ ਗੱਲਾਂ ਹਨ, ਇਸ ਲਈ ਇੱਕ ਉੱਚ ਮਾਨਕ ਦੇ ਬਦਲ ਲਈ ਥਾਵਾਂ ਮੌਜੂਦ ਹਨ।

ਹੁਣ ਉਹ 250 ਡਾਲਰ ਪ੍ਰਤੀ ਘੰਟਾ ਲੈਣ ਵਾਲੇ ਟਿਊਟਰ ਪਰਿਵਾਰ ਦਾ ਹਿੱਸਾ ਹਨ। ਉਹ ਕਿਤਾਬਾਂ ਲਿਖਦੇ ਹਨ ਪ੍ਰਜੈਂਟੇਸ਼ ਦਿੰਦੇ ਹਨ ਅਤੇ ਇੱਕ ਸਮੇਂ ਵਿੱਚ ਕੇਵਲ ਇੱਕ ਜਾਂ ਦੋ ਵਿਦਿਆਰਥੀਆਂ ਨੂੰ ਹੀ ਪੜਾਉਂਦੇ ਹਨ।

‘ਸੁਪਰ ਟਿਊਟਰ ਦੇ ਵਿਚਾਰ ਬਾਰੇ ਲੈਰਿਵਾ ਦਾ ਕਹਿਣਾ ਹੈ ਕਿ ਜਦੋਂ ਤੱਕ ਮਾਰਕੇਟਿੰਗ ਦੇ ਹਿਸਾਬ ਨਾਲ ਨਤੀਜਾ ਦੇ ਰਹੇ ਹਨ ਤਾਂ ਪ੍ਰਚਾਰ ਨਾਲ ਇੰਤਰਾਜ਼ ਨਹੀਂ ਹੋਣਾ ਚਾਹੀਦਾ।

Image copyright
Getty Images

ਫੋਟੋ ਕੈਪਸ਼ਨ

ਲੈਰਿਵਾ ਕਹਿੰਦੇ ਹਨ ਕਿ ਜੇਕਰ ਕੰਪਨੀਆਂ ਆਪਣੇ ਵਿਦਿਆਰਥੀਆਂ ਦੇ ਨਤੀਜੇ ਪ੍ਰਕਾਸ਼ਿਤ ਕਰਨ ਲੱਗਣ ਤਾਂ ਮਾਪਿਆਂ ਲਈ ਪਾਰਦਰਸ਼ਿਤਾ ਰਹੇਗੀ। ਸੰਕੇਤਕ ਤਸਵੀਰ

ਉਨ੍ਹਾਂ ਦੀ ਵੱਡੀ ਚਿੰਤਾ ਇਹ ਹੈ ਕਿ ਅਮਰੀਕਾ ‘ਚ ਟਿਊਟਰ ਬਣਨ ਲਈ ਜ਼ਰੂਰੀ ਯੋਗਤਾ ਦਾ ਕੋਈ ਮਾਨਕ ਨਹੀਂ ਹੈ।

ਕਈ ਲੋਕ ਖ਼ੁਦ ਨੂੰ ਟੈਸਟ ਦੀ ਤਿਆਰੀ ਕਰਾਉਣ ਵਾਲੇ ਟਿਊਟਰ ਦੱਸਦੇ ਹਨ। ਕਈ ਵਾਰ ਇਹ ਸਾਫ਼ ਨਹੀਂ ਹੁੰਦਾ ਕਿ ਉਹ ਵਿਦਿਆਰਥੀਆਂ ਲਈ ਕੀ ਹਾਸਿਲ ਕਰਨਾ ਚਾਹੁੰਦੇ ਹਨ।

ਲੈਰਿਵਾ ਕਹਿੰਦੇ ਹਨ ਕਿ ਜੇਕਰ ਕੰਪਨੀਆਂ ਆਪਣੇ ਵਿਦਿਆਰਥੀਆਂ ਦੇ ਨਤੀਜੇ ਪ੍ਰਕਾਸ਼ਿਤ ਕਰਨ ਲੱਗਣ ਤਾਂ ਮਾਪਿਆਂ ਲਈ ਪਾਰਦਰਸ਼ਿਤਾ ਰਹੇਗੀ।

ਪੇਸ਼ੇਵਰ ਮਾਨਕ

ਐਡਮ ਕਾਲਰ ਵੀ ਅਜਿਹਾ ਹੀ ਸੋਚਦੇ ਹਨ। ਉਹ ਲੰਡਨ ਦੀ ਕੰਪਨੀ ਟਿਊਟਰਜ਼ ਇੰਟਰਨੈਸ਼ਨਲ ਦੇ ਸੰਸਥਾਪਕ ਹਨ। ਜੋ ਅਮੀਰ ਪਰਿਵਾਰਾਂ ਨੂੰ ਫੁਲ ਟਾਈਮ ਟਿਊਟਰ (ਮੇਲਿਸਾ ਲੇਹਾਨ ਸਣੇ) ਮੁਹੱਈਆ ਕਰਵਾਉਂਦੀ ਹੈ।

ਉਹ ਕਹਿੰਦੇ ਹਨ ਕਿ ਸੈਲਰੀ ਜਾਂ ‘ਸੁਪਰ ਟਿਊਟਰ’ ‘ਤੇ ਫੇਕਸ ਕਰਨ ਦੀ ਥਾਂ ਵਿਦਿਆਰਥੀਆਂ ਲਈ ਨਤੀਜੇ ਵਧੇਰੇ ਮਾਅਨੇ ਰੱਖਦੇ ਹਨ।

ਕਾਲਰ ਦਾ ਕਹਿਣਾ ਹੈ ਕਿ ਟਿਊਟਰ ਦੀ ਨਿਪੁੰਨਤਾ ਨੂੰ ਮਾਨਤਾ ਦੇਣ ਵਾਲੀ ਪੇਸ਼ੇਵਰ ਯੋਗਤਾ ਹੋਣੀ ਚਾਹੀਦੀ ਹੈ।

“ਜੇਕਰ ਚਾਰਟਰਡ ਟਿਊਟਰ ਵਾਂਗ ਕੋਈ ਚੀਜ਼ ਹੁੰਦੀ, ਜਿੱਥੇ ਦੂਜੇ ਪੇਸ਼ਿਆਂ ਦੀ ਥਾਂ ਟਿਊਟਰ ਦਾ ਪੇਸ਼ਾ, ਉਨ੍ਹਾਂ ਗਿਆਨ ਅਤੇ ਉਨ੍ਹਾਂ ਦੇ ਪੇਸ਼ੇ ਦਾ ਵਿਕਾਸ ਮਾਪਿਆਂ ਜਾ ਸਕਦਾ ਤਾਂ ਇਹ ਬਿਹਤਰ ਹੁੰਦਾ।”

Image copyright
Getty Images

ਫੋਟੋ ਕੈਪਸ਼ਨ

ਕਾਲਰ ਦਾ ਕਹਿਣਾ ਹੈ ਕਿ ਟਿਊਟਰ ਦੀ ਨਿਪੁੰਨਤਾ ਨੂੰ ਮਾਨਤਾ ਦੇਣ ਵਾਲੀ ਪੇਸ਼ੇਵਰ ਯੋਗਤਾ ਹੋਣੀ ਚਾਹੀਦੀ ਹੈ। ਸੰਕੇਤਕ ਤਸਵੀਰ

ਲੇਹਾਨ ਲਈ ਉਨ੍ਹਾਂ ਦੇ ਕੰਮ ਨੂੰ ਵਿਦਿਆਰਥੀ ਉਤਸ਼ਾਹਿਕ ਕਰਦੇ ਹਨ, ਨਾ ਕਿ ਕੋਈ ਹੋਰ ਚੀਜ਼। ਮਿਸਾਲ ਵਜੋਂ ਜਿਸ ਕੁੜੀ ਨੂੰ ਸੀ-ਗ੍ਰੇਡ ਦੱਸ ਕੇ ਸਕੂਲ ਤੋਂ ਕੱਢ ਦਿੱਤਾ ਗਿਆ ਸੀ, ਉਸ ਨੂੰ ਉਨ੍ਹਾਂ ਨੇ GCSE ਵਿੱਚ ਚੰਗੇ ਨੰਬਰਾਂ ਨਾਲ ਪਾਸ ਕਰਨ ਲਾਇਕ ਬਣਾਇਆ ਹੈ।

ਮੈਥਿਊ ਲੈਰਿਵਾ ਇਸ ਨਾਲ ਸਹਿਮਤ ਹਨ, “ਕਦੇ ਕਦੇ ਇਹ ਕੰਮ ਗਲੈਮਰਜ਼ ਲਗਦਾ ਹੈ। ਅਰਬਪਤੀ ਤੁਹਾਡੇ ਲਈ ਕੌਫੀ ਬਣਾਉਂਦੇ ਹਨ ਅਤੇ ਕਾਂਗਰਸ ਦੇ ਮੈਂਬਰ ਤੁਹਾਨੂੰ ਰਾਤ ਦੇ ਖਾਣੇ ਦੇ ਸੱਦਦੇ ਹਨ।”

“ਪਰ ਗਲੈਮਰ ਨਾਲੋਂ ਜ਼ਿਆਦਾ ਆਕਰਸ਼ਕ ਹਨ ਉਹ ਵਿਸ਼ੇਸ਼ ਅਧਿਕਾਰ ਜਿਸ ਕਾਰਨ ਤੁਸੀਂ ਕਿਸੇ ਦੀ ਜ਼ਿੰਦਗੀ ਵਿੱਚ ਦਾਖ਼ਲ ਹੁੰਦੇ ਹੋ, ਪਰਿਵਾਰ ਨੂੰ ਜਾਣਦੇ ਹੋ ਅਤੇ ਉਨ੍ਹਾਂ ਦਾ ਵਿਸ਼ਵਾਸ਼ ਜਿੱਤ ਦੇ ਹੋ ਕਿ ਉਨ੍ਹਾਂ ਦੇ ਬੱਚੇ ਦਾ ਭਵਿੱਖ ਬਹੁਤ ਹੱਦ ਤੱਕ ਤੁਹਾਡੇ ‘ਤੇ ਨਿਰਭਰ ਹੈ।”

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਕੈਂਸਰ ਦੇ ਮਰੀਜ਼ਾਂ ਲਈ ਵਾਲ ਦਾਨ ਕਰਦੀਆਂ ਔਰਤਾਂ


‘ਹੈਲਪ ਟੂ ਹੇਅਰ’ ਤਹਿਤ ਕੈਂਸਰ ਮਰੀਜ਼ਾਂ ਨੂੰ ਵਿਗ ਦਿੱਤੀ ਜਾ ਰਹੀ ਹੈ। ਇਹ ਸੰਸਥਾ ਦਾਨ ਕੀਤੇ ਵਾਲਾਂ ਦੇ ਸੈਂਪਲ ਚੀਨ ਭੇਜਦੀ ਹੈ ਜਿੱਥੋਂ ਵਿਗ ਬਣਾ ਕੇ ਪਾਕਿਸਤਾਨ ਭੇਜੀ ਜਾਂਦੀ ਹੈ। ਇਸ ਨਾਲ ਕੈਂਸਰ ਮਰੀਜ਼ਾਂ ਦੀ ਕਾਫ਼ੀ ਮਦਦ ਹੋ ਰਹੀ ਹੈ।

ਹੁਮੇਰਾ ਕੰਵਲ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link