ਡੇਵਿਡ ਲੋਂਗ : ਕੈਲੀਫੋਰਨੀਆ ਦੇ ਬਾਰ 'ਚ ਗੋਲੀਬਾਰੀ ਕਰਨ ਵਾਲਾ ਕੌਣ ਸੀ


ਇਆਨ ਡੇਵਿਡ ਲੋਂਗ

Image copyright
cbs

ਫੋਟੋ ਕੈਪਸ਼ਨ

ਡੇਵਿਡ ਲੋਂਗ ਸਾਲ 2010-11 ਦੌਰਾਨ ਅਫਗਾਨਿਸਤਾਨ ਵਿੱਚ ਤੈਨਾਤ ਸਨ।

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਗੋਲੀਆਂ ਚਲਾਉਣ ਵਾਲੇ ਦੀ ਸ਼ਨਾਖ਼ਤ ਸਾਬਕਾ ਫੌਜੀ ਵਜੋਂ ਹੋਈ ਹੈ। ਜੋ ਅਫ਼ਗਾਨਿਸਤਾਨ ਵਿਚ ਅਮਰੀਕੀ ਫੌਜਾਂ ਵੱਲੋ ਲੜਦਾ ਰਿਹਾ ਹੈ।

ਕੈਲੇਫੋਰਨੀਆ ਦੇ ਥਾਊਜ਼ੈਂਡ ਓਕਸ ਬਾਰ ਵਿੱਚ ਬੁੱਧਵਾਰ ਨੂੰ ਹੋਈ ਗੋਲੀਬਾਰੀ ਦੀ ਵਾਰਦਾਤ ਦੌਰਾਨ ਇੱਕ ਪੁਲਿਸ ਮੁਲਾਜ਼ਮ ਸਣੇ 12 ਮੌਤਾਂ ਦੀ ਪੁਸ਼ਟੀ ਕੀਤੀ ਸੀ ਅਤੇ 10 ਜਣੇ ਜਖ਼ਮੀ ਹੋਏ ਸਨ।

ਹਮਲਾਵਰ ਨੇ ਆਪਣੇ-ਆਪ ਨੂੰ ਵੀ ਗੋਲੀ ਮਾਰ ਲਈ ਸੀ।

ਪੁਲਿਸ ਨੇ ਹਮਲਾਵਰ ਦਾ ਨਾਮ ਇਆਨ ਡੇਵਿਡ ਲੋਂਗ ਦੱਸਿਆ ਹੈ, ਜਿਸ ਦੀ ਉਮਰ 28 ਸਾਲ ਹੈ। ਇਸ ਗੱਲ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਉਹ ਤਣਾਅ ਨਾਲ ਜੂਝ ਰਹੇ ਸਨ।

ਇਹ ਵੀ ਪੜ੍ਹੋ:

ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਬੀਤੇ ਸਮੇਂ ਦੌਰਾਨ ਪੁਲੀਸ ਨੂੰ ਕਈ ਵਾਰ ਡੇਵਿਡ ਨਾਲ ਸੰਪਰਕ ਕਰਨਾ ਪਿਆ ਸੀ।

ਅਧਿਕਾਰੀਆਂ ਮੁਤਾਬਕ ਡੇਵਿਡ ਨੇ ਇਸੇ ਸਾਲ ਅਪ੍ਰੈਲ ਵਿੱਚ ਆਪਣੇ ਘਰੇ ਹੰਗਾਮਾ ਕੀਤਾ ਸੀ ਅਤੇ ਪੁਲਿਸ ਸੱਦਣੀ ਪਈ ਸੀ।

Image copyright
EPA

ਫੋਟੋ ਕੈਪਸ਼ਨ

ਬਾਰਡਰਲਾਇਨ ਬਾਰ ਅਤੇ ਗਰਿਲ ਵਿੱਚ ਜਿੱਥੇ ਇਹ ਵਾਰਦਾਤ ਹੋਈ ਹੈ। ਇਹ ਬਾਰ ਲਾਸ ਏਜ਼ਲਸ ਦੇ ਉੱਤਰ-ਪੱਛਮ ਵਿਚ 40 ਮੀਲ ਦੀ ਵਿੱਥ ’ਤੇ ਹੈ।

ਪੁਲਿਸ ਦੇ ਮਾਨਿਸਕ ਸਿਹਤ ਮਾਹਿਰਾਂ ਨੇ ਫੈਸਲਾ ਕੀਤਾ ਸੀ ਕਿ ਡੇਵਿਡ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਨੂੰ ਮਾਨਸਿਕ ਸਿਹਤ ਕੇਂਦਰ ਵਿੱਚ ਰੱਖਣਾ ਸਹੀ ਨਹੀਂ ਹੋਵੇਗਾ।

ਮਾਹਿਰਾਂ ਨੂੰ ਡੇਵਿਡ ਦੇ ਪੋਸਟ ਟ੍ਰੌਮੈਟਿਕ ਸਟਰੈਸ ਡਿਸਆਰਡਰ ਨਾਲ ਪੀੜਤ ਹੋਣ ਦਾ ਸ਼ੱਕ ਸੀ।

ਇਹ ਇਕ ਮਾਨਸਿਕ ਵਿਗਾੜ ਹੈ, ਜਿਸ ਦੀ ਜੜ੍ਹ ਅਤੀਤ ਦੀ ਕਿਸੇ ਘਟਨਾ ਵਿੱਚ ਪਈ ਹੁੰਦੀ ਹੈ। ਮਰੀਜ਼ ਉਸ ਘਟਨਾ ਵਿੱਚੋਂ ਨਿਕਲ ਕੇ ਆਮ ਜ਼ਿੰਦਗੀ ਵਿੱਚ ਆਉਣ ਤੋਂ ਅਸਮਰੱਥ ਰਹਿੰਦਾ ਹੈ।

ਕਿਸੇ ਦਰਦਨਾਕ ਘਟਨਾ ਤੋਂ ਬਾਅਦ ਉਸ ਨਾਲ ਜੁੜੇ ਲੋਕ ਦਰਦ ਜਾਂ ਸਦਮੇਂ ਵਿੱਚ ਡੁੱਬ ਜਾਂਦੇ ਹਨ। ਨਤੀਜੇ ਵਜੋਂ ਉਨ੍ਹਾਂ ਵਿੱਚ ਅਪਰਾਧ ਬੋਧ ਦੀ ਭਾਵਨਾ ਜਾਂ ਗੁੱਸਾ ਭਰ ਜਾਂਦਾ ਹੈ।

ਇਹੀ ਸਭ ਕੁਝ ਟ੍ਰੌਮੈਟਿਕ ਸਟਰੈਸ ਡਿਸਆਰਡਰ ਦੀ ਵਜ੍ਹਾ ਬਣਦਾ ਹੈ।

Image copyright
Social Media

ਫੋਟੋ ਕੈਪਸ਼ਨ

ਸਾਰਜੈਂਟ ਰੌਨ ਹੇਲੁਸ ਵੀ ਇਸ ਹਮਲੇ ਵਿੱਚ ਮਾਰ ਗਏ ਸਨ।

ਯੂਐਸ ਮਰੀਨ ਕਾਰਪਸ ਨੇ ਇੱਕ ਬਿਆਨ ਰਾਹੀਂ ਪੁਸ਼ਟੀ ਕੀਤੀ ਹੈ ਕਿ ਡੇਵਿਡ ਨੇ ਸਾਲ 2008 ਤੋਂ 2013 ਦੌਰਾਨ ਉਸ ਨਾਲ ਇੱਕ ਮਸ਼ੀਨ ਗੰਨ ਚਲਾਉਣ ਵਾਲੇ ਵਜੋਂ ਕੰਮ ਕੀਤਾ ਸੀ ਅਤੇ ਕੋਰਪੋਰਨ ਦੇ ਅਹੁਦੇ ਤੱਕ ਪਹੁੰਚ ਗਏ ਸਨ।

ਫੌਜ ਦੀ ਨੌਕਰੀ ਛੱਡਣ ਤੋਂ ਬਾਅਦ ਡੇਵਿਡ ਨੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਤੋ 2013 ਤੋਂ 2016 ਦਰਮਿਆਨ ਪੜ੍ਹਾਈ ਕੀਤੀ ਸੀ।

ਡੇਵਿਡ ਲੋਂਗ ਸਾਲ 2010-11 ਦੌਰਾਨ ਅਫਗਾਨਿਸਤਾਨ ਵਿੱਚ ਤੈਨਾਤ ਸਨ। ਜਿੱਥੇ ਉਨ੍ਹਾਂ ਨੂੰ ਮਰੀਨ ਕੌਰਪਸ ਵੱਲੋਂ ਗੁੱਡ ਕੰਡਕਟ ਸੇਵਾ ਮੈਡਲ, ਅਫਗਾਨਿਸਤਾਨ ਕੈਂਪੇਨ ਮੈਡਲ ਅਤੇ ਗਲੋਬਲ ਵਾਰ ਆਨ ਟੈਰੋਰਿਜ਼ਮ ਸੇਵਾ ਮੈਡਲ ਦਿੱਤੇ ਗਏ ਸਨ।

ਪੁਲਿਸ ਮੁਤਾਬਕ ਇਸ ਹਮਲੇ ਲਈ ਡੇਵਿਡ ਨੇ .45 ਕੈਲੀਬਰ ਦੀ ਗਲਾਕ ਸੈਮੀ ਆਟੋਮੈਟਿਕ ਦੀ ਵਰਤੋਂ ਕੀਤੀ

ਡੇਵਿਡ ਕੋਲ ਇੱਕ ਵਾਧੂ ਮੈਗਜ਼ੀਨ ਵੀ ਸੀ , ਜੋ ਕਿ ਕੈਲੀਫੋਰਨੀਆ ਵਿੱਚ ਰੱਖਣਾ ਗੈਰ-ਕਾਨੂੰਨੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

Leave a Reply

Your email address will not be published. Required fields are marked *