ਸਟੈਚੂ ਆਫ਼ ਯੂਨਿਟੀ ਤੋਂ ਆਦੀਵਾਸੀ ਲੋਕ ਨਾਰਾਜ਼


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਦੁਨੀਆ ਦੇ ਸਭ ਤੋਂ ਉੱਚੇ ਬੁੱਤ ਦਾ ਉਦਘਾਟਨ ਕੀਤਾ। ਗੁਜਰਾਤ ਦੇ ਆਦੀਵਾਸੀ ਲੋਕ ਇਸ ਦਾ ਵਿਰੋਧ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਆਰਬੀਆਈ 'ਤੇ ਲਾਗੂ ਹੋਇਆ ਸੈਕਸ਼ਨ-7 ਤਾਂ ਕਿੰਨਾ ਵਧੇਗਾ ਤਣਾਅ


RBI

Image copyright
Reuters

ਫੋਟੋ ਕੈਪਸ਼ਨ

ਆਰਬੀਆਈ ਐਕਟ ਦਾ ਸੈਕਸ਼ਨ-7 ਸਰਕਾਰ ਨੂੰ ਇਹ ਅਧਿਕਾਰ ਦਿੰਦਾ ਹੈ ਕਿ ਰਿਜ਼ਰਵ ਬੈਂਕ ਨੂੰ ਨਿਰਦੇਸ਼ ਜਾਰੀ ਕਰ ਸਕੇ

ਕੇਂਦਰ ਦੀ ਮੋਦੀ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਵਿਚਾਲੇ ਕੁੜੱਤਣ ਅਤੇ ਨੀਤੀਗਤ ਮਤਭੇਦ ਵਧਦਾ ਹੀ ਜਾ ਰਿਹਾ ਹੈ। ਇਸ ਵੱਧਦੇ ਮਤਭੇਦ ਅਤੇ ਕੁੜੱਤਣ ਵਿਚਾਲੇ ਆਰਬੀਆਈ ਐਕਟ ਦੇ ਸੈਕਸ਼ਨ-7 ਦੀ ਚਰਚਾ ਜ਼ੋਰਾਂ ਉੱਤੇ ਹੈ।

ਕਈ ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਆਰਬੀਆਈ ਐਕਟ ਦੇ ਸੈਕਸ਼ਨ-7 ਨੂੰ ਲਾਗੂ ਕਰਨ ਉੱਤੇ ਵਿਚਾਰ ਕਰ ਰਹੀ ਹੈ। ਇਹ ਪਹਿਲੀ ਵਾਰੀ ਹੈ ਕਿ ਜਦੋਂ ਆਜ਼ਾਦ ਭਾਰਤ ਦੀ ਕਿਸੇ ਸਰਕਾਰ ਵਿੱਚ ਆਰਬੀਆਈ ਦੇ ਸੈਕਸ਼ਨ-7 ਲਾਗੂ ਕਰਨ ਉੱਤੇ ਚਰਚਾ ਹੋ ਰਹੀ ਹੈ।

ਸੋਸ਼ਲ ਮੀਡੀਆ ‘ਤੇ ਵੀ ਇਸ ਦੀ ਖਾਸੀ ਚਰਚਾ ਹੈ ਅਤੇ ਟਵਿੱਟਰ ‘ਤੇ ਆਰਬੀਆਈ ਐਕਟ ਟਰੈਂਡ ਕਰ ਰਿਹਾ ਹੈ।

ਵਿੱਤ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਨੇ ਹਾਲ ਹੀ ਦੇ ਕੁਝ ਹਫ਼ਤਿਆਂ ਵਿੱਚ ਸੈਕਸ਼ਨ-7 ਦੀਆਂ ਤਜਵੀਜਾਂ ਦੀ ਵਰਤੋਂ ਕਰਦੇ ਹੋਏ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੂੰ ਕਈ ਚਿੱਠੀਆਂ ਭੇਜੀਆਂ ਸਨ।

ਇਹ ਵੀ ਪੜ੍ਹੋ

ਇਨ੍ਹਾਂ ਚਿੱਠੀਆਂ ਵਿੱਚ ਨਗਦੀ ਪ੍ਰਵਾਹ ਤੋਂ ਲੈ ਕੇ ਐਨਪੀਏ (ਨਾਨ ਪਰਫਾਰਮਿੰਗ ਐਸੇਟਸ), ਨਾਨ ਬੈਂਕ ਫਾਈਨੈਂਸ ਕੰਪਨੀਆਂ ਅਤੇ ਪੂੰਜੀ ਦੀ ਲੋੜ ਵਰਗੇ ਕਈ ਮੁੱਦਿਆਂ ਦੀ ਚਰਚਾ ਕੀਤੀ ਗਈ ਸੀ।

ਆਖਿਰ ਹੈ ਕੀ ਸੈਕਸ਼ਨ-7?

ਉਂਝ ਤਾਂ ਰਿਜ਼ਰਵ ਬੈਂਕ ਖੁਦ ਵਿੱਚ ਇੱਕ ਆਜ਼ਾਦ ਸੰਸਥਾ ਹੈ ਅਤੇ ਸਰਕਾਰ ਤੋਂ ਵੱਖ ਆਪਣੇ ਫੈਸਲੇ ਲੈਣ ਲਈ ਆਜ਼ਾਦ ਹੈ, ਪਰ ਕੁਝ ਤੈਅ ਹਾਲਾਤਾਂ ਵਿੱਚ ਇਸ ਸਰਕਾਰ ਦੇ ਨਿਰਦੇਸ਼ ਸੁਣਨੇ ਪੈਂਦੇ ਹਨ।

Image copyright
Getty Images

ਫੋਟੋ ਕੈਪਸ਼ਨ

ਵਿੱਤ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਆਰਬੀਆਈ ਦੀ ਖੁਦਮੁਖਤਿਆਰੀ ਆਰਬੀਆਈ ਐਕਟ ਦੇ ਢਾਂਚੇ ਤੋਂ ਹੀ ਤੈਅ ਹੋਵੇਗੀ

 • ਆਰਬੀਆਈ ਐਕਟ ਦਾ ਸੈਕਸ਼ਨ-7 ਸਰਕਾਰ ਨੂੰ ਇਹ ਅਧਿਕਾਰ ਦਿੰਦਾ ਹੈ ਕਿ ਰਿਜ਼ਰਵ ਬੈਂਕ ਨੂੰ ਨਿਰਦੇਸ਼ ਜਾਰੀ ਕਰ ਸਕੇ।
 • ਸੈਕਸ਼ਨ-7 ਕਹਿੰਦਾ ਹੈ ਕਿ ਕੇਂਦਰ ਸਰਕਾਰ ਸਮੇਂ-ਸਮੇਂ ‘ਤੇ ਜਨਤਾ ਦੇ ਹਿੱਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਅਤੇ ਰਿਜ਼ਰਵ ਬੈਂਕ ਦੇ ਗਵਰਨਰ ਨਾਲ ਗੱਲਬਾਤ ਕਰਕੇ ਉਸ ਨੂੰ ਨਿਰਦੇਸ਼ ਜਾਰੀ ਕਰ ਸਕਦੀ ਹੈ।
 • ਸੈਕਸ਼ਨ-7 ਲਾਗੂ ਹੋਣ ਤੋਂ ਬਾਅਦ ਬੈਂਕ ਦੇ ਕਾਰੋਬਾਰ ਨਾਲ ਜੁੜੇ ਫੈਸਲੇ ਆਰਬੀਆਈ ਗਵਰਨਰ ਦੀ ਥਾਂ ਰਿਜ਼ਰਵ ਬੈਂਕ ਦੇ ‘ਬੋਰਡ ਆਫ਼ ਡਾਇਰੈਕਟਰਜ਼’ ਲੈਣਗੇ। ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਸੈਕਸ਼ਨ -7 ਕਿਤੇ ਨਾ ਕਿਤੇ ਆਰਬੀਆਈ ਗਵਰਨਰ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਦਾ ਹੈ।
 • ਗਵਰਨਰ ਅਤੇ ਉਸ ਵੱਲੋਂ ਨਾਮਜ਼ਦ ਡਿਪਟੀ ਗਵਰਨਰ ਦੀ ਗੈਰ-ਮੌਜੂਦਗੀ ਵਿੱਚ ਵੀ ‘ਸੈਂਟਰਲ ਬੋਰਡ ਆਫ਼ ਡਾਇਰੈਕਟਰਜ਼’ ਕੋਲ ਸਰਕਾਰ ਦੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਨ ਦਾ ਅਧਿਕਾਰ ਹੋਵੇਗਾ। ‘ਬੋਰਡ ਆਫ਼ ਡਾਇਰੈਕਟਰਜ਼’ ਉਹ ਫੈਸਲੇ ਲੈਣ ਲਈ ਆਜ਼ਾਦ ਹੋਵੇਗਾ, ਜੋ ਆਮ ਤੌਰ ‘ਤੇ ਰਿਜ਼ਰਵ ਬੈਂਕ ਲੈਂਦਾ ਹੈ।

ਵਿੱਤ ਮੰਤਰਾਲੇ ਦੀ ਸਫ਼ਾਈ

ਇਸ ਵਿਚਾਲੇ ਵਿੱਤ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਆਰਬੀਆਈ ਦੀ ਖੁਦਮੁਖਤਿਆਰੀ ਆਰਬੀਆਈ ਐਕਟ ਦੇ ਢਾਂਚੇ ਤੋਂ ਹੀ ਤੈਅ ਹੋਵੇਗੀ।

Image copyright
Reuters

ਫੋਟੋ ਕੈਪਸ਼ਨ

ਕਈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚੋਣਾਂ ਨੂੰ ਦੇਖਦੇ ਹੋਏ ਸਰਕਾਰ ਦਾ ਆਰਬੀਆਈ ‘ਤੇ ਦਬਾਅ ਹੈ ਕਿ ਉਹ ਨੀਤੀਆਂ ਨੂੰ ਲੈ ਕੇ ਉਦਾਰਤਾ ਦਿਖਾਵੇ।

ਮੰਤਰਾਲੇ ਨੇ ਕਿਹਾ ਕਿ ਇਹ ਖੁਦਮੁਖਤਿਆਰੀ ਜ਼ਰੂਰੀ ਹੈ ਅਤੇ ਸਰਕਾਰ ਇਸ ਨੂੰ ਮਨਜ਼ੂਰ ਵੀ ਕਰੇਗੀ। ਪਿਛਲੇ ਹਫ਼ਤੇ ਆਰਬੀਆਈ ਦੇ ਡਿਪਟੀ ਗਵਰਨਰ ਵਿਰਲ ਆਚਾਰਿਆ ਨੇ ਕਿਹਾ ਸੀ ਕਿ ਆਰਬੀਆਈ ਦੀ ਆਜ਼ਾਦੀ ਉੱਤੇ ਸੱਟ ਮਾਰੀ ਗਈ ਤਾਂ ਇਹ ਤਬਾਹ ਕਰਨ ਵਾਲਾ ਹੋਵੇਗਾ।

ਕਈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਗਲੇ ਸਾਲ ਚੋਣਾਂ ਨੂੰ ਦੇਖਦੇ ਹੋਏ ਸਰਕਾਰ ਦਾ ਆਰਬੀਆਈ ‘ਤੇ ਦਬਾਅ ਹੈ ਕਿ ਉਹ ਨੀਤੀਆਂ ਨੂੰ ਲੈ ਕੇ ਉਦਾਰਤਾ ਦਿਖਾਵੇ।

ਵਿੱਤ ਮੰਤਰੀ ਅਰੁਣ ਜੇਤਲੀ ਆਰਬੀਆਈ ‘ਤੇ ਇਹ ਇਲਜ਼ਾਮ ਲਾ ਚੁੱਕੇ ਹਨ ਕਿ ਕੇਂਦਰੀ ਬੈਂਕ 2008 ਤੋਂ 2014 ਵਿਚਾਲੇ ਬੈਂਕਾਂ ਨੂੰ ਮਨਮਾਨੇ ਕਰਜ਼ ਦੇਣ ਤੋਂ ਰੋਕਣ ਵਿੱਚ ਨਾਕਾਮ ਰਿਹਾ ਹੈ ਅਤੇ ਇਸੇ ਕਾਰਨ ਬੈਂਕਾਂ ਦੇ ਐਨਪੀਏ ਵੱਧ ਕੇ 150 ਅਰਬ ਡਾਲਰ ਹੋ ਗਏ।

ਪ੍ਰੈਸ ਇਨਫਾਰਮੇਸ਼ਨ ਬਿਊਰੋ ਨੇ ਵੀ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਰਕਾਰ ਜਨਹਿਤ ਵਿੱਚ ਰਿਜ਼ਰਵ ਬੈਂਕ ਦੇ ਨਾਲ ਸਾਰੇ ਮੁੱਦਿਆਂ ਉੱਤੇ ਵਿਸਥਾਰ ਨਾਲ ਚਰਚਾ ਕਰ ਰਹੀ ਹੈ।

ਆਰਬੀਆਈ ਅਤੇ ਸਰਕਾਰ ਵਿਚਾਲੇ ਜਾਰੀ ਟਕਰਾਅ ਵਿੱਚ ਮੰਗਲਵਾਰ ਨੂੰ ਭਾਰਤੀ ਮੁਦਰਾ ਰੁਪਏ ਵਿੱਚ 43 ਪੈਸੇ ਦੀ ਗਿਰਾਵਟ ਆਈ ਅਤੇ 74.11 ਤੱਕ ਪਹੁੰਚ ਗਿਆ।

ਲੜਾਈ ਦੀ ਜੜ੍ਹ ਕੀ ਹੈ?

ਕਿਹਾ ਜਾ ਰਿਹਾ ਹੈ ਕਿ ਆਰਬੀਆਈ ਅਤੇ ਸਰਕਾਰ ਵਿਚਾਲੇ ਸਬੰਧਾਂ ਵਿੱਚ ਕੜਵਾਹਟ ਕਈ ਮਹੀਨਿਆਂ ਤੋਂ ਸੀ ਪਰ ਹਾਲ ਹੀ ਦੇ ਦਿਨਾਂ ਵਿੱਚ ਅਰਥਚਾਰੇ ਵਿੱਚ ਆਈ ਮੰਦੀ ਕਾਰਨ ਇਹ ਟਕਰਾਅ ਵੱਧ ਗਿਆ ਹੈ।

Image copyright
Getty Images

ਫੋਟੋ ਕੈਪਸ਼ਨ

ਅਰਥਚਾਰੇ ਵਿੱਚ ਆਈ ਮੰਦੀ ਕਾਰਨ ਆਰਬੀਆਈ ਅਤੇ ਸਰਕਾਰ ਵਿਚਾਲੇ ਸਬੰਧਾਂ ਵਿਚਾਲੇ ਟਕਰਾਅ ਵੱਧ ਗਿਆ ਹੈ

ਕੌਮਾਂਤਰੀ ਬਜ਼ਾਰਾਂ ਵਿੱਚ ਕੱਚੇ ਤੇਲ ਦੀ ਵਧਦੀ ਕੀਮਤ, ਕਮਜ਼ੋਰ ਹੁੰਦੇ ਰੁਪਏ ਅਤੇ ਬੈਂਕਿੰਗ ਸੈਕਟਰ ਵਿੱਚ ਬੇਸ਼ੁਮਾਰ ਵੱਧਦੇ ਐਨਪੀਏ ਕਾਰਨ ਭਾਰਤੀ ਅਰਥਚਾਰਾ ਚੌਤਰਫਾ ਘਿਰਿਆ ਹੋਇਆ ਹੈ।

ਪਿਛਲੇ ਹਫ਼ਤੇ ਸ਼ੁਕਰਵਾਰ ਨੂੰ ਆਰਬੀਆਈ ਦੇ ਡਿਪਟੀ ਗਵਰਨਰ ਵਿਰਲ ਆਚਾਰਿਆ ਨੇ ਆਪਣੇ ਭਾਸ਼ਣ ਵਿੱਚ ਅਰਜਨਟੀਨਾ ਦੇ 2010 ਦੇ ਵਿੱਤੀ ਸੰਕਟ ਦਾ ਜ਼ਿਕਰ ਕਰਦੇ ਹੋਏ ਚੇਤਾਵਨੀ ਦਿੱਤੀ ਸੀ। ਕਿਹਾ ਜਾ ਰਿਹਾ ਹੈ ਕਿ ਵਿਰਲ ਕਾਫ਼ੀ ਗੁੱਸੇ ਵਿੱਚ ਸਨ ਅਤੇ ਉਨ੍ਹਾਂ ਦਾ ਭਾਸ਼ਨ ਦਰਸ਼ਕਾਂ ਨੂੰ ਹੈਰਾਨ ਕਰਨ ਵਾਲਾ ਸੀ।

ਸਰਕਾਰ ਦੀ ਅਲੋਚਨਾ

ਇਨ੍ਹਾਂ ਸਾਰੇ ਵਿਵਾਦਾਂ ਅਤੇ ਖਬਰਾਂ ਵਿਚਾਲੇ ਸਰੀਰ ਦੀ ਅਲੋਚਨਾ ਦਾ ਦੌਰ ਜਾਰੀ ਹੈ।

ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਟਵੀਟ ਕਰਕੇ ਕਿਹਾ, “ਜਿਵੇਂ ਕਿ ਰਿਪੋਰਟਾਂ ਤੋਂ ਪਤਾ ਲਗ ਰਿਹਾ ਹੈ ਕਿ ਸਰਕਾਰ ਨੇ ਆਰਬੀਆਈ ਐਕਟ ਦੇ ਸੈਕਸ਼ਨ-7 ਲਾਗੂ ਕਰਕੇ ਰਿਜ਼ਰਵ ਬੈਂਕ ਨੂੰ ਅਜਿਹੇ ‘ਨਿਰਦੇਸ਼’ ਦਿੱਤੇ ਹਨ ਜੋ ਕਿ ਪਹਿਲਾਂ ਕਦੇ ਨਹੀਂ ਦਿੱਤੇ ਗਏ। ਮੈਨੂੰ ਡਰ ਹੈ ਕਿ ਅੱਜ ਹੋਰ ਵੀ ਬੁਰੀਆਂ ਖਬਰਾਂ ਸੁਣਨ ਨੂੰ ਮਿਲਣਗੀਆਂ।”

Image copyright
HORACIO VILLALOBOS – CORBIS

ਫੋਟੋ ਕੈਪਸ਼ਨ

ਆਰਬੀਆਈ ਦੇ ਡਿਪਟੀ ਗਵਰਨਰ ਵਿਰਲ ਆਚਾਰਿਆ ਨੇ ਕੈਂਦਰ ਬੈਂਕ ਦੀ ਆਜ਼ਾਦੀ ‘ਤੇ ਖਤਰੇ ਦਾ ਖਦਸ਼ਾ ਜਤਾਇਆ ਹੈ

ਚਿਦੰਬਰਮ ਨੇ ਲਿਖਿਆ, “ਅਸੀਂ 1991, 2008 ਅਤੇ 2013 ਵਿੱਚ ਵੀ ਸੈਕਸ਼ਨ-7 ਲਾਗੂ ਨਹੀਂ ਕੀਤਾ। ਮੌਜੂਦਾ ਵੇਲੇ ਵਿੱਚ ਇਸ ਨੂੰ ਲਾਗੂ ਕੀਤੇ ਜਾਣ ਦੀ ਕੀ ਲੋੜ ਹੈ। ਇਸ ਤੋਂ ਪਤਾ ਲਗਦਾ ਹੈ ਕਿ ਸਰਕਾਰ ਅਰਥਚਾਰੇ ਬਾਰੇ ਤੱਥਾਂ ਨੂੰ ਲੁਕੋ ਰਹੀ ਹੈ ਅਤੇ ਇਸ ਲਈ ਬੁਰੀ ਤਰ੍ਹਾਂ ਹੱਥ ਪੈਰ ਮਾਰ ਰਹੀ ਹੈ।”

ਇਸ ਤਣਾਅ ਵਾਲੇ ਮਾਹੌਲ ਵਿੱਚ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦੇ ਅਸਤੀਫੇ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ।

ਸੁਬਰਾਮਨੀਅਮ ਸਵਾਮੀ ਨੇ ਟਵੀਟ ਕੀਤਾ ਹੈ ਕਿ ਸਰਕਾਰ ਨੂੰ ਉਰਜਿਤ ਪਟੇਲ ਦਾ ਅਸਤੀਫਾ ਦੇਣ ਤੋਂ ਰੋਕਣਾ ਚਾਹੀਦਾ ਹੈ।

ਖਬਰ ਏਜੰਸੀ ਰਾਇਟਰਜ਼ ਅਨੁਸਾਰ ਜੇ ਹਾਲਾਤ ਕਾਬੂ ਹੇਠ ਨਾ ਰਹੇ ਤਾਂ ਉਰਜਿਤ ਪਟੇਲ ਆਰਬੀਆਈ ਗਵਰਨਰ ਅਹੁਦੇ ਤੋਂ ਅਸਤੀਫਾ ਵੀ ਦੇ ਸਕਦੇ ਹਨ।

ਸਰਕਾਰ ਨੇ ਪਟੇਲ ਤੋਂ ਪੁੱਛਿਆ ਹੈ ਕਿ ਵਿੱਤੀ ਤੰਗੀ ਨਾਲ ਜੂਝ ਰਹੀਆਂ ਸਰਕਾਰੀ ਕੰਪਨੀਆਂ ਅਤੇ ਮਾਰਕਿਟ ਵਿੱਚ ਨਕਦੀ ਦੀ ਕਮੀ ਨੂੰ ਲੈ ਕੇ ਉਨ੍ਹਾਂ ਦੀ ਕੀ ਰਾਇ ਹੈ।

ਇਹ ਵੀ ਪੜ੍ਹੋ

ਬਲੂਮਬਰਗ ਦਾ ਕਹਿਣਾ ਹੈ ਕਿ ਸਰਕਾਰ ਜਨਹਿਤ ਦਾ ਹਵਾਲਾ ਦੇ ਕੇ ਆਰਬੀਆਈ ਤੇ ਸੈਕਸ਼ਨ-7 ਲਾ ਸਕਦੀ ਹੈ। ਹਾਲਾਂਕਿ ਇਸ ਗੱਲ ਨੂੰ ਲੈ ਕੇ ਵੀ ਵਿਵਾਦ ਹੈ ਕਿ ਜਿਸ ਸੈਕਸ਼ਨ ਨੂੰ ਕਦੇ ਲਾਗੂ ਨਹੀਂ ਕੀਤਾ ਗਿਆ ਉਸ ਨੂੰ ਲਾਗੂ ਕਰਨ ਦਾ ਤਰੀਕਾ ਕੀ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਝੂਠੀਆਂ ਖ਼ਬਰਾਂ ਖਿਲਾਫ਼ ਇੰਝ ਜੰਗ ਲੜ ਰਹੇ ਨੇ ਪੱਤਰਕਾਰ


FAKE NEWS

ਤਿੰਨ ਮਹੀਨੇ, ਕਈ ਸੂਬੇ, ਮੌਬ ਲਿੰਚਿੰਗ ਅਤੇ 25 ਮੌਤਾਂ। ਇੱਕ ਵੱਟਸਐਪ ਅਫ਼ਵਾਹ ਰਾਹੀਂ ਇਸ ਸਾਲ ਇਹੀ ਸਭ ਹੋਇਆ ਸੀ। ਇਸ ਲਈ ਫੇਕ ਨਿਊਜ਼ ਦੇਸ ਵਿੱਚ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ।

ਹੁਣ ਕੁਝ ਪੱਤਰਕਾਰਾਂ ਨੇ ਅਫ਼ਵਾਹਾਂ ਅਤੇ ਫੇਕ ਨਿਊਜ਼ ਉੱਤੇ ਕਾਬੂ ਪਾਉਣ ਨੂੰ ਆਪਣਾ ਮਿਸ਼ਨ ਬਣਾ ਲਿਆ ਹੈ।

ਉਂਝ ਤਾਂ ਹਰ ਇੱਕ ਪੱਤਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਤੱਥਾਂ ਨੂੰ ਇਕੱਠਾ ਕਰੇ, ਗਲਤ ਜਾਣਕਾਰੀ ਨੂੰ ਹਟਾਏ ਅਤੇ ਫਿਰ ਉਸ ਦਾ ਵਿਸ਼ਲੇਸ਼ਨ ਸਾਂਝਾ ਕਰੇ।

ਇਹ ਵੀ ਪੜ੍ਹੋ:

ਪਰ ਸੋਸ਼ਲ ਮੀਡੀਆ ਦੇ ਦੌਰ ਵਿੱਚ ਜਿੱਥੇ ਬਿਨਾਂ ਕਿਸੇ ਦੇ ਦਖਲ ਦੇ ਕੋਈ ਵੀ ਕਿਸੇ ਨਾਲ ਵੀ ਜਾਣਕਾਰੀ ਸਾਂਝਾ ਕਰ ਸਕਦਾ ਹੈ, ਤੱਥਾਂ ਦੀ ਜਾਂਚ ਕਰਨ ਦਾ ਕੰਮ ਹੋਰ ਵੀ ਅਹਿਮ ਹੋ ਜਾਂਦਾ ਹੈ।

ਖਾਸ ਪੇਜ ਜਾਂ ਟੀਵੀ ਸ਼ੋਅ

ਹੁਣ ਕਈ ਸੰਸਥਾਵਾਂ ਤੇ ਪੱਤਰਕਾਰ ਅਜਿਹੇ ਪੇਜ਼ ਤੇ ਟੀਵੀ ਸ਼ੋਅ ਚਲਾ ਰਹੇ ਹਨ। ਜਿਸ ਵਿੱਚ ਭਰਮ ਜਾਂ ਫਿਰ ਵਾਇਰਲ ਵੀਡੀਓਜ਼ ਦਾ ਸੱਚ ਦਿਖਾਇਆ ਜਾਂਦਾ ਹੈ। ਹਾਲਾਂਕਿ ਇਹ ਹੀ ਕਾਫ਼ੀ ਨਹੀਂ ਹੈ। ਇਸੇ ਕਾਰਨ ਕਈ ਪੱਤਰਕਾਰਾਂ ਨੇ ਤੱਥਾਂ ਦੀ ਜਾਂਚ ਕਰਨ ਲਈ ਵੈੱਬਸਾਈਟਾਂ ਸ਼ੁਰੂ ਕਰ ਦਿੱਤੀਆਂ ਹਨ। Boomlive.in, factchecker.in, altnews.in ਅਜਿਹੀਆਂ ਵੈੱਬਸਾਈਟਸ ਹਨ।

ਇਹ ਜਾਣਕਾਰੀ ਦੀ ਘੋਖ ਕਰਦੇ ਹਨ ਅਤੇ ਹਰ ਦਾਅਵੇ ਦੀ ਜਾਂਚ ਕਰਦੇ ਹਨ, ਚਾਹੇ ਉਹ ਕਿਸੇ ਉੱਘੀ ਸ਼ਖਸੀਅਤ ਦਾ ਭਾਸ਼ਨ ਹੋਵੇ ਜਾਂ ਫਿਰ ਵਾਇਰਲ ਮੈਸੇਜ।

ਪਰ ਉਹ ਇਹ ਕਿਵੇਂ ਕਰਦੇ ਹਨ? ਅਸੀਂ ਬੂਮਲਾਈਵ (Boomlive.in) ਦੇ ਜੈਨਸੀ ਜੈਕਬ ਨੂੰ ਇਸ ਬਾਰੇ ਪੁੱਛਿਆ ।

ਫੇਕ ਨਿਊਜ਼ ਨਾਲ ਜੰਗ

ਫੇਕ ਨਿਊਜ਼ ਨਾਲ ਜੰਗ ਦਾ ਪਹਿਲਾ ਕਦਮ ਹੈ, ਇਸ ਬਾਰੇ ਪਤਾ ਲਾਓ ਕਿ ਇਹ ਫੇਕ ਨਿਊਜ਼ ਹੈ। ਫਿਰ ਇਹ ਇੰਫੋ-ਵਾਰੀਅਰ (ਗਲਤ ਜਾਣਕਾਰੀ ਖਿਲਾਫ਼ ਲੜਣ ਵਾਲੇ) ਉਸੇ ਪਲੈਟਫਾਰਮ ਦੀ ਵਰਤੋਂ ਕਰਦੇ ਹਨ ਜਿੱਥੇ ਇਹ ਖਬਰਾਂ ਚੱਲ ਰਹੀਆਂ ਹਨ।

ਇਹ ਲੋਕ ਖਬਰਾਂ ਅਤੇ ਸੋਸ਼ਲ ਮੀਡੀਆ ਉੱਤੇ ਨਜ਼ਰ ਰੱਖਦੇ ਹਨ, ਟਰੈਂਡਜ਼ ਅਤੇ ਵਾਇਰਲ ਪੋਸਟ ਦੇਖਦੇ ਹਨ। ਕਈ ਵਾਰੀ ਪਾਠਕਾਂ ਦੀ ਮਦਦ ਵੀ ਲਈ ਜਾਂਦੀ ਹੈ।

ਤੱਥਾਂ ਦੀ ਜਾਂਚ ਕਰਨ ਵਾਲੀਆਂ ਕਈ ਸੰਸਥਾਵਾਂ ਨੇ ਸੋਸ਼ਲ ਮੀਡੀਆ ਅਕਾਊਂਟ ਸ਼ੁਰੂ ਕੀਤੇ ਹੋਏ ਹਨ, ਜਿੱਥੇ ਲੋਕ ਟੈਗ ਕਰ ਸਕਦੇ ਹਨ ਜਾਂ ਫਿਰ ਵੱਟਸਐਪ ਹਾਟਲਾਈਨ ਸ਼ੁਰੂ ਕੀਤੀਆਂ ਹੋਈਆਂ ਹਨ ਜਿੱਥੇ ਲੋਕ ਵਾਇਰਲ ਮੈਸੇਜ ਭੇਜ ਸਕਦੇ ਹਨ।

ਜੋ ਦਾਅਵੇ ਭੜਕਾਊ ਲਗਦੇ ਹਨ ਅਤੇ ਲੋਕਾਂ ਉੱਤੇ ਅਸਰ ਪਾ ਸਕਦੇ ਹਨ, ਉਨ੍ਹਾਂ ਦੀ ਚੋਣ ਪਹਿਲ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ। ਫਿਰ ਉਹ ਦਾਅਵਿਆਂ ਦੀ ਜਾਂਚ ਕਈ ਤਰੀਕਿਆਂ ਨਾਲ ਕਰਦੇ ਹਨ।

ਕੋਈ ਵੀ ਜਾਣਕਾਰੀ ਹਾਸਿਲ ਕਰਨ ਲਈ, ਹਰ ਪੱਤਰਕਾਰ ਇਹ ਦੇਖਦਾ ਹੈ ਕਿ ਇਹ ਜਾਣਕਾਰੀ ਕਿੱਥੋਂ ਆਈ ਹੈ ਅਤੇ ਇੰਫੋ-ਵਾਰੀਅਰ ਉਸ ਦੀ ਪਾਲਣਾ ਕਰਦੇ ਹਨ।

‘ਬੂਮਲਾਈਵ’ ਦੇ ਮੈਨੇਜਿੰਗ ਐਡੀਟਰ ਜੈਨਸੀ ਜੈਕਬ ਦਾ ਕਹਿਣਾ ਹੈ, “ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਇਹ ਖਬਰ ਕਿੱਥੋਂ ਸ਼ੁਰੂ ਹੋਈ? ਕੀ ਕਿਸੇ ਨਿਊਜ਼ ਏਜੰਸੀ ਨੇ ਇਸ ਨਾਲ ਜੁੜੀ ਕੋਈ ਖਬਰ ਕੀਤੀ ਹੈ?

ਜਦੋਂ ਵੀ ਕੋਈ ਫੋਟੋ ਜਾਂ ਵੀਡੀਓ ਆਉਂਦਾ ਹੈ ਅਸੀਂ ਕਈ ਆਨਲਾਈਨ ਟੂਲਜ਼ ਦੀ ਵਰਤੋਂ ਕਰਦੇ ਹਾਂ। ‘ਰਿਵਰਸ ਇਮੇਜ ਸਰਚ’ ਜਾਂ ਕਈ ਹੋਰ ਟੂਲਜ਼ ਹਨ। ਇਨ੍ਹਾਂ ਰਾਹੀਂ ਇਹ ਪਤਾ ਲਾਉਂਦੇ ਹਾਂ ਕਿ ਇਹ ਫੋਟੋ ਜਾਂ ਵੀਡੀਓ ਪਹਿਲਾਂ ਤਾਂ ਕਿਤੇ ਨਹੀਂ ਵਰਤੀ ਗਈ ਹੈ।”

ਇਸ ਦੇ ਮੂਲ ਬਾਰੇ ਹੋਰ ਪਤਾ ਕਰਨ ਲਈ ਫਾਈਲ ਨਾਲ ਜੁੜੇ ਮੈਟਾਡੇਟਾ ਦੀ ਜਾਂਚ ਕਰ ਸਕਦੇ ਹੋ।

ਕਦੇ-ਕਦੇ, ਵੀਡੀਓ ਵਿੱਚ ਇਹ ਜਾਣਕਾਰੀ ਹੋ ਸਕਦੀ ਹੈ- ਗੱਡੀ ਦੀ ਨੰਬਰ ਪਲੇਟ, ਹੋਰਡਿੰਗਜ਼ ਜਾਂ ਨਾਮ ਬੋਰਡ ਜਿਸ ਰਾਹੀਂ ਪਤਾ ਲਗ ਸਕਦਾ ਹੈ ਕਿ ਇਹ ਵੀਡੀਓ ਕਿੱਥੇ ਬਣਾਈ ਗਈ ਹੈ।

ਕਈ ਹੋਰ ਭਰੋਸੇਯੋਗ ਸਰੋਤਾਂ ਦੀ ਜਾਂਚ ਕਰਨਾ

ਜੇ ਮੈਸੇਜ ਜਾਂ ਵੀਡੀਓ ਵਿੱਚ ਕਿਸੇ ਸ਼ਖਸ ਬਾਰੇ ਦਾਅਵੇ ਕੀਤੇ ਗਏ ਹੋਣ ਤਾਂ ਪੱਤਰਕਾਰ ਉਸ ਸ਼ਖਸ ਤੱਕ ਪਹੁੰਚ ਕਰਦੇ ਹਨ।

ਜਨਤਕ ਵਿਅਕਤੀਆਂ ਦੇ ਮਾਮਲੇ ਵਿੱਚ ਉਹ ਵੀਡੀਓਟੇਪ ਜਾਂ ਭਾਸ਼ਨ ਜਾਂ ਇੰਟਰਵਿਊ ਦੀ ਜਾਂਚ ਕਰਦੇ ਹਨ ਜਾਂ ਫਿਰ ਉਸ ਸ਼ਖਸ ਨਾਲ ਸਿੱਧੀ ਗੱਲਬਾਤ ਕਰਦੇ ਹਨ। ਇਹ ਸਮਝਣਾ ਜ਼ਰੂਰੀ ਹੈ ਕਿ ਕੋਈ ਬਿਆਨ ਕਿਸ ਸੰਦਰਭ ਵਿੱਚ ਦਿੱਤਾ ਗਿਆ ਸੀ।

ਡਾਟਾ ਜਾਂ ਫਿਰ ਕਿਸੇ ਅਪਰਾਧਕ ਖ਼ਬਰ ਸਬੰਧੀ ਜਾਂਚ ਲਈ ਸਬੰਧਤ ਅਧਿਕਾਰੀਆਂ ਜਾਂ ਮਾਹਿਰਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ।

ਸੱਚ ਸਾਹਮਣੇ ਲਿਆਉਣਾ

ਜਦੋਂ ਵੀ ਕਿਸੇ ਵਾਇਰਲ ਖਬਰ ਸਬੰਧੀ ਜਾਂਚ ਕਰ ਲਈ ਜਾਂਦੀ ਹੈ ਤਾਂ ਜ਼ਿਆਦਾਤਰ ਵੈੱਬਸਾਈਟਾਂ ਵਿਸਥਾਰ ਨਾਲ ਆਪਣੀ ਰਿਪੋਰਟ ਪੇਸ਼ ਕਰਦੀਆਂ ਹਨ। ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਦਾਅਵਿਆਂ ਨੂੰ ਸਾਬਿਤ ਕੀਤਾ ਦਾ ਸਕਿਆ ਹੈ ਜਾਂ ਨਹੀਂ।

ਜੈਨਸੀ ਦਾ ਕਹਿਣਾ ਹੈ ਕਿ ਜ਼ਿਆਦਾਤਰ ਇੱਕੋ ਦਾਅਵੇ ਹੀ ਕਈ ਵਾਰੀ ਘੁੰਮਦੇ ਰਹਿੰਦੇ ਹਨ।

“ਅਸੀਂ ਦੇਖਿਆ ਹੈ ਕਿ ਜ਼ਿਆਦਾਤਰ ਵੀਡੀਓਜ਼ ਨੂੰ ਇੱਕ ਨਵੇਂ ਮਕਸਦ ਦੇ ਨਾਲ 2-3 ਮਹੀਨਿਆਂ ਬਾਅਦ ਫਿਰ ਚਲਾਇਆ ਜਾਂਦਾ ਹੈ।”

ਮਹਾਰਾਸ਼ਟਰ ਦੇ ਧੂਲੇ ਵਿੱਚ ਰਾਈਨਪਾਡਾ ਪਿੰਡ ਵਿੱਚ ਬੱਚਿਆਂ ਦੀ ਸੁਰੱਖਿਆ ਨਾਲ ਜੁੜੀ ਕਰਾਚੀ ਦੀ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਗਈ ਪਰ ਇੱਕ ਨਵੇਂ ਵੇਰਵੇ ਦੇ ਨਾਲ।

ਲੋਕਾਂ ਨੇ ਸੋਚਿਆ ਕਿ ਬੱਚਿਆਂ ਨੂੰ ਚੁੱਕਣ ਵਾਲਾ ਕੋਈ ਗੈਂਗ ਘੁੰਮ ਰਿਹਾ ਹੈ ਜਿਸ ਕਾਰਨ ਮੌਬ ਲਿੰਚਿੰਗ ਦੀ ਘਟਨਾ ਵਾਪਰੀ ਅਤੇ 5 ਲੋਕ ਮਾਰੇ ਗਏ।

ਇਸ ਕਾਰਨ ਤੱਥਾਂ ਦੀ ਜਾਂਚ ਕਰਨ ਵਾਲੀਆਂ ਵੈੱਬਸਾਈਟਸ ਦਾ ਕੰਮ ਹੋਰ ਵੀ ਅਹਿਮ ਹੋ ਜਾਂਦਾ ਹੈ। ਇਹ ਉਨ੍ਹਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਜਿਹੀਆਂ ਫੇਕ ਵੀਡੀਓਜ਼ ਨੂੰ ਰੱਦ ਕੀਤਾ ਜਾਵੇ ਅਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।

ਕੀ ਚੁਣੌਤੀਆਂ ਹਨ?

ਜਦੋਂਕਿ ਖੇਤਰੀ ਭਾਸ਼ਾਵਾਂ ਵਿੱਚ ਸੋਸ਼ਲ ਮੀਡੀਆ ਯੂਜ਼ਰ ਵੱਧ ਰਹੇ ਹਨ ਪਰ ਤੱਥਾਂ ਦੀ ਜਾਂਚ ਕਰਨ ਵਾਲੀਆਂ ਸੰਸਥਾਵਾਂ ਅੰਗਰੇਜ਼ੀ ਭਾਸ਼ਾ ਵਿੱਚ ਹਨ।

ਉਨ੍ਹਾਂ ਵਿੱਚੋਂ ਕਈ ਸੰਸਥਾਵਾਂ ਜਿਵੇਂ ਕਿ altnews ਨੇ ਹਿੰਦੀ ਵੈੱਬਸਾਈਟ ਵੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿੱਚ ਕੁਝ ਤਮਿਲ ਨੌਜਵਾਨਾਂ ਨੇ youturn.in ਨਾਮ ਦੀ ਵੈੱਬਸਾਈਟ ਸ਼ੁਰੂ ਕੀਤੀ ਹੈ।

ਪਰ ਖੇਤਰੀ ਭਾਸ਼ਾਵਾਂ ਵਿੱਚ ਅਜਿਹੀਆਂ ਕੋਸ਼ਿਸ਼ਾਂ ਕਾਫ਼ੀ ਘੱਟ ਹਨ।

ਇਹ ਵੀ ਪੜ੍ਹੋ:

ਇਸੇ ਕਾਰਨ ਸਿਰਫ਼ ਪੱਤਰਕਾਰਾਂ ਅਤੇ ਤੱਥਾਂ ਦੀ ਜਾਂਚ ਕਰਨ ਵਾਲਿਆਂ ਨੂੰ ਹੀ ਨਹੀਂ ਪਰ ਸਾਨੂੰ ਸਭ ਨੂੰ ਜੰਗ ਲੜਨੀ ਪਏਗੀ।

ਜੈਨਸੀ ਨੇ ਸਭ ਲਈ ਸੁਝਾਅ ਦਿੱਤਾ ਹੈ, ” ਜੇ ਤੁਹਾਨੂੰ ਵੱਟਸਐਪ ਜਾਂ ਸੋਸ਼ਲ ਮੀਡੀਆ ਉੱਤੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਸ ਉੱਤੇ ਅੱਖਾਂ ਬੰਦ ਕਰਦੇ ਭਰੋਸਾ ਨਾ ਕਰੋ। ਜਦੋਂ ਲੋਕ ਜਦੋਂ ਇਸ ਬਾਰੇ ਸਮਝਣਗੇ ਤਾਂ ਉਹ ਸੱਚ ਦਾ ਖੁਦ ਪਤਾ ਲਾਉਣ ਲੱਗਣਗੇ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਜਦੋਂ ਸ਼੍ਰੋਮਣੀ ਕਮੇਟੀ ਨੇ ਕੀਤੀ ਇੰਦਰਾ ਗਾਂਧੀ ਦੀ ਤਾਰੀਫ਼…


sgpc

Image copyright
PAl singh nauli

ਇਤਿਹਾਸ ਦੇ ਵਰਕੇ ਫੋਲਦਿਆਂ ਬਹੁਤ ਸਾਰੀਆਂ ਦਿਲਚਸਪ ਤੇ ਹੈਰਾਨ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆਉਦੀਆਂ ਹਨ। ਅਪਰੇਸ਼ਨ ਬਲੂ ਸਟਾਰ ਤੋਂ ਬਾਅਦ ਬਹੁਤ ਸਾਰੇ ਸਿੱਖਾਂ ਨੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹਮੇਸ਼ਾਂ ਹੀ ਨਫ਼ਰਤ ਦੀਆਂ ਨਿਗਾਹਾਂ ਨਾਲ ਦੇਖਿਆ।

ਸ਼੍ਰੋਮਣੀ ਨੇ ਕੀਤੀ ਸੀ ਇੰਦਰਾ ਗਾਂਧੀ ਦੀ ਪ੍ਰਸ਼ੰਸਾ

ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਵੀ ਸਿੱਖ ਕੌਮ ਨੇ ਬਲੂ ਸਟਾਰ ਲਈ ਉਨ੍ਹਾਂ ਨੂੰ ਮਾਫ਼ ਨਹੀਂ ਸੀ ਕੀਤਾ ਪਰ ਕਦੇ ਸਮਾਂ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਸੂਬਾ ਬਣਾਏ ਜਾਣ ‘ਤੇ ਮਤਾ ਪਾਸ ਕਰਕੇ ਕਾਂਗਰਸ ਵਰਕਿੰਗ ਕਮੇਟੀ ਦੇ ਫੈਸਲੇ ਦੀ ਸ਼ਲਾਘਾ ਕੀਤੀ ਸੀ ਅਤੇ ਇੰਦਰਾ ਗਾਂਧੀ ਦਾ ਧੰਨਵਾਦ ਕੀਤਾ ਸੀ।

‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 50 ਸਾਲਾ ਇਤਿਹਾਸ’ ਨਾਂ ਦੀ ਕਿਤਾਬ ਵਿੱਚ ਪੰਨਾ ਨੰਬਰ 367 ਉੱਤੇ ਇਹ ਮਤਾ ਦਰਜ ਹੈ।

ਇਹ ਵੀ ਪੜ੍ਹੋ

ਇਹ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਇਤਿਹਾਸ ਰਿਸਰਚ ਬੋਰਡ ਨੇ ਬਲੂ ਸਟਾਰ ਤੋਂ ਦੋ ਸਾਲ ਪਹਿਲਾ ਹੀ ਮਾਰਚ 1982 ‘ਚ ਪ੍ਰਕਾਸ਼ਿਤ ਕੀਤੀ ਸੀ।

Image copyright
PAl singh nauli

ਪੰਜਾਬੀ ਸੂਬੇ ਨੂੰ ਬਣਾਉਣ ਬਾਰੇ ਚੱਲ ਰਹੇ ਅੰਦੋਲਨ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 20 ਮਾਰਚ 1966 ਨੂੰ ਆਪਣੇ ਹੋਏ ਜਨਰਲ ਬਜਟ ਸਮਾਗਮ ‘ਚ ‘ਪੰਜਾਬੀ ਸੂਬਾ-ਅੰਦੋਲਨ ਦੇ ਮੋਢੀਆਂ ਬਾਰੇ ਪ੍ਰਸ਼ੰਸਾ ਦਾ ਮਤਾ’ ਅਤੇ ‘ਕਾਂਗਰਸ ਵਰਕਿੰਗ ਕਮੇਟੀ ਦੇ ਫੈਸਲੇ ਦੀ ਸ਼ਲਾਘਾ ਤੇ ਇੰਦਰਾ ਗਾਂਧੀ ਦਾ ਧੰਨਵਾਦ ਮਤਾ’ ਵੀ ਪਾਸ ਕੀਤਾ ਸੀ ।

ਸ਼੍ਰੋਮਣੀ ਕਮੇਟੀ ਦਾ ਇਹ ਬਜਟ ਇਜਲਾਸ ਉਸ ਵੇਲੇ ਦੇ ਪ੍ਰਧਾਨ ਸੰਤ ਚੰਨਣ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ ਸੀ ਜਿਸ ਵਿਚ ਕੁੱਲ 188 ਮੈਂਬਰ ਮੌਜੂਦ ਸਨ।

ਇਹ ਵੀ ਪੜ੍ਹੋ :

ਗਿਆਨੀ ਹਰਿਚਰਨ ਸਿੰਘ ਜੀ ਹੁਡਿਆਰਾ, ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬੀ ਸੂਬੇ ਦੀ ਖੁਸ਼ੀ ਵਿੱਚ ਹੇਠ ਲਿਖਿਆ ਮਤਾ ਪੇਸ਼ ਕੀਤਾ ਗਿਆ:

”ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਜਨਰਲ ਸਮਾਗਮ ਸਰਬ ਹਿੰਦ ਕਾਂਗਰਸ ਵਰਕਿੰਗ ਕਮੇਟੀ ਦੇ ਉਸ ਫ਼ੈਸਲੇ ਦੀ, ਜਿਸ ਰਾਹੀਂ ਉਸ ਨੇ ਵਰਤਮਾਨ ਪੰਜਾਬ ਪ੍ਰਦੇਸ਼ ਵਿਚੋਂ ਪੰਜਾਬੀ ਸੂਬੇ ਦੇ ਬਣਾਏ ਜਾਣ ਦੀ ਹੱਕੀ ਤੇ ਵਿਧਾਨਕ ਮੰਗ ਪ੍ਰਵਾਨ ਕਰਨ ਦੀ ਸਿਫਾਰਿਸ਼ ਕੀਤੀ ਹੈ, ਹਾਰਦਿਕ ਪ੍ਰਸ਼ੰਸਾ ਕਰਦਾ ਹੈ।

ਇਸ ਦੇ ਨਾਲ ਹੀ ਇਹ ਇਜਲਾਸ ਸ੍ਰੀ ਕਾਮਰਾਜ ਜੀ ਪ੍ਰਧਾਨ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਅਤੇ ਸ੍ਰੀਮਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਹਾਰਦਿਕ ਵਧਾਈ ਦੇਂਦਾ ਹੈ, ਜਿਨ੍ਹਾਂ ਨੇ ਪੂਰੀ ਸਿਆਣਪ, ਦੀਰਘ ਦ੍ਰਿਸ਼ਟੀ ਅਤੇ ਦ੍ਰਿੜ੍ਹਤਾ ਨਾਲ ਇਸ ਮਾਮਲੇ ਨੂੰ ਸਫਲਤਾ ਪੂਰਵਕ ਨਜਿੱਠਣ ਵਿਚ ਅਗਵਾਈ ਦਿੱਤੀ ਹੈ।

Image copyright
Getty Images

ਅੱਜ ਦਾ ਇਹ ਸਮਾਗਮ ਸ. ਹੁਕਮ ਸਿੰਘ ਜੀ ਚੇਅਰਮੈਨ ਅਤੇ ਮੈਂਬਰ ਸਾਹਿਬਾਨ ਪਾਰਲੀਮੈਂਟਰੀ ਕਮੇਟੀ, ਜਿਨ੍ਹਾਂ ਨੇ ਬੜੀ ਦ੍ਰਿੜ੍ਹਤਾ, ਪੁਣ-ਛਾਣ ਅਤੇ ਸੰਤੁਲਨਾਤਮਕ ਦ੍ਰਿਸ਼ਟੀ ਨਾਲ ਘੋਖ ਕੇ ਪੰਜਾਬ ਦੀ ਬੋਲੀ ਦੇ ਅਧਾਰ ‘ਤੇ ਨਵੀਂ ਸਿਰਜਣਾ ਕਰਨ ਦੀ ਸਿਫਾਰਸ਼ ਕੀਤੀ ਹੈ ਅਤੇ ਇਸ ਤਰ੍ਹਾਂ ਦੇ ਖੇਤਰਾਂ ਦੇ ਵਸਨੀਕਾਂ ਦੀਆਂ ਰੀਝਾਂ ਨੂੰ ਪੂਰਾ ਕੀਤਾ ਹੈ, ਦੀ ਦਿਲੋਂ ਪ੍ਰਸ਼ੰਸਾ ਕਰਦਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਇਜਲਾਸ ਭਾਰਤ ਸਰਕਾਰ ਉੱਤੇ ਜ਼ੋਰ ਦਿੰਦਾ ਹੈ ਕਿ ਉਹ ਉਪਰੋਕਤ ਕਮੇਟੀਆਂ ਦੀਆਂ ਸਿਫਾਰਸ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਤੁਰੰਤ ਹੀ ਠੋਸ ਕਾਰਵਾਈ ਕਰੇ।”

ਰਵੇਲ ਸਿੰਘ ਐਡਵੋਕੇਟ, ਜਥੇਦਾਰ ਜੀਵਨ ਸਿੰਘ ਉਮਰਾਨੰਗਲ ਅਤੇ ਬਲਦੇਵ ਸਿੰਘ ਮਾਹਿਲਪੁਰੀ ਦੇ ਸਮਰਥਨ ਕਰਨ ‘ਤੇ ਇਹ ਮਤਾ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਫੇਕ ਨਿਊਜ਼ ਬਾਰੇ ਕਿਵੇਂ ਪਤਾ ਲਾ ਰਹੇ ਹਨ ਇਹ ਪੱਤਰਕਾਰ?


ਸੋਸ਼ਲ ਮੀਡੀਆ ਉੱਤੇ ਜਦੋਂ ਵੀ ਕੋਈ ਫੋਟੋ ਜਾਂ ਵੀਡੀਓ ਆਉਂਦਾ ਹੈ ਇਹ ਪੱਤਰਕਾਰ ਕਈ ਆਨਲਾਈਨ ਟੂਲਜ਼ ਦੀ ਵਰਤੋਂ ਕਰਦੇ ਹਨ ਅਤੇ ਪਤਾ ਲਗਾਉਂਦੇ ਹਨ ਕਿ ਇਹ ਫੇਕ ਹੈ ਜਾਂ ਸੱਚ। ਹੋਰ ਵੀ ਕਈ ਤਰੀਕੇ ਹਨ ਜਿਸ ਰਾਹੀਂ ਇਹ ਫੇਕ ਨਿਊਜ਼ ਬਾਰੇ ਪਤਾ ਲਾ ਰਹੇ ਹਨ।

ਸ਼ੂਟ ਅਤੇ ਐਡਿਟ: ਸ਼ਰਦ ਬਾਧੇ

ਪ੍ਰੋਡਿਊਸਰ: ਜਨਹਵੀ ਮੂਲੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਸਟੈਚੂ ਆਫ਼ ਯੂਨਿਟੀ: ਪੀਐੱਮ ਮੋਦੀ ਦੇ ਭਾਸ਼ਣ ਦੀਆਂ ਵੱਡੀਆਂ ਗੱਲਾਂ


ਨਰਿੰਦਰ ਮੋਦੀ

Image copyright
PMO INDIA

ਫੋਟੋ ਕੈਪਸ਼ਨ

ਨਰਿੰਦਰ ਮੋਦੀ ਨੇ ਕਿਹਾ ਕਿ ਸਰਦਾਰ ਵੱਲਭ ਭਾਈ ਨੇ ਭਾਰਤ ਨੂੰ ‘ਇੱਕ ਭਾਰਤ, ਆਖੰਡ ਭਾਰਤ’ ਬਣਾਉਣ ਦਾ ਪੁੰਨ ਦਾ ਕੰਮ ਕੀਤਾ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਦੁਨੀਆਂ ਦੇ ਸਭ ਤੋਂ ਉੱਚੇ ਬੁੱਤ ਦਾ ਉਦਘਾਟਨ ਕੀਤਾ।

ਉਨ੍ਹਾਂ ਨੇ ਕਿਹਾ ਕਿ “ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਬਤੌਰ ਪ੍ਰਧਾਨ ਮੰਤਰੀ ਹੁੰਦਿਆਂ ਸਰਦਾਰ ਪਟੇਲ ਦੇ ਇਸ ਬੁੱਤ ‘ਸਟੈਚੂ ਆਫ਼ ਯੂਨਿਟੀ’ ਨੂੰ ਦੇਸ ਨੂੰ ਸਮਰਪਿਤ ਕਰਨ ਦਾ ਮੌਕਾ ਮਿਲਿਆ।”

ਦੇਸ ਨੂੰ ਜੋੜਨ ਵਾਲੇ ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਅੱਜ 143ਵੀਂ ਜਯੰਤੀ ਹੈ।

ਇਹ ਵੀ ਪੜ੍ਹੋ:

ਇਸ ਮੌਕੇ ‘ਤੇ ਗੁਜਰਾਤ ਦੇ ਰਾਜਪਾਲ, ਸੂਬੇ ਦੇ ਮੁੱਖ ਮੰਤਰੀ ਵਿਜੇ ਰੁਪਾਣੀ, ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਅਤੇ ਕੁਝ ਵਿਦੇਸ਼ੀ ਮਹਿਮਾਨ ਵੀ ਮੌਜੂਦ ਸਨ।

ਸਰਦਾਰ ਪਟੇਲ ਦੇ ਇਸ ਬੁੱਤ ਦੀ ਉੱਚਾਈ 182 ਮੀਟਰ ਹੈ। ਇਹ ਦੁਨੀਆਂ ਦਾ ਸਭ ਤੋਂ ਉੱਚਾ ਬੁੱਤ ਹੈ।

Image copyright
Twitter/@PMOIndia

ਫੋਟੋ ਕੈਪਸ਼ਨ

ਮੋਦੀ ਨੇ ਕਿਹਾ ਬੁੱਤ ਦੀ ਇਹ ਉੱਚਾਈ, ਇਹ ਬੁਲੰਦੀ ਭਾਰਤ ਦੇ ਨੌਜਵਾਨਾਂ ਨੂੰ ਇਹ ਯਾਦ ਦਿਵਾਉਣ ਲਈ ਹੈ ਕਿ ਭਵਿੱਖ ਦਾ ਭਾਰਤ ਤੁਹਾਡੀਆਂ ਇੱਛਾਵਾਂ ਦਾ ਹੈ, ਜਿਹੜੀਆਂ ਐਨੀਆਂ ਹੀ ਵਿਰਾਟ ਹਨ

ਉਦਘਾਟਨ ਸਮਾਗਮ ਦੀ ਸ਼ੁਰੂਆਤ ਸਰਦਾਰ ਪਟੇਲ ਦੇ ਵਿਸ਼ਾਲ ਬੁੱਤ ਦੇ ਡਿਜਟਲ ਪ੍ਰੋਗਰਾਮ ਨਾਲ ਹੋਈ। ਇਸ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੇ ਬੁੱਤ ਦੇ ਉੱਪਰੋਂ ਫਲਾਈ ਪਾਸਟ ਕੀਤਾ।

ਆਪਣੇ ਭਾਸ਼ਣ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਸਰਦਾਰ ਪਟੇਲ ਦੇ ਬੁੱਤ ਦੇ ਆਰਕੀਟੈਕਟ ਦੱਸੇ ਜਾ ਰਹੇ ਰਾਮ ਸੁਤਾਰ ਅਤੇ ਉਨ੍ਹਾਂ ਦੇ ਪੁੱਤਰ ਅਨਿਲ ਸੁਤਾਰ ਨੂੰ ਵੀ ਸਟੇਜ ‘ਤੇ ਬੁਲਾਇਆ ।

ਨਰਿੰਦਰ ਮੋਦੀ ਨੇ ਕਿਹਾ ਕਿ ਸਰਦਾਰ ਵੱਲਭ ਭਾਈ ਨੇ ਭਾਰਤ ਨੂੰ ‘ਇੱਕ ਭਾਰਤ, ਅਖੰਡ ਭਾਰਤ’ ਬਣਾਉਣ ਦਾ ਪੁੰਨ ਦਾ ਕੰਮ ਕੀਤਾ।

ਆਪਣੇ ਸੰਬੋਧਨ ਦੀ ਸ਼ੁਰੂਆਤ ਨਰਿੰਦਰ ਮੋਦੀ ਨੇ ਦੋ ਨਾਅਰਿਆਂ ਨਾਲ ਕੀਤੀ। ਉਨ੍ਹਾਂ ਨੇ ਕਿਹਾ,”ਮੈਂ ਬੋਲਾਂਗਾ ਸਰਦਾਰ ਪਟੇਲ ਅਤੇ ਤੁਸੀਂ ਮੇਰੇ ਨਾਲ ਬੋਲੋਗੇ ਅਮਰ ਰਹੇ।”

ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ, “ਦੇਸ ਦੀ ਏਕਤਾ, ਜ਼ਿੰਦਾਬਾਦ-ਜ਼ਿੰਦਾਬਾਦ।”

ਪੜ੍ਹੋ, ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ:

 • ਨਰਮਦਾ ਨਦੀ ਦੇ ਕਿਨਾਰੇ ‘ਤੇ ਖੜ੍ਹੇ ਹੋ ਕੇ ਮੈਨੂੰ ਇਹ ਕਹਿਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਪੂਰਾ ਦੇਸ ਸਰਦਾਰ ਪਟੇਲ ਦੀ ਯਾਦ ਵਿੱਚ ਰਾਸ਼ਟਰੀ ਏਕਤਾ ਦਿਵਸ ਮਨਾ ਰਿਹਾ ਹੈ।
 • ਭਾਰਤ ਸਰਕਾਰ ਨੇ ਭਾਰਤ ਦੇ ਮਹਾਨ ਸਪੂਤ ਨੂੰ ਸਨਮਾਨ ਦੇਣ ਦਾ ਕੰਮ ਕੀਤਾ ਹੈ।
 • ਅਸੀਂ ਆਜ਼ਾਦੀ ਦੇ ਐਨੇ ਸਾਲ ਤੱਕ ਇੱਕ ਅਧੂਰਾਪਣ ਲੈ ਕੇ ਚੱਲ ਰਹੇ ਸੀ, ਪਰ ਅੱਜ ਭਾਰਤ ਨੇ ਸਰਦਾਰ ਦੀ ਵਿਰਾਟ ਸ਼ਖਸੀਅਤ ਨੂੰ ਉਜਾਗਰ ਕਰਨ ਦਾ ਕੰਮ ਕੀਤਾ ਹੈ। ਅੱਜ ਜਦੋਂ ਧਰਤੀ ਤੋਂ ਲੈ ਕੇ ਅਸਮਾਨ ਤੱਕ ਸਰਦਾਰ ਸਾਹਿਬ ਦਾ ਸਨਮਾਨ ਹੋ ਰਿਹਾ ਹੈ, ਤਾਂ ਇਹ ਕੰਮ ਭਵਿੱਖ ਲਈ ਪ੍ਰੇਰਨਾ ਦਾ ਆਧਾਰ ਹੈ।
 • ਇਸ ਬੁੱਤ ਨੂੰ ਬਣਾਉਣ ਲਈ ਅਸੀਂ ਹਰ ਕਿਸਾਨ ਦੇ ਘਰੋਂ ਲੋਹਾ ਅਤੇ ਮਿੱਟੀ ਲਈ। ਇਸ ਯੋਗਦਾਨ ਨੂੰ ਦੇਸ ਯਾਦ ਰੱਖੇਗਾ
 • ਕਿਸੇ ਵੀ ਦੇਸ ਦੇ ਇਤਿਹਾਸ ਵਿੱਚ ਅਜਿਹੇ ਮੌਕੇ ਆਉਂਦੇ ਹਨ ਜਦੋਂ ਉਹ ਪੂਰਣਤਾ ਦਾ ਅਹਿਸਾਸ ਕਰਦਾ ਹੈ। ਅੱਜ ਉਹੀ ਪਲ ਹੈ ਜਿਹੜਾ ਦੇਸ ਦੇ ਇਤਿਹਾਸ ਵਿੱਚ ਹਮੇਸ਼ਾ ਲਈ ਦਰਜ ਹੋ ਜਾਂਦਾ ਹੈ, ਜਿਸ ਨੂੰ ਮਿਟਾ ਸਕਣਾ ਮੁਸ਼ਕਿਲ ਹੈ।

Image copyright
Twitter/PMO India

 • ਸਰਦਾਰ ਸਾਹਿਬ ਦੀ ਤਾਕਤ ਉਦੋਂ ਭਾਰਤ ਦੇ ਕੰਮ ਆਈ ਸੀ ਜਦੋਂ ਮਾਂ ਭਾਰਤੀ ਸਾਢੇ 500 ਤੋਂ ਵੱਧ ਰਿਆਸਤਾਂ ਵਿੱਚ ਵੰਡੀ ਗਈ ਸੀ। ਦੁਨੀਆਂ ਵਿੱਚ ਭਾਰਤ ਦੇ ਭਵਿੱਖ ਪ੍ਰਤੀ ਬਹੁਤ ਨਿਰਾਸ਼ਾ ਸੀ। ਨਿਰਾਸ਼ਾਵਾਦੀਆਂ ਨੂੰ ਲਗਦਾ ਸੀ ਕਿ ਭਾਰਤ ਆਪਣੀਆਂ ਵਿਭਿੰਨਤਾਵਾਂ ਕਰਕੇ ਹੀ ਟੁੱਟ ਜਾਵੇਗਾ।
 • ਸਰਦਾਰ ਪਟੇਲ ਵਿੱਚ ਕੋਟੀਲਯ ਦੀ ਕੂਟਨੀਤੀ ਅਤੇ ਸ਼ਿਵਾਜੀ ਦੀ ਵੀਰਤਾ ਦੇ ਗੁਣ ਸਨ।
 • ਕੱਛ ਤੋਂ ਕੋਹੀਮਾ ਤੱਕ, ਕਾਰਗਿੱਲ ਤੋਂ ਕੰਨਿਆਕੁਮਾਰੀ ਤੱਕ ਅੱਜ ਜੇਕਰ ਅਸੀਂ ਬਿਨਾਂ ਰੋਕ-ਟੋਕ ਤੋਂ ਜਾ ਰਹੇ ਹਾਂ ਤਾਂ ਇਹ ਸਿਰਫ਼ ਸਰਦਾਰ ਸਾਹਿਬ ਕਾਰਨ। ਇਹ ਉਨ੍ਹਾਂ ਦੇ ਸੰਕਲਪ ਕਾਰਨ ਹੀ ਸੰਭਵ ਹੋ ਸਕਿਆ ਹੈ।
 • ਸਰਦਾਰ ਸਾਹਿਬ ਨੇ ਸੰਕਲਪ ਨਾ ਲਿਆ ਹੁੰਦਾ ਤਾਂ ਅੱਜ ਗੀਰ ਦੇ ਸ਼ੇਰ ਨੂੰ ਦੇਖਣ ਲਈ, ਸੋਮਨਾਥ ਵਿੱਚ ਪੂਜਾ ਕਰਨ ਲਈ ਅਤੇ ਹੈਦਰਾਬਾਦ ਚਾਰ ਮੀਨਾਰ ਦੇਖਣ ਲਈ ਸਾਨੂੰ ਵੀਜ਼ਾ ਲੈਣਾ ਪੈਂਦਾ।
 • ਸਰਦਾਰ ਸਾਹਿਬ ਦਾ ਸੰਕਲਪ ਨਾ ਹੁੰਦਾ ਤਾਂ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੀ ਸਿੱਧੀ ਰੇਲ ਗੱਡੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।
 • ਇਹ ਮੂਰਤੀ ਭਾਰਤ ਦੀ ਹੋਂਦ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਇਹ ਯਾਦ ਦਿਵਾਉਣ ਲਈ ਹੈ ਕਿ ਇਹ ਰਾਸ਼ਟਰ ਸ਼ਾਸ਼ਵਤ ਸੀ, ਸ਼ਾਸ਼ਵਤ ਹੈ ਅਤੇ ਸ਼ਾਸ਼ਵਤ ਰਹੇਗਾ।
 • ਬੁੱਤ ਦੀ ਇਹ ਉੱਚਾਈ, ਇਹ ਬੁਲੰਦੀ ਭਾਰਤ ਦੇ ਨੌਜਵਾਨਾਂ ਨੂੰ ਇਹ ਯਾਦ ਦਿਵਾਉਣ ਲਈ ਹੈ ਕਿ ਭਵਿੱਖ ਦਾ ਭਾਰਤ ਤੁਹਾਡੀਆਂ ਇੱਛਾਵਾਂ ਦਾ ਹੈ, ਜਿਹੜੀਆਂ ਐਨੀਆਂ ਹੀ ਵਿਰਾਟ ਹਨ। ਇਨ੍ਹਾਂ ਇੱਛਾਵਾਂ ਨੂੰ ਪੂਰਾ ਕਰਨ ਦਾ ਮੰਤਰੀ ਸਿਰਫ਼ ਅਤੇ ਸਿਰਫ਼ ਇੱਕ ਹੀ ਹੈ- ‘ਇੱਕ ਭਾਰਤ, ਸ੍ਰੇਸ਼ਠ ਭਾਰਤ’।

Image copyright
Twitter/PMO India

ਫੋਟੋ ਕੈਪਸ਼ਨ

ਦੇਸ ਨੂੰ ਜੋੜਨ ਵਾਲੇ ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਅੱਜ 143ਵੀਂ ਜਯੰਤੀ ਹੈ

 • ਸਟੈਚੂ ਆਫ਼ ਯੂਨਿਟੀ ਸਾਡੇ ਇੰਜੀਨਅਰਿੰਗ ਅਤੇ ਤਕਨੀਕੀ ਤਾਕਤ ਦਾ ਵੀ ਪ੍ਰਤੀਕ ਹੈ। ਬੀਤੇ ਕਰੀਬ ਸਾਢੇ ਤਿੰਨ ਹਫ਼ਤਿਆਂ ਵਿੱਚ ਹਰ ਰੋਜ਼ ਕਾਮਿਆਂ ਨੇ, ਆਰਕੀਟੈਕਟਸ ਨੇ ਮਿਸ਼ਨ ਮੋਡ ‘ਤੇ ਕੰਮ ਕੀਤਾ ਹੈ। ਰਾਮ ਸੁਤਾਰ ਜੀ ਦੀ ਅਗਵਾਈ ਵਿੱਚ ਦੇਸ ਦੇ ਬਿਹਤਰੀਨ ਆਰਕੇਟੈਕਚਰਸ ਦੀ ਟੀਮ ਨੇ ਕਲਾ ਦੇ ਇਸ ਗੌਰਵਸ਼ਾਲੀ ਸਮਾਰਕ ਨੂੰ ਪੂਰਾ ਕੀਤਾ ਹੈ।
 • ਅੱਜ ਜਿਹੜਾ ਇਹ ਸਫ਼ਰ ਇੱਕ ਪੜਾਅ ਤੱਕ ਪਹੁੰਚਿਆ ਹੈ, ਉਸਦੀ ਯਾਤਰਾ 8 ਸਾਲ ਪਹਿਲਾਂ ਅੱਜ ਦੇ ਹੀ ਦਿਨ ਸ਼ੁਰੂ ਹੋਈ ਸੀ। 31 ਅਕਤੂਬਰ 2010 ਨੂੰ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਮੈਂ ਇਸਦਾ ਵਿਚਾਰ ਸਭ ਦੇ ਸਾਹਮਣੇ ਰੱਖਿਆ ਸੀ।
 • ਜਦੋਂ ਇਹ ਕਲਪਨਾ ਮਨ ਵਿੱਚ ਚੱਲ ਰਹੀ ਸੀ ਉਦੋਂ ਮੈਂ ਸੋਚ ਰਿਹਾ ਸੀ ਕਿ ਇੱਥੇ ਕੋਈ ਅਜਿਹਾ ਪਹਾੜ ਮਿਲ ਜਾਵੇ ਜਿਸ ਨੂੰ ਤਰਾਸ਼ ਕੇ ਮੂਰਤੀ ਬਣਾ ਦਿੱਤੀ ਜਾਵੇ। ਪਰ ਉਹ ਸੰਭਵ ਨਹੀਂ ਹੋ ਸਕਿਆ, ਫਿਰ ਇਸ ਰੂਪ ਦੀ ਕਲਪਨਾ ਕੀਤੀ ਗਈ।
 • ਦੇਸ ਦੇ ਜਿਨ੍ਹਾਂ ਜੰਗਲਾਂ ਬਾਰੇ ਕਵਿਤਾਵਾਂ ਵਿੱਚ ਪੜ੍ਹਿਆ, ਹੁਣ ਉਨ੍ਹਾਂ ਜੰਗਲਾਂ, ਉਨ੍ਹਾਂ ਆਦਿਵਾਸੀ ਪੰਪਰਾਵਾਂ ਨੂੰ ਪੂਰੀ ਦੁਨੀਆਂ ਦੇਖਣ ਵਾਲੀ ਹੈ।
 • ਸਰਦਾਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੇ ਟੂਰਿਸਟ ਸਰਦਾਰ ਸਰੋਵਰ ਡੈਮ, ਸਤਪੁੜਾ ਅਤੇ ਵਿੰਧਿਆ ਦੇ ਪਰਬਤਾਂ ਦੇ ਦਰਸ਼ਨ ਵੀ ਕਰ ਸਕਣਗੇ।
 • ਕਈ ਵਾਰ ਤਾਂ ਮੈਂ ਹੈਰਾਨ ਰਹਿ ਜਾਂਦਾ ਹਾਂ, ਜਦੋਂ ਦੇਸ ਵਿੱਚ ਹੀ ਕੁਝ ਲੋਕ ਸਾਡੀ ਇਸ ਮੁਹਿੰਮ ਨੂੰ ਸਿਆਸਤ ਨਾਲ ਜੋੜ ਕੇ ਦੇਖਦੇ ਹਨ। ਸਰਦਾਰ ਪਟੇਲ ਵਰਗੇ ਮਹਾਂਪੁਰਸ਼ਾਂ, ਦੇਸ ਦੇ ਸਪੂਤਾਂ ਦੀ ਤਾਰੀਫ਼ ਕਰਨ ਲਈ ਵੀ ਸਾਡੀ ਆਲੋਚਨਾ ਹੋਣ ਲਗਦੀ ਹੈ। ਅਜਿਹਾ ਮਹਿਸੂਸ ਕਰਵਾਇਆ ਜਾਂਦਾ ਹੈ ਜਿਵੇਂ ਅਸੀਂ ਬਹੁਤ ਵੱਡਾ ਪਾਪ ਕਰ ਦਿੱਤਾ ਹੋਵੇ।
 • ਅੱਜ ਦੇਸ ਲਈ ਸੋਚਣ ਵਾਲੇ ਨੌਜਵਾਨਾਂ ਦੀ ਸ਼ਕਤੀ ਸਾਡੇ ਕੋਲ ਹੈ, ਦੇਸ ਦੇ ਵਿਕਾਸ ਲਈ ਇਹੀ ਇੱਕ ਰਸਤਾ ਹੈ ਜਿਸ ਨੂੰ ਕੇ ਅਸੀਂ ਅੱਗੇ ਵਧਣਾ ਹੈ।
 • ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਦੇਸ ਨੂੰ ਵੰਡਣ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਦਾ ਸਖ਼ਤ ਜਵਾਬ ਦੇਣਾ ਹੈ। ਇਸ ਲਈ ਸਾਨੂੰ ਹਰ ਤਰ੍ਹਾਂ ਚੌਕਸ ਰਹਿਣਾ ਚਾਹੀਦਾ ਹੈ। ਸਮਾਜ ਦੇ ਤੌਰ ‘ਤੇ ਇੱਕਜੁੱਟ ਰਹਿਣਾ ਹੈ।

ਇਹ ਵੀ ਪੜ੍ਹੋ:

ਪਟੇਲ ਦੇ ਬੁੱਤ ਦੇ ਉਦਘਾਟਨ ਤੋਂ ਪਹਿਲਾਂ ਹਿਰਾਸਤ ‘ਚ ਲਏ ਗਏ ਕਈ ਲੋਕ

ਤੁਸੀਂ ਵੀ ਹੈਲਥ ਸਪਲੀਮੈਂਟ ਲੈਂਦੇ ਹੋ ਤਾਂ ਇਹ ਪੜੋ

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਇੰਦਰਾ ਗਾਂਧੀ ਦੀਆਂ ਕੀ ਗਲਤੀਆਂ ਕੀਤੀਆਂ – ਮਾਰਕ ਟਲੀ ਦਾ ਨਜ਼ਰੀਆ


ਇੰਦਰਾ ਗਾਂਧੀ

Image copyright
Getty Images

ਸਾਗਰਿਕਾ ਦੀ ਲਿਖੀ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦੀ ਜੀਵਨੀ ਦਾ ਸਿਰਲੇਖ ਉਨ੍ਹਾਂ ਨੂੰ ਭਾਰਤ ਦੀ ਸਭ ਤੋਂ ਵੱਧ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਦੱਸਦਾ ਹੈ।

ਜੇਕਰ ਅਜਿਹਾ ਹੀ ਹੈ ਤਾਂ ਜਦੋਂ ਵੀ ਇੰਦਰਾ ਗਾਂਧੀ ਨੂੰ ਸੱਤਾ ਮਿਲੀ ਤਾਂ ਉਨ੍ਹਾਂ ਨੇ ਉਸ ਨੂੰ ਹੱਥੋਂ ਕਿਉਂ ਜਾਣ ਦਿੱਤਾ।

ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਗਲਤੀ ਇਹ ਸੀ ਕਿ ਉਹ ਇਸ ਗੱਲ ਨੂੰ ਨਹੀਂ ਸਮਝ ਸਕੀ ਸੀ ਕਿ ਸੱਤਾ ਹਾਸਿਲ ਕਰਨਾ ਇੱਕ ਗੱਲ ਹੈ ਅਤੇ ਇਸ ਦੀ ਤਾਕਤ ਦਾ ਇਸਤੇਮਾਲ ਕਰਨਾ ਦੂਜੀ ਗੱਲ।

ਇਹ ਵੀ ਪੜ੍ਹੋ:

ਹੋਰ ਤਾਕਤ ਹਾਸਲ ਕਰਨ ਦੀ ਚਾਹਤ

ਉਨ੍ਹਾਂ ਨੇ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਥਾਂ ਉਨ੍ਹਾਂ ਨੂੰ ਕਮਜ਼ੋਰ ਬਣਾ ਦਿੱਤਾ।

ਜੇਕਰ ਉਹ ਅਜਿਹਾ ਨਾ ਕਰਦੀ ਤਾਂ ਸੱਤਾ ਦਾ ਅਸਰਦਾਰ ਇਸਤੇਮਾਲ ਕਰਨ ਵਿੱਚ ਉਨ੍ਹਾਂ ਨੂੰ ਕਾਫ਼ੀ ਮਦਦ ਮਿਲਦੀ।

ਉਨ੍ਹਾਂ ਦੀ ਇੱਕ ਹੋਰ ਕਮਜ਼ੋਰੀ ਇਹ ਸੀ ਕਿ ਜਦੋਂ ਕਾਰਵਾਈ ਕਰਨ ਦੀ ਲੋੜ ਸੀ ਤਾਂ ਉਨ੍ਹਾਂ ਨੇ ਕਾਰਵਾਈ ਨਹੀਂ ਕੀਤੀ ਅਤੇ ਜਦੋਂ ਹਾਲਾਤ ਖ਼ਰਾਬ ਹੋਣ ਲੱਗੇ ਤਾਂ ਵਧੇਰੇ ਪ੍ਰਤੀਕਿਰਿਆਵਾਂ ਹੋਣ ਲੱਗੀਆਂ।

Image copyright
Getty Images

ਇਹ ਵੀ ਅਜੀਬ ਹੈ ਕਿ ਉਨ੍ਹਾਂ ਦੇ ਪਤਨ ਦੀ ਸ਼ੁਰੂਆਤ ਉਸੇ ਵੇਲੇ ਹੋਈ ਜਦੋਂ ਉਹ ਆਪਣੇ ਸੱਤਾ ਦੇ ਸਿਖਰ ‘ਤੇ ਸੀ।

ਬੰਗਲਾਦੇਸ਼ ਯੁੱਧ ‘ਚ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਜਦ ਉਹ ਸਭ ਤੋਂ ਜ਼ਿਆਦਾ ਤਾਕਤਵਰ ਸੀ ਉਦੋਂ ਉਨ੍ਹਾਂ ਨੇ ਸੱਤਾ ਨੂੰ ਹੋਰ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ।

ਲੋੜ ਇਸ ਦੀ ਸੀ ਕਿ ਉਹ ਸੱਤਾ ਦੀ ਵਰਤੋਂ ਕਰਨ ਦੀ ਆਪਣੀ ਸਮਰਥਾ ਨੂੰ ਹੋਰ ਵਧਾਉਂਦੀ।

ਇਹ ਵੀ ਪੜ੍ਹੋ:

ਪਾਰਟੀ ਅਤੇ ਅਫ਼ਸਰਸ਼ਾਹੀ ਉਨ੍ਹਾਂ ਕੋਲ ਦੋ ਅਜਿਹੇ ਹਥਿਆਰ ਸਨ, ਜਿਨਾਂ ਦੀ ਮਦਦ ਨਾਲ ਉਹ ਆਪਣੀ ਸੱਤਾ ਚਲਾਉਂਦੀ ਸੀ। ਪਰ ਉਨ੍ਹਾਂ ਸਾਰੀ ਸ਼ਕਤੀ ਆਪਣੇ ਹੱਥਾਂ ‘ਚ ਰੱਖੀ ਅਤੇ ਪਾਰਟੀ ਤੇ ਅਫ਼ਸਰਸ਼ਾਹੀ ਦੋਵਾਂ ਨੂੰ ਹੀ ਕਮਜ਼ੋਰ ਬਣਾ ਦਿੱਤਾ।

ਉਨ੍ਹਾਂ ਦੇ ਪਿਤਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕਾਂਗਰਸ ਪਾਰਟੀ ਦੇ ਅੰਦਰ ਲੋਕਤੰਤਰ ਪ੍ਰਤੀ ਬਹੁਤ ਸਨਮਾਨ ਦਿਖਾਇਆ ਸੀ।

Image copyright
AFP/Getty Images

ਨਹਿਰੂ ਇਸ ਗੱਲ ਨੂੰ ਸਮਝਦੇ ਸਨ ਕਿ ਜੇਕਰ ਸੂਬਿਆਂ ‘ਚ ਮਜ਼ਬੂਤ ਅਗਵਾਈ ਨਾ ਹੋਵੇ ਤਾਂ ਪਾਰਟੀ ਸੂਬਾ ਪੱਧਰ ‘ਤੇ ਅਸਰਦਾਰ ਨਹੀਂ ਹੋ ਸਕੇਗੀ।

ਉਨ੍ਹਾਂ ਨੇ ਮੁੱਖ ਮੰਤਰੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੇ ਇਸਤੇਮਾਲ ਦੀ ਇਜਾਜ਼ਤ ਦਿੱਤੀ ਹੋਈ ਸੀ।

ਸੰਜੇ ਨੂੰ ਦਿੱਤਾ ਅਸੰਵਿਧਾਨਿਕ ਅਹੁਦਾ

ਪਰ ਇਸ ਤੋਂ ਉਲਟ ਇੰਦਰਾ ਗਾਂਧੀ ਮੁੱਖ ਮੰਤਰੀਆਂ ਲਈ ਕਿਸੇ ਵੀ ਤਰ੍ਹਾਂ ਦੀ ਅਜ਼ਾਦੀ ਨੂੰ ਆਪਣੀ ਸੱਤਾ ਲਈ ਖ਼ਤਰਾ ਸਮਝਦੀ ਸੀ।

ਸਥਿਤੀ ਉਦੋਂ ਬੇਹੱਦ ਖ਼ਰਾਬ ਹੋ ਗਈ, ਜਦ ਉਨ੍ਹਾਂ ਨੇ ਪਾਰਟੀ ਨੂੰ ਪਰਿਵਾਰਕ ਸੰਸਥਾ ਬਣਾਉਂਦੇ ਹੋਏ ਆਪਣੇ ਬੇਟੇ ਸੰਜੇ ਗਾਂਧੀ ਨੂੰ ਉਹ ਅਧਿਕਾਰ ਦੇ ਦਿੱਤੇ, ਜਿਨਾਂ ਦੀ ਪਾਰਟੀ ਦੇ ਸੰਵਿਧਾਨ ਮੁਤਾਬਕ ਕੋਈ ਥਾਂ ਨਹੀਂ ਸੀ।

Image copyright
Getty Images

ਇਸ ਦਾ ਨਤੀਜਾ ਇਹ ਹੋਇਆ ਕਿ 70ਵਿਆਂ ‘ਚ ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ‘ਚ ਜਦੋਂ ਉਨ੍ਹਾਂ ਦੀਆਂ ਨੀਤੀਆਂ ਖ਼ਿਲਾਫ਼ ਅੰਦੋਲਨ ਸ਼ੁਰੂ ਹੋਇਆ ਤਾਂ ਪਾਰਟੀ ਇਸ ਸਥਿਤੀ ‘ਚ ਸੀ ਹੀ ਨਹੀਂ ਕਿ ਉਹ ਉਨ੍ਹਾਂ ਦਾ ਮੁਕਾਬਲਾ ਕਰ ਸਕਦੀ।

ਇਸ ਸੰਕਟ ਦਾ ਸਾਹਮਣਾ ਕਰਨ ਲਈ ਉਨ੍ਹਾਂ ਨੇ ਐਮਰਜੈਂਸੀ ਦਾ ਐਲਾਨ ਕਰਕੇ ਹੋਰ ਤਾਕਤ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ:

ਪਾਰਟੀ ‘ਚ ਚਾਪਲੂਸੀ ਕਿਸ ਹੱਦ ਤੱਕ ਵੱਧ ਚੁੱਕੀ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਤਤਕਾਲੀ ਕਾਂਗਰਸੀ ਪ੍ਰਧਾਨ ਦੇਵਕਾਂਤ ਬਰੂਆ ਨੇ ਇਹ ਨਾਅਰਾ ਦੇ ਦਿੱਤਾ, “ਇੰਦਰਾ ਭਾਰਤ ਹੈ ਅਤੇ ਭਾਰਤ ਇੰਦਰਾ”।

ਪੁਲਿਸ ਸਣੇ ਅਫ਼ਸਰਸ਼ਾਹੀ ਨੂੰ ਆਪਣੀ ਭੂਮਿਕਾ ਨਿਭਾਉਣ ਲਈ ਅਸਰਦਾਰ ਢੰਗ ਨਾਲ ਕੁਝ ਖੁੱਲ੍ਹ ਦੀ ਲੋੜ ਹੁੰਦੀ ਹੈ ਅਤੇ ਨਾਲ ਇਹ ਖੁਲ੍ਹ ਨੇਮਾਂ ਮੁਤਾਬਕ ਚੱਲ ਸਕੇ, ਇਸ ਲਈ ਹੋਰ ਸੰਸਥਾਵਾਂ ‘ਤੇ ਕੰਟਰੋਲ ਰੱਖਣ ਦੀ ਲੋੜ ਹੁੰਦੀ ਹੈ।

Image copyright
Getty Images

ਪਰ ਇੰਦਰਾ ਗਾਂਧੀ “ਇੱਕ ਜਵਾਬਦੇਹ ਸਿਵਲ ਸੇਵਾ” ਅਤੇ ਭਾਰਤੀ ਲੋਕਤੰਤਰ ਲਈ ਹੋਰ ਵੀ ਖ਼ਤਰਨਾਕ “ਜਵਾਬਦੇਹ ਨਿਆਂਪਾਲਿਕਾ” ਦੀ ਚਾਹਤ ਰੱਖਦੀ ਸੀ।

ਸਾਫ਼ ਹੈ ਕਿ ਉਹ ਚਾਹੁੰਦੀ ਸੀ ਕਿ ਅਫ਼ਸਰਸ਼ਾਹੀ ਅਤੇ ਨਿਆਂਪਾਲਿਕਾ ਉਨ੍ਹਾਂ ਨੂੰ ਜਵਾਬਦੇਹ ਰਹੇ ਨਾ ਕਿ ਸੰਵਿਧਾਨ ਦੇ ਪ੍ਰਤੀ ਜਿਵੇਂ ਕਿ ਹੋਣਾ ਚਾਹੀਦਾ ਸੀ।

ਇੰਦਰਾ ਦੇ ਕਮਜ਼ੋਰ ਅਫ਼ਸਰ

ਬੰਗਲਾਦੇਸ਼ ਯੁੱਧ ਤੋਂ ਬਾਅਦ ਕੁਝ ਦਿਨਾਂ ਤੱਕ ਇੰਦਰਾ ਗਾਂਧੀ ਬਦਕਿਸਮਤ ਵੀ ਸੀ। ਤੇਲ ਦੀਆਂ ਕੌਮਾਂਤਰੀ ਕੀਮਤਾਂ ‘ਚ ਵਾਧਾ ਹੋਇਆ, ਜਿੰਨੇ ਵਪਾਰ ਸੰਤੁਲਨ ਨੂੰ ਵਿਗਾੜ ਦਿੱਤਾ।

ਇਸ ਦੇ ਨਾਲ ਹੀ ਮਾਨਸੂਨ ਦੀ ਅਸਫ਼ਲਤਾ ਨਾਲ ਕਿਸਾਨਾਂ ‘ਤੇ ਮਾਰ ਪਈ ਅਤੇ ਖੇਤੀ ‘ਤੇ ਵੀ ਇਸ ਨਾਲ ਅਸਰ ਪਿਆ। ਇਨ੍ਹਾਂ ਸਭ ਨੇ ਮਿਲ ਕੇ ਤਬਾਹੀ ਮਚਾ ਦਿੱਤੀ।

Image copyright
Getty Images

ਅਫ਼ਸਰਸ਼ਾਹੀ ਵੀ ਚਾਪਲੂਸੀ ਨਾਲ ਇਸ ਤਰ੍ਹਾਂ ਪ੍ਰਭਾਵਿਤ ਹੋ ਗਈ ਸੀ ਕਿ ਉਹ ਇਨ੍ਹਾਂ ਸਭ ਸਮੱਸਿਆਵਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਅਸਮਰਥ ਸੀ।

ਇਸ ਤੋਂ ਇਲਾਵਾ ਇਸੇ ਵੇਲੇ ਇੰਦਰਾ ਨੇ ਅਰਥ ਵਿਵਸਥਾ ‘ਚ ਰਾਂਖਵੇਕਰਨ ਨੂੰ ਇਨਾਂ ਵਧਾਇਆ ਕਿ ਲਾਲਫ਼ੀਤਾਸ਼ਾਹੀ ਨੇ ਭਾਰਤ ਦੇ ਉਭਰਦੇ ਹੋਏ ਕਾਰੋਬਾਰ ਦਾ ਗਲਾ ਘੁੱਟ ਦਿੱਤਾ। ਬੈਂਕਾਂ ਦੇ ਰਾਸ਼ਟਰੀਕਰਨ ਨੇ ਉਨ੍ਹਾਂ ਤੋਂ ਵਪਾਰਕ ਘਰਾਣਿਆਂ ਦਾ ਕੰਟਰੋਲ ਹਟਾ ਦਿੱਤਾ।

ਜੇਕਰ ਇੰਦਰਾ ਗਾਂਧੀ ਨੇ ਇਸੇ ਵੇਲੇ ਬੈਂਕਿੰਗ ‘ਚ ਸੁਧਾਰ ਕੀਤਾ ਹੁੰਦਾ ਤਾਂ ਬੈਂਕ ਵੀ ਕਰਜ਼ਦਾਤਾਵਾਂ ਦੇ ਚੁੰਗਲ ‘ਚੋਂ ਕਿਸਾਨਾਂ ਨੂੰ ਬਚਾਉਣ ਦੇ ਇੰਦਰਾ ਗਾਂਧੀ ਦੇ ਉਦੇਸ਼ ਨੂੰ ਪੂਰਾ ਕਰਨ ਲਈ ਬਹੁਤ ਕੁਝ ਕਰ ਸਕਦੇ ਸਨ।

ਇੰਦਰਾ ਨੇ ਅਫ਼ਸਰਸ਼ਾਹੀ ਅਤੇ ਆਪਣੀ ਪਾਰਟੀ ਨੂੰ ਜੋ ਨੁਕਸਾਨ ਪਹੁੰਚਾਇਆ ਸੀ, ਉਸ ਨੇ ਐਮਰਜੈਂਸੀ ਦੌਰਾਨ ਉਨ੍ਹਾਂ ਦੇ ਪਤਨ ‘ਚ ਯੋਗਦਾਨ ਦਿੱਤਾ।

Image copyright
Getty Images

ਅਫ਼ਸਰਸ਼ਾਹੀ ਦੀ ਕਮਜ਼ੋਰੀ ਦੇ ਕਾਰਨ ਪਰਿਵਾਰ ਨਿਯੋਜਨ ਅਤੇ ਝੁੱਗੀਆਂ ਨੂੰ ਸਾਫ਼ ਕਰਨ ਦੀਆਂ ਨੀਤੀਆਂ ਨੂੰ ਐਮਰਜੈਂਸੀ ਦੌਰਾਨ ਲਾਗੂ ਕਰਨ ਲਈ ਸਥਾਨਕ ਅਧਿਕਾਰੀ ਆਪਣੀ ਮਨ ਮਰਜ਼ੀ ਕਰਦੇ ਸਨ।

ਭਿੰਡਰਾਵਾਲੇ ਨੇ ਪੈਂਤਰਾ ਬਦਲ ਲਿਆ

ਪਾਰਟੀ ‘ਚ ਚਾਪਲੂਸੀ ਦੀ ਕੋਈ ਸੀਮਾ ਨਹੀਂ ਸੀ ਅਤੇ ਆਲਾਕਮਾਨ ਨੂੰ ਜ਼ਮੀਨੀ ਹਕੀਕਤ ਦੱਸਣ ਦੀ ਕੋਈ ਵੀ ਹਿੰਮਤ ਨਹੀਂ ਕਰਦਾ ਸੀ।

ਐਮਰਜੈਂਸੀ ਤੋਂ ਬਾਅਦ 1977 ਦੀਆਂ ਚੋਣਾਂ ‘ਚ ਹੋਈ ਹਾਰ ਤੋਂ ਬਾਅਦ ਦੁਬਾਰਾ ਸੱਤਾ ਹਾਸਿਲ ਕਰਨ ਲਈ ਇੰਦਰਾ ਸ਼ੇਰਨੀ ਵਾਂਗ ਲੜੀ ਅਤੇ 3 ਸਾਲ ਬਾਅਦ ਇਸ ਵਿੱਚ ਸਫਲਤਾ ਹਾਸਿਲ ਹੋਈ।

ਇਸ ਤੋਂ ਬਾਅਦ ਇੱਕ ਵਾਰ ਫਿਰ ਉਨ੍ਹਾਂ ਦਾ ਸਾਰਾ ਧਿਆਨ ਤਾਕਤ ਹਾਸਿਲ ਕਰਨ ‘ਤੇ ਕੇਂਦ੍ਰਿਤ ਸੀ।

ਉਸ ਵਾਰ ਪਹਿਲਾਂ ਉਨ੍ਹਾਂ ਨੇ ਪੰਜਾਬ ‘ਚ ਜਨਤਾ ਪਾਰਟੀ ਅਤੇ ਅਕਾਲੀ ਦਲ ਦੀ ਸਰਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੱਤਾ ‘ਚ ਕਾਬਜ਼ ਅਕਾਲੀ ਦਲ ਦਾ ਵਿਰੋਧ ਕਰਨ ਲਈ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਵਾਲੇ ਨੂੰ ਉਤਸ਼ਾਹਤ ਕੀਤਾ।

ਭਿੰਡਰਾਵਾਲੇ ਨੇ ਪੈਂਤਰਾ ਬਦਲਦੇ ਹੋਏ ਉਨ੍ਹਾਂ ਦੀ ਸੱਤਾ ਨੂੰ ਹੀ ਚੁਣੌਤੀ ਦੇ ਦਿੱਤੀ। ਇਸ ਦੇ ਸਿੱਟੇ ਵਜੋਂ ਸ੍ਰੀ ਦਰਬਾਰ ਸਾਹਿਬ ‘ਚ ਆਪਰੇਸ਼ਨ ਬਲਿਊ ਸਟਾਰ ਹੋਇਆ ਅਤੇ ਫਿਰ ਇੰਦਰਾ ਦੀ ਹੱਤਿਆ ਹੋਈ।

Image copyright
Getty Images

ਜੇਕਰ ਇੰਦਰਾ ਗਾਂਧੀ ਇੱਕ ਕਠੋਰ ਫੈਸਲਾ ਲੈਣ ਲਈ ਤਿਆਰ ਸੀ ਤਾਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਨੂੰ ਕਬਜ਼ੇ ‘ਚ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਿਲੇ ‘ਚ ਤਬਦੀਲ ਕਰਨ ਤੋਂ ਪਹਿਲਾਂ ਹੀ ਭਿੰਡਰਾਵਾਲੇ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਸੀ।

ਪੰਜਾਬ ਸੰਕਟ ਦੌਰਾਨ ਹੀ ਉਨ੍ਹਾਂ ਨੇ ਕਸ਼ਮੀਰ ਦੀ ਫ਼ਾਰੁਕ ਅਬਦੁੱਲਾ ਸਰਕਾਰ ਨੂੰ ਵੀ ਅਸਥਿਰ ਕਰ ਦਿੱਤਾ। ਇਹ ਉਨ੍ਹਾਂ ਸਮੱਸਿਆਵਾਂ ਦੀ ਸ਼ੁਰੂਆਤ ਸੀ, ਜਿਸ ਨਾਲ ਕਸ਼ਮੀਰ ਅੱਜ ਵੀ ਜੂਝ ਰਿਹਾ ਹੈ।

ਇੰਦਰਾ ਨੇ ਬਹੁਤ ਨੁਕਸਾਨ ਪਹੁੰਚਾਇਆ

ਇੰਦਰਾ ਗਾਂਧੀ ਇੱਕ ਅਜੀਬ ਔਰਤ ਸੀ। ਇੱਕ ਪਾਸੇ ਇਹ ਅਜਿਹੀ ਹਿੰਮਤੀ ਸੀ, ਜਿਸ ਨੇ ਇਸ ਪੁਰਸ਼ ਪ੍ਰਧਾਨ ਸਮਾਜ ‘ਚ ਦੁਨੀਆਂ ਵਿੱਚ ਜਿੰਦਾ ਰਹਿਣ ਲਈ ਇਕੱਲਿਆ ਲੜਾਈ ਲੜੀ।

ਪਰ ਨਾਲ ਹੀ ਉਹ ਹਰ ਸਮੇਂ ਖਤਰਿਆਂ ਨਾਲ ਲੜਨ ਵਾਲੀ ਇੱਕ ਅਸੁਰੱਖਿਅਤ ਔਰਤ ਵੀ ਸੀ, ਜੋ ਵੱਡੇ ਫੈਸਲੇ ਲੈਣ ਲਈ ਉਦੋਂ ਤੱਕ ਕੰਨੀ ਕਤਰਾਉਂਦੀ ਸੀ ਜਦੋਂ ਤੱਕ ਕਿ ਉਨ੍ਹਾਂ ਨੂੰ ਇਸ ਲਈ ਮਜਬੂਰ ਨਾ ਹੋਣਾ ਪੈ ਜਾਏ।

Image copyright
AFP/Getty Images

ਇਸ ਦੇ ਬਾਵਜੂਦ ਬੰਗਲਾਦੇਸ਼ ਯੁੱਧ ਦੌਰਾਨ ਉਹ ਅਮਰੀਕੀ ਧਮਕੀਆਂ ਅੱਗੇ ਨਹੀਂ ਝੁਕੀ ਅਤੇ ਕਾਰਵਾਈ ਕਰਨ ਤੋਂ ਮਨ੍ਹਾਂ ਕਰਦੀ ਰਹੀ ਅਤੇ ਉਦੋਂ ਤੱਕ ਪਾਕਿਸਤਾਨ ‘ਤੇ ਦਬਾਅ ਬਣਾਉਂਦੀ ਰਹੀ ਜਦੋਂ ਤੱਕ ਪਾਕਿਸਤਾਨ ਨੇ ਖ਼ੁਦ ਪਹਿਲਾਂ ਹਮਲਾ ਨਹੀਂ ਕਰ ਦਿੱਤਾ।

ਪਰ ਇੰਦਰਾ ਗਾਂਧੀ ਨੇ ਸਭ ਤੋਂ ਜ਼ਿਆਦਾ ਭਾਰਤੀ ਸੰਸਥਾਵਾਂ ਅਤੇ ਕਾਂਗਰਸੀ ਪਾਰਟੀ ਨੂੰ ਨੁਕਸਾਨ ਪਹੁੰਚਾਇਆ, ਜਿਸ ਦਾ ਅਸਰ ਲੰਬੇ ਸਮੇਂ ਤੱਕ ਰਿਹਾ।

ਉਨ੍ਹਾਂ ਨੇ ਬੜੀ ਦੇਰ ਨਾਲ ਮੰਨਿਆ ਕਿ ਭਾਰਤੀ ਅਰਥ ਵਿਵਸਥਾ ਲਈ ਉਨ੍ਹਾਂ ਦੀਆਂ ਨੀਤੀਆਂ ਨੇ ਇਸ ਦੇ ਵਿਕਾਸ ਦੀਆਂ ਸਮਰਥਾਵਾਂ ਦਾ ਦਮਨ ਕੀਤਾ। ਪਰ ਉਨ੍ਹਾਂ ਦੇ ਵੇਲੇ ਹੀ ਹਰੀ ਕ੍ਰਾਂਤੀ ਹੋਈ।

“ਗਰੀਬੀ ਹਟਾਓ” ਦਾ ਨਾਅਰਾ

ਉਨ੍ਹਾਂ ਨੇ ਅਜ਼ਾਦ ਵਿਗਿਆਨਕ ਖੋਜ ਦੀਆਂ ਆਪਣੇ ਪਿਤਾ ਦੀਆਂ ਨੀਤੀਆਂ ਨੂੰ ਅੱਗੇ ਵਧਾਉਂਦੇ ਹੋਏ ਭਾਰਤੀ ਪੁਲਾੜ ਰਿਸਰਚ ਸੰਗਠਨ (ਇਸਰੋ) ਦੀ ਸਥਾਪਨਾ ਕੀਤੀ।

ਇੰਦਰਾ ਗਾਂਧੀ ਵਾਤਾਵਰਣ ਪ੍ਰੇਮੀ ਸੀ ਅਤੇ ਇਸੇ ਕਾਰਨ ਲੁਪਤ ਹੋਣ ਦੇ ਖਤਰੇ ਤੋਂ ਇਸ ਸ਼ਾਨਦਾਰ ਜਾਨਵਰ ਨੂੰ ਬਚਾਉਣ ਲਈ ‘ਪ੍ਰੋਜੈਕਟ ਟਾਇਗਰ’ ਦੀ ਸ਼ੁਰੂਆਤ ਕੀਤੀ।

Image copyright
AFP/Getty Images

ਸਟੋਕਹੋਮ ‘ਚ ਸੰਯੁਕਤ ਰਾਸ਼ਟਰ ਵਾਤਾਵਰਣ ਸੰਮੇਲਨ ‘ਚ ਆਪਣੇ ਪ੍ਰਸਿੱਧ ਭਾਸ਼ਣ ‘ਚ ਇੰਦਰਾ ਹੀ ਅਜਿਹੀ ਪਹਿਲੀ ਸ਼ਖ਼ਸ ਸੀ, ਜਿੰਨਾਂ ਨੇ ਗ਼ਰੀਬੀ ਨਾਲ ਮੁਕਾਬਲਾ ਕਰਨ ਲਈ ਇਸ ਨੂੰ ਵਾਤਾਵਰਣ ਦੀ ਰੱਖਿਆ ਨਾਲ ਜੋੜਿਆ ਸੀ।

ਸ਼ਾਇਦ ਇਨ੍ਹਾਂ ਸਭ ਤੋਂ ਉੱਪਰ ਇੰਦਰਾ ਨੇ ਭਾਰਤ ਦੀ ਗ਼ਰੀਬੀ ਨੂੰ ਅਵਾਜ਼ ਦਿੱਤੀ। ਉਨ੍ਹਾਂ ਦੇ ਸਮਾਜਵਾਦ ਨੂੰ ਗਲਤ ਸਮਝਿਆ ਜਾ ਸਕਦਾ ਹੈ।

ਜਦੋਂ ਉਨ੍ਹਾਂ ਨੇ “ਗ਼ਰੀਬੀ ਹਟਾਓ” ਦਾ ਨਾਅਰਾ ਦਿੱਤਾ, ਤਾਂ ਗ਼ਰੀਬਾਂ ਨੇ ਕਦੀ ਉਨ੍ਹਾਂ ‘ਤੇ ਸ਼ੱਕ ਨਹੀਂ ਕੀਤਾ ਕਿ ਉਹ ਇਸ ਦੇ ਇਰਾਦੇ ਨਹੀਂ ਰੱਖਦੀ ਸੀ।

ਜਿਸ ਨੂੰ ਵੀ ਇਸ ‘ਤੇ ਸ਼ੱਕ ਹੈ ਉਹ 40 ਸਾਲ ਬਾਅਦ ਵੀ ਉਨ੍ਹਾਂ ਦੇ ਮਿਊਜ਼ੀਅਮ ‘ਚ ਪਹੁੰਚਣ ਲਈ ਲੱਗੀਆਂ ਪਿੰਡ ਵਾਲਿਆਂ ਦੀਆਂ ਲੰਬੀਆਂ ਕਤਾਰਾਂ ਦੇਖ ਸਕਦੇ ਹਨ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ਤੇ ਜੁੜੋ।)Source link

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਆਸੀਆ ਬੀਬੀ ਨੂੰ ਕੀਤਾ ਰਿਹਾਅ


ਆਸੀਆ ਬੀਬੀ

Image copyright
Getty Images

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਸਾਈ ਮਹਿਲਾ ਆਸੀਆ ਬੀਬੀ ਨੂੰ ਈਸ਼ ਨਿੰਦਾ ਦੇ ਇੱਕ ਮਾਮਲੇ ਵਿੱਚ ਰਿਹਾਅ ਕਰ ਦਿੱਤਾ ਹੈ।

ਹੇਠਲੀ ਅਦਾਲਤ ਅਤੇ ਫਿਰ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਆਸੀਆ ਬੀਬੀ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਸੇ ਸਜ਼ਾ ਖ਼ਿਲਾਫ਼ ਕੀਤੀ ਗਏ ਅਪੀਲ ‘ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਆਸੀਆ ਬੀਬੀ ਨੂੰ ਰਿਹਾ ਕਰ ਦਿੱਤਾ ਹੈ।

ਸੁਪਰੀਮ ਕੋਰਟ ਦੀ ਤਿੰਨ ਮੈਂਬਰੀ ਬੈਂਚ ਨੇ 8 ਅਕਤੂਬਰ ਨੂੰ ਇਸ ਮਾਮਲੇ ਵਿੱਚ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।

ਇਹ ਵੀ ਪੜ੍ਹੋ:

ਫ਼ੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਮੀਆਂ ਸਾਕਿਬ ਨਿਸਾਰ ਨੇ ਕਿਹਾ ਕਿ ਉਹ ਹਾਈ ਕੋਰਟ ਅਤੇ ਟਰਾਇਲ ਕੋਰਟ ਦੇ ਫ਼ੈਸਲਿਆ ਨੂੰ ਰੱਦ ਕਰਦੇ ਹਨ।

ਉਨ੍ਹਾਂ ਨੇ ਕਿਹਾ, “ਉਨ੍ਹਾਂ ਦੀ ਸਜ਼ਾ ਵਾਲੇ ਫ਼ੈਸਲੇ ਨੂੰ ਰੱਦ ਕੀਤਾ ਜਾਂਦਾ ਹੈ। ਜੇਕਰ ਹੋਰ ਕਿਸੇ ਮਾਮਲੇ ਵਿੱਚ ਉਨ੍ਹਾਂ ‘ਤੇ ਕੋਈ ਮੁਕੱਦਮਾ ਦਰਜ ਨਹੀਂ ਹੈ ਤਾਂ ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ।”

ਕੀ ਹੈ ਮਾਮਲਾ

ਆਸੀਆ ਬੀਬੀ ਉੱਪਰ ਇੱਕ ਮੁਸਲਿਮ ਮਹਿਲਾ ਨਾਲ ਗੱਲਬਾਤ ਦੌਰਾਨ ਪੈਗੰਬਰ ਮੁਹੰਮਦ ਬਾਰੇ ਅਪੱਤੀਜਨਕ ਟਿੱਪਣੀ ਕਰਨ ਦਾ ਇਲਜ਼ਾਮ ਹੈ।

ਹਾਲਾਂਕਿ ਪੈਗੰਬਰ ਮੁਹੰਮਦ ਦੀ ਬੇਇੱਜ਼ਤੀ ਕਰਨ ਦੇ ਇਲਜ਼ਾਮਾਂ ਨੂੰ ਆਸੀਆ ਬੀਬੀ ਖਾਰਜ ਕਰਦੀ ਰਹੀ ਹੈ, ਪਰ ਪਾਕਿਸਤਾਨ ਵਿੱਚ ਈਸ਼ ਨਿੰਦਾ ਇੱਕ ਬਹੁਤ ਸੰਵੇਦਨਸ਼ੀਲ ਵਿਸ਼ਾ ਰਿਹਾ ਹੈ।

Image copyright
Getty Images

ਆਲੋਚਕਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੀ ਗ਼ਲਤ ਵਰਤੋਂ ਕਰਕੇ ਅਕਸਰ ਘੱਟ ਗਿਣਤੀਆਂ ਨੂੰ ਫਸਾਇਆ ਜਾਂਦਾ ਹੈ।

ਇਹ ਪੂਰਾ ਮਾਮਲਾ 14 ਜੂਨ, 2009 ਦਾ ਹੈ ਜਦੋਂ ਇੱਕ ਦਿਨ ਆਸੀਆ ਨੂਰੀਨ ਆਪਣੇ ਘਰ ਦੇ ਨੇੜੇ ਫਾਲਸੇ ਦੇ ਬਗੀਚੇ ਵਿੱਚ ਦੂਜੀਆਂ ਔਰਤਾਂ ਨਾਲ ਕੰਮ ਕਰਨ ਪਹੁੰਚੀ ਤਾਂ ਉੱਥੇ ਉਨ੍ਹਾਂ ਦੀ ਲੜਾਈ ਨਾਲ ਕੰਮ ਕਰਨ ਵਾਲੀਆਂ ਔਰਤਾਂ ਨਾਲ ਹੋਈ।

ਆਸੀਆ ਨੇ ਆਪਣੀ ਕਿਤਾਬ ਵਿੱਚ ਇਸ ਘਟਨਾ ਬਾਰੇ ਸਿਲਸਿਲੇਵਾਰ ਢੰਗ ਨਾਲ ਦੱਸਿਆ ਹੈ।

ਅੰਗ੍ਰੇਜ਼ੀ ਵੈੱਬਸਾਈਟ ਨਿਊਯਾਰਕ ਪੋਸਟ ਵਿੱਚ ਛਪੇ ਇਸ ਕਿਤਾਬ ਦੇ ਹਿੱਸੇ ‘ਚ ਆਸੀਆ ਲਿਖਦੀ ਹੈ, “ਮੈਂ ਆਸੀਆ ਬੀਬੀ ਹਾਂ ਜਿਸ ਨੂੰ ਪਿਆਸ ਲੱਗਣ ਕਾਰਨ ਮੌਤ ਦੀ ਸਜ਼ਾ ਦਿੱਤੀ ਗਈ। ਮੈਂ ਜੇਲ ਵਿੱਚ ਹਾਂ ਕਿਉਂਕਿ ਮੈਂ ਉਸ ਕੱਪ ਵਿੱਚ ਪਾਣੀ ਪੀ ਲਿਆ ਜਿਸ ਵਿੱਚ ਮੁਸਲਿਮ ਔਰਤਾਂ ਪਾਣੀ ਪੀਂਦੀਆਂ ਸਨ। ਕਿਉਂਕਿ ਇੱਕ ਇਸਾਈ ਮਹਿਲਾ ਦੇ ਹੱਥ ਨਾਲ ਦਿੱਤਾ ਹੋਇਆ ਪਾਣੀ ਪੀਣਾ ਮੇਰੇ ਨਾਲ ਕੰਮ ਕਰਨ ਵਾਲੀਆਂ ਔਰਤਾਂ ਦੇ ਮੁਤਾਬਕ ਗ਼ਲਤ ਹੈ।”

14 ਜੂਨ ਦੀ ਘਟਨਾ ਬਾਰੇ ਦੱਸਦੇ ਹੋਏ ਆਸੀਆ ਲਿਖਦੀ ਹੈ, “ਮੈਨੂੰ ਅੱਜ ਵੀ 14 ਜੂਨ 2009 ਦੀ ਤਾਰੀਖ਼ ਯਾਦ ਹੈ। ਮੈਂ ਉਸ ਦਿਨ ਫਾਲਸਾ ਇਕੱਠਾ ਕਰਨ ਲਈ ਗਈ ਸੀ। ਮੈਂ ਝਾੜੀਆਂ ਵਿੱਚੋਂ ਨਿਕਲ ਕੇ ਨੇੜੇ ਦੇ ਬਣੇ ਹੋਏ ਇੱਕ ਖੂਹ ਕੋਲ ਪਹੁੰਚੀ ਅਤੇ ਬਾਲਟੀ ਪਾ ਕੇ ਪਾਣੀ ਕੱਢ ਲਿਆ। ਪਰ ਜਦੋਂ ਮੈਂ ਇੱਕ ਮਹਿਲਾ ਨੂੰ ਦੇਖਿਆ ਜਿਸਦੀ ਹਾਲਤ ਮੇਰੇ ਵਰਗੀ ਸੀ ਤਾਂ ਮੈਂ ਉਸ ਨੂੰ ਵੀ ਪਾਣੀ ਕੱਢ ਕੇ ਦਿੱਤਾ। ਉਦੋਂ ਹੀ ਇੱਕ ਔਰਤ ਨੇ ਚੀਕ ਕੇ ਕਿਹਾ ਇਹ ਪਾਣੀ ਨਾ ਪੀਓ ਕਿਉਂਕਿ ‘ਇਹ ਹਰਾਮ ਹੈ’ ਕਿਉਂਕਿ ਇੱਕ ਇਸਾਈ ਮਹਿਲਾ ਨੂੰ ਇਸ ਨੇ ਅਸ਼ੁੱਧ ਕਰ ਦਿੱਤਾ ਹੈ।”

ਇਹ ਵੀ ਪੜ੍ਹੋ:

ਆਸੀਆ ਲਿਖਦੀ ਹੈ, ” ਮੈਂ ਇਸ ਦੇ ਜਵਾਬ ਵਿੱਚ ਕਿਹਾ ਮੈਨੂੰ ਲੱਗਦਾ ਹੈ ਕਿ ਈਸਾ ਮਸੀਹ ਇਸ ਕੰਮ ਨੂੰ ਪੈਗੰਬਰ ਮੁਹੰਮਦ ਤੋਂ ਵੱਖਰੀ ਨਿਗਾਹ ਨਾਲ ਦੇਖਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ, ਪੈਗੰਬਰ ਮੁਹੰਮਦ ਬਾਰੇ ਕੁਝ ਬੋਲਣ ਦੀ। ਮੈਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਤੂੰ ਇਸ ਪਾਪ ਤੋਂ ਮੁਕਤੀ ਚਾਹੁੰਦੀ ਹੈ ਤਾਂ ਇਸਲਾਮ ਸਵੀਕਾਰ ਕਰਨਾ ਪਵੇਗਾ।”

“ਮੈਨੂੰ ਇਹ ਸੁਣ ਕੇ ਬਹੁਤ ਬੁਰਾ ਲੱਗਾ ਕਿਉਂਕਿ ਮੈਨੂੰ ਧਰਮ ‘ਤੇ ਵਿਸ਼ਵਾਸ ਹੈ। ਇਸ ਤੋਂ ਬਾਅਦ ਮੈਂ ਕਿਹਾ- ਮੈਂ ਧਰਮ ਨਹੀਂ ਬਦਲਾਂਗੀ ਕਿਉਂਕਿ ਮੈਨੂੰ ਈਸਾਈ ਧਰਮ ‘ਤੇ ਭਰੋਸਾ ਹੈ। ਈਸਾ ਮਸੀਹ ਨੇ ਮਨੁੱਖਤਾ ਲਈ ਸਲੀਬ ‘ਤੇ ਆਪਣੀ ਜਾਨ ਦੇ ਦਿੱਤੀ। ਤੁਹਾਡੇ ਪੈਗੰਬਰ ਮੁਹੰਮਦ ਨੇ ਮਨੁੱਖਤਾ ਲਈ ਕੀ ਕੀਤਾ?”

ਸਜ਼ਾ ਸੁਣਾਉਂਦੇ ਸਮੇਂ ਇਸਲਾਮਾਬਾਦ ਵਿੱਚ ਅਦਲਾਤ ਦੇ ਬਾਹਰ ਅਤੇ ਸ਼ਹਿਰ ਭੜ ਵਿੱਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਸਨ।

ਮੰਗਲਾਵਰ ਰਾਤ ਤੋਂ ਸ਼ਹਿਰ ਵਿੱਚ ਹਾਈ ਅਲਰਟ ਜਾਰੀ ਹੈ ਅਤੇ ਪੁਲਿਸ ਸੁਰੱਖਿਆ ਵਧਾ ਦਿੱਤੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਜਾਪਾਨ ਦੀ ਰਾਜਕੁਮਾਰੀ ਆਇਆਕੋ ਨੇ ਕੀਅ ਮੋਰੀਆ ਨਾਲ ਵਿਆਹ ਕਰਾਇਆ ਜੋ ਰਾਜ ਘਰਾਣੇ ਦੇ ਨਹੀਂ ਹਨ


ਜਾਪਾਨ ਦੀ ਰਾਜਕੁਮਾਰੀ ਆਇਆਕੋ ਨੇ ਇੱਕ 32 ਸਾਲਾ ਕਾਰੋਬਾਰੀ ਕੀਅ ਮੋਰੀਆ ਨਾਲ ਵਿਆਹ ਕਰਾਇਆ ਜੋ ਰਾਜ ਘਰਾਣੇ ਦੇ ਨਹੀਂ ਹਨ ਸਗੋਂ ਇੱਕ ਆਮ ਇਨਸਾਨ ਹਨ।

ਰਾਜ ਕੁਮਾਰੀ ਨੇ ਆਪਣੇ ਪਿਆਰ ਨਾਲ ਵਿਆਹ ਕਰਵਾਉਣ ਲਈ ਰਾਜ ਪਰਿਵਾਰ ਵਿੱਚੋਂ ਆਪਣੀ ਦਾਅਵੇਦਾਰੀ ਛੱਡਣੀ ਪਈ ਹੈ। ਦੇਖੋ ਵਿਆਹ ਦੇ ਪਲ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link