ਜਦੋਂ ਮਾਂ ਨੇ ਫੇਸਬੁੱਕ 'ਤੇ ਲਾਈਵ ਦੇਖਿਆ ਮੁੰਡੇ ਨੂੰ ਭੀੜ ਵੱਲੋਂ ਜ਼ਿੰਦਾ ਸਾੜਨ ਦਾ ਮੰਜ਼ਰ


21 ਸਾਲਾਂ ਦਾ ਰਿਕਾਰਡੋ ਫਲੌਰੈਸ ਅਤੇ 43 ਸਾਲਾਂ ਦਾ ਐਲਬਰਟੋ ਫਲੌਰੈਸ ਨੂੰ ਭੀੜ ਨੇ ਪਹਿਲਾਂ ਕੁੱਟਿਆ, ਫਿਰ ਸਾੜ ਦਿੱਤਾ — ਕਾਫੀ ਲੋਕਾਂ ਨੇ ਇਸ ਦਾ ਵੀਡੀਓ ਬਣਾਇਆ

Image copyright
ENFOQUE

ਫੋਟੋ ਕੈਪਸ਼ਨ

21 ਸਾਲਾਂ ਦਾ ਰਿਕਾਰਡੋ ਫਲੌਰੈਸ ਅਤੇ 43 ਸਾਲਾਂ ਦਾ ਐਲਬਰਟੋ ਫਲੌਰੈਸ ਨੂੰ ਭੀੜ ਨੇ ਪਹਿਲਾਂ ਕੁੱਟਿਆ, ਫਿਰ ਸਾੜ ਦਿੱਤਾ — ਕਾਫੀ ਲੋਕਾਂ ਨੇ ਇਸ ਦਾ ਵੀਡੀਓ ਬਣਾਇਆ

ਮੈਕਸੀਕੋ ਦੇ ਇੱਕ ਕਸਬੇ ‘ਚ ਬੱਚੇ ਚੁੱਕਣ ਵਾਲਿਆਂ ਬਾਰੇ ਅਫਵਾਹਾਂ ਵੱਟਸਐਪ ਰਾਹੀਂ ਇੰਨੀਆਂ ਫੈਲੀਆਂ ਕਿ ਇਸ ਕਰਕੇ ਦੋ ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਇਨ੍ਹਾਂ ਦੋਵਾਂ ਦਾ ਇਨ੍ਹਾਂ ਅਫਵਾਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਪਰ ਇਸ ਤੋਂ ਪਹਿਲਾਂ ਕਿ ਕੋਈ ਇਹ ਵੇਖਦਾ, ਦੋ ਜ਼ਿੰਦਗੀਆਂ ਨੂੰ ਭੀੜ ਨੇ ਮਾਰ ਦਿੱਤਾ।

ਅਕੈਟਲੈਨ ਨਾਂ ਦੇ ਇਸ ਕਸਬੇ ‘ਚ 29 ਅਗਸਤ ਨੂੰ ਦੁਪਹਿਰੇ ਮਾਓਰਾ ਕੋਰਦੈਰੋ (75) ਨੇ ਆਪਣੀ ਦੁਕਾਨ ਤੋਂ ਬਾਹਰ ਝਾਤ ਮਾਰੀ ਤਾਂ ਕਰੀਬ 100 ਲੋਕ ਨਾਲ ਲੱਗਦੇ ਪੁਲਿਸ ਥਾਣੇ ਦੇ ਬਾਹਰ ਖੜ੍ਹੇ ਦਿਸੇ। ਉਨ੍ਹਾਂ ਮੁਤਾਬਕ ਕਸਬੇ ‘ਚ ਇੰਨੇ ਬੰਦੇ ਇਕੱਠੇ ਤਾਂ ਬਸ ਕਿਸੇ ਤਿਉਹਾਰ ਵੇਲੇ ਹੀ ਇਕੱਠੇ ਹੁੰਦੇ ਸਨ।

ਉਸੇ ਵੇਲੇ ਪੁਲਿਸ ਦੀ ਇੱਕ ਕਾਰ ਕੋਲੋਂ ਲੰਘੀ ਤੇ ਥਾਣੇ ਦੇ ਅੰਦਰ ਵੜ ਗਈ। ਉਸ ਵਿਚ ਸਨ ਦੋ ਲੋਕ — 21 ਸਾਲਾਂ ਦਾ ਰਿਕਾਰਡੋ ਫਲੌਰੈਸ ਅਤੇ 43 ਸਾਲਾਂ ਦਾ ਐਲਬਰਟੋ ਫਲੌਰੈਸ, ਜਿਨ੍ਹਾਂ ਨੂੰ ਭੀੜ ਬੱਚੇ ਅਗਵਾ ਕਰਨ ਵਾਲੇ ਮੰਨ ਰਹੀ ਸੀ।

ਪੁਲਿਸ ਵਾਲਿਆਂ ਨੇ ਥਾਣੇ ਦੇ ਦਰਵਾਜੇ ਅੰਦਰੋਂ ਭੀੜ ਨੂੰ ਬਹੁਤ ਵਾਰੀ ਆਖਿਆ ਕਿ ਇਨ੍ਹਾਂ ਆਦਮੀਆਂ ਦਾ ਬੱਚੇ ਅਗਵਾ ਕਰਨ ਨਾਲ ਕੋਈ ਕੁਨੈਕਸ਼ਨ ਨਹੀਂ।

ਰਿਸ਼ਤੇਦਾਰਾਂ ਮੁਤਾਬਕ ਇਹ ਦੋਵੇਂ ਬਾਜ਼ਾਰ ਤੋਂ ਉਸਾਰੀ ਦਾ ਕੁਝ ਸਾਮਾਨ ਖਰੀਦਣ ਗਏ ਸਨ ਜਦੋਂ ਭੀੜ ਇਨ੍ਹਾਂ ਦੇ ਪਿੱਛੇ ਪੈ ਗਈ ਅਤੇ ਪੁਲਿਸ ਨੇ ਇਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਤਾਂ ਜੋ ਇਨ੍ਹਾਂ ਨੂੰ ਕੋਈ ਮਾਰ ਨਾ ਦੇਵੇ।

—————————————————————————————————-

( ਭਾਰਤ ਵਿੱਚ ਵੀ ਪਿਛਲੇ ਸਮਿਆਂ ਵਿੱਚ ਸੋਸ਼ਲ ਮੀਡੀਆ ਐਪਸ ਖਾਸਕਰ ਵੱਟਸਐਪ ਤੇ ਝੂਠੀਆਂ ਖ਼ਬਰਾਂ ਦੇ ਪਸਾਰ ਕਾਰਨ ਕਈ ਨਿਰਦੋਸ਼ ਲੋਕ ਭੀੜ ਦਾ ਸ਼ਿਕਾਰ ਹੋਏ ਹਨ। ਭਾਵੇਂ ਉਹ ਖ਼ਬਰ ਆਸਾਮ ਵਿੱਚ ਦੋ ਨੌਜਵਾਨਾਂ ਨੂੰ ਬੱਚੇ ਚੁੱਕਣ ਵਾਲ ਦੱਸ ਕੇ ਭੀੜ ਵੱਲੋਂ ਕਤਲ ਹੋਵੇ ਜਾਂ ਰਾਜਸਥਾਨ ਦੇ ਵਾਡੀ ਭਾਈਚਾਰੇ ਦੀ ਇੱਕ ਮਹਿਲਾ ਨੂੰ ਮੌਤ ਦੇ ਘਾਟ ਉਤਾਰਨ ਦੀ ਘਟਨਾ ਹੋਵੇ। ਸੋਸ਼ਲ ਮੀਡੀਆ ਉੱਤੇ ਝੂਠੀਆਂ ਖ਼ਬਰਾਂ ਦੇ ਪਸਾਰ ਨੂੰ ਦੇਖਦਿਆਂ ਬੀਬੀਸੀ ਨੇ ਗੂਗਲ ਅਤੇ ਟਵਿੱਟਰ ਨਾਲ ਮਿਲ ਕੇ ਗੁਮਰਾਹਕੁਨ ਜਾਣਕਾਰੀ ਦੇ ਫੈਲਾਅ ਖ਼ਿਲਾਫ਼ ਕੌਮਾਂਤਰੀ ਪੱਧਰ ਦੇ ਉੱਦਮ ‘ਬਿਓਂਡ ਫ਼ੇਕ ਨਿਊਜ਼’ ਤਹਿਤ ਭਾਰਤ, ਕੀਨੀਆ ਅਤੇ ਨਾਈਜੀਰੀਆ ਵਿੱਚ ਡੂੰਘੀ ਰਿਸਰਚ ਕੀਤੀ ਹੈ। ਇਸ ਰਿਸਰਚ ਨੂੰ ਤਫਸੀਲ ਵਿੱਚ ਪੜ੍ਹਨ ਲਈ ਇਸ ਲਿੰਕ ਨੂੰ ਕਲਿੱਕ ਕਰੋ- ਫੇਕ ਨਿਊਜ਼ ‘ਤੇ ਬੀਬੀਸੀ ਦੀ ਪੂਰੀ ਰਿਸਰਚ ਪੜ੍ਹਨ ਲਈ ਇੱਥੇ ਕਲਿੱਕ ਕਰੋ )

—————————————————————————————————-

ਭੀੜ ਨੇ ਇਨ੍ਹਾਂ ਦੋਵਾਂ ਨੂੰ ਇੱਕ ਵੱਟਸਐਪ ਮੈਸੇਜ ਨਾਲ ਜੋੜ ਲਿਆ ਸੀ।

ਮੈਸੇਜ ਸੀ: “ਸਾਵਧਾਨ, ਬੱਚੇ ਅਗਵਾ ਕਰਨ ਵਾਲੇ ਕੁਝ ਲੋਕ ਦੇਸ਼ ‘ਚ ਵੜ ਆਏ ਹਨ। ਇਹ ਇਨਸਾਨੀ ਅੰਗਾਂ ਦੀ ਤਸਕਰੀ ਕਰਦੇ ਹਨ… ਪਿਛਲੇ ਕੁਝ ਦਿਨਾਂ ‘ਚ ਕੁਝ ਬੱਚੇ ਅਗਵਾ ਹੋਏ ਹਨ ਜਿਨ੍ਹਾਂ ਦੀਆਂ ਬਾਅਦ ‘ਚ ਮਿਲੀਆਂ ਲਾਸ਼ਾਂ ਤੋਂ ਲੱਗਦਾ ਹੈ ਕਿ ਇਨ੍ਹਾਂ ਦੇ ਅੰਗ ਕੱਢੇ ਗਏ ਸਨ। ਇਨ੍ਹਾਂ ਬੱਚਿਆਂ ਦੇ ਢਿੱਡ ਪਾਟੇ ਹੋਏ ਸਨ ਅਤੇ ਅੰਦਰ ਕੁਝ ਨਹੀਂ ਸੀ।”

ਥਾਣੇ ਪਹੁੰਚੀ ਭੀੜ ਨੂੰ ਉਕਸਾਉਣ ‘ਚ ਫਰਾਂਸਿਸਕੋ ਮਾਰਟੀਨੇਜ਼ ਨਾਮ ਦੇ ਇੱਕ ਆਦਮੀ ਦਾ ਵੱਡਾ ਹੱਥ ਸੀ।

ਮਾਰਟੀਨੇਜ਼ ਨੇ ਫੇਸਬੁੱਕ ਲਾਈਵ ਰਾਹੀਂ ਲੋਕਾਂ ਨੂੰ ਜੋੜਨ ਦਾ ਕੰਮ ਸ਼ੁਰੂ ਕੀਤਾ, ਨਾਲ ਦੂਜੇ ਪਾਸੇ ਭੀੜ ‘ਚ ਸ਼ਾਮਲ ਇੱਕ ਹੋਰ ਬੰਦੇ ਨੇ ਲਾਊਡਸਪੀਕਰ ‘ਤੇ ਲੋਕਾਂ ਨੂੰ ਪੈਟਰੋਲ ਲਈ ਪੈਸੇ ਦੇਣ ਦੀ ਅਪੀਲ ਕਰਨੀ ਸ਼ੁਰੂ ਕਰ ਦਿੱਤੀ।

ਭੀੜ ‘ਚ ਤੁਰ-ਫਿਰ ਕੇ ਉਸ ਨੇ ਪੈਸੇ ਇਕੱਠੇ ਕਰਨੇ ਵੀ ਸ਼ੁਰੂ ਕਰ ਦਿੱਤੇ।

ਆਪਣੀ ਦੁਕਾਨ ‘ਚੋਂ ਦੇਖਦੀ ਮਾਓਰਾ ਕੋਰਦੈਰੋ ਨੇ ਸੋਚਿਆ, “ਰੱਬਾ! ਇਹ ਤਾਂ ਨਹੀਂ ਹੋ ਸਕਦਾ!”

…ਪਰ ਇਹ ਹੋਇਆ

ਭੀੜ ਦਾ ਗੁੱਸਾ ਵਧਦਾ ਗਿਆ, ਪੁਲਿਸ ਸਟੇਸ਼ਨ ਦਾ ਛੋਟਾ ਜਿਹਾ ਬੂਹਾ ਟੁੱਟ ਗਿਆ, ਅੰਦਰੋਂ ਦੋਵੇਂ ਬੰਦੇ ਬਾਹਰ ਕੱਢੇ ਗਏ।

ਕੁਝ ਨੇ ਇਸ ਦਾ ਵੀਡੀਓ ਬਣਾਉਣ ਲਈ ਫੋਨ ਕੱਢ ਲਏ, ਬਾਕੀਆਂ ਨੇ ਦੋਵਾਂ ਨੂੰ ਕੁੱਟਿਆ।

ਪੈਟਰੋਲ ਪਾ ਦਿੱਤਾ ਗਿਆ, ਅੱਗ ਲਗਾ ਦਿੱਤੀ ਗਈ।

Image copyright
BRETT GUNDLOCK

ਫੋਟੋ ਕੈਪਸ਼ਨ

ਉਹ ਥਾਂ ਜਿੱਥੇ ਹੱਤਿਆ ਹੋਈ

ਕੁਝ ਚਸ਼ਮਦੀਦਾਂ ਮੁਤਾਬਕ ਰਿਕਾਰਡੋ ਦੀ ਮੌਤ ਤਾਂ ਕੁੱਟ ਪੈਣ ਕਾਰਨ ਹੀ ਮਰ ਗਿਆ ਸੀ, ਐਲਬਰਟੋ ਦੀਆਂ ਲੱਤਾਂ ਅੱਗ ਲੱਗਣ ਤੋਂ ਬਾਅਦ ਕੁਝ-ਕੁਝ ਹਿਲ ਰਹੀਆਂ ਸਨ।

ਕਾਲੀਆਂ ਹੋ ਗਈਆਂ ਲਾਸ਼ਾਂ ਦੋ ਘੰਟੇ ਉੱਥੇ ਹੀ ਪਈਆਂ ਸਨ, ਜਦੋਂ ਤਕ ਰਿਕਾਰਡੋ ਦੀ ਦਾਦੀ, ਪੈਤ੍ਰਾ ਈਲਿਆ ਗਾਰਸੀਆ, ਨੂੰ ਸ਼ਿਨਾਖਤ ਕਰਨ ਲਈ ਬੁਲਾਇਆ ਗਿਆ।

ਦਾਦੀ ਮੁਤਾਬਕ ਐਲਬਰਟੋ ਦੇ ਸੁੱਕੇ ਹੰਝੂ ਅਜੇ ਵੀ ਨਜ਼ਰ ਆ ਰਹੇ ਸਨ। ਉਸ ਨੇ ਬਾਕੀ ਬਚੀ ਭੀੜ ਵੱਲ ਚੀਕਾਂ ਮਾਰ ਆਖਿਆ, “ਵੇਖੋ, ਇਹ ਕੀ ਕਰ ਦਿੱਤਾ ਤੁਸੀਂ ਇਨ੍ਹਾਂ ਨਾਲ!”

ਕਸਬੇ ਦੇ ਇੱਕ ਟੈਕਸੀ ਡਰਾਈਵਰ ਕਾਰਲੋਸ ਫੂਐਨਤੈਸ ਦਾ ਕਹਿਣਾ ਸੀ, “ਇਹ ਸਾਡੇ ਇਲਾਕੇ ‘ਚ ਹੋਈ ਸਭ ਤੋਂ ਭਿਆਨਕ ਘਟਨਾ ਸੀ। ਹਰ ਕੋਨੇ ਤੋਂ ਧੂੰਆਂ ਨਜ਼ਰ ਆ ਰਿਹਾ ਸੀ।”

ਇਸ ਕਿਸਾਨੀ ਕਸਬੇ ਦੇ ਜ਼ਿਆਦਾਤਰ ਘਰਾਂ ‘ਚੋਂ ਕੋਈ ਨਾ ਕੋਈ ਅਮਰੀਕਾ ਜਾ ਕੇ ਕੰਮ ਕਰਦਾ ਹੈ ਅਤੇ ਉਨ੍ਹਾਂ ਦੇ ਭੇਜੇ ਪੈਸੇ ਨਾਲ ਘਰ ਚਲਦੇ ਹਨ।

ਰਿਕਾਰਡੋ ਤਿੰਨ ਸਾਲਾਂ ਦਾ ਸੀ ਤੇ ਉਸ ਦਾ ਵੱਡਾ ਭਰਾ, ਜੋਸ ਗੁਆਦਾਲੂਪੇ ਜੂਨੀਅਰ, ਸੱਤ ਸਾਲਾਂ ਦਾ ਸੀ ਜਦੋਂ ਮਾਪੇ ਉਨ੍ਹਾਂ ਨੂੰ ਦਾਦੀ ਕੋਲ ਛੱਡ ਕੇ ਅਮਰੀਕਾ ਚਲੇ ਗਏ — ਇੱਕ ਬਿਹਤਰ ਜ਼ਿੰਦਗੀ ਦੀ ਤਲਾਸ਼ ‘ਚ।

ਕਈ ਸ਼ਹਿਰਾਂ ‘ਚ ਧੱਕੇ ਖਾਣ ਤੋਂ ਬਾਅਦ ਬਾਲਟੀਮੋਰ ਪਹੁੰਚ ਕੇ ਮਾਂ ਮਾਰੀਆ ਡੈਲ-ਰੋਸਾਰਿਓ ਘਰਾਂ ਦਾ ਕੰਮਕਾਜ ਕਰਨ ਲੱਗੀ ਅਤੇ ਪਿਤਾ ਜੋਸ ਗੁਆਦਾਲੂਪੇ ਫਲੌਰੈਸ ਨੇ ਉਸਾਰੀ ਦਾ ਕੰਮ ਫੜ੍ਹ ਲਿਆ।

ਫੇਸਬੁੱਕ ਤੇ ਫੇਸਟਾਈਮ (ਵੀਡੀਓ ਕਾਲਿੰਗ ਸੇਵਾ) ਰਾਹੀਂ ਆਪਣੇ ਦੋਵੇਂ ਪੁੱਤਰਾਂ ਨਾਲ ਉਹ ਜੁੜੇ ਰਹੇ।

Image copyright
BRETT GUNDLOCK

ਫੋਟੋ ਕੈਪਸ਼ਨ

ਮਾਰੀਆ ਦੀ ਆਪਣੇ ਬੱਚਿਆਂ ਨਾਲ ਪੁਰਾਣੀ ਤਸਵੀਰ

ਲਾਈਵ ਦੇਖੀ ਮੌਤ

ਉਸ ਦਿਨ, 29 ਅਗਸਤ ਨੂੰ, ਮਾਂ ਮਾਰੀਆ ਨੂੰ ਫੇਸਬੁੱਕ ਉੱਪਰ ਕਈ ਮੈਸੇਜ ਆਏ। ਉਸ ਨੂੰ ਲੱਗਿਆ ਕਿ ਇਹ ਇੱਕ ਬੁਰਾ ਸੁਪਨਾ ਹੀ ਹੈ।

ਮੈਸੇਜ ਵਿੱਚ ਉਸ ਦੇ ਜੱਦੀ ਕਸਬੇ ਦੀ ਇੱਕ ਦੋਸਤ ਉਸ ਨੂੰ ਦੱਸ ਰਹੀ ਸੀ ਕਿ ਉਸ ਦੇ ਲੜਕੇ ਰਿਕਾਰਡੋ ਨੂੰ ਪੁਲਿਸ ਨੇ ਬੱਚੇ ਅਗਵਾ ਕਰਨ ਦੇ ਇਲਜ਼ਾਮ ‘ਚ ਗ੍ਰਿਫਤਾਰ ਕੀਤਾ ਹੈ।

ਮਾਰੀਆ ਨੇ ਸੋਚਿਆ ਕੋਈ ਗ਼ਲਤੀ ਹੋ ਗਈ ਹੋਣੀ ਹੈ, ਪੁਲਿਸ ਤੋਂ।

ਪਰ ਮੈਸੇਜ ਆਉਂਦੇ ਰਹੇ।

ਫਿਰ ਆਇਆ ਇੱਕ ਲਿੰਕ ਜਿਸ ‘ਤੇ ਕਲਿੱਕ ਕਰ ਕੇ ਫੇਸਬੁੱਕ ਦਾ ਇੱਕ ਲਾਈਵ ਵੀਡੀਓ ਖੁੱਲ੍ਹ ਗਿਆ। ਪਹਿਲਾਂ ਉਸ ਨੂੰ ਆਪਣਾ ਮੁੰਡਾ ਨਜ਼ਰ ਆਇਆ, ਫਿਰ ਮੁੰਡੇ ਦਾ ਸਾਲਾ, ਫਿਰ ਭੀੜ, ਜਿਸ ਨੇ ਦੋਵਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਉਸ ਨੇ ਕਮੈਂਟ ਪਾਇਆ, “ਪਲੀਜ਼, ਇਨ੍ਹਾਂ ਨੂੰ ਨਾ ਕੁੱਟੋ, ਨਾ ਮਾਰੋ, ਇਹ ਬੱਚੇ ਅਗਵਾ ਕਰਨ ਵਾਲੇ ਨਹੀਂ।”

ਉਸ ਦੇ ਕਮੈਂਟ ਦਾ ਕੋਈ ਅਸਰ ਨਹੀਂ ਹੋਇਆ। ਇਸ ਦੀਆਂ ਅੱਖਾਂ ਸਾਹਮਣੇ ਦੋਵਾਂ ਉੱਪਰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ।

ਜਿਸ ਤਕਨੀਕ, ਜਿਸ ਸੋਸ਼ਲ ਮੀਡੀਆ ਰਾਹੀਂ ਉਹ ਆਪਣੇ ਮੁੰਡੇ ਨਾਲ ਗੱਲ ਕਰਦੀ ਸੀ — ਜਿਸ ਨਾਲ ਇੱਕ ਆਦਮੀ ਨੇ ਭੀੜ ਬੁਲਾਈ ਤੇ ਉਕਸਾਈ — ਉਸੇ ਸੋਸ਼ਲ ਮੀਡੀਆ ਨੇ ਉਸ ਨੂੰ ਆਪਣੇ ਪੁੱਤਰ ਨੂੰ ਜ਼ਿੰਦਾ ਸੜਦੇ ਵੀ ਦਿਖਾਇਆ। ਜਾਂ ਸ਼ਾਇਦ ਉਹ ਪਹਿਲਾਂ ਹੀ ਮਰ ਚੁੱਕਾ ਸੀ।

Image copyright
BRETT GUNDLOCK

ਫੋਟੋ ਕੈਪਸ਼ਨ

ਰਿਕਾਰਡੋ ਦੇ ਪਿਤਾ ਆਪਣੇ ਖੇਤਾਂ ਕੋਲ ਖੜ੍ਹੇ

ਉਸੇ ਦਿਨ ਮਾਰੀਆ ਤੇ ਉਸ ਦਾ ਪਤੀ ਇੱਕ ਦਹਾਕੇ ਬਾਅਦ ਆਪਣੇ ਕਸਬੇ ਵਾਪਸ ਆਏ।

ਆ ਕੇ ਐਲਬਰਟੋ ਦੀ ਵਿਧਵਾ ਜਾਜ਼ਮੀਨ ਨੂੰ ਮਿਲੇ। ਉਸ ਨੇ ਵੀ ਫੇਸਬੁੱਕ ਉੱਪਰ ਆਪਣੇ ਪਤੀ ਤੇ ਰਿਕਾਰਡੋ ਦੀ ਹੱਤਿਆ ਨੂੰ ਲਾਈਵ ਦੇਖਿਆ ਸੀ।

ਐਲਬਰਟੋ ਇੱਕ ਕਿਸਾਨ ਸੀ। ਹੁਣ ਉਸ ਪਿੱਛੇ ਕੁਝ ਜ਼ਮੀਨ ਛੱਡ ਗਿਆ ਹੈ, ਨਾਲ ਹੀ ਉਹ ਮਕਾਨ ਜਿਸ ਦੀ ਅਜੇ ਉਸਾਰੀ ਚੱਲ ਰਹੀ ਹੈ। ਪਤਨੀ ਅਤੇ ਤਿੰਨ ਬੇਟੀਆਂ ਵੀ।

ਜਾਜ਼ਮੀਨ ਕਹਿੰਦੀ ਹੈ ਐਲਬਰਟੋ ਚੰਗਾ ਆਦਮੀ ਸੀ।

ਹੁਣ ਉਸ ਕੋਲ ਐਲਬਰਟੋ ਦੀ ਇੱਕ ਟੋਪੀ, ਇੱਕ ਬੈਲਟ ਤੇ ਉਸ ਦਾ ਬਟੂਆ ਰਹਿ ਗਏ ਹਨ।

ਰਿਕਾਰਡੋ ਦੇ ਮਾਪੇ, ਮਾਰੀਆ ਤੇ ਜੋਸ, ਆਪਣੇ ਛੋਟੇ ਜਿਹੇ ਉਸ ਘਰ ‘ਚ ਵੀ ਪਰਤੇ ਜਿਸ ਵਿੱਚ ਉਹ ਆਪਣੇ ਮੁੰਡਿਆਂ ਨੂੰ ਛੱਡ ਕੇ ਗਏ ਸਨ।

ਮਾਰੀਆ ਨੂੰ ਯਾਦ ਹੈ ਕਿ ਰਿਕਾਰਡੋ ਨੂੰ ਤਿਤਲੀਆਂ ਪਸੰਦ ਸਨ। ਉਹ ਹੁਣ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ ਤਾਂ ਜੋ ਲੋਕਾਂ ਨੂੰ ਨਿਆਂ ਦੁਆ ਸਕੇ। “ਭੀੜ ਉਸ ਨੂੰ ਤਾਂ ਲੈ ਗਈ। ਕੋਈ ਬੱਚਾ ਤਾਂ ਛੱਡ ਜਾਂਦੀ ਜਿਸ ਦਾ ਅਸੀਂ ਖਿਆਲ ਕਰ ਸਕਦੇ।”

Image copyright
BRETT GUNDLOCK

ਫੋਟੋ ਕੈਪਸ਼ਨ

ਮੈਕਸਾਕੋ ਦੇ ਇਸ ਕਸਬੇ ਅਕੈਟਲਨ ਵਿੱਚ ਇਸ ਘਟਨਾਂ ਬਾਰੇ ਬਹੁਤ ਘੱਟ ਗੱਲ ਹੁੰਦੀ ਹੈ

ਕਸਬਾ ਕੀ ਕਹਿੰਦਾ ਹੈ?

ਕਸਬਾ ਚੁੱਪ ਹੈ। ਜ਼ਿਆਦਾਤਰ ਦੁਕਾਨਦਾਰ ਕਹਿੰਦੇ ਹਨ ਕਿ ਉਨ੍ਹਾਂ ਨੇ ਉਸ ਦਿਨ ਦੁਕਾਨ ਨਹੀਂ ਖੋਲ੍ਹੀ ਜਾਂ ਉਹ ਉਸ ਦਿਨ ਬਾਹਰ ਹੀ ਗਏ ਹੋਏ ਸਨ।

ਪੁਲਿਸ ਨੇ 9 ਬੰਦੇ ਮੁਲਜ਼ਿਮ ਬਣਾਏ ਹਨ ਜਿਨ੍ਹਾਂ ਵਿੱਚੋਂ ਤਿੰਨ ਹੀ ਗ੍ਰਿਫਤਾਰ ਹੋਏ ਹਨ।

ਹੱਤਿਆ ਦੇ ਅਗਲੇ ਦਿਨ ਹੀ ਦੋਵਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਮਾਰੀਆ ਦਾ ਮੰਨਣਾ ਹੈ ਕਿ ਹਤਿਆਰੇ ਸ਼ਰਧਾਂਜਲੀ ਦਿੰਦੀ ਭੀੜ ਵਿੱਚ ਵੀ ਸ਼ਾਮਲ ਸਨ।

ਟੀਵੀ ਚੈਨਲਾਂ ਦੇ ਕੈਮਰਿਆਂ ਨਾਲ ਘਿਰੀ ਮਾਰੀਆ ਨੇ ਉੱਥੇ ਹੀ ਚੀਕਣਾ ਸ਼ੁਰੂ ਕਰ ਦਿੱਤਾ: “ਦੇਖੋ ਕਿਵੇਂ ਮਾਰ ਦਿੱਤਾ! ਤੁਹਾਡੇ ਵੀ ਤਾਂ ਬੱਚੇ ਹਨ! ਮੈਨੂੰ ਇਨਸਾਫ ਚਾਹੀਦਾ ਹੈ।”

ਪਰਿਵਾਰ ਹੁਣ ਡਰ ਕੇ ਜੀਅ ਰਿਹਾ ਹੈ

ਮਾਰੀਆ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਭੀੜ ਨੇ ਉਸ ਵੱਟਸਐਪ ਮੈਸੇਜ ਦੀ ਸੱਚਾਈ ਕਿਉਂ ਨਹੀਂ ਜਾਂਚੀ। “ਨਾ ਕੋਈ ਬੱਚਾ ਅਗਵਾ ਹੋਇਆ ਸੀ, ਨਾ ਕੋਈ ਸ਼ਿਕਾਇਤ ਦਰਜ ਹੋਈ ਸੀ, ਇਹ ਝੂਠੀ ਖ਼ਬਰ ਸੀ, ਫੇਕ ਨਿਊਜ਼ ਸੀ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਗੋਬਿੰਦ ਸਿੰਘ ਲੌਂਗੋਵਾਲ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬਣੇ


ਗੋਬਿੰਦ ਸਿੰਘ ਲੌਂਗੋਵਾਲ

Image copyright
Ravinder Singh Robin/bbc

ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਜਨਰਲ ਇਜਲਾਸ ਚੱਲ ਰਿਹਾ ਹੈ।

ਗੋਬਿੰਦ ਸਿੰਘ ਲੌਂਗੋਵਾਲ ਸਰਬਸੰਮਤੀ ਨਾਲ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬਣੇ ਹਨ। ਉਹ ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਹਨ।

ਜਨਰਲ ਸਕੱਤਰ ਦੇ ਅਹੁਦੇ ਲਈ ਗੁਰਬਚਨ ਸਿੰਘ ਕਰਮੂਵਾਲਾ ਨੂੰ ਵੀ ਦੂਜੀ ਵਾਰ ਚੁਣਿਆ ਗਿਆ ਹੈ।

ਵਿਰੋਧੀ ਧਿਰ ਵੱਲੋਂ ਸਦਨ ਦੀ ਕਾਰਵਾਈ ਦਾ ਬਾਈਕਾਟ ਕਰਨ ਕਰਕੇ ਚੋਣ ਦਾ ਅਮਲ ਕੁਝ ਹੀ ਮਿੰਟਾਂ ਵਿਚ ਨਿਪਟਿਆ।

ਰਘੁਜੀਤ ਸਿੰਘ ਵਿਰਕ ਮੁੜ ਤੋਂ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਸਨ।ਜਦਕਿ ਬਿੱਕਰ ਸਿੰਘ ਜੂਨੀਅਰ ਮੀਤ ਪ੍ਰਧਾਨ ਚੁਣੇ ਗਏ ਹਨ। ਬਿੱਕਰ ਸਿੰਘ ਨੂੰ ਪਹਿਲੀ ਵਾਰ ਜ਼ਿੰਮੇਵਾਰੀ ਦਿੱਤੀ ਗਈ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 11 ਮੈਂਬਰੀ ਕਾਰਜਕਾਰਨੀ ਦੀ ਚੋਣ ਵੀ ਸਰਬਸੰਮਤੀ ਨਾਲ ਹੀ ਕੀਤੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਇਸ ਥੈਰੇਪੀ ਨਾਲ ਹੁਣ ਗਲੇ ਦੇ ਕੈਂਸਰ ਦੇ ਮਰੀਜ਼ ਵੀ ਬੋਲ ਸਕਣਗੇ


ਮੁੰਬਈ ਦੇ ਪ੍ਰਿੰਸ ਅਲੀ ਖ਼ਾਨ ਹਸਪਤਾਲ ਦੇ ਕੈਂਸਰ ਰਿਹੈਬੀਲੀਟੇਸ਼ਨ ਸੈਂਟਰ ’ਚ ਗਲੇ ਦੇ ਕੈਂਸਰ ਦੇ ਮਰੀਜ਼ਾਂ ਦਾ ਖਾਸ ਇਲਾਜ ਕੀਤਾ ਜਾ ਰਿਹਾ ਹੈ। ਇਹ ਇੱਕ ਖਾਸ ਸਪੀਚ ਥੈਰੇਪੀ ਹੈ।

ਇਸ ’ਚ ਜ਼ੋਰ ਨਾਲ ਹਵਾ ਅੰਦਰ ਲੈਣੀ ਹੈ ਅਤੇ ਡਕਾਰ ਦੀ ਤਰ੍ਹਾਂ ਬਾਹਰ ਛੱਡਣੀ ਹੈ। ਇਸ ਨਾਲ ਗਲੇ ਵਿੱਚ ਹੋ ਰਹੀ ਵਾਈਬਰੇਸ਼ਨ ਤੋਂ ਇੱਕ ਮੈਟਲਿਕ ਸਾਊਂਡ ਤਿਆਰ ਹੁੰਦੀ ਹੈ ਜਿਸ ਨਾਲ ਤੁਸੀਂ ਬੋਲਣ ਲਗਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ…' ਲਿਖਣ ਵਾਲੇ ਇਕਬਾਲ ਦੀ ਪ੍ਰੇਮ ਕਹਾਣੀ


ਇਕਬਾਲ, ਈਮਾ

Image copyright
Frau Edith Schmidt-Wegenast/allamaIqbal.com

ਫੋਟੋ ਕੈਪਸ਼ਨ

ਜਰਮਨੀ ਭਾਸ਼ਾ ਵਿੱਚ ਲਿਖੀਆਂ ਗਈਆਂ ਅੱਲਮਾ ਇਕਬਾਲ ਦੀਆਂ ਚਿੱਠੀਆਂ ਵਿੱਚੋਂ ਇੱਕ ਚਿੱਠੀ ਵਿੱਚ ਬਿਆਨ ਕੀਤੇ ਉਨ੍ਹਾਂ ਦੇ ਜਜ਼ਬਾਤ ਹਨ

“ਮੈਂ ਜ਼ਿਆਦਾ ਲਿਖ ਜਾਂ ਕਹਿ ਨਹੀਂ ਸਕਦਾ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਮੇਰੇ ਦਿਲ ਵਿੱਚ ਕੀ ਹੈ…”

ਇਹ ਪੱਤਰ ਅੱਲਾਮਾ ਇਕਬਾਲ ਨੇ ਇਮਲੀ ਇਮਾ ਵਿਗੇਨਾਸਟ ਦੇ ਨਾਮ ਲਿਖਿਆ ਸੀ…

“ਮੇਰੀ ਬਹੁਤ ਇੱਛਾ ਹੈ ਕਿ ਮੈਂ ਤੁਹਾਡੇ ਨਾਲ ਫਿਰ ਗੱਲ ਕਰ ਸਕਾਂ ਅਤੇ ਤੁਹਾਨੂੰ ਦੇਖ ਸਕਾਂ, ਪਰ ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰਾਂ। ਜੋ ਵਿਅਕਤੀ ਤੁਹਾਡੇ ਨਾਲ ਦੋਸਤੀ ਕਰ ਚੁੱਕਾ ਹੈ ਉਸ ਲਈ ਸੰਭਵ ਨਹੀਂ ਹੈ ਕਿ ਉਹ ਤੁਹਾਡੇ ਬਿਨਾਂ ਜਿਉਂ ਸਕੇ। ਮੈਂ ਜੋ ਕੁਝ ਲਿਖਿਆ ਹੈ ਕਿਰਪਾ ਕਰਕੇ ਉਸ ਲਈ ਮੈਨੂੰ ਮੁਆਫ ਕਰ ਦਿਉ।”

ਇਹ ਵੀ ਪੜ੍ਹੋ:

ਜਰਮਨੀ ਭਾਸ਼ਾ ਵਿੱਚ ਲਿਖੀਆਂ ਗਈਆਂ ਅੱਲਮਾ ਇਕਬਾਲ ਦੀਆਂ ਚਿੱਠੀਆਂ ਵਿੱਚੋਂ ਇੱਕ ਚਿੱਠੀ ਵਿੱਚ ਬਿਆਨ ਕੀਤੇ ਉਨ੍ਹਾਂ ਦੇ ਜਜ਼ਬਾਤ ਹਨ।

ਈਮਾ ਨਾਲ ਇਕਬਾਲ ਦੀ ਮੁਲਾਕਾਤ ਨੀਕਰ ਨਦੀ ਦੇ ਕੰਢੇ ‘ਤੇ ਵਸੇ ਖੂਬਸੂਰਤ ਸ਼ਹਿਰ ਹਾਈਡਲਬਰਗ ਵਿੱਚ ਹੋਈ ਸੀ।

ਇੱਕ ਮੌਸਮ ਇਸ ਤਰ੍ਹਾਂ ਦਾ ਸੀ ਅਤੇ ਫਿਰ ਕੋਮਲ ਅਤੇ ਸੋਹਣੀ ਈਮਾ। ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇੱਕ ਭਾਰਤੀ ਸ਼ਾਇਰ ਦਾ ਦਿਲ ਉਨ੍ਹਾਂ ‘ਤੇ ਆ ਗਿਆ ਸੀ।

ਇਕਬਾਲ ਦੀ ਨਜ਼ਮ

ਇਕਬਾਲ ਦੀ ਨਜ਼ਮ, ‘ਇੱਕ ਸ਼ਾਮ’ (ਹਾਈਡਲਬਗਰ ਵਿੱਚ ਨੀਕਰ ਨਦੀ ਦੇ ਕੰਢੇ ‘ਤੇ ਲਿਖਿਆ ਗਿਆ) ਤੋਂ ਉਨ੍ਹਾਂ ਦੇ ਅਹਿਸਾਸ ਬਾਰੇ ਪਤਾ ਲੱਗਦਾ ਹੈ।

“ਖਾਮੋਸ਼ ਹੈ ਚਾਂਦਨੀ ਕਮਰ (ਚੰਨ) ਕੀ

ਸ਼ਾਖੇ ਹੈਂ ਖਾਮੋਸ਼ਹਰ ਸ਼ਜਰ (ਦਰਖਤ) ਕੀ…

….

ਏ ਦਿਲ! ਤੂੰ ਭੀ ਖਾਮੋਸ਼ ਹੋ ਜਾ

ਆਗੋਸ਼ ਮੇਂ ਆਗੋਸ਼ ਮੇਂ ਗਮ ਕੋ ਲੇ ਕੇ ਸੋ ਜਾ…”

ਇਮਾ ਦੇ ਨਾਮ ਇਕਬਾਲ ਦੀ ਚਿੱਠੀ

ਇਕਬਾਲ ਦੇ ਦਿਲ ਵਿੱਚ ਇਮਾ ਲਈ ਕਿੰਨੀ ਥਾਂ ਸੀ ਅਤੇ ਉਸ ਦਾ ਇਮਾ ਨਾਲ ਕੀ ਸੰਬੰਧ ਸੀ, ਇਸ ਦਾ ਅੰਦਾਜ਼ਾ ਇਸ ਚਿੱਠੀ ਤੋਂ ਲਾਇਆ ਜਾ ਸਕਦਾ ਹੈ।

“ਕਿਰਪਾ ਕਰਕੇ ਇਸ ਦੋਸਤ ਨੂੰ ਨਾ ਭੁੱਲੋ ਜਿਹੜਾ ਹਮੇਸ਼ਾ ਤੁਹਾਨੂੰ ਆਪਣੇ ਦਿਲ ਵਿੱਚ ਰੱਖਦਾ ਹੈ ਅਤੇ ਜੋ ਤੁਹਾਨੂੰ ਭੁੱਲ ਨਹੀਂ ਸਕਦਾ, ਹਾਈਡਲਬਰਗ ਵਿੱਚ ਮੇਰਾ ਰਹਿਣ ਇੱਕ ਸੋਹਣਾ ਸੁਪਨਾ ਲੱਗਦਾ ਹੈ ਅਤੇ ਮੈਂ ਇਸ ਸੁਪਨੇ ਨੂੰ ਦੁਹਰਾਉਣਾ ਚਾਹੁੰਦਾ ਹਾਂ। ਕੀ ਇਹ ਹੋ ਸੰਭਵ ਹੈ? ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ।”

Image copyright
Getty Images

ਫੋਟੋ ਕੈਪਸ਼ਨ

ਯੂਕੇ ਪਹੁੰਚ ਕੇ ਪੂਰਬ ਦੇ ਰਹੱਸਮਈ ਅਤੇ ਜਾਦੁਈ ਸਮਾਜ ਵਿੱਚ ਪਲੇ ਇਕਬਾਲ ਨੇ ਔਰਤਾਂ ਦਾ ਧਿਆਨ ਚੁੰਬਕ ਦੀ ਤਰ੍ਹਾਂ ਆਪਣੇ ਵੱਲ ਖਿੱਚ ਲਿਆ

ਇਨ੍ਹਾਂ ਚਿੱਠੀਆਂ ਤੋਂ ਇਕਬਾਲ ਦਾ ਅਕਸ ਉਹਨਾਂ ਰਵਾਇਤੀ ਧਾਰਨਾਵਾਂ ਤੋਂ ਪੂਰੀ ਤਰ੍ਹਾਂ ਵੱਖਰਾ ਹੈ ਜੋ ਅਸੀਂ ਸ਼ੁਰੂ ਤੋਂ ਹੀ ਪਾਠ-ਪੁਸਤਕਾਂ ਅਤੇ ਇਕਬਾਲ ਦੀ ਜਨਮ ਵਰ੍ਹੇਗੰਢ ਜਾਂ ਮੌਤ ਦੀ ਵਰ੍ਹੇਗੰਢ ‘ਤੇ ਦਿੱਤੇ ਜਾਣ ਵਾਲੇ ਭਾਸ਼ਣਾਂ ਵਿੱਚ ਦੇਖਦੇ ਰਹੇ ਹਾਂ।

21 ਜਨਵਰੀ 1908 ਨੂੰ ਇਕਬਾਲ ਨੇ ਲੰਡਨ ਤੋਂ ਇਮਾ ਦੇ ਨਾਮ ਚਿੱਠੀ ਵਿੱਚ ਲਿਖਿਆ, ” ਮੈਂਨੂੰ ਲੱਗਿਆ ਕਿ ਤੁਸੀਂ ਮੇਰੇ ਨਾਲ ਅੱਗੇ ਹੋਰ ਗੱਲਬਾਤ ਨਹੀਂ ਕਰਨਾ ਚਾਹੁੰਦੇ ਅਤੇ ਮੈਨੂੰ ਕਾਫ਼ੀ ਅਫ਼ਸੋਸ ਹੋਇਆ। ਹੁਣ ਫਿਰ ਤੁਹਾਡੀਆਂ ਚਿੱਠੀ ਮਿਲੀ ਹੈ ਜਿਸ ਕਾਰਨ ਕਾਫ਼ੀ ਖੁਸ਼ੀ ਮਿਲੀ ਹੈ। ਮੈਂ ਹਮੇਸ਼ਾ ਤੁਹਾਡੇ ਬਾਰੇ ਸੋਚਦਾ ਰਹਿੰਦਾ ਹਾਂ ਅਤੇ ਮੇਰਾ ਦਿਲ ਹਮੇਸ਼ਾ ਸੋਹਣੇ ਵਿਚਾਰਾਂ ਨਾਲ ਭਰਿਆ ਰਹਿੰਦਾ ਹੈ। ਇੱਕ ਚੰਗਿਆੜੀ ਤੋਂ ਸ਼ੋਲਾ ਉੱਠਦਾ ਹੈ ਅਤੇ ਇੱਕ ਸ਼ੋਲੇ ਤੋਂ ਇੱਕ ਵੱਡਾ ‘ਕੈਂਪ ਫਾਇਰ’ ਰੌਸ਼ਨ ਹੋ ਜਾਂਦਾ ਹੈ। ਤੁਹਾਡੇ ਕੋਲ ਤਰਸ-ਹਮਦਰਦੀ ਨਹੀਂ ਹੈ, ਤੁਸੀਂ ਨਾਸਮਝ ਹੋ। ਤੁਹਾਡੇ ਮੰਨ ਜੋ ਕਰਦਾ ਹੈ ਕਰੋ, ਮੈਂ ਕੁਝ ਨਹੀਂ ਕਹਾਂਗਾ, ਮੈਂ ਹਮੇਸ਼ਾ ਧੀਰਜ ਰੱਖੂੰਗਾ ਅਤੇ ਧੰਨਵਾਦੀ ਰਹਾਂਗਾ।”

‘ਖੁਸ਼ ਰਹਿਣ ਦਾ ਹੱਕ’

ਇਕਬਾਲ ਉਸ ਵੇਲੇ ਨਾ ਸਿਰਫ ਵਿਆਹੇ ਹੋਏ ਸਨ, ਸਗੋਂ ਦੋ ਬੱਚਿਆਂ ਦੇ ਵੀ ਪਿਤਾ ਸਨ।

ਇਹ ਇੱਕ ਵੱਖਰੀ ਗੱਲ ਹੈ ਕਿ ਘੱਟ ਉਮਰ ਵਿੱਚ ਮਾਪਿਆਂ ਦੀ ਪਸੰਦ ਨਾਲ ਕਰੀਮ ਬੀਬੀ ਨਾਲ ਵਿਆਹ ਤੋਂ ਬਹੁਤ ਉਹ ਨਾਖੁਸ਼ ਸਨ।

ਇੱਕ ਚਿੱਠੀ ਵਿੱਚ ਉਨ੍ਹਾਂ ਨੇ ਲਿਖਿਆ, “ਮੈਂ ਆਪਣੇ ਪਿਤਾ ਜੀ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਉਨ੍ਹਾਂ ਨੂੰ ਮੇਰੇ ਵਿਆਹ ਦਾ ਫੈਸਲਾ ਕਰਨ ਦਾ ਕੋਈ ਹੱਕ ਨਹੀਂ ਸੀ, ਖ਼ਾਸ ਕਰਕੇ ਉਦੋਂ ਜਦੋਂ ਮੈਂ ਇਸ ਤਰ੍ਹਾਂ ਦੇ ਕਿਸੇ ਵੀ ਬੰਧਨ ਵਿੱਚ ਪੈਣ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ। ਮੈਂ ਉਸ ਨੂੰ ਖਰਚਾ ਦੇਣ ਲਈ ਤਿਆਰ ਹਾਂ ਪਰ ਉਸ ਨੂੰ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨ ਲਈ ਤਿਆਰ ਨਹੀਂ ਹਾਂ। ਇਕ ਇਨਸਾਨ ਦੀ ਤਰ੍ਹਾਂ ਮੈਨੂੰ ਵੀ ਖੁਸ਼ ਰਹਿਣ ਦਾ ਹੱਕ ਹੈ। ਜੇ ਸਜਾਮ ਜਾਂ ਕੁਦਰਤ ਮੈਨੂੰ ਇਹ ਹੱਕ ਦੇਣ ਤੋਂ ਇਨਕਾਰ ਕਰਦੇ ਹਨ ਤਾਂ ਮੈਂ ਦੋਹਾਂ ਦਾ ਬਾਗ਼ੀ ਹਾਂ। ਹੁਣ ਸਿਰਫ਼ ਇੱਕ ਹੀ ਰਾਹ ਹੈ ਕਿ ਮੈਨੂੰ ਹਮੇਸ਼ਾ ਲਈ ਇਸ ਮੰਦਭਾਗੇ ਦੇਸ਼ ਤੋਂ ਚਲਾ ਜਾਵਾਂ ਜਾਂ ਫਿਰ ਸ਼ਰਾਬ ਦਾ ਸਹਾਰਾ ਲੈ ਲਵਾਂ ਜਿਸ ਨਾਲ ਖੁਦਕੁਸ਼ੀ ਸੌਖੀ ਹੋ ਜਾਂਦੀ ਹੈ।”

ਯੂਕੇ ਪਹੁੰਚ ਕੇ ਪੂਰਬ ਦੇ ਰਹੱਸਮਈ ਅਤੇ ਜਾਦੁਈ ਸਮਾਜ ਵਿੱਚ ਪਲੇ ਇਕਬਾਲ ਨੇ ਔਰਤਾਂ ਦਾ ਧਿਆਨ ਚੁੰਬਕ ਦੀ ਤਰ੍ਹਾਂ ਆਪਣੇ ਵੱਲ ਖਿੱਚ ਲਿਆ।

ਇਸ ਵੇਲੇ ਤੱਕ ਇਨ੍ਹਾਂ ਦੀਆਂ ਕਵਿਤਾਵਾਂ ਉੱਤਰ ਭਾਰਤ ਵਿੱਚ ਹਰ ਥਾਂ ਮਸ਼ਹੂਰ ਹੋ ਚੁੱਕੀਆਂ ਸਨ ਅਤੇ ਲੋਕ ਗਲੀਆਂ ਵਿੱਚ ਇਸ ਨੂੰ ਗਾਉਂਦੇ ਫਿਰਦੇ ਸੀ ਅਤੇ ਇਸ ਪ੍ਰਸਿੱਧੀ ਦੀ ਕੁਝ ਚਰਚਾ ਵਿਦੇਸ਼ ਵਿੱਚ ਵੀ ਪਹੁੰਚ ਚੁੱਕੀ ਸੀ।

ਇਕਬਾਲ ਦੀ ਸ਼ੌਹਰਤ

ਇਕਬਾਲ ਤੋਂ ਪ੍ਰਭਾਵਿਤ ਹੋਣ ਵਾਲੀਆਂ ਔਰਤਾਂ ਵਿੱਚ ਇੱਕ ਅਤਿਆ ਫੈਜ਼ੀ ਵੀ ਸੀ ਜਿਨ੍ਹਾਂ ਨੇ ਇੱਕ ਕਿਤਾਬ ਵਿੱਚ ਇਕਬਾਲ ਦੇ ਉਸ ਦੌਰ ਉੱਤੇ ਰੌਸ਼ਨੀ ਪਾਈ ਹੈ।

ਅਤਿਆ ਫੈਜ਼ੀ ਮੁੰਬਈ ਦੇ ਇੱਕ ਖੁਸ਼ਹਾਲ ਪਰਿਵਾਰ ਦੀ ਰਹਿਣ ਵਾਲੀ ਸੀ। ਉਨ੍ਹਾਂ ਦੇ ਪਿਤਾ ਹਸਨ ਆਫਨਦੀ ਇੱਕ ਵੱਡੇ ਵਪਾਰੀ ਸਨ ਜੋ ਦੂਜੇ ਦੇਸਾਂ ਦਾ ਸਫਰ ਕਰਦੇ ਰਹਿੰਦੇ ਸਨ।

ਕੁਝ ਲੋਕਾਂ ਦੀ ਰਾਇ ਹੈ ਕਿ ਸ਼ਾਇਦ ਇਕਬਾਲ ਅਤਿਆ ਦੀ ਮੁਹੱਬਤ ਵਿੱਚ ਗ੍ਰਿਫਤਾਰ ਸਨ ਪਰ ਇਸ ਨਾਲ ਇਤਫਾਕ ਨਾ ਰੱਖਣ ਵਾਲੇ ਲੋਕਾਂ ਮੁਤਾਬਿਕ ਅੱਲਾਮਾ ਦੀ ਅਤਿਆ ਨਾਲ ਦੋਸਤੀ ਸਿਰਫ਼ ਬੌਧਿਕ ਪੱਧਰ ਉੱਤੇ ਸੀ ਅਤੇ ਉਹ ਉਨ੍ਹਾਂ ਨਾਲ ਦਾਰਸ਼ਨਿਕ ਪੱਧਰ ਤੇ ਵਿਚਾਰ ਕਰਦੇ ਸੀ।

ਅਤਿਆ ਦੇ ਨਾਮ ਲਿਖੀਆਂ ਗਈਆਂ ਚਿੱਠੀਆਂ ਦੀ ਜੇ ਇਮਾ ਨਾਮ ਲਿਖੀਆਂ ਚਿੱਠੀਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਫਰਕ ਦਿਨ ਅਤੇ ਰਾਤ ਦੀ ਤਰ੍ਹਾਂ ਸਾਫ਼ ਹੈ।

ਇਕਬਾਲ ਵਿਦੇਸ਼ ਵਿੱਚ ਕਿਉਂ ਰਹਿੰਦੇ ਸੀ?

ਇਕਬਾਲ ਦੋ ਸਾਲ ਪਹਿਲਾਂ ਯੂਕੇ ਗਏ ਸਨ ਜਿੱਥੇ ਉਨ੍ਹਾਂ ਨੇ ਕੈਮਬ੍ਰਿਜ ਤੋਂ ਬੀਏ ਦੀ ਡਿਗਰੀ ਕੀਤੀ ਸੀ।

ਇਸ ਦੌਰਾਨ ਉਨ੍ਹਾਂ ਨੇ ‘ਡੈਵਲਪਮੈਂਟ ਆਫ਼ ਮੈਟਾ ਫਿਜ਼ਿਕਸ ਦੇ ਇਨ ਇਰਾਨ’ ਦੇ ਨਾਂ ‘ਤੇ ਇੱਕ ਲੇਖ ਲਿਖਿਆ ਸੀ ਅਤੇ ਹੁਣ ਉਹ ਆਪਣੇ ਉਸਤਾਦ ਪ੍ਰੋਫੈਸਰ ਓਰਨਾਲਡ ਦੀ ਸਲਾਹ ਨਾਲ ਉਸੇ ਲੇਖ ‘ਤੇ ਜਰਮਨੀ ਦੀ ਮਿਊਨਿਖ ਯੂਨੀਵਰਸਿਟੀ ਤੋਂ ਪੀਐਚਡੀ ਦੀ ਡਿਗਰੀ ਹਾਸਿਲ ਕਰਨਾ ਚਾਹੁੰਦੇ ਸੀ।

Image copyright
Getty Images

ਫੋਟੋ ਕੈਪਸ਼ਨ

ਉਹ ਆਪਣੀ ਕਿਤਾਬ ‘ਇਕਬਾਲ’ ਵਿੱਚ ਲਿਖਦੇ ਹਨ ਕਿ ਉਹ ਇਕਬਾਲ ਬਿਲਕੁਲ ਵੱਖਰੇ ਸਨ ਜਿਸ ਨੂੰ ਮੈਂ ਲੰਡਨ ਵਿੱਚ ਦੇਖਿਆ ਸੀ

ਇਸ ਮੰਤਵ ਲਈ ਉਨ੍ਹਾਂ ਨੇ ਸਾਲ 1907 ਦੀ ਬਸੰਤ ਵਿੱਚ ਜਰਮਨੀ ਦਾ ਸਫਰ ਕੀਤਾ ਸੀ, ਜਿੱਥੇ ਉਨ੍ਹਾਂ ਦੀ ਮੁਲਾਕਾਤ ਇਮਾ ਨਾਲ ਹੋਈ।

ਇਮਾ ਦਾ ਜਨਮ 26 ਅਗਸਤ 1879 ਨੂੰ ਨੀਕਰ ਦਰਿਆ ਦੇ ਕੰਢੇ ‘ਤੇ ਇੱਕ ਛੋਟੇ ਜਿਹੇ ਕਸਬੇ ਹਾਈਲਬਰੂਨ ਵਿੱਚ ਹੋਇਆ ਸੀ।

ਇਮਾ ਦੀਆਂ ਤਿੰਨ ਭੈਣਾਂ ਅਤੇ ਦੋ ਭਰਾ ਸਨ। ਇਮਾ 29 ਸਾਲ ਦੇ ਇਕਬਾਲ ਤੋਂ ਦੋ ਸਾਲ ਛੋਟੀ ਸੀ ਪਰ ਕੱਦ ਵਿੱਚ ਇੱਕ ਇੰਚ ਲੰਬੀ ਸੀ।

ਇਮਾ ਦੀ ਤਸਵੀਰ

ਇਮਾ ਦੀ ਸਿਰਫ਼ ਇੱਕ ਹੀ ਤਸਵੀਰ ਸਾਡੀ ਨਜ਼ਰ ਤੋਂ ਲੰਘੀ ਹੈ ਜਿਸ ਵਿੱਚ ਉਹੀ ਮੁਸਕਰਾਹਟ ਝਲਕ ਰੀਹ ਹੈ ਜਿਸ ਦਾ ਜ਼ਿਕਰ ਇਕਬਾਲ ਨੇ ਉਸ ਦੌਰ ਦੀ ਇੱਕ ਅਣਛਪੀ ਅਤੇ ਅਧੂਰੀ ਨਜ਼ਮ ‘ਗੁਮਸ਼ੁਦਾ ਦਾਸਤਾਨ’ ਵਿੱਚ ਕੀਤਾ ਹੈ।

ਇਮਾ ਦੀ ਮਾਂ ਬੋਲੀ ਜਰਮਨ ਸੀ ਪਰ ਉਹ ਯੂਨਾਨੀ (ਗ੍ਰੀਕ) ਅਤੇ ਫਰਾਂਸੀਸੀ ਭਾਸ਼ਾਵਾਂ ਵੀ ਜਾਣਦੀ ਸੀ।

ਇਸ ਤੋਂ ਇਲਾਵਾ ਉਸ ਨੂੰ ਦਰਸ਼ (ਫਲਸਫੇ) ਅਤੇ ਕਵਿਤਾ ਵਿੱਚ ਵੀ ਦਿਲਚਸਪੀ ਸੀ ਅਤੇ ਇਹ ਇਮਾ ਅਤੇ ਇਕਬਾਲ ਵਿਚਕਾਰ ਸਾਂਝ ਦਾ ਕਾਰਨ ਸੀ।

ਇਕਬਾਲ ਦੀਆਂ ਚਿੱਠੀਆਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਇਮਾ ਦੇ ਨਾਲ ਮਿਲ ਕੇ ਮਸ਼ਹੂਰ ਜਰਮਨ ਕਵੀ ਗੋਏਟੇ ਨੂੰ ਸ਼ੁਰੂ ਤੋਂ ਅੰਤ ਤੱਕ ਪੜ੍ਹਿਆ ਹੈ।

ਇਹ ਵੀ ਪੜ੍ਹੋ:

ਯੂਨੀਵਰਸਿਟੀ ਤੋਂ ਡਿਗਰੀ ਲੈਣ ਤੋਂ ਬਾਅਦ ਇਮਾ ਨੇ ‘ਪੇਨਸੀਨਿਊਨ ਸ਼ੀਰਰ’ ਨਾਂ ਦੇ ਬੋਰਡਿੰਗ ਹਾਊਸ ਵਿੱਚ ਨੌਕਰੀ ਕਰ ਲਈ, ਜਿੱਥੇ ਉਹ ਵਿਦੇਸ਼ੀ ਵਿਦਿਆਰਥੀਆਂ ਨੂੰ ਜਰਮਨ ਭਾਸ਼ਾ ਸਿਖਾਉਂਦੀ ਸੀ ਅਤੇ ਇਸ ਦੇ ਬਦਲੇ ਵਿੱਚ ਉਨ੍ਹਾਂ ਨੂੰ ਮੁਫ਼ਤ ਵਿੱਚ ਰਹਿਣਾ ਅਤੇ ਖਾਣਾ ਉਪਲੱਬਧ ਕਰਾਇਾ ਗਿਆ ਸੀ।

ਇਕਬਾਲ ਨੇ ਕਿਸੇ ਜ਼ਮਾਨੇ ਵਿੱਚ ਲਿਖਿਆ ਸੀ, “ਮੈਂ ਏ ਇਕਬਾਲ ਯੂਰਪ ਮੇਂ ਉਸੇ ਢੂੰਡਾ ਅਬਸ… ਬਾਤ ਜੋ ਹਿੰਦੁਸਤਾਨ ਦੇ ਮਹੀਨੇ ਸਰਹੱਦਾਂ ਵਿੱਚ ਸੀ…”

ਪਰ ਜਰਮਨੀ ਆ ਕੇ ਉਨ੍ਹਾਂ ਦਾ ਖਿਆਲ ਬਦਲ ਗਿਆ।

ਇੱਕ ਚਿੱਠੀ ਵਿੱਚ ਉਹ ਲਿਖਦੇ ਹਨ, “ਅੰਗਰੇਜ਼ ਔਰਤ ਵਿੱਚ ਉਹ ਮਹਿਲਾ ਭਾਵਨਾ ਅਤੇ ਬਿੰਦਾਸਪਨ ਨਹੀਂ ਹੈ ਜੋ ਜਰਮਨੀ ਦੀਆਂ ਔਰਤਾਂ ਵਿੱਚ ਹੁੰਦਾ ਹੈ। ਜਰਮਨੀ ਔਰਤ ਏਸ਼ੀਆਈ ਔਰਤ ਨਾਲ ਮਿਲਦੀ ਹੈ। ਇਸ ਵਿੱਚ ਮੁਹੱਬਤ ਦੀ ਗਰਮੀ ਹੈ। ਅੰਗਰੇਜ਼ ਔਰਤ ਵਿੱਚ ਇਹ ਗਰਮੀ ਨਹੀਂ ਹੈ। ਅੰਗਰੇਜ਼ ਔਰਤ ਨੂੰ ਘਰੇਲੂ ਜ਼ਿੰਦਗੀ ਅਤੇ ਉਸ ਦੇ ਬੰਧਨ ਪਸੰਦ ਨਹੀਂ ਜਿੰਨਾ ਜਰਮਨੀ ਦੀਆਂ ਔਰਤਾਂ ਨੂੰ ਹੈ।”

ਬਿਲਕੁਲ ਵੱਖਰੇ ਇਕਬਾਲ

ਅਤਿਆ ਫੈਜ਼ੀ ਨੇ ਹਾਈਡਲਬਰਗ ਵਿੱਚ ਜਿਸ ਇਕਬਾਲ ਨੂੰ ਦੇਖਿਆ ਉਸ ਤੋਂ ਹੈਰਾਨ ਰਹਿ ਗਈ।

ਉਹ ਆਪਣੀ ਕਿਤਾਬ ‘ਇਕਬਾਲ’ ਵਿੱਚ ਲਿਖਦੇ ਹਨ ਕਿ ਉਹ ਇਕਬਾਲ ਬਿਲਕੁਲ ਵੱਖਰੇ ਸਨ ਜਿਸ ਨੂੰ ਮੈਂ ਲੰਡਨ ਵਿੱਚ ਦੇਖਿਆ ਸੀ। ਅਜਿਹਾ ਲਗਦਾ ਹੈ ਕਿ ਜਿਵੇਂ ਦਰਮਨੀ ਉਨ੍ਹਾਂ ਦੇ ਵਜੂਦ ਵਿੱਚ ਸਮਾ ਗਿਆ ਹੈ।

Image copyright
allamaiqbal.com

ਫੋਟੋ ਕੈਪਸ਼ਨ

ਅਤਿਆ ਨੇ ਲਿਖਿਆ ਇਕਬਾਲ ਇਮਾ ਨਾਲ ਨੱਚਦੇ ਵੀ ਸਨ ਪਰ ਅਨਾੜੀਪਣ ਦੀ ਤਰ੍ਹਾਂ

ਅਤਿਆ ਅਨੁਸਾਰ ਇਕਬਾਲ ਜਰਮਨ ਸਿੱਖਣ ਤੋਂ ਇਲਾਵਾ ਨਾਚ, ਸੰਗੀਤ, ਕਿਸ਼ਤੀ ਚਲਾਉਣਾ ਅਤੇ ਹਾਈਕਿੰਗ ਵੀ ਸਿੱਖਦੇ ਸਨ।

ਅਤਿਆ ਨੇ ਇੱਕ ਦਿਲਚਸਪ ਘਟਨਾ ਦੱਸੀ ਜਿ ਤੋਂ ਪਤਾ ਲੱਗਦਾ ਹੈ ਕਿ ਇਮਾ ਵੀ ਇਕਬਾਲ ਤੋਂ ਪ੍ਰਭਾਵਿਤ ਸੀ।

ਹੋਇਆ ਇਸ ਤਰ੍ਹਾਂ ਕਿ ਇਮਾ ਨੇ ਇੱਕ ਦਿਨ ਓਪੇਰਾ ਗਾਉਣਾ ਸ਼ੁਰੂ ਕਰ ਦਿੱਤਾ। ਇਕਬਾਲ ਨੇ ਉਸ ਦਾ ਸਾਥ ਦੇਣਾ ਚਾਹਿਆ ਪਰ ਪੱਛਮੀ ਸੰਗੀਤ ਦੀ ਜਾਣਕਾਰੀ ਨਾ ਹੋਣ ਕਾਰਨ ਇਕਬਾਲ ਬੇਸੁਰੇ ਹੋ ਗਏ।

ਤੁਹਾਨੂੰ ਦੱਸ ਦੇਈਏ ਕਿ ਇਕਬਾਲ ਦਾ ਬਹੁਤ ਸੁਰੀਲਾ ਗਲਾ ਸੀ ਅਤੇ ਭਾਰਤ ਵਿਚ ਲੈਅ ਨਾਲ ਮੁਸ਼ਾਇਰੇ ਵਿੱਚ ਸ਼ੇਰ ਪੜ੍ਹਨ ਦੀ ਸ਼ੁਰੂਆਤ ਉਨ੍ਹਾਂ ਨੇ ਹੀ ਕੀਤੀ ਸੀ ਅਤੇ ਜਦੋਂ ਉਹ ਆਪਣੀ ਕਲਾਮ ਨੂੰ ਆਪਣੀ ਸੁਰੀਲੀ ਆਵਾਜ਼ ਵਿਚ ਪੜ੍ਹਦੇ ਸਨ ਤਾਂ ਉਸ ਦਾ ਅਸਰ ਦੁਗਣਾ, ਚਾਰ ਗੁਣਾ ਹੋ ਕੇ ਵੱਡੀ ਤੋਂ ਵੱਡੀ ਮਹਾਫ਼ਿਲ ਨੂੰ ਵਹਾ ਕੇ ਲੈ ਜਾਂਦਾ ਸੀ।

ਪਰ ਜਦੋਂ ਉਹ ਓਪੇਰਾ ਗਾਉਂਦੀ ਹੋਈ ਇਮਾ ਦਾ ਸਾਥ ਨਹੀਂ ਦੇ ਸਕੇ ਤਾਂ ਉਹ ਕਾਫ਼ੀ ਸ਼ਰਮਿੰਦਾ ਹੋਏ ਅਤੇ ਪਿੱਛੇ ਹੱਟ ਗਏ।

ਸ਼ਾਇਦ ਇਮਾ ਨੂੰ ਵੀ ਇਸ ਦਾ ਅਹਿਸਾਸ ਹੋਇਆ ਅਤੇ ਉਸੇ ਰਾਤ ਉਨ੍ਹਾਂ ਨੇ ਅਤਿਆ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਕੋਈ ਭਾਰਤੀ ਗੀਤ ਸਿਖਾ ਦੇਣ।

ਅਗਲੇ ਦਿਨ ਜਦੋਂ ਸਾਰੇ ਨੀਕਰ ਨਦੀ ਦੇ ਕੰਢੇ ‘ਤੇ ਪਿਕਨਿਕ ਲਈ ਨਿਕਲੇ ਤਾਂ ਅਚਾਨਕ ਇਮਾ ਨੇ ਗਾਣਾ ਸ਼ੁਰੂ ਕਰ ਦਿੱਤਾ, “ਗਜਰਾ ਵੇਚਣ ਵਾਲੀ ਨਾਦਾਨ… ਇਹ ਤੇਰਾ ਨੱਖਰਾ…”

ਵਿਆਹ ਕਰਨਾ ਚਾਹੁੰਦੇ ਸੀ ਇਕਬਾਲ

ਸੰਗੀਤ ਤੋਂ ਇਲਾਵਾ ਪੱਛਮੀ ਨੱਚਣਾ ਵੀ ਇਕਬਾਲ ਦੀ ਪਹੁੰਚ ਤੋਂ ਬਾਹਰ ਸੀ।

ਅਤਿਆ ਨੇ ਲਿਖਿਆ ਇਕਬਾਲ ਇਮਾ ਨਾਲ ਨੱਚਦੇ ਵੀ ਸਨ ਪਰ ਅਨਾੜੀਪਣ ਦੀ ਤਰ੍ਹਾਂ।

ਕੁਝ ਇਕਬਾਲ ਅਧਿਐਨ ਦੇ ਮਾਹਿਰਾਂ ਅਨੁਸਾਰ ਮਾਮਲਾ ਸਿਰਫ ਗੱਲਬਾਤ ਤੱਕ ਹੀ ਸੀਮਿਤ ਨਹੀਂ ਸੀ ਸਗੋਂ ਇਕਬਾਲ ਇਮਾ ਨਾਲ ਵਿਆਹ ਕਰਨਾ ਚਾਹੁੰਦੇ ਸੀ।

Image copyright
Atiya Fyzee

ਫੋਟੋ ਕੈਪਸ਼ਨ

ਸ਼ਾਇਦ ਇਮਾ ਨੂੰ ਵੀ ਇਸ ਦਾ ਅਹਿਸਾਸ ਹੋਇਆ ਅਤੇ ਉਸੇ ਰਾਤ ਉਨ੍ਹਾਂ ਨੇ ਅਤਿਆ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਕੋਈ ਭਾਰਤੀ ਗੀਤ ਸਿਖਾ ਦੇਣ

ਖੁਦ ਇਮਾ ਦੇ ਚਚੇਰੇ ਭਰਾ ਦੀ ਧੀ ਹੀਲਾਕ੍ਰਲ਼ ਹੋਫ ਨੇ ਸਈਦ ਅਖਤਰ ਦੁਰਾਨੀ ਨੂੰ ਦੱਸਿਆ ਸੀ ਕਿ ਇਮਾ ਲਗਭਗ 1908 ਵਿੱਚ ਭਾਰਤ ਜਾਣਾ ਚਾਹੁੰਦੀ ਸੀ ਪਰ ਉਨ੍ਹਾਂ ਦੇ ਵੱਡੇ ਭਰਾ ਅਤੇ ਪਰਿਵਾਰ ਦੇ ਮੁਖਿਆ ਕਾਰਲ ਨੇ ਉਨ੍ਹਾਂ ਨੂੰ ਦੂਰ-ਦੁਰਾਡੇ ਦੇਸ ਵਿੱਚ ਇਕੱਲੇ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ।

ਭਰਾ ਬਣੇ ਰੋੜਾ

ਦੂਜੇ ਪਾਸੇ ਇਕਬਾਲ ਭਾਰਤ ਪਰਤਣ ਤੋਂ ਬਾਅਦ ਯੂਰਪ ਵਾਪਸ ਜਾਣਾ ਚਾਹੁੰਦੇ ਸੀ ਜਿਸ ਦੀ ਇੱਛਾ ਨਾ ਸਿਰਫ ਉਨ੍ਹਾਂ ਨੇ ਇਮਾ ਨੂੰ ਕੀਤੀ ਸਗੋਂ ਅਤਿਆ ਨੂੰ ਲਿਖੀਆਂ ਗਈਆਂ ਚਿੱਠੀਆਂ ਵਿੱਚ ਵੀ ਮਿਲਦੀ ਹੈ।

ਪਰ ਜਿਸ ਤਰ੍ਹਾਂ ਇਮਾ ਦੇ ਵੱਡੇ ਭਰਾ ਉਨ੍ਹਾਂ ਦੇ ਹਿੰਦੁਸਾਤਨ ਜਾਣ ਦੀ ਰਾਹ ਵਿੱਚ ਆ ਗਏ ਉਸੇ ਤਰ੍ਹਾਂ ਹੀ ਇਕਬਾਲ ਦੇ ਵੱਡੇ ਭਰਾ ਉਨ੍ਹਾਂ ਦੇ ਵਾਪਸ ਵਿਦੇਸ਼ ਜਾਣ ਦੇ ਰਾਹ ਵਿੱਚ ਆ ਗਏ।

9 ਅਪ੍ਰੈਲ, 1909 ਨੂੰ ਲਿਖੇ ਇੱਕ ਪੱਤਰ ਵਿੱਚ ਉਹ ਲਿਖਦੇ ਹਨ, “ਮੈਂ ਕੋਈ ਨੌਕਰੀ ਕਰਨਾ ਹੀ ਨਹੀਂ ਚਾਹੁੰਦਾ, ਮੇਰਾ ਇਰਾਦਾ ਤਾਂ ਛੇਤੀ ਤੋਂ ਛੇਤੀ ਇਸ ਦੇਸ ਤੋਂ ਦੂਰ ਹੋਣ ਦਾ ਹੈ। ਕਿਉਂਕਿ ਤੁਹਾਨੂੰ ਪਤਾ ਹੈ ਮੇਰੇ ਆਪਣੇ ਵੱਡੇ ਭਰਾ ਦਾ ਨੈਤਿਕ ਕਰਜ਼ਾ ਜਿਸ ਨੇ ਮੈਨੂੰ ਰੋਕਿਆ ਹੋਇਆ ਹੈ।”

Image copyright
Frau Edith Schmidt-Wegenast

ਫੋਟੋ ਕੈਪਸ਼ਨ

ਇਕਬਾਲ ਨੇ ਬਹੁਤ ਪਹਿਲਾਂ ਲਿਖਿਆ ਸੀ, “ਤੇਰੇ ਇਸ਼ਕ ਦੀ ਇੰਤੇਹਾ ਚਾਹੁੰਦਾ ਹਾਂ… ਮੇਰੀ ਸਾਦਗੀ ਦੇਖ ਕੀ ਚਾਹੁੰਦਾ ਹਾਂ”

ਨੈਤਿਕ ਕਰਜ਼ਾ ਇਹ ਸੀ ਕਿ ਇਕਬਾਲ ਦੀ ਸਿੱਖਿਆ ਦਾ ਖਰਚਾ ਉਨ੍ਹਾਂ ਦੇ ਵੱਡੇ ਭਰਾ ਨੇ ਚੁੱਕਿਆ ਸੀ ਅਤੇ ਉਹ ਯੂਰਪ ਤੋਂ ਆਉਣ ਤੋਂ ਬਾਅਦ ਉਹ ਰਕਮ ਵਾਪਸ ਕਰਨਾ ਚਾਹੁੰਦੇ ਸੀ।

ਉਹ ਇਮਾ ਨੂੰ ਲਿਖਦੇ ਹਨ, “ਕੁਝ ਸਮੇਂ ਬਾਅਦ, ਜਦੋਂ ਮੇਰੇ ਕੋਲ ਪੈਸੇ ਜਮ੍ਹਾਂ ਹੋ ਜਾਣਗੇ ਤਾਂ ਮੈਂ ਯੂਰਪ ਨੂੰ ਆਪਣਾ ਘਰ ਬਣਾ ਬਣਾਉਂਗਾ। ਇਹ ਮੇਰੀ ਕਲਪਨਾ ਹੈ ਅਤੇ ਮੇਰੀ ਇੱਛਾ ਹੈ ਕਿ ਇਹ ਸਭ ਕੁਝ ਪੂਰਾ ਹੋਵੇਗਾ।”

ਪਰ ਇਹ ਇੱਛਾਵਾਂ ਨਾਕਾਮ ਹਸਰਤਾਂ ਬਣ ਗਈਆਂ। ਇਕਬਾਲ ਦੀ ਜ਼ਿੰਦਗੀ ਦਾ ਅਗਲਾ ਹਿੱਸਾ ਮੁਸ਼ਕਿਲ ਵਿੱਤੀ ਹਲਾਤਾਂ ਵਿੱਚ ਲੰਘਿਆ। ਪਰ ਇਸ ਦੌਰਾਨ ਵੀ ਉਹ ਇਮਾ ਨੂੰ ਨਹੀਂ ਭੁੱਲੇ।

ਉਹ ਬਹੁਤ ਦਿਲਚਸਪੀ ਨਾਲ ਲਿਖਦਾ ਹੈ, ” ਮੈਨੂੰ ਉਹ ਜ਼ਮਾਨਾ ਯਾਦ ਹੈਇਕੱਠੇ ਗੇਏਟੋ ਦੀਆਂ ਕਵਿਤਾਵਾਂ ਪੜ੍ਹਦੇ ਸੀ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀ ਉਹ ਖੁਸ਼ੀਆਂ ਭਰੇ ਦਿਨ ਯਾਦ ਹੋਣਗੇ ਜਦੋਂ ਅਸੀਂ ਇੰਨੇ ਕਰੀਬ ਸੀ। ਮੇਰੀ ਬਹੁਤ ਇੱਛਾ ਹੈ ਕਿ ਮੈਂ ਤੁਹਾਨੂੰ ਮੁੜ ਮਿਲਾਂ।”

ਭਾਰਤ ਆਉਣ ਤੋਂ ਬਾਅਦ…

ਇਮਾ ਨਾਲ ਮੁਲਾਕਾਤ ਤੋਂ 24 ਸਾਲ ਬਾਅਦ 1931 ਵਿੱਚ ਇੱਕ ਕਾਨਫਰੰਸ ਵਿੱਚ ਜਦੋਂ ਇਕਬਾਲ ਗਏ ਤਾਂ ਉਸ ਵੇਲੇ ਵੀ ਉਨ੍ਹਾਂ ਨੇ ਜਰਮਨੀ ਜਾ ਕੇ ਇਮਾ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਸੀ। ਉਸ ਵੇਲੇ ਤੱਕ ਪੁਲਾਂ ਦੇ ਹੇਠਾਂ ਬਹੁਤ ਸਾਰਾ ਪਾਣੀ ਵਹਿ ਚੁੱਕਿਆ ਸੀ। ਇਕਬਾਲ ਨੇ ਦੋ ਹੋਰ ਵਿਆਹ ਕਰ ਲਏ ਸੀ ਅਤੇ ਉਨ੍ਹਾਂ ਦੇ ਬੱਚੇ ਜਵਾਨ ਹੋ ਗਏ ਸੀ, ਇਸ ਲਈ ਮੁਲਾਕਾਤ ਹੋ ਨਹੀਂ ਸਕੀ।

ਇਕਬਾਲ ਨੇ ਬਹੁਤ ਪਹਿਲਾਂ ਲਿਖਿਆ ਸੀ, “ਤੇਰੇ ਇਸ਼ਕ ਦੀ ਇੰਤੇਹਾ ਚਾਹੁੰਦਾ ਹਾਂ… ਮੇਰੀ ਸਾਦਗੀ ਦੇਖ ਕੀ ਚਾਹੁੰਦਾ ਹਾਂ”

ਸ਼ਾਇਦ ਇਹੀ ਉਨ੍ਹਾਂ ਦੀ ਸਾਦਗੀ ਸੀ ਕਿ ਉਹ ਭਾਰਤ ਪਰਤਣ ਤੋਂ ਬਾਅਦ ਵੀ ਇਮਾ ਨੂੰ ਮਿਲਣ ਦੇ ਸੁਪਨੇ ਦੇਖਦੇ ਰਹੇ।

ਇਹ ਵੀ ਪੜ੍ਹੋ:

ਹਾਲਾਂਕਿ ਇਹ ਉਹ ਜ਼ਮਾਨਾ ਸੀ ਜਦੋਂ ਹਾਲੇ ਹਵਾਈ ਸਫੜ ਭਵਿੱਖ ਵਿੱਚ ਸੀ ਅਤੇ ਸਮੁੰਦਰ ਦੇ ਰਾਹੀ ਭਾਰਤ ਤੋਂ ਯੂਰਪ ਜਾਣ ਵਿੱਚ ਮਹੀਨੇ ਲੱਗਦੇ ਸਨ।

ਇਨ੍ਹਾਂ ਦੋਹਾਂ ਵਿਚਾਲਾ ਅਸਲ ਵਿੱਚ ਸੱਤ ਸਮੁੰਦਰ ਤੋਂ ਪਾਰ ਦਾ ਫਾਸਲਾ ਸੀ।

ਇਮਾ ਨਾਲ ਇਕਬਾਲ ਦਾ ਰਿਸ਼ਤਾ ਪਰਵਾਨ ਨਹੀਂ ਚੱੜ੍ਹ ਸਕਿਆ ਪਰ ਇਮਾ ਨੇ ਇਕਬਾਲ ਦੀ ਪ੍ਰੇਰਣਾ ਬਣ ਕੇ ਉਨ੍ਹਾਂ ਦੀ ਸ਼ਾਇਰੀ ਵਿੱਚ ਉਹ ਦਰਦ ਦਾ ਪੈਦਾ ਕੀਤਾ ਜਿਸ ਨਾਲ ਉਨ੍ਹਾਂ ਦੀ ਸ਼ਾਇਰੀ ਵਿੱਚ ਪਛਾਣ ਬਣੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਬਲਾਗ: 'ਭਾਰਤ-ਪਾਕਿਸਤਾਨ ਦੇ ਕੱਟੜਪੰਥੀਆਂ ਵਿਚਾਲੇ ਕੀ ਹੈ ਸਾਂਝਧਾਰਮਿਕ ਸੰਗਠਨ

ਮੈਨੂੰ ਅੱਜ ਤੱਕ ਸਮਝ ਨਹੀਂ ਆਇਆ ਕਿ ਜਿੰਨੇ ਵੀ ਧਰਮ ਆਧਾਰਿਤ ਧੜੇ ਅਤੇ ਸਿਆਸੀ ਅਦਾਰੇ ਹਨ, ਉਨ੍ਹਾਂ ਨੂੰ ਇੱਕ-ਦੂਜੇ ਦਾ ਦੁਸ਼ਮਣ ਹੋਣ ਦੇ ਬਾਵਜੂਦ ਇੱਕ ਹੀ ਵਿਚਾਰਾਧਾਰਾ ਦੇ ਝਰਨੇ ਤੋਂ ਪਾਣੀ ਪੀਣ ਵਿੱਚ ਕੋਈ ਇਤਰਾਜ਼ ਕਿਉਂ ਨਹੀਂ ਹਨ?

ਲਿਬਰਲ ਅਤੇ ਸੈਕੂਲਰ ਸੋਚ ਹਿੰਦੂ ਕੱਟੜਪੰਥੀਆਂ ਦੇ ਨੇੜੇ ਵੀ ਦੇਸ ਧ੍ਰੋਹ ਦੇ ਬਰਾਬਰ ਹੈ ਅਤੇ ਮੁਸਲਮਾਨ ਅੱਤਵਾਦੀ ਵੀ ਉਨ੍ਹਾਂ ਨੂੰ ਗੱਦਾਰ ਅਤੇ ਧਰਮ ਦਾ ਦੁਸ਼ਮਣ ਸਮਝ ਕੇ ਨਫ਼ਰਤ ਕਰਦੇ ਹਨ।

ਸੈਕੂਲਰ ਤਾਲੀਮ ਹਿੰਦੂ ਅਤੇ ਮੁਸਲਮਾਨ ਕੱਟੜਪੰਥੀ ਵੱਡੇ ਸ਼ੌਕ ਨਾਲ ਹਾਸਿਲ ਕਰਦੇ ਹਨ। ਇੱਕ ਤੋਂ ਇੱਕ ਨਵਾਂ ਫੋਨ, ਗੱਡੀ, ਸਾਫਟਵੇਅਰ ਵਰਤੋਂ ਕਰਨ ਵਿੱਚ ਉਹ ਬਿਲਕੁਲ ਨਹੀਂ ਝਿਜਕਦੇ।

ਇਹ ਵੀ ਪੜ੍ਹੋ:

ਕੋਈ ਕੱਟੜਪੰਥੀ ਮੋਬਾਈਲ ਫੋਨ ਦਾ ਨਵਾਂ ਮਾਡਲ ਲੈਣ ਤੋਂ ਕਦੇ ਮਨ੍ਹਾਂ ਨਹੀਂ ਕਰੇਗਾ। ਪਰ ਨਵੀਂ ਸੋਚ ਨੂੰ ਅਪਨਾਉਣਾ ਛੱਡ ਕੇ ਉਸ ਨੂੰ ਸੁਣਨ ਤੋਂ ਵੀ ਇਨਕਾਰ ਕਰਕੇ ਉਲਟਾ ਤੁਹਾਡਾ ਹੀ ਮੂੰਹ ਬੰਦ ਕਰ ਦਵੇਗਾ।

Image copyright
Reuters

ਫੋਟੋ ਕੈਪਸ਼ਨ

ਮੁੰਬਈ ਹਮਲੇ ਦੇ ਕਥਿਤ ਮਾਸਟਰਮਾਈਂਡ ਹਾਫ਼ਿਜ਼ ਸਈਦ

ਪੱਛਮ ਵਿੱਚ ਰੈਨੇਸਾਂ ਪੀਰੀਅਡ ਵਿੱਚ ਜਿੱਥੇ ਹੋਰ ਚੀਜ਼ਾਂ ਆਈਆਂ, ਉਹ ਵਿਗਿਆਨਕ ਸੋਚ ਤੇ ਸਿੱਖਿਆ ਨੂੰ ਅੱਗੇ ਵਧਾਉਣ ਲਈ ਯੂਨੀਵਰਸਿਟੀਆਂ ਵੀ ਤੇਜ਼ੀ ਨਾਲ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ।

ਹੌਲੀ-ਹੌਲੀ ਯੂਨੀਵਰਸਿਟੀ ਅਜਿਹੀ ਥਾਂ ਕਹਾਉਣ ਲੱਗੀ , ਜਿੱਥੇ ਨਵੀਂ ਸੋਚ ਦੀਆਂ ਕਰੁੰਬਲਾ ਫੁੱਟਦੀਆਂ ਹਨ। ਕੋਈ ਵੀ ਵਿਦਿਆਰਥੀ ਜਾਂ ਗੁਰੂ ਕਿਸੇ ਵੀ ਵਿਸ਼ੇ ‘ਤੇ ਕੋਈ ਵੀ ਸਵਾਲ ਚੁੱਕ ਸਕਦਾ ਹੈ ਅਤੇ ਜਵਾਬ ਗਾਲੀ-ਗਲੋਚ ਜਾਂ ਥੱਪੜ ਨਾਲ ਹੀ ਸਗੋਂ ਦਲੀਲਾਂ ਨਾਲ ਦੇਣਾ ਪੈਂਦਾ ਹੈ।

ਪਰ ਲੱਗਦਾ ਹੈ ਕਿ ਦੁਨੀਆਂ ਉਸੇ ਜ਼ਮਾਨੇ ਵੱਲ ਧੱਕੀ ਜਾ ਰਹੀ ਹੈ, ਜਿਸ ਤੋਂ ਜਾਨ ਬਚਾ ਕੇ ਭੱਜੀ ਸੀ।

Image copyright
Getty Images

ਫੋਟੋ ਕੈਪਸ਼ਨ

ਸੈਕੂਲਰ ਤਾਲੀਮ ਹਿੰਦੂ ਅਤੇ ਮੁਸਲਮਾਨ ਕੱਟੜਪੰਥੀ ਵੱਡੇ ਸ਼ੌਕ ਨਾਲ ਹਾਸਿਲ ਕਰਦੇ ਹਨ

ਫਾਸੀਵਾਦ ਸਿਆਸਤ ਨੂੰ ਲਪੇਟੇ ਵਿੱਚ ਲੈਣ ਤੋਂ ਬਾਅਦ ਹੁਣ ਯੂਨੀਵਰਸਿਟੀਆਂ ਤੋਂ ਵੀ ਆਕਸੀਜਨ ਖ਼ਤਮ ਕਰ ਰਿਹਾ ਹੈ।

ਹੌਲੀ-ਹੌਲੀ ਯੂਨੀਵਰਸਿਟੀ ਨੂੰ ਵੀ ਧਾਰਮਿਕ ਮਦਰੱਸਿਆਂ ਵਿੱਚ ਢਾਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਸਵਾਲ ਪੁੱਛਣਾ ਜ਼ੁਰਮ ਬਣ ਰਿਹਾ ਹੈ।

ਪਾਕਿਸਤਾਨ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਕਿਸੇ ਤਰ੍ਹਾਂ ਇੱਕ ਸੈਕੂਲਰ ਨੇਤਾ ਖ਼ਾਨ ਅਬਦੁਰ ਵਲੀ ਖ਼ਾਨ ਦੇ ਨਾਮ ‘ਤੇ ਬਣੀ ਯੂਨੀਵਰਸਿਟੀ ਵਿੱਚ ਪਿਛਲੇ ਸਾਲ ਇੱਕ ਵਿਦਿਆਰਥੀ ਮਿਸ਼ਾਲ ਖ਼ਾਨ ਨੂੰ ਉਨ੍ਹਾਂ ਦੇ ਸਾਥੀ ਮੁੰਡਿਆਂ ਨੇ ਜੌਹੀਨ-ਏ-ਰਿਸਾਲਤ ਦਾ ਝੂਠਾ ਇਲਜ਼ਾਮ ਲਗਾ ਕੇ ਮਾਰ ਦਿੱਤਾ।

ਇਹ ਵੀ ਪੜ੍ਹੋ:

ਉਨ੍ਹਾਂ ਦੇ ਕਤਲ ਦੇ ਇਲਜ਼ਾਮ ਵਿੱਚ ਸਿਰਫ਼ ਪੰਜ ਲੋਕ ਇਸ ਵੇਲੇ ਜੇਲ੍ਹ ਵਿੱਚ ਹਨ, ਬਾਕੀ ਰਿਹਾਅ ਹੋ ਗਏ ਹਨ।

ਡਾਕਟਰ ਮੁਬਾਰਕ ਅਲੀ ਪਾਕਿਸਤਾਨ ਦੇ ਪ੍ਰਸਿੱਧ ਇਤਿਹਾਸਕਾਰ ਹਨ ਪਰ ਕੋਈ ਵੀ ਯੂਨੀਵਰਸਿਟੀ ਉਨ੍ਹਾਂ ਨੂੰ ਪੜਾਉਣ ਦਾ ਕੰਮ ਦਿੰਦੇ ਹੋਏ ਡਰਦੀ ਹੈ।

ਡਾਕਟਰ ਪਰਵੇਜ਼ ਹੂਦ ਭਾਈ ਨੂੰ ਧਾਰਮਿਕ ਧੜੇ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ।

Image copyright
EPA/PIYAL ADHIKARY

ਫੋਟੋ ਕੈਪਸ਼ਨ

ਫਾਸੀਵਾਦ ਸਿਆਸਤ ਨੂੰ ਲਪੇਟੇ ਵਿੱਚ ਲੈਣ ਤੋਂ ਬਾਅਦ ਹੁਣ ਯੂਨੀਵਰਸਿਟੀਆਂ ਤੋਂ ਵੀ ਆਕਸੀਜਨ ਖ਼ਤਮ ਕਰ ਰਿਹਾ ਹੈ

ਸਰਕਾਰੀ ਯੂਨੀਵਰਸਿਟੀ ਵਿੱਚ ਪੜਾਉਣ ਵਾਲੇ ਵਧੇਰੇ ਪ੍ਰੋਫੈਸਰ ਨਾ ਸਵਾਲ ਕਰਨ ਦੀ ਇਜ਼ਾਜਤ ਦਿੰਦੇ ਹਨ ਨਾ ਹਰ ਸਵਾਲ ਦਾ ਜਵਾਬ ਖੁੱਲ੍ਹ ਕੇ ਸਮਝਦੇ ਹਨ।

ਜੋ ਵੀ ਕੋਰਸ ਹਨ ਉਸ ਨੂੰ ਵੱਡੇ ਤੋਤੇ, ਛੋਟੇ ਤੋਤਿਆਂ ਨੂੰ ਪੜਾ ਰਹੇ ਹਨ।

Image copyright
Getty Images

ਫੋਟੋ ਕੈਪਸ਼ਨ

ਰਾਮਚੰਦਰ ਗੁਹਾ ਨੇ ਵਿਰੋਧ ਤੋਂ ਬਾਅਦ ਯੂਨੀਵਰਸਿਟੀ ਵਿੱਚ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਸੀ

ਅਜਿਹੇ ਵਿੱਚ ਜਦੋਂ ਸਰਹੱਦ ਪਾਰੋਂ ਇਹ ਖ਼ਬਰ ਆਉਂਦਾ ਹੈ ਕਿ ਪ੍ਰੋਫੈਸਰ ਰਾਮਚੰਦਰ ਗੁਹਾ ਵਰਗੇ ਪ੍ਰਸਿੱਧ ਇਤਿਹਾਸਕਾਰਾਂ ਨੇ ਧਮਕੀਆਂ ਮਿਲਣ ‘ਤੇ ਅਹਿਮਦਾਬਾਦ ਯੂਨੀਵਰਸਿਟੀ ਵਿੱਚ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਹੈ ਜਾਂ ਦਿੱਲੀ ਯੂਨੀਵਰਸਿਟੀ ਵਿੱਚ ਪੋਸਟ ਗ੍ਰੈਜੂਏਟ ਕਲਾਸਾਂ ਵਿਚੋਂ ਪ੍ਰੋਫੈਸਰ ਕਾਂਚਾ ਇਲੱਈਆ ਦੀ ਕਿਤਾਬਾਂ ਹਟਾ ਦਿੱਤੀਆਂ ਗਈਆਂ ਹਨ।

ਜਾਂ ਕਿਸੇ ਯੂਨੀਵਰਸਿਟੀ ਵਿੱਚ ਹੁਣ ਕੋਈ ਸੈਮੀਨਾਰ ਜਾਂ ਵਰਕਸ਼ਾਪ ਅਜਿਹਾ ਨਹੀਂ ਹੋ ਸਕਦਾ ਕਿ ਜਿਸ ਨਾਲ ਸਰਕਾਰ ਦੀ ਨਾਰਾਜ਼ਗੀ ਦਾ ਖ਼ਤਰਾ ਹੋਵੇ ਤਾਂ ਮੈਨੂੰ ਬੜਾ ਆਨੰਦ ਮਿਲਦਾ ਹੈ।

ਇਹ ਵੀ ਪੜ੍ਹੋ:

ਇਹ ਸੋਚ ਸੋਚ ਕੇ ਕਿ ਅਸੀਂ ਇਕੱਲੇ ਨਹੀਂ ਹਾਂ ਗੁਆਂਢੀ ਦੁਸ਼ਮਣ ਹੀ ਸਹੀ ਪਰ ਸਾਥੋਂ ਅਲਹਿਦਾ ਨਹੀਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਤੁਸੀਂ ਦੇਖਿਆ ਹੈ ਪੈਨਸਿਲਾਂ ਨਾਲ ਬਣਿਆ ਫਰਨੀਚਰ


ਪਾਕਿਸਤਾਨ ਦੇ ਬਿਲਾਲ ਆਸਿਫ਼ ਬਚਪਨ ਤੋਂ ਬਿਲਾਲ ਨੂੰ ਪੈਨਸਿਲਾਂ ਜਮ੍ਹਾਂ ਕਰਨ ਦਾ ਸ਼ੌਕ ਸੀ। ਹੁਣ ਉਹ ਪੈਨਸਿਲ ਦੀ ਮਦਦ ਨਾਲ ਜਵੈਲਰੀ ਬਣਾਉਂਦੇ ਹਨ।

ਇਹ ਫਰਨੀਚਰ ਵੀ ਕਈ ਹਜ਼ਾਰ ਪੈਨਸਿਲਾਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਅਕਸ਼ੈ ਵੱਲੋਂ ਡੇਰਾ ਮੁਖੀ ਨਾਲ ਸੌਦੇ ਦੀ ਗੱਲ ਸੁਖਬੀਰ ਨੇ ਨਕਾਰੀ, ਜਲਾਲ ਬਿਆਨ ’ਤੇ ਕਾਇਮ


ਸੁਖਬੀਰ ਬਾਦਲ

Image copyright
Getty Images

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਕਦੇ ਨਾ ਮਿਲਣ ਦੇ ਫਿਲਮ ਅਦਾਕਾਰ ਅਕਸ਼ੈ ਕੁਮਾਰ ਦੇ ਬਿਆਨ ਦੀ ਚੁਣੌਤੀ ਨੂੰ ਸਾਬਕਾ ਵਿਧਾਇਕ ਹਰਬੰਸ ਜਲਾਲ ਨੇ ਸਵੀਕਾਰ ਕੀਤਾ ਹੈ।

ਕੁਝ ਮੀਡੀਆ ਰਿਪੋਰਟਾਂ ਮੁਤਾਬਕ ਹਰਬੰਸ ਜਲਾਲ ਨੇ ਕਿਹਾ ਹੈ ਕਿ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਤੇ ਇਸ ਬਿਆਨ ਉੱਤੇ ਕਾਇਮ ਹਨ। ਜਲਾਲ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਇਸ ਮਿਲਣੀ ਨੂੰ ਸਾਬਤ ਕਰਨ ਲਈ ਲੋਂੜੀਦੇ ਸਬੂਤ ਮੌਜੂਦ ਹਨ।

ਰਾਮਪੁਰਾ ਫੂਲ ਦੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ 9 ਅਕਤੂਬਰ 2017 ਨੂੰ ਬੇਅਦਬੀ ਮਾਮਲਿਆਂ ਦੇ ਸਬੰਧ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਬਿਆਨ ਕਲਮਬੰਦ ਕਰਾਏ ਸਨ।

ਉਨ੍ਹਾਂ ਕਿਹਾ ਸੀ ਕਿ ਡੇਰਾ ਮੁਖੀ ਦੀ ਫ਼ਿਲਮ ਨੂੰ ਪੰਜਾਬ ਵਿਚ ਚਲਾਉਣ ਇੱਕ ਸੌਦਾ ਅਕਾਲੀ ਦਲ ਤੇ ਡੇਰਾ ਮੁਖੀ ਦਰਮਿਆਨ ਹੋਇਆ ਸੀ, ਜਿਸ ਦੀ ਵਿਚੋਲਗੀ ਅਕਸ਼ੇ ਕੁਮਾਰ ਨੇ ਮੁੰਬਈ ਵਿਚ ਕੀਤੀ ਸੀ। ਜਲਾਲ ਨੇ 100 ਕਰੋੜ ਦੀ ਸੌਦੇਬਾਜ਼ੀ ਦੀ ਗੱਲ ਕਹੀ ਸੀ।

ਸੁਖਬੀਰ ਬਾਦਲ ਦਾ ਦਾਅਵਾ

ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ੈੱਡ ਪਲੱਸ ਸਕਿਉਰਟੀ ਮਿਲੀ ਹੋਈ ਹੈ, ਉਹ ਜਿੱਥੇ ਵੀ ਜਾਂਦੇ ਹਨ ਉਸ ਦੀ ਹਰ ਖ਼ਬਰ ਪੰਜਾਬ ਪੁਲਿਸ ਅਤੇ ਸੀਆਈਐਸਐੱਫ਼ ਨੂੰ ਹੁੰਦੀ ਹੈ।

ਇਹ ਵੀ ਪੜ੍ਹੋ

ਸੁਖਬੀਰ ਨੇ ਕਿਹਾ, “ਮੇਰੇ ਇੱਕ-ਇੱਕ ਪਲ ਦਾ ਪਤਾ ਪੰਜਾਬ ਪੁਲਿਸ ਨੂੰ ਹੁੰਦਾ ਹੈ। ਜ਼ਿਆਦਾ ਨਹੀਂ ਤਾਂ ਉਸ ਦਾ ਰਿਕਾਰਡ ਹੀ ਦੇਖ ਲੈਣ ਕਿ ਮੈਂ ਕਦੋਂ ਕਿੱਥੇ ਸੀ।”

ਸੁਖਬੀਰ ਬਾਦਲ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਅਸਲ ਦੋਸ਼ੀਆਂ ਨੂੰ ਸਜ਼ਾ ਮਿਲੇ, ਪਰ ਸਿਆਸਤ ਕਰਕੇ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਾਂਗਰਸੀ 2 ਸਾਲ ਤੋਂ ਇਸ ਮਾਮਲੇ ਉੱਤੇ ਡਰਾਮੇ ਕਰ ਰਹੇ ਹਨ।

Image copyright
Getty Images

ਫੋਟੋ ਕੈਪਸ਼ਨ

ਗੁਰੂ ਦੀ ਬੇਅਦਬੀ ਦੇ ਇੱਕ ਮਾਮਲੇ ‘ਚ ਗੁਰਮੀਤ ਰਾਮ ਰਹੀਮ ਨੂੰ ਅਕਾਲ ਤਖ਼ਤ ਨੇ 2015 ‘ਚ ਮਾਫੀ ਦਿੱਤੀ ਸੀ ਪਰ ਕੁਝ ਦਿਨਾਂ ‘ਚ ਹੀ ਵਾਪਸ ਲੈ ਲਈ ਸੀ।

ਸਰਕਾਰ ਦਾ ਪੱਖ਼

ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕਹਿੰਦੇ ਹਨ ਕਿ ਵਿਸ਼ੇਸ਼ ਜਾਂਚ ਟੀ ਵੱਲੋਂ ਕੀਤੀ ਜਾਣ ਵਾਲੀ ਪੁੱਛਗਿੱਛ ਦੌਰਾਨ ਸਭ ਕੁਝ ਸਾਫ਼ ਹੋਵੇਗਾ।

ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਜਵਾ ਨੇ ਕਿਹਾ ਹੈ ਕਿ ਜਿਹੜੇ ਲੋਕਾਂ ਨੇ ਰਣਜੀਤ ਸਿੰਘ ਕਮਿਸ਼ਨ ਕੋਲ ਅਕਸ਼ੈ ਕੁਮਾਰ ਉੱਤੇ ਡੇਰਾ ਮੁਖੀ ਤੇ ਬਾਦਲਾਂ ਵਿਚਕਾਰ ਸਮਝੌਤਾ ਬੈਠਕ ਕਰਵਾਉਣ ਦੇ ਬਿਆਨ ਦਿੱਤੇ ਸਨ, ਉਨ੍ਹਾਂ ਬਾਬਤ ਜਾਂਚ ਹੋਣੀ ਜਰੂਰੀ ਹੈ। ਉਨ੍ਹਾਂ ਇਸ ਮਾਮਲੇ ਉੱਤੇ ਕਿਸੇ ਤਰ੍ਹਾਂ ਦੀ ਸਿਆਸਤ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਰੱਦ ਕੀਤਾ।

Image copyright
Getty Images

ਫੋਟੋ ਕੈਪਸ਼ਨ

ਅਕਸ਼ੈ ਕੁਮਾਰ: ਮੈਨੂ ਆਪਣੇ ਪੰਜਾਬੀ ਹੋਣ ‘ਤੇ ਮਾਣ ਹੈ ਅਤੇ ਸਿੱਖ ਧਰਮ ਲਈ ਅਥਾਹ ਸਰਧਾ ਅਤੇ ਸਤਿਕਾਰ ਹੈ

ਅਕਸ਼ੈ ਕੁਮਾਰ ਨੇ ਕੀ ਕਿਹਾ?

  • ਸੋਸਲ ਮੀਡੀਆ ‘ਤੇ ਅਫਵਾਹ ਫੈਲਾਈ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਰਾਮ ਰਹੀਮ ਨਾਮ ਦੇ ਬਾਬੇ ਦੀ ਕਿਸੇ ਮੁਲਾਕਾਤ ਵਿੱਚ ਮੇਰਾ ਕੋਈ ਯੋਗਦਾਨ ਹੈ।
  • ਮੈਂ ਆਪਣੀ ਜਿੰਦਗੀ ਵਿੱਚ ਰਾਮ ਰਹੀਮ ਨੂੰ ਕਦੇ ਨਹੀਂ ਮਿਲਿਆ।
  • ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਾ ਹੈ ਕਿ ਮੁੰਬਈ ਦੇ ਜੁਹੂ ਇਲਾਕੇ ਵਿੱਚ ਉਹ ਵੀ ਰਹਿੰਦਾ ਸੀ ਪਰ ਅਸੀਂ ਕਦੇ ਨਹੀਂ ਮਿਲੇ।
  • ਪਿਛਲੇ ਕਈ ਸਾਲਾਂ ਤੋਂ ਮੈਂ ਪੰਜਾਬੀ ਸਭਿਆਚਾਰ ਅਤੇ ਸਿੱਖੀ ਦੀ ਵਿਚਾਰਧਾਰਾ ਉੱਤੇ ਫਿਲਮਾਂ ਬਣਾ ਰਿਹਾ ਹਾਂ। ਮੈਨੂ ਆਪਣੇ ਪੰਜਾਬੀ ਹੋਣ ‘ਤੇ ਮਾਣ ਹੈ ਅਤੇ ਸਿੱਖ ਧਰਮ ਲਈ ਅਥਾਹ ਸਰਧਾ ਅਤੇ ਸਤਿਕਾਰ ਹੈ।
  • ਮੈਂ ਭੁੱਲ ਕੇ ਵੀ ਆਪਣੇ ਇਨ੍ਹਾਂ ਭੈਣ-ਭਰਾਵਾਂ ਦੇ ਦਿਲ ਦੁਖਾਉਣ ਵਾਲੀ ਕਿਸੇ ਗੱਲ ‘ਚ ਸ਼ਾਮਿਲ ਨਹੀਂ ਹੋ ਸਕਦਾ।
  • ਕਿਸੇ ਬਦਨੀਤੀ ਨਾਲ ਜਾਂ ਕਿਸੇ ਘਟੀਆ ਰਾਜਨੀਤੀ ਤੋਂ ਪ੍ਰੇਰਿਤ ਮੈਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਦੀ ਮੈਂ ਨਿੰਦਾ ਕਰਦਾ ਹਾਂ।

ਇਹ ਵੀਡੀਓ ਵੀ ਤੁਹਾਨੂੰ ਰੋਚਕ ਲੱਗਣਗੇ

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER,YouTube ‘ਤੇ ਜੁੜੋSource link

ਮਹਾਰਾਜਾ ਰਣਜੀਤ ਸਿੰਘ ਨੇ ਧਾਰਮਿਕ ਬਰਾਬਰਤਾ ਕਿਵੇਂ ਲਾਗੂ ਕੀਤੀ? – ਜਨਮ ਦਿਨ 'ਤੇ ਵਿਸ਼ੇਸ਼


ਮਹਾਰਾਜਾ ਰਣਜੀਤ ਸਿੰਘ ਨੇ ਸ਼ਰੀਅਤ ਤੇ ਸ਼ਾਸਤਰ ਦੋਵਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਸੀ

Image copyright
Getty Images

ਫੋਟੋ ਕੈਪਸ਼ਨ

ਮਹਾਰਾਜਾ ਰਣਜੀਤ ਸਿੰਘ ਨੇ ਸ਼ਰੀਅਤ ਤੇ ਸ਼ਾਸਤਰ ਦੋਵਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਸੀ

ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵਿਦੇਸ਼ ਮੰਤਰੀ ਫਕੀਰ ਅਜ਼ੀਜ਼-ਉਦ-ਦੀਨ ਨੂੰ ਕਿਹਾ, “ਵਾਹਿਗੁਰੂ ਚਾਹੁੰਦਾ ਹੈ ਕਿ ਮੈਂ ਹਰ ਧਰਮ ਨੂੰ ਇੱਕੋ ਨਜ਼ਰ ਨਾਲ ਵੇਖਾਂ ਇਸ ਲਈ ਉਨ੍ਹਾਂ ਨੇ ਮੈਨੂੰ ਇੱਕ ਹੀ ਅੱਖ ਦਿੱਤੀ ਹੈ।”

ਫਕੀਰ ਅਜ਼ੀਜ਼-ਉਦ-ਦੀਨ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਇਸ ਗੱਲਬਾਤ ਦਾ ਜ਼ਿਕਰ ਕਰਤਾਰ ਸਿੰਘ ਦੁੱਗਲ ਦੀ ਕਿਤਾਬ ਮਹਾਰਾਜਾ ‘ਰਣਜੀਤ ਸਿੰਘ, ਦ ਲਾਸਟ ਟੂ ਲੇਅ ਆਰਮਜ਼’ ਵਿੱਚ ਮਿਲਦਾ ਹੈ।

ਫਕੀਰ ਅਜ਼ੀਜ਼-ਉਦ-ਦੀਨ ਵਰਗੇ ਕਈ ਮੁਸਲਮਾਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉੱਚੇ ਅਹੁਦਿਆਂ ‘ਤੇ ਸਨ ਜਿਨ੍ਹਾਂ ਨੂੰ ਧਰਮ ਨਹੀਂ ਸਗੋਂ ਕਾਬਲੀਅਤ ਦੇ ਆਧਾਰ ‘ਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਥਾਂ ਮਿਲੀ ਸੀ।

ਮਹਾਰਾਜਾ ਰਣਜੀਤ ਸਿੰਘ ਖੁਦ ਇੱਕ ਸ਼ਰਧਾਵਾਨ ਸਿੱਖ ਸਨ ਅਤੇ ਉਨ੍ਹਾਂ ਦਾ ਅਕੀਦਾ ਗੁਰੂ ਗ੍ਰੰਥ ਸਾਹਿਬ ਵਿੱਚ ਸੀ।

ਕਰਤਾਰ ਸਿੰਘ ਦੁੱਗਲ ਅਨੁਸਾਰ ਜੰਗ ਦੇ ਮੈਦਾਨ ਵਿੱਚ ਵੀ ਹਾਥੀ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਿਜਾਇਆ ਜਾਂਦਾ ਸੀ।

ਉਸ ਤੋਂ ਬਾਅਦ ਵੀ ਮਹਾਰਾਜਾ ਰਣਜੀਤ ਸਿੰਘ ਦਾ ਝੁਕਾਅ ਇੱਕ ਧਰਮ ਵਾਸਤੇ ਨਹੀਂ ਦੇਖਿਆ ਗਿਆ।

ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ ਬਾਰੇ ਕੁਝ ਸਮਾਂ ਪਹਿਲਾਂ ਬੀਬੀਸੀ ਪੰਜਾਬੀ ਵੱਲੋਂ ਇਤਿਹਾਸਕਾਰਾਂ ਨਾਲ ਗੱਲਬਾਤ ਕੀਤੀ ਸੀ, ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਪੇਸ਼ ਹੈ ਇੱਕ ਰਿਪੋਰਟ

ਗੁਰੂ ਨਾਨਕ ਦੇ ਸਿਧਾਂਤ ‘ਤੇ ਆਧਾਰਿਤ ਸੀ ਰਾਜ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਿਟਾਇਰਡ ਇਤਿਹਾਸਕਾਰ ਪ੍ਰੋਫੈਸਰ ਇੰਦੂ ਬਾਂਗਾ ਨਾਲ ਬੀਬੀਸੀ ਨੇ ਧਾਰਮਿਕ ਬਰਾਬਰੀ ਅਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲਬਾਤ ਕੀਤੀ।

ਪ੍ਰੋਫੈਸਰ ਇੰਦੂ ਬਾਂਗਾ ਨੇ ਦੱਸਿਆ, “ਭਾਰਤ ਵਿੱਚ ਧਰਮ ਨਿਰਪੱਖਤਾ ਦੀ ਵਰਤੋਂ ਸਭ ਧਰਮਾਂ ਦੇ ਆਦਰ ਵਜੋਂ ਕੀਤੀ ਜਾਂਦੀ ਹੈ। ਭਾਰਤ ਦੇ ਇਤਿਹਾਸ ਵਿੱਚ ਇਸਦਾ ਸਭ ਤੋਂ ਬਿਹਤਰ ਉਦਾਰਹਨ ਮਹਾਰਾਜਾ ਰਣਜੀਤ ਸਿੰਘ ਹਨ।”

Image copyright
Getty Images

ਫੋਟੋ ਕੈਪਸ਼ਨ

ਮਹਾਰਾਜਾ ਰਣਜੀਤ ਸਿੰਘ ਨੇ ਕਈ ਧਰਮ ਸਥਾਨਾਂ ਦੀਆਂ ਪੂਰਾਣੀਆਂ ਗਰਾਂਟਾਂ ਸ਼ੁਰੂ ਕੀਤੀਆਂ ਸਨ

“ਉਹ ਖੁਦ ਇੱਕ ਸ਼ਰਧਾਲੂ ਸਿੱਖ ਸੀ ਪਰ ਉਨ੍ਹਾਂ ਨੇ ਆਪਣੇ ਸ਼ਾਸਨ ਪ੍ਰਬੰਧ ਅਤੇ ਫੌਜ ਵਿੱਚ ਜਾਂ ਆਪਣੇ ਵਰਤਾਰੇ ਵਿੱਚ ਧਰਮ ਨੂੰ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ ਸੀ।”

“ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਗੁਰੂ ਨਾਨਕ ਦੇਵ ਜੀ ਦੇ ਮੂਲ ਸਿਧਾਂਤਾਂ ‘ਤੇ ਆਧਾਰਿਤ ਸੀ। ਉਨ੍ਹਾਂ ਸਿਧਾਂਤਾਂ ਵਿੱਚ ਸਭ ਤੋਂ ਮਹੱਤਵਪੂਰਨ ਸਿਧਾਂਤ ਸਮਾਜਿਕ ਸਮਾਨਤਾ ਅਤੇ ਧਾਰਮਿਕ ਆਜ਼ਾਦੀ ਦਾ ਸੀ। ਸਮਾਜਿਕ ਸਮਾਨਤ ਦਾ ਪ੍ਰਭਾਵ ਰਣਜੀਤ ਸਿੰਘ ਦੇ ਸ਼ਾਸਨ ਦੀ ਬਣਤਰ ਅਤੇ ਉਨ੍ਹਾਂ ਦੀ ਫੌਜ ਵਿੱਚ ਦੇਖਿਆ ਜਾ ਸਕਦਾ ਸੀ।”

ਹਿੰਦੂ-ਮੁਸਲਮਾਨ ਅਫ਼ਸਰ

ਗੱਲਬਾਤ ਵਿੱਚ ਇੰਦੂ ਬਾਂਗਾ ਨੇ ਕਈ ਹਿੰਦੂ ਤੇ ਮੁਸਲਮਾਨ ਅਫਸਰਾਂ ਦੇ ਨਾਂ ਦੱਸੇ।

ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਿੰਦੂ, ਮੁਸਲਮਾਨ, ਸਈਦ ਤੇ ਪਠਾਨ ਅਫਸਰ ਵੀ ਸਨ। ਇੱਕ ਖ਼ਾਸ ਗੱਲ ਹੋਰ ਕਿ ਰਣਜੀਤ ਸਿੰਘ ਦੇ ਸ਼ਾਸਨ ਦੌਰਾਨ ਵੱਖ-ਵੱਖ ਸਮੇਂ ‘ਤੇ ਤਕਰੀਬਨ 60 ਯੂਰਪੀਅਨ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ ਸੀ।

Image copyright
Getty Images

ਫੋਟੋ ਕੈਪਸ਼ਨ

ਲਾਹੌਰ ਦੇ ਕਿਲੇ ਵਿੱਚ ਸਥਿਤ ਪਵੇਲੀਅਨ ਨੂੰ ਮਹਾਰਾਜਾ ਰਣਜੀਤ ਸਿੰਘ ਨੇ 1818 ਵਿੱਚ ਬਣਵਾਇਆ ਸੀ

ਇੰਦੂ ਬਾਂਗਾ ਨੇ ਦੱਸਿਆ ਕਿ ਹਿੰਦੂਆਂ ਵਿੱਚ ਦੀਵਾਨ ਮੋਹਕਮ ਚੰਦ ਅਤੇ ਮਿਸਲ ਦੀਵਾਨ ਚੰਦ ਫੌਜ ਵਿੱਚ ਜਰਨੈਲ ਸਨ, ਦੀਵਾਨ ਭਵਾਨੀ ਦਾਸ ਤੇ ਦੀਨਾਨਾਥ ਹਿਸਾਬ-ਕਿਤਾਬ ਦੇਖਦੇ ਸਨ, ਮਿਸਰ ਬੇਲੀ ਰਾਮ ਖਜ਼ਾਨੇ ਨਾਲ ਜੁੜੇ ਕੰਮ ਦੇਖਦੇ ਸਨ।

“ਮੁਸਲਮਾਨਾਂ ਵਿੱਚ ਵੀ ਮੁੱਖ ਨਾਂ ਹਨ ਜਿਵੇਂ ਅਜ਼ੀਜ਼ੁੱਦੀਨ, ਨੂਰ-ਉਦ-ਦੀਨ, ਇਮਾਮ-ਉਦ-ਦੀਨ ਅਤੇ ਅੱਗੇ ਉਨ੍ਹਾਂ ਦੇ ਬੱਚੇ, ਜਲੰਧਰ ਤੇ ਦੋਆਬਾ ਦੇ ਗਵਰਨਰ ਮੋਹੋਯੂੱਦੀਨ, ਜਨਰਲ ਸੁਲਤਾਨ ਮਹਿਮੂਦ ਅਤੇ ਕਈ ਹੋਰ ਸਾਰੇ ਮੁਸਲਮਾਨ ਰਣਜੀਤ ਸਿੰਘ ਦੇ ਰਾਜ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਨ।”

ਕਰਤਾਰ ਸਿੰਘ ਦੁੱਗਲ ਆਪਣੀ ਕਿਤਾਬ ‘ਰਣਜੀਤ ਸਿੰਘ: ਦ ਲਾਸਟ ਲੇਅ ਟੂ ਆਰਮਜ਼’ ਵਿੱਚ ਲਿਖਦੇ ਹਨ ਕਿ ਫਕੀਰ ਇਮਾਮ-ਉਦ-ਦੀਨ ਨੂੰ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲੇ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਜ਼ਿੰਮਵਾਰੀ ਦਿੱਤੀ ਹੋਈ ਸੀ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਕਿਵੇਂ ਸਾਂਭ ਰਹੀ ਹੈ ਪਾਕ ਸਰਕਾਰ ਲਾਹੌਰ ਦੀ ਇਤਿਹਾਸਕ ਦਿੱਖ ਨੂੰ ?

ਇਸਦੇ ਨਾਲ ਇਮਾਮ-ਉਦ-ਦੀਨ ਅੰਮ੍ਰਿਤਸਰ ਵਿੱਚ ਮੈਗਜ਼ੀਨਜ਼, ਹਥਿਆਰ ਅਤੇ ਸ਼ਾਹੀ ਅਸਤਬਲ ਦਾ ਵੀ ਇੰਚਾਰਜ ਸੀ। ਕਈ ਜੰਗੀ ਮੁਹਿੰਮਾਂ ‘ਤੇ ਵੀ ਇਮਾਮ-ਉਦ-ਦੀਨ ਨੂੰ ਭੇਜਿਆ ਗਿਆ ਸੀ।

ਅੰਮ੍ਰਿਤਸਰ ਵਰਗੇ ਸਿੱਖ ਧਰਮ ਨਾਲ ਜੁੜੇ ਸ਼ਹਿਰ ਦੇ ਅਹਿਮ ਕਿਲੇ ਦੀ ਜ਼ਿੰਮੇਵਾਰੀ ਦੇ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਉਹ ਧਰਮ ਜਾਂ ਅਕੀਦੇ ਨੂੰ ਲੈ ਕੇ ਕੋਈ ਵਿਤਕਰਾ ਨਹੀਂ ਕਰਦੇ ਹਨ।

ਸ਼ਰੀਅਤ ਤੇ ਸ਼ਾਸਤਰ ਬਰਾਬਰ

ਨਿਆਂ ਪ੍ਰਣਾਲੀ ਬਾਰੇ ਦੱਸਦੇ ਹੋਏ ਇੰਦੂ ਬਾਂਗਾ ਨੇ ਕਿਹਾ, “ਰਣਜੀਤ ਸਿੰਘ ਨੇ ਸ਼ਰੀਅਤ ਅਤੇ ਸ਼ਾਸਤਰ ਦੋਵਾਂ ਨੂੰ ਇੱਕ ਬਰਾਬਰ ਦਰਜਾ ਦਿੱਤਾ ਸੀ। ਜੇ ਕੋਈ ਮੁਸਲਮਾਨ ਹੁੰਦਾ ਸੀ ਤਾਂ ਉਸ ਨੂੰ ਇਨਸਾਫ਼ ਦੇਣ ਲਈ ਸ਼ਰੀਅਤ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਹਿੰਦੂਆਂ ਲਈ ਧਰਮ ਸ਼ਾਸਤਰ ਦਾ ਇਸਤੇਮਾਲ ਕੀਤਾ ਜਾਂਦਾ ਸੀ।

Image copyright
Getty Images

ਫੋਟੋ ਕੈਪਸ਼ਨ

ਪਾਕਿਸਤਾਨ ਦੇ ਲਾਹੌਰ ਵਿੱਚ 1830 ਦੀ ਇੱਕ ਢਾਲ ਤੇ ਬਣੀ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ

ਹਿੰਦੂ-ਮੁਸਲਮਾਨਾਂ ਨਾਲ ਜੁੜੇ ਜਾਇਦਾਦ ਦੇ ਸਾਰੇ ਮਸਲਿਆਂ ਨੂੰ ਸ਼ਰੀਅਤ ਨਾਲ ਸੁਲਝਾਇਆ ਜਾਂਦਾ ਸੀ।”

ਕਰਤਾਰ ਸਿੰਘ ਦੁੱਗਲ ਆਪਣੀ ਕਿਤਾਬ ਵਿੱਚ ਲਿਖਦੇ ਹਨ, “ਮਹਾਰਾਜਾ ਰਣਜੀਤ ਸਿੰਘ ਜਦੋਂ ਸੱਤਾ ਵਿੱਚ ਆਏ ਤਾਂ ਉਸ ਵੇਲੇ ਸਿੱਖਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇਕੱਠੇ ਹੋ ਕੇ ਸਰਬੱਤ ਖਾਲਸਾ ਸੱਦਿਆ ਜਾਂਦਾ ਸੀ ਅਤੇ ਉਸੇ ਵਿੱਚ ਗੁਰਮਤਾ ਕੀਤਾ ਜਾਂਦਾ ਸੀ।”

“ਮਹਾਰਾਜਾ ਰਣਜੀਤ ਸਿੰਘ ਨੇ ਸਰਬਤ ਖਾਲਸਾ ਦੀ ਥਾਂ ਮੰਤਰੀਆਂ ਦੀ ਕੌਂਸਲ ਨੂੰ ਦਿੱਤੀ ਅਤੇ ਸਾਰੇ ਫੈਸਲੇ ਉਨ੍ਹਾਂ ਵੱਲੋਂ ਲਏ ਜਾਣ ਲੱਗੇ। ਰਣਜੀਤ ਸਿੰਘ ਵੇਲੇ ਆਖਰੀ ਗੁਰਮਤਾ ਸਾਲ 1805 ਵਿੱਚ ਪਾਸ ਕੀਤਾ ਗਿਆ ਸੀ ਜਦੋਂ ਹੋਲਕਰ ਨੇ ਈਸਟ ਇੰਡੀਆ ਕੰਪਨੀ ਤੋਂ ਬਚਣ ਦੇ ਲਈ ਪੰਜਾਬ ਤੋਂ ਪਨਾਹ ਮੰਗੀ ਸੀ।”

ਧਾਰਮਿਕ ਗਰਾਂਟਾਂ ਵਿੱਚ ਨਵਾਂ ਮਿਆਰ

ਇੰਦੂ ਬਾਂਗਾ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੀ ਧਾਰਮਿਕ ਬਰਾਬਰਤਾ ਦਾ ਸਭ ਤੋਂ ਉੱਚਾ ਮਿਆਰ ਧਾਰਮਿਕ ਗਰਾਂਟਾਂ ਦੀ ਨੀਤੀ ਤੋਂ ਪਤਾ ਲੱਗਦਾ ਹੈ ਜਿਹੜਾ ਕੀ ਭਾਰਤੀ ਪਰੰਪਰਾ ਦਾ ਅਹਿਮ ਹਿੱਸਾ ਰਿਹਾ ਹੈ।

ਉਨ੍ਹਾਂ ਦੱਸਿਆ, “ਮੁਗਲਾਂ ਵੇਲੇ ਵੀ ਧਾਰਮਿਕ ਗਰਾਂਟਾਂ ਦਿੱਤੀਆਂ ਜਾਂਦੀਆਂ ਸਨ। ਉਸ ਤੋਂ ਪਹਿਲਾਂ ਹਰਸ਼ਵਰਧਨ ਦੇ ਵੇਲੇ ਤੋਂ ਹੀ ਰਾਜਿਆਂ ਵੱਲੋਂ ਅਜਿਹੀਆਂ ਧਾਰਮਿਕ ਗਰਾਂਟਾਂ ਦਿੱਤੀਆਂ ਜਾਂਦੀਆਂ ਹਨ ਪਰ ਜੋ ਰਣਜੀਤ ਸਿੰਘ ਨੇ ਕੀਤਾ ਉਹ ਕਿਸੇ ਨੇ ਨਹੀਂ ਕੀਤਾ।

Image copyright
Getty Images

ਫੋਟੋ ਕੈਪਸ਼ਨ

ਲੁਧਿਆਣਾ ਵਿੱਚ ਮਹਾਰਾਜਾ ਰਣਜੀਤ ਸਿੰਘ ਜੰਗੀ ਅਜਾਇਬ ਘਰ

“ਆਪਣੇ ਰਾਜ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਜਿੰਨੀਆਂ ਪੁਰਾਣੀਆਂ ਗਰਾਂਟਾਂ ਹਨ ਉਨ੍ਹਾਂ ਨੂੰ ਬਹਾਲ ਕੀਤਾ ਗਿਆ ਅਤੇ ਉਸ ਤੋਂ ਇਲਾਵਾ ਰਣਜੀਤ ਸਿੰਘ ਨੇ ਆਪਣੇ ਵੱਲੋਂ ਨਵੀਆਂ ਗਰਾਂਟਾਂ ਵੀ ਦਿੱਤੀਆਂ ਸਨ।”

ਇੰਦੂ ਬਾਂਗਾ ਮੰਨਦੇ ਹਨ ਕਿ ਰਣਜੀਤ ਸਿੰਘ ਦੇ ਰਾਜ ਵੇਲੇ ਮਾਲੀਏ ਦਾ ਜੋ ਹਿੱਸਾ ਧਾਰਮਿਕ ਗਰਾਂਟਾਂ ਲਈ ਦਿੱਤਾ ਗਿਆ ਉਹ ਮੁਗਲ ਬਾਦਸ਼ਾਹ ਅਕਬਰ ਵੱਲੋਂ ਦਿੱਤੀਆਂ ਗਰਾਂਟਾਂ ਤੋਂ ਵੀ ਜ਼ਿਆਦਾ ਸੀ।

ਰਣਜੀਤ ਸਿੰਘ ਨੇ ਮੰਦਰਾਂ ਨੂੰ ਜਾਗੀਰਾਂ ਦਿੱਤੀਆਂ ਜਿਵੇਂ ਜਵਾਲਾਦੇਵੀ ਮੰਦਰ ਦਾ ਛੱਤਰ ਹੈ ਉਹ ਕਿਹਾ ਜਾਂਦਾ ਹੈ ਕਿ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਵੱਲੋਂ ਲਗਾਇਆ ਗਿਆ ਅਤੇ ਬਾਅਦ ਵਿੱਚ ਰਣਜੀਤ ਵੱਲੋਂ ਮੰਦਰ ਨੂੰ ਹੋਰ ਗਰਾਂਟਾਂ ਦਿੱਤੀਆਂ ਗਈਆਂ ਸਨ।

ਇਸ ਤੋਂ ਇਲਾਵਾ ਮੁਸਲਮਾਨਾਂ ਦੀਆਂ ਖ਼ਾਨਗਾਹਾਂ, ਪੀਰਾਂ ਦੀਆਂ ਦਰਗਾਹਾਂ, ਅਤੇ ਸੂਫੀ ਸ਼ੇਖਾਂ ਨੂੰ ਗਰਾਂਟਾਂ ਵੀ ਦਿੱਤੀਆਂ ਅਤੇ ਜੇ ਉਹ ਸਫ਼ਰ ‘ਤੇ ਜਾਂਦਾ ਸੀ ਤਾਂ ਉਸ ਇਲਾਕੇ ਦੀ ਕੋਈ ਧਾਰਮਿਕ ਅਸਥਾਨ ਹੁੰਦਾ ਸੀ ਤਾਂ ਉਸਦੇ ਦਰਸ਼ਨ ਵੀ ਕਰਦਾ ਸੀ।

ਵੈਰੀਆਂ ਨੂੰ ਸਤਿਕਾਰ

ਇੰਦੂ ਬਾਂਗਾ ਅਨੁਸਾਰ ਰਣਜੀਤ ਸਿੰਘ ਨੇ ਜਿੱਥੇ-ਜਿੱਥੇ ਵੀ ਆਪਣੀਆਂ ਜੰਗ ਮੁਹਿੰਮਾਂ ਚਲਾਈਆਂ ਜਿਸ ਨੂੰ ਵੀ ਹਰਾਇਆ ਉਸ ਨੂੰ ਸੜ੍ਹਕ ‘ਤੇ ਨਹੀਂ ਛੱਡ ਦਿੱਤਾ। ਰਣਜੀਤ ਸਿੰਘ ਵੱਲੋਂ ਹਾਰੇ ਹੋਏ ਰਾਜੇ ਨੂੰ ਰਾਜ ਦਾ ਹਿੱਸਾ ਬਣਨ ਜਾਂ ਜਾਗੀਰ ਲੈਣ ਦੀ ਪੇਸ਼ਕਸ਼ ਕੀਤੀ ਜਾਂਦੀ ਸੀ।

ਜਿਵੇਂ ਮੁਲਤਾਨ ਦੇ ਸੂਬੇਦਾਰ ਮੁਜੱਫ਼ਰ ਖਾਨ ਨੂੰ ਰਣਜੀਤ ਸਿੰਘ ਨੇ ਇਹੀ ਪੇਸ਼ਕਸ਼ ਕੀਤੀ ਸੀ। ਅਜਿਹੀ ਪੇਸ਼ਕਸ਼ ਕਰਨ ਵੇਲੇ ਧਰਮ ਦੀ ਗੱਲ ਨਹੀਂ ਸੋਚੀ ਗਈ।

Image copyright
Getty Images

ਫੋਟੋ ਕੈਪਸ਼ਨ

ਮਹਾਰਾਜਾ ਰਣਜੀਤ ਸਿੰਘ ਨੇ ਕਈ ਹਿੰਦੂਆਂ ਤੇ ਮੁਸਲਮਾਨਾਂ ਨੂੰ ਚੰਗੇ ਅਹੁਦੇ ਦਿੱਤੇ ਸਨ

ਕਿਤਾਬ ‘ਸਿਵਿਲ ਮਿਲਟਰੀ ਅਫੇਅਰਜ਼ ਆਫ ਮਹਾਰਾਜਾ ਰਣਜੀਤ ਸਿੰਘ’ ਵਿੱਚ ਮਹਾਰਾਜਾ ਰਣਜੀਤ ਵੱਲੋਂ ਆਪਣੇ ਇੱਕ ਹੀ ਅਫਸਰ ਨੂੰ ਦਿੱਤੇ 400 ਤੋਂ ਵੱਧ ਹੁਕਮ ਹਨ।

ਇਸ ਕਿਤਾਬ ਨੂੰ ਇੰਦੂ ਬਾਂਗਾ ਅਤੇ ਜੇ ਐੱਸ ਗਰੇਵਾਲ ਨੇ ਐਡਿਟ ਕੀਤੀ ਸੀ।

ਉਸ ਕਿਤਾਬ ਵਿੱਚ ਦਿੱਤੇ ਹੁਕਮਾਂ ਦਾ ਜ਼ਿਕਰ ਕਰਦੇ ਹੋਏ ਇੰਦੂ ਬਾਂਗਾ ਕਹਿੰਦੇ ਹਨ, “ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਅਫਸਰਾਂ ਨੂੰ ਹਦਾਇਤ ਦਿੱਤੀ ਜਾਂਦੀ ਸੀ ਕਿ ਮੁਹਿੰਮ ‘ਤੇ ਜਾਣ ਵੇਲੇ ਲੋਕਾਂ ਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਿਲ ਨਾ ਹੋਵੇ। ਕਿਸਾਨਾਂ ਤੋਂ ਜ਼ਬਰਦਸਤੀ ਕੁਝ ਨਾ ਲਿਆ ਜਾਵੇ ਜੇ ਲਿਆ ਜਾਵੇ ਤਾਂ ਉਸ ਦੀ ਪੂਰੀ ਕੀਮਤ ਅਦਾ ਕੀਤੀ ਜਾਵੇ।”

“ਉਨ੍ਹਾਂ ਹੁਕਮਾਂ ਤੋਂ ਜਾਣਕਾਰੀ ਮਿਲਦੀ ਹੈ ਕਿ ਮਾਰਚਿੰਗ ਫੌਜ ਵਾਸਤੇ ਸਾਰੀ ਜਨਤਾ ਬਰਾਬਰ ਸੀ।”

Image copyright
Getty Images

ਫੋਟੋ ਕੈਪਸ਼ਨ

ਲਾਹੌਰ ਵਿੱਚ ਵਿਦੇਸ਼ੀ ਅਫ਼ਸਰਾਂ ਨਾਲ ਦਰਬਾਰ ਵਿੱਚ ਬੈਠੇ ਮਹਾਰਾਜਾ ਰਣਜੀਤ ਸਿੰਘ

ਇੰਦੂ ਬਾਂਗਾ ਅਨੁਸਾਰ ਆਬਾਦੀ ਵਿੱਚ ਸਿਰਫ਼ 10 ਫੀਸਦ ਸਿੱਖ ਬਹੁਗਿਣਤੀ ਮੁਸਲਮਾਨਾਂ ਤੇ ਹਿੰਦੂਆਂ ‘ਤੇ ਰਾਜ ਨਹੀਂ ਕੀਤਾ ਜਾ ਸਕਦਾ ਸੀ ਜੇ ਉਨ੍ਹਾਂ ਨੂੰ ਸਿੱਖ ਰਾਜ ਪ੍ਰਵਾਨ ਨਾ ਹੁੰਦਾ ਅਤੇ ਜੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਬਗਾਵਤ ਦੇ ਵੀ ਆਸਾਰ ਬਣ ਸਕਦੇ ਸਨ।

ਉਨ੍ਹਾਂ ਅਨੁਸਾਰ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਉਨ੍ਹਾਂ ਦੇ ਵੇਲੇ ਕੋਈ ਗੰਭੀਰ ਬਗਾਵਤ ਨਹੀਂ ਹੋਈ ਸੀ। ਇਸਦੇ ਨਾਲ ਹੀ ਪੰਜਾਬ ਤੋਂ ਲੋਕਾਂ ਦੀ ਹਿਜ਼ਰਤ ਨਹੀਂ ਹੋਈ ਸੀ ਬਲਕਿ ਲੋਕ ਬਾਹਰੋਂ ਪੰਜਾਬ ਵਿੱਚ ਆ ਰਹੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ‘ਤੇ ਜੁੜੋ।)Source link

ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਦੇ ਸਭ ਅਧਿਕਾਰ ਸੁਖਬੀਰ ਬਾਦਲ ਨੂੰ — 5 ਅਹਿਮ ਖਬਰਾਂ


ਸੁਖਬੀਰ ਬਾਦਲ

Image copyright
Getty Images

ਫੋਟੋ ਕੈਪਸ਼ਨ

ਸੁਖਬੀਰ ਨੇ ਸਪੱਸ਼ਟ ਕੀਤਾ ਕਿ ਪਾਰਟੀ ਨਾਲ ਸਬੰਧਤ ਸਮੂਹ ਮੈਂਬਰਾਂ ਨੇ ਅਹੁਦੇਦਾਰਾਂ ਵਾਸਤੇ ਉਮੀਦਵਾਰਾਂ ਦੀ ਚੋਣ ਕਰਨ ਦਾ ਅਧਿਕਾਰ ਉਨ੍ਹਾਂ ਨੂੰ ਸੌਂਪ ਦਿੱਤਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ 120 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਭਰੋਸਾ ਪ੍ਰਗਟਾਉਂਦਿਆਂ, ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਦੇ ਅਧਿਕਾਰ ਸੁਖਬੀਰ ਬਾਦਲ ਨੂੰ ਸੌਂਪ ਦਿੱਤੇ ਹਨ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੰਗਲਵਾਰ ਨੂੰ ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ‘ਚ ਦੁਪਹਿਰ 1 ਵਜੇ ਚੋਣ ਲਈ ਇਜਲਾਸ ਹੋਵੇਗਾ।

ਸੋਮਵਾਰ ਨੂੰ ਇਸੇ ਹਾਲ ‘ਚ ਕਮੇਟੀ ਮੈਂਬਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਸੁਖਬੀਰ ਬਾਦਲ ਨੇ ਕੀਤੀ। ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਦਲਜੀਤ ਸਿੰਘ ਚੀਮਾ ਤੇ ਗੁਲਜ਼ਾਰ ਸਿੰਘ ਰਣੀਕੇ ਹਾਜ਼ਰ ਸਨ।

ਖ਼ਬਰ ਮੁਤਾਬਕ ਮੀਟਿੰਗ ‘ਚ ਚੀਮਾ ਨੇ ‘ਲਿਫਾਫਾ ਕਲਚਰ’ ਨੂੰ ਵੀ ਲੋਕਤੰਤਰੀ ਤਰੀਕਾ ਕਰਾਰ ਦਿੱਤਾ।

ਇਹ ਵੀ ਜ਼ਰੂਰ ਪੜ੍ਹੋ

ਮੀਟਿੰਗ ‘ਚ ਕਿਸੇ ਵੀ ਆਗੂ ਵੱਲੋਂ ਸੁਖਬੀਰ ਦੀ ਪ੍ਰਧਾਨਗੀ ਖਿਲਾਫ਼ ਇਤਰਾਜ਼ ਆਦਿ ਨਹੀਂ ਪ੍ਰਗਟਾਇਆ ਗਿਆ ਸਗੋਂ ਕੁਝ ਆਗੂਆਂ ਨੇ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਆਦਿ ਖਿਲਾਫ਼ ਪਾਰਟੀ ਦੇ ਫ਼ੈਸਲੇ ਨੂੰ ਉਚਿਤ ਠਹਿਰਾਇਆ।

ਹਰਸਿਮਰਤ ਕੌਰ ਬਾਦਲ ਪੰਜਾਬ ਦੀ ਮੁੱਖ ਮੰਤਰੀ?

ਸੂਬਾ ਸਰਕਾਰ ਦੇ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਗਰਾਮ ਹੇਠਾਂ ਕਰਵਾਏ ਗਏ ਇੱਕ ਬੇਸਲਾਈਨ ਸਰਵੇ ਵਿੱਚ ਸਰਕਾਰੀ ਸਕੂਲਾਂ ਦੇ ਨਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਦੇ ਗਿਆਨ ਪੱਧਰ ਦੀ ਜਾਂਚ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ।

Image copyright
Getty Images

ਫੋਟੋ ਕੈਪਸ਼ਨ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਦੇ ਵਿਧਾਨ ਸਭਾ ਚੋਣਾਂ ਨਹੀਂ ਲੜੀਆਂ

ਉਦਾਹਰਣ ਵਜੋਂ, ਦਸਵੀਂ ਜਮਾਤ ਦੇ 41 ਫ਼ੀਸਦੀ ਵਿਦਿਆਰਥੀਆਂ ਨੂੰ ਇਹ ਨਹੀਂ ਪਤਾ ਸੀ ਕਿ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਸੀ। ਰਾਜਿੰਦਰ ਕੌਰ ਭੱਠਲ ਦੀ ਬਜਾਇ ਕਈ ਵਿਦਿਆਰਥੀਆਂ ਨੇ ਹਰਸਿਮਰਤ ਕੌਰ ਬਾਦਲ ਦੇ ਨਾਂ ਸਾਹਮਣੇ ਸਹੀ ਲਗਾਇਆ।

ਇਹ ਟੈਸਟ ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਸਮਾਜਕ ਵਿਗਿਆਨ ਵਿਸ਼ਿਆਂ ‘ਚ ਮਾਰਚ ਮਹੀਨੇ ‘ਚ ਲਿਆ ਗਿਆ ਸੀ ਅਤੇ ਇੰਡੀਅਨ ਐਕਸਪ੍ਰੈੱਸ ਦੀ ਇਸ ਖ਼ਬਰ ਮੁਤਾਬਕ ਇਸ ਦੇ ਨਤੀਜੇ ਹਾਲ ਹੀ ‘ਚ ਆਏ ਹਨ।

ਇਹ ਵੀ ਜ਼ਰੂਰ ਪੜ੍ਹੋ

ਅੰਗਰੇਜ਼ੀ ‘ਚ ਨੌਵੀਂ ਅਤੇ ਦਸਵੀਂ ਦੇ 72 ਫ਼ੀਸਦੀ ਵਿਦਿਆਰਥੀ ‘ਮੇਰੀ ਪਸੰਦੀਦਾ ਖੇਡ’ ਵਿਸ਼ੇ ਉੱਪਰ ਪੰਜ ਸਤਰਾਂ ਵੀ ਨਹੀਂ ਲਿਖ ਸਕੇ।

ਸੂਬੇ ਦੀ ਸਕੂਲੀ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਲਈ ਕੇਂਦਰੀ ਤੌਰ ‘ਤੇ ਲਾਗੂ ਉਸ ਨੀਤੀ ਨੂੰ ਜਿੰਮੇਵਾਰ ਮੰਨਿਆ ਜਿਸ ਮੁਤਾਬਕ ਅੱਠਵੀਂ ਜਮਾਤ ਤਕ ਕਿਸੇ ਬੱਚੇ ਨੂੰ ਫੇਲ ਨਹੀਂ ਕੀਤਾ ਜਾਂਦਾ। ਉਨ੍ਹਾਂ ਮੁਤਾਬਕ ਉਹ ਵੇਲਾ ਬਹਿਤਰ ਸੀ ਜਦੋਂ ਪੰਜਵੀਂ ਤੇ ਅੱਠਵੀਂ ਜਮਾਤ ‘ਚ ਬੋਰਡ ਪ੍ਰੀਖਿਆਵਾਂ ਹੁੰਦੀਆਂ ਸਨ।

ਸਾਬਕਾ ਵਿਧਾਇਕ ਨੇ ਅਕਸ਼ੇ ਕੁਮਾਰ ਦਾ ਦਾਅਵਾ ਨਕਾਰਿਆ

ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ ਅਦਾਕਾਰ ਅਕਸ਼ੇ ਕੁਮਾਰ ਦੀ ਇਹ ਦਲੀਲ ਨਕਾਰ ਦਿੱਤੀ ਕਿ ਉਹ (ਅਕਸ਼ੇ) ਕਦੇ ਸਿਰਸਾ ਡੇਰਾ ਮੁਖੀ ਅਤੇ ਅਕਾਲੀਆਂ ਵਿਚਕਾਰ ਕਿਸੇ ਸੌਦੇ ‘ਚ ਸ਼ਾਮਲ ਨਹੀਂ ਸਨ।

Image copyright
Getty Images

ਫੋਟੋ ਕੈਪਸ਼ਨ

ਅਕਸ਼ੇ ਨੇ ਕਿਹਾ ਹੈ ਕਿ ਉਹ ਕਦੇ ਵੀ ਡੇਰਾ ਮੁਖੀ ਗੁਰਮੀਤ ਰਾਹ ਰਹੀਮ ਨੂੰ ਨਹੀਂ ਮਿਲੇ

ਜਲਾਲ ਨੇ ਆਖਿਆ ਕਿ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਤੇ ਆਪਣੇ ਬਿਆਨ ਉੱਤੇ ਕਾਇਮ ਹਨ। ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਉਹ ਅਕਸ਼ੇ ਵੱਲੋਂ ਕਰਾਈ ਸੌਦੇਬਾਜ਼ੀ ਨੂੰ ਸਾਬਤ ਕਰ ਸਕਦੇ ਹਨ।

ਦੱਸਣਯੋਗ ਹੈ ਕਿ ਰਾਮਪੁਰਾ ਫੂਲ ਦੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ 9 ਅਕਤੂਬਰ 2017 ਨੂੰ ਬੇਅਦਬੀ ਮਾਮਲਿਆਂ ਦੇ ਸਬੰਧ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਬਿਆਨ ਕਲਮਬੰਦ ਕਰਾਏ ਸਨ।

ਉਨ੍ਹਾਂ ਕਿਹਾ ਸੀ ਕਿ ਡੇਰਾ ਮੁਖੀ ਦੀ ਫ਼ਿਲਮ ਨੂੰ ਪੰਜਾਬ ਵਿਚ ਚਲਾਉਣ ਇੱਕ ਸੌਦਾ ਅਕਾਲੀ ਦਲ ਤੇ ਡੇਰਾ ਮੁਖੀ ਦਰਮਿਆਨ ਹੋਇਆ ਸੀ, ਜਿਸ ਦੀ ਵਿਚੋਲਗੀ ਅਕਸ਼ੇ ਕੁਮਾਰ ਨੇ ਮੁੰਬਈ ਵਿਚ ਕੀਤੀ ਸੀ। ਜਲਾਲ ਨੇ 100 ਕਰੋੜ ਦੀ ਸੌਦੇਬਾਜ਼ੀ ਦੀ ਗੱਲ ਕਹੀ ਸੀ।

ਇਹ ਵੀ ਜ਼ਰੂਰ ਪੜ੍ਹੋ

ਵਿਸ਼ੇਸ਼ ਜਾਂਚ ਟੀਮ ਵੱਲੋਂ ਬਾਦਲਾਂ ਤੋਂ ਇਲਾਵਾ ਅਕਸ਼ੇ ਕੁਮਾਰ ਨੂੰ ਵੀ ਤਲਬ ਕੀਤਾ ਗਿਆ ਹੈ ਅਤੇ ਸੰਮਨ ਭੇਜ ਕੇ 21 ਨਵੰਬਰ ਨੂੰ ਟੀਮ ਕੋਲ ਪੇਸ਼ ਹੋਣ ਲਈ ਆਖਿਆ ਗਿਆ ਹੈ।

ਅਕਸ਼ੇ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਕਦੇ ਵੀ ਡੇਰਾ ਮੁਖੀ ਗੁਰਮੀਤ ਰਾਹ ਰਹੀਮ ਨੂੰ ਨਹੀਂ ਮਿਲੇ। ਉਨ੍ਹਾਂ ਚੁਣੌਤੀ ਵੀ ਦਿੱਤੀ ਕਿ ਕੋਈ ਵੀ ਇਸ ਨੂੰ ਸਾਬਤ ਕਰ ਕੇ ਦਿਖਾਵੇ।

ਕੇਂਦਰ ਨੇ ਰਫ਼ਾਲ ਸੌਦੇ ਦੇ ਵੇਰਵੇ ਸੁਪਰੀਮ ਕੋਰਟ ਨੂੰ ਸੌਂਪੇ

ਕੇਂਦਰ ਸਰਕਾਰ ਨੇ ਫਰਾਂਸ ਤੋਂ ਖਰੀਦੇ ਜਾ ਰਹੇ 36 ਰਫ਼ਾਲ ਲੜਾਕੂ ਜਹਾਜ਼ਾਂ ਦੀ ਕੀਮਤ ਦੇ ਵੇਰਵੇ ਬੰਦ ਲਿਫਾਫੇ ‘ਚ ਸੁਪਰੀਮ ਕੋਰਟ ਨੂੰ ਸੌਂਪ ਦਿੱਤੇ। ਇਸ ਵਿੱਚ ਕੀਮਤ/ਲਾਗਤ ਦੇ ਵੇਰਵਿਆਂ ਦੀ ਜਾਣਕਾਰੀ ਦਿੱਤੀ ਗਈ ਹੈ।

Image copyright
Getty Images

ਫੋਟੋ ਕੈਪਸ਼ਨ

ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਦਾਅਵਾ ਕੀਤਾ ਹੈ ਕਿ ਰਫਾਲ ਸਮਝੌਤੇ ‘ਚ ਸਰਕਾਰ ਨੇ ਘੋਟਾਲਾ ਕੀਤਾ ਹੈ

ਕੇਂਦਰ ਨੇ ਇਹ ਵੀ ਦੱਸਿਆ ਹੈ ਕਿ ਸੌਦੇ ਲਈ ਵਿਧੀ ਦਾ ਪਾਲਣ ਕੀਤਾ ਗਿਆ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਸੌਦੇ ਲਈ ਭਾਰਤੀ ਟੀਮ ਬਣਾਈ ਗਈ ਸੀ, ਜਿਸ ਨੇ ਫਰਾਂਸ ਨਾਲ ਕਰੀਬ ਇਕ ਸਾਲ ਚਰਚਾ ਕੀਤੀ ਸੀ।

ਸੁਪਰੀਮ ਕੋਰਟ ਹੁਣ ਦਸਤਾਵੇਜ਼ਾਂ ਦੀ ਪੜਚੋਲ ਕਰੇਗੀ ਤੇ ਬੁੱਧਵਾਰ ਨੂੰ ਮਾਮਲੇ ‘ਤੇ ਸੁਣਵਾਈ ਕਰੇਗੀ।

ਕੇਂਦਰ ਨੇ ਕੋਰਟ ਵਿਚ ਇਹ ਵੀ ਕਿਹਾ ਕਿ ਯੂਪੀਏ ਸਰਕਾਰ ਵਲੋਂ ਲੜਾਕੂ ਜਹਾਜ ਬਣਾਉਣ ਵਿੱਚ ਕੀਤੀ ਦੇਰੀ ਕੀਤੀ ਗਈ ਸੀ ਜਿਸ ਕਰਕੇ ਦੁਸ਼ਮਣ ਦੇਸ਼ ਚੌਥੀ ਤੇ ਪੰਜਵੀਂ ਪੀੜ੍ਹੀ ਦੇ ਜਹਾਜ਼ ਆਪਣੇ ਬੇੜਿਆਂ ਵਿਚ ਸ਼ਾਮਲ ਕਰ ਰਹੇ ਸਨ ਤੇ ਭਾਰਤੀ ਹਵਾਈ ਫ਼ੌਜ ਪਿੱਛੇ ਸੀ।

ਸਰਹੱਦ ਟੱਪਣ ਦੇ ਦੋਸ਼ ਹੇਠ 2382 ਭਾਰਤੀ ਅਮਰੀਕੀ ਜੇਲ੍ਹਾਂ ‘ਚ ਬੰਦ

ਗੈਰਕਾਨੂੰਨੀ ਤਰੀਕੇ ਨਾਲ ਸਰਹੱਦ ਟੱਪਣ ਦੇ ਦੋਸ਼ ਹੇਠ ਕਰੀਬ 2,400 ਭਾਰਤੀ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬ ਵਿਚੋਂ ਹਨ ਜੋ ਇਹ ਕਹਿ ਕੇ ਇੱਥੇ ਪਨਾਹ ਮੰਗ ਰਹੇ ਹਨ ਕਿ ਉਨ੍ਹਾਂ ਨੂੰ ਭਾਰਤ ਵਿੱਚ ਹਿੰਸਾ ਅਤੇ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਜ਼ਰੂਰ ਪੜ੍ਹੋ

ਪੰਜਾਬੀ ਟ੍ਰਿਬਿਊਨ ‘ਚ ਪੀਟੀਆਈ ਏਜੰਸੀ ਵੱਲੋਂ ਛਪੀ ਖਬਰ ਮੁਤਾਬਕ ਉੱਤਰੀ ਅਮਰੀਕਾ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਸੂਚਨਾ ਦੀ ਆਜ਼ਾਦੀ ਐਕਟ ਤਹਿਤ ਇਹ ਜਾਣਕਾਰੀ ਹਾਸਲ ਕੀਤੀ। ਕੁਲ 2382 ਭਾਰਤੀ ਅਮਰੀਕਾ ਦੀਆਂ 86 ਜੇਲ੍ਹਾਂ ਵਿੱਚ ਬੰਦ ਹਨ। ਨਾਪਾ ਦੇ ਪ੍ਰਧਾਨ ਸਤਨਾਮ ਸਿੰਘ ਚਾਹਲ ਨੇ ਦੱਸਿਆ ਕਿ ਇਹ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਮਨੁੱਖੀ ਤਸਕਰਾਂ ਅਤੇ ਅਧਿਕਾਰੀਆਂ ਦਾ ਵੱਡਾ ਗੱਠਜੋੜ ਹੈ।

ਇਹ ਵੀਡੀਓ ਵੀ ਜ਼ਰੂਰ ਦੇਖੋ

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER,YouTube ‘ਤੇ ਜੁੜੋSource link

2019 ਦੀਆਂ ਆਮ ਚੋਣਾਂ ਨੂੰ ਚੁਣੌਤੀ ਕਿਉਂ ਮੰਨ ਰਹੇ ਹਨ ਫੇਸਬੁੱਕ, ਟਵਿੱਟਰ ਤੇ ਗੂਗਲ – #BeyondFakeNews


ਆਈਆਈਟੀ ਦਿੱਲੀ ਵਿੱਚ ਹੋਏ ਬੀਬੀਸੀ ਦੇ ਪ੍ਰੋਗਰਾਮ #BeyondFakeNews ਦੌਰਾਨ ਫੇਸਬੁੱਕ, ਗੂਗਲ ਅਤੇ ਟਵਿੱਟਰ ਦੇ ਨੁਮਾਂਇੰਦੇ ਮੰਚ ਤੇ ਬੈਠੇ ਹੋਏ।

ਫੇਕ ਨਿਊਜ਼ ਬਾਰੇ ਦਿੱਲੀ ਵਿੱਚ ਹੋਏ ਬੀਬੀਸੀ ਦੇ ਪ੍ਰੋਗਰਾਮ #BeyondFakeNews ਦੌਰਾਨ ਫੇਸਬੁੱਕ, ਗੂਗਲ ਅਤੇ ਟਵਿੱਟਰ ਦੇ ਅਧਿਕਾਰੀਆਂ ਨੇ ਮੰਨਿਆ ਕਿ, ਫੇਕ ਨਿਊਜ਼ ਭਾਰਤ ਵਿੱਚ ਇੱਕ ਵੱਡੀ ਸਮੱਸਿਆ ਹੈ ਅਤੇ ਉਨ੍ਹਾਂ ਦੀਆਂ ਕੰਪਨੀਆਂ ਇਸ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਆਈਆਈਟੀ ਦਿੱਲੀ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਫੇਸਬੁੱਕ ਵੱਲੋਂ ਮਨੀਸ਼ ਖੰਡੂਰੀ, ਗੂਗਲ ਵੱਲੋਂ ਈਰੀਨ ਜੇ ਲਿਊ ਅਤੇ ਟਵਿੱਟਰ ਵੱਲੋਂ ਵਿਜਿਆ ਗਾਡੇ ਨੇ ਹਿੱਸਾ ਲਿਆ।

ਇਸ ਪ੍ਰੋਗਰਾਮ ਵਿੱਚ ਤਕਨੀਕੀ ਕੰਪਨੀਆਂ ਦੇ ਸਾਹਮਣੇ ਫੇਕ ਨਿਊਜ਼ ਰੋਕਣ ਦੀ ਚੁਣੌਤੀ ਬਾਰੇ ਚਰਚਾ ਕੀਤੀ ਗਈ।

ਫੇਕ ਨਿਊਜ਼ ਹੋਂਦ ਲਈ ਖ਼ਤਰਾ

ਮਨੀਸ਼ ਖੰਡੂਰੀ ਨੇ ਕਿਹਾ,”ਇਹ ਸਾਡੇ ਪਲੇਟਫਾਰਮ ਦੀ ਹੋਂਦ ਲਈ ਵੀ ਇੱਕ ਖ਼ਤਰਾ ਹੈ ਅਤੇ ਅਸੀਂ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ। ਇੱਕ ਸੋਸ਼ਲ ਮੀਡੀਆ ਪਲੇਟਫਾਰਮ ਵਜੋਂ ਅਸੀਂ ਸੰਵਾਦ ਦੀ ਗੁਣਵੱਤਾ ਉੱਪਰ ਕੇਂਦਰਿਤ ਹਾਂ ਅਤੇ ਗਲਤ ਜਾਣਕਾਰੀਆਂ ਇਸ ਨੂੰ ਪ੍ਰਭਾਵਿਤ ਕਰਦੀਆਂ ਹਨ।

ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਹਾਂ ਅਤੇ ਸਮਾਜ ਵਿੱਚ ਸਾਰਥਕ ਦਖ਼ਲ ਦੇਣਾ ਚਾਹੁੰਦੇ ਹਾਂ। ਗਲਤ ਜਾਣਕਾਰੀਆਂ ਉਸ ਤੋਂ ਠੀਕ ਉਲਟ ਹਨ।”

ਇਹ ਵੀ ਪੜ੍ਹੋ:

ਗੂਗਲ ਦੇ ਦੱਖਣ ਏਸ਼ੀਆ ਵਿੱਚ ਨਿਊਜ਼ਲੈਬ ਦੇ ਮੁਖੀ ਇਰੀਨ ਜੇ ਲਿਊ ਨੇ ਕਿਹਾ, “ਗੂਗਲ ਇਸ ਨੂੰ ਵੱਡੀ ਸਮੱਸਿਆ ਵਜੋਂ ਸਵੀਕਾਰ ਕਰਦਾ ਹੈ ਅਤੇ ਇਸ ਦਾ ਹੱਲ ਲੱਭਣ ਵਿੱਚ ਆਪਣੀ ਜਿੰਮੇਵਾਰੀ ਸਮਝਦਾ ਹੈ।

ਜਦੋਂ ਲੋਕ ਗੂਗਲ ‘ਤੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਜਵਾਬਾਂ ਦੀ ਉਮੀਦ ਹੁੰਦੀ ਹੈ। ਅਸੀਂ ਆਪਣੀ ਤਕਨੀਕ ਦੀ ਮਦਦ ਨਾਲ ਅਤੇ ਪੱਤਰਕਾਰਾਂ ਅਤੇ ਹੋਰਾਂ ਨਾਲ ਸਾਂਝੇਦਾਰੀ ਕਰਕੇ ਉੱਚੀ ਕਿਸਮ ਦੀ ਸਮੱਗਰੀ ਮੁਹਈਆ ਕਰਵਾ ਸਕਦੇ ਹਾਂ।”

ਟਵਿੱਟਰ ਦੇ ਟਰਸਟ ਐਂਡ ਸੇਫਟੀ (ਵਿਸ਼ਵਾਸ ਅਤੇ ਸੁਰੱਖਿਆ) ਦੀ ਗਲੋਬਲ ਮੁਖੀ ਵਿਜਿਆ ਗਾਡੇ ਨੇ ਕਿਹਾ, “ਟਵਿੱਟਰ ਦਾ ਉਦੇਸ਼ ਜਨ ਸੰਵਾਦ ਨੂੰ ਵਧਾਉਣਾ ਹੈ। ਜਦੋਂ ਲੋਕ ਟਵਿੱਟਰ ਤੇ ਆਉਂਦੇ ਹਨ ਤਾਂ ਉਹ ਜਾਨਣਾ ਚਾਹੁੰਦੇ ਹਨ ਕਿ ਦੁਨੀਆਂ ਵਿੱਚ ਕੀ ਚੱਲ ਰਿਹਾ ਹੈ ਅਤੇ ਆਪਣੇ ਬਾਰੇ ਦੁਨੀਆਂ ਨੂੰ ਦੱਸਣਾ ਵੀ ਚਾਹੁੰਦੇ ਹਨ।

ਜੇ ਅਸੀਂ ਉੱਚੀ ਗੁਣਵੱਤਾ ਦੀ ਸਮੱਗਰੀ ਮੁਹੱਈਆ ਨਹੀਂ ਕਰਵਾਵਾਂਗੇ ਤਾਂ ਉਹ ਸਾਡੇ ਪਲੇਟਫਾਰਮ ਦੀ ਵਰਤੋਂ ਬੰਦ ਕਰ ਦੇਣਗੇ। ਇਸ ਲਈ ਇਸ ਪ੍ਰਕਾਰ ਦੀਆਂ ਖ਼ਬਰਾਂ ਦੇ ਅਸਰ ਨੂੰ ਮੰਨਣਾ ਸਾਡੇ ਲਈ ਬੇਹੱਦ ਮਹੱਤਵਪੂਰਨ ਹੈ।”

ਫੇਸਬੁੱਕ ਹੱਲ ਦਾ ਹਿੱਸਾ ਬਨਣਾ ਚਾਹੁੰਦਾ

ਅਮਰੀਕੀ ਚੋਣਾਂ ਦੌਰਾਨ ਫੇਸਬੁੱਕ ਦੀਆਂ ਗਲਤੀਆਂ ਨੂੰ ਮੰਨਦਿਆਂ ਮਨੀਸ਼ ਖੰਡੂਰੀ ਨੇ ਕਿਹਾ, “ਅਸੀਂ ਆਪਣੀਆਂ ਗਲਤੀਆਂ ਮੰਨੀਆਂ ਹਨ। ਜਿੱਥੋਂ ਤੱਕ ਸਾਲ 2016 ਦੀਆਂ ਅਮਰੀਕੀ ਚੋਣਾਂ ਦਾ ਸਵਾਲ ਹੈ, ਅਸੀਂ ਆਪਣੀਆਂ ਗਲਤੀਆਂ ਤੋਂ ਕਾਫੀ ਕੁਝ ਸਿੱਖਿਆ ਹੈ। ਇੱਕ ਪਲੇਟਫਾਰਮ ਵਜੋਂ ਫੇਸਬੁੱਕ ਹੱਲ ਦਾ ਹਿੱਸਾ ਬਨਣਾ ਚਾਹੁੰਦਾ ਹੈ। ਅਸੀਂ ਆਪਣੇ ਪਲੇਟਫਾਰਮ ਉੱਪਰ ਉਪਲੱਬਧ ਸਮੱਗਰੀ ਦੀ ਉੱਚੀ ਗੁਣਵੱਤਾ ਯਕੀਨੀ ਬਣਾਉਣਾ ਚਾਹੁੰਦੇ ਹਾਂ।”

ਮਨੀਸ਼ ਨੂੰ ਪੁੱਛਿਆ ਗਿਆ ਕਿ ਅਮਰੀਕੀ ਚੋਣਾਂ ਵਿੱਚ ਦਖ਼ਲ ਬਾਰੇ ਫੇਸਬੁੱਕ ਸੰਸਥਾਪਕ ਮਾਰਕ ਜ਼ਕਰਬਰਗ ਦੀ ਸਫਾਈ ਦੇਣ ਲਈ ਅਮਰੀਕੀ ਸੰਸਦ ਸਾਹਮਣੇ ਪੇਸ਼ ਹੋਏ ਪਰ ਝੂਠੀਆਂ ਖ਼ਬਰਾਂ ਕਰਕੇ ਭਾਰਤ ਵਿੱਚ ਭੀੜ ਵੱਲੋਂ ਕੀਤੇ ਜਾਂਦੇ ਕਤਲਾਂ ਬਾਰੇ ਉਨ੍ਹਾਂ ਕੋਈ ਜਨਤਕ ਬਿਆਨ ਨਹੀਂ ਦਿੱਤਾ।

ਇਸ ਬਾਰੇ ਖੰਡੂਰੀ ਨੇ ਕਿਹਾ, “ਭਾਰਤ ਵਿੱਚ ਜੋ ਹੋ ਰਿਹਾ ਹੈ, ਉਸ ਵਿੱਚ ਮਾਰਕ ਜ਼ਕਰਬਰਗ ਦੀ ਦਿਲਚਸਪੀ ਹੈ ਅਤੇ ਉਨ੍ਹਾਂ ਨੇ ਇਸ ਮਾਮਲੇ ਦੇ ਹੱਲ ਲਈ ਇੱਕ ਵੱਡੀ ਟੀਮ ਬਣਾਈ ਹੈ। ਉਹ ਚੋਣਾਂ ਦੇ ਮੱਦੇ ਨਜ਼ਰ ਵਾਸ਼ਿੰਗਟਨ ਡੀਸੀ ਵਿੱਚ ਇੱਕ ਇਲੈਕਸ਼ਨ ਵਾਰ ਰੂਮ ਵੀ ਬਣਾ ਰਹੇ ਹਨ।”

Image copyright
Getty Images

ਵਟਸਐਪ ਉੱਪਰ ਉੱਠ ਰਹੇ ਸਵਾਲਾਂ ਬਾਰੇ ਖੰਡੂਰੀ ਨੇ ਕਿਹਾ, “ਅਸੀਂ ਸਿੱਖ ਰਹੇ ਹਾਂ ਪਰ ਇਸ ਪਲੇਟਫਾਰਮ ਉੱਪਰ ਚੰਗੀਆਂ ਚੀਜ਼ਾਂ ਵੀ ਹੋ ਰਹੀਆਂ ਹਨ ਅਤੇ ਬਹੁਤ ਸਾਰਾ ਗਿਆਨ ਵੀ ਸਾਂਝਾ ਕੀਤਾ ਜਾ ਰਿਹਾ ਹੈ। ਅਸੀਂ ਭਾਰਤ ਵਿੱਚ ਬਹੁਤ ਕੁਝ ਬਦਲ ਰਹੇ ਹਾਂ।ਅਸੀਂ ਇਸ ਸਮੱਸਿਆ ਦੀ ਗੰਭੀਰਤਾ ਨੂੰ ਸਮਝਿਆ ਹੈ ਅਤੇ ਇਸ ਦੇ ਹੱਲ ਲਈ ਕੁਝ ਜ਼ਰੂਰੀ ਬਦਲਾਅ ਲਿਆ ਰਹੇ ਹਾਂ।”

ਤੱਥਾਂ ਦੀ ਜਾਂਚ ਦੀ ਲੋੜ

ਚੋਣਾਂ ਵਿੱਚ ਫੇਕ ਨਿਊਜ਼ ਰੋਕਣ ਲਈ ਤੁਸੀਂ ਕੀ ਕਰ ਰਹੇ ਹੋ? ਇਸ ਦੇ ਜਵਾਬ ਵਿੱਚ ਮਨੀਸ਼ ਨੇ ਕਿਹਾ, “ਅਸੀਂ ਤੱਥਾਂ ਨੂੰ ਜਾਂਚਣ ਲਈ ਹੋਰ ਵੱਧ ਲੋਕ ਰੱਖ ਰਹੇ ਹਾਂ। ਫੇਸਬੁੱਕ ਉੱਪਰਲੀ ਮੌਜੂਦ ਸਮੱਗਰੀ ਦੀ ਸਵੱਛਤਾ ਨੂੰ ਕਾਇਮ ਰੱਖਣ ਲਈ ਅਸੀਂ ਕਈ ਯਤਨ ਕਰ ਰਹੇ ਹਾਂ ਅਤੇ ਇਨ੍ਹਾਂ ਉੱਪਰ ਕਾਫੀ ਪੈਸਾ ਖਰਚ ਕਰ ਰਹੇ ਹਾਂ। ਅਸੀਂ ਨੀਤੀ ਘਾੜਿਆਂ ਨਾਲ ਸੰਵਾਦ ਕਰ ਰਹੇ ਹਾਂ। ਅਸੀਂ ਟ੍ਰੇਨਿੰਗ ਵੀ ਕਰਵਾ ਰਹੇ ਹਾਂ”

ਇਹ ਵੀ ਪੜ੍ਹੋ:

ਉੱਥੇ ਹੀ ਯੂ ਟਿਊਬ ਉੱਤੇ ਮੌਜੂਦ ਝੂਠੀਆਂ ਜਾਣਕਾਰੀਆਂ ਬਾਰੇ ਇਰੀਨ ਨੇ ਕਿਹਾ,” ਅਸੀਂ ਇਹ ਗੱਲ ਸਮਝੀ ਹੈ ਕਿ ਭਾਰਤ ਵਿੱਚ ਬਹੁਤ ਸਾਰੇ ਲੋਕ ਖ਼ਬਰਾਂ ਲਈ ਵੀ ਯੂਟਿਊਬ ‘ਤੇ ਆ ਰਹੇ ਹਨ ਅਤੇ ਅਸੀਂ ਜਰੂਰੀ ਬਦਲਾਵਾਂ ਬਾਰੇ ਕੰਮ ਕਰ ਰਹੇ ਹਾਂ।”

ਉਨ੍ਹਾਂ ਨੇ ਕਿਹਾ, “ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਦੋਂ ਕੋਈ ਬ੍ਰੇਕਿੰਗ ਨਿਊਜ਼ ਲੱਭਣ ਸਾਡੇ ਪਲੇਟਫਾਰਮ ‘ਤੇ ਆਵੇ ਤਾਂ ਉਸ ਨੂੰ ਭਰੋਸੇਯੋਗ ਸਰੋਤਾਂ ਤੋਂ ਹੀ ਸੂਚਨਾਵਾਂ ਮਿਲਣ।”

Image copyright
Getty Images

ਟਵਿੱਟਰ ਵੱਲੋਂ ਵਿਜਿਆ ਗਾਡੇ ਨੇ ਕਿਹਾ,”ਅਸੀਂ ਫੇਕ ਅਕਾਊਂਟ ਦੀ ਪਹਿਚਾਣ ਕਰਨ ਵਾਲੀ ਤਕਨੀਕ ਨੂੰ ਬਿਹਤਰ ਬਣਾ ਰਹੇ ਹਾਂ। ਫੇਕ ਅਕਾਊਂਟ ਸਾਡੀ ਨੀਤੀ ਦੇ ਖਿਲਾਫ਼ ਹਨ। ਇਤਰਾਜ਼ਯੋਗ ਸਮੱਗਰੀ ਨੂੰ ਰਿਪੋਰਟ ਕਰਨ ਦਾ ਰਾਹ ਅਸੀਂ ਦਿੱਤਾ ਹੈ।”

ਇਰੀਨ ਨੇ ਕਿਹਾ, “ਜੇ ਅਸੀਂ ਲੋਕਾਂ ਤੱਕ ਸਟੀਕ ਸੂਚਨਾਵਾਂ ਪਹੁੰਚਾ ਪਾਈਏ ਤਾਂ ਇਸ ਨਾਲ ਸਾਡੇ ਬਿਜ਼ਨਸ ਮਾਡਲ ਨੂੰ ਹੀ ਫਾਇਦਾ ਹੋਵੇਗਾ ਕਿਉਂਕਿ ਅਸੀਂ ਲੋਕਾਂ ਦੇ ਸਵਾਲਾਂ ਦੇ ਸਹੀ ਜਵਾਬ ਦੇਣਾ ਚਾਹੁੰਦੇ ਹਾਂ”

ਚੁੱਕੇ ਜਾ ਰਹੇ ਸਖ਼ਤ ਕਦਮ

ਭਾਰਤ ਵਿਚ ਹੋਣ ਜਾ ਰਹੀਆਂ ਸਾਲ 2019 ਦੀਆਂ ਆਮ ਚੋਣਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਗੂਗਲ ਦੀ ਇਰੀਨ ਜੇ ਲਿਊ ਨੇ ਕਿਹਾ,”ਫੇਕ ਨਿਊਜ਼ ਨਾਲ ਲੜਨ ਲਈ ਅਸੀਂ ਇੱਕ ਮਜ਼ਬੂਤ ਈਕੋਸਿਸਟਮ ਬਣਾਉਣ ਉੱਤੇ ਕੰਮ ਕਰ ਰਹੇ ਹਾਂ। ਅਸੀਂ ਭਾਰਤ ਵਿੱਚ ਅੱਠ ਹਜ਼ਾਰ ਪੱਤਰਕਾਰਾਂ ਨੂੰ ਨਾਲ ਜੋੜ ਰਹੇ ਹਾਂ। ਇਹ ਸੱਤ ਭਾਸ਼ਾਵਾਂ ਵਿੱਚ ਕੰਮ ਕਰਦੇ ਹਨ।”

ਇਸ ਬਾਰੇ ਟਵਿੱਟਰ ਦੀ ਵਿਜਿਆ ਗਾਡੇ ਨੇ ਕਿਹਾ,” ਅਸੀਂ ਅਮਰੀਕੀ ਚੋਣਾਂ ਤੋਂ ਕਾਫੀ ਕੁਝ ਸਿੱਖਿਆ ਹੈ। ਅਸੀਂ ਫੇਕ ਅਕਾਊਂਟ ਬਾਰੇ ਗੰਭੀਰ ਹਾਂ। ਅਸੀਂ ਆਟੋਮੇਟਡ ਕੋ-ਆਡ੍ਰਿਨੇਸ਼ਨ ਨੂੰ ਫੜਨ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਸਮਰੱਥ ਹੋਏ ਹਾਂ। ਅਸੀਂ ਸਿਆਸੀ ਇਸ਼ਤਿਹਾਰਬਾਜ਼ੀ ਵਿੱਚ ਵਧੇਰੇ ਪਾਰਦਰਸ਼ਤਾ ਲਿਆ ਰਹੇ ਹਾਂ।”

ਇਹ ਵੀ ਪੜ੍ਹੋ:

Image copyright
Getty Images

ਫੇਸਬੁੱਕ ਉੱਪਰ ਸਿਆਸੀ ਪਾਰਟੀਆਂ ਦੇ ਪ੍ਰਚਾਰ ਨਾਲ ਜੁੜੇ ਸਵਾਲਾਂ ਬਾਰੇ ਮਨੀਸ਼ ਖੰਡੂਰੀ ਨੇ ਕਿਹਾ, “ਸਿਆਸੀ ਪਾਰਟੀਆਂ ਨਾਲ ਸਾਡੇ ਸੰਬੰਧ ਦੋਤਰਫੇ ਹਨ। ਅਸੀਂ ਜਾਣਦੇ ਹਾਂ ਕਿ ਫੇਸਬੁੱਕ ਇੱਕ ਪ੍ਰਭਾਵਸ਼ਾਲੀ ਮਾਧਿਅਮ ਬਣ ਗਿਆ ਹੈ।”

ਤਕਨੀਕੀ ਕੰਪਨੀਆਂ ਨੂੰ ਫੇਕ ਨਿਊਜ਼ ਨਾਲ ਨਿਪਟਣ ਲਈ ਕਿੰਨਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ? ਇਸ ਬਾਰੇ ਮਨੀਸ਼ ਖੰਡੂਰੀ ਨੇ ਕਿਹਾ,”ਅਸੀਂ ਸਮੱਸਿਆ ਨੂੰ ਸਮਝ ਰਹੇ ਹਾਂ। ਇੱਕ ਦਿਨ ਵਿੱਚ ਇਸ ਦਾ ਹੱਲ ਨਹੀਂ ਨਿਕਲੇਗਾ, ਜਾਂ ਸ਼ਾਇਦ ਛੇ ਮਹੀਨਿਆਂ ਵਿੱਚ ਵੀ ਨਹੀਂ ਪਰ ਮਹੱਤਵਪੂਰਣ ਇਹ ਹੈ ਕਿ ਅਸੀਂ ਇਸ ਦੇ ਹੱਲ ਵਿੱਚ ਲੱਗੇ ਹੋਏ ਹਾਂ।”

ਤੁਹਾਨੂੰ ਇਹ ਵੀ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, YouTube ‘ਤੇ ਜੁੜੋ।)Source link